ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸੰਯੁਕਤ ਰੱਖਿਆ ਸੇਵਾ ਲਿਖਤੀ ਪ੍ਰੀਖਿਆ (II)-2020 ਦੇ ਨਤੀਜੇ
Posted On:
16 DEC 2020 4:09PM by PIB Chandigarh
ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਮਿਤੀ 08 ਨਵੰਬਰ, 2020 ਨੂੰ ਆਯੋਜਿਤ ਸੰਯੁਕਤ ਰੱਖਿਆ ਸੇਵਾ ਪ੍ਰੀਖਿਆ (II)-2020 ਦੇ ਨਤੀਜੇ ਦੇ ਅਧਾਰ ’ਤੇ ਨਿਮਨਲਿਖਤ ਰੋਲ ਨੰਬਰ 6727 ਉਮੀਦਵਾਰਾਂ ਨੇ (i) ਭਾਰਤੀ ਸੈਨਾ ਅਕਾਦਮੀ, ਦੇਹਰਾਦੂਨ ਵਿੱਚ ਜੁਲਾਈ, 2021 ਵਿੱਚ ਸ਼ੁਰੂ ਹੋਣ ਵਾਲੇ 151ਵੇਂ (ਡੀਈ) ਕੋਰਸ (ii) ਭਾਰਤੀ ਨੇਵੀ ਅਕਾਦਮੀ, ਇਝੀਮਾਲਾ, ਕੇਰਲ ਵਿੱਚ ਜੁਲਾਈ, 2021 ਵਿੱਚ ਸ਼ੁਰੂ ਹੋਣ ਵਾਲੇ ਕੋਰਸ (iii) ਵਾਯੂ ਸੈਨਾ ਅਕਾਦਮੀ, ਹੈਦਰਾਬਾਦ ਵਿੱਚ ਜੁਲਾਈ, 2021 ਵਿੱਚ ਸ਼ੁਰੂ ਹੋਣ ਵਾਲੇ (ਉਡਾਣ ਤੋਂ ਪਹਿਲਾਂ) ਸਿਖਲਾਈ ਕੋਰਸ (210 (ਐੱਫ) ਪੀ (iv) ਅਧਿਕਾਰੀ ਸਿਖਲਾਈ ਅਕਾਦਮੀ, ਚੇਨਈ ਵਿੱਚ ਅਕਤੂਬਰ, 2021 ਵਿੱਚ ਸ਼ੁਰੂ ਹੋਣ ਵਾਲੇ 114ਵੇਂ ਐੱਸਐੱਸਸੀ (ਪੁਰਸ਼ਾਂ ਲਈ) (ਐੱਨਟੀ) (ਯੂਪੀਐੱਸਸੀ) ਕੋਰਸ ਅਤੇ (v) ਅਧਿਕਾਰੀ ਸਿਖਲਾਈ ਅਕਾਦਮੀ, ਚੇਨਈ ਵਿੱਚ ਅਕਤੂਬਰ, 2021 ਵਿੱਚ ਔਰਤਾਂ ਲਈ ਸ਼ੁਰੂ ਹੋਣ ਵਾਲੇ 28ਵੇਂ ਐੱਸਐੱਸਸੀ (ਗੈਰ ਤਕਨੀਕੀ) (ਯੂਪੀਐੱਸਸੀ) ਕੋਰਸ ਵਿੱਚ ਪ੍ਰਵੇਸ਼ ਲਈ ਰੱਖਿਆ ਮੰਤਰਾਲੇ ਦੇ ਸੇਵਾ ਚੋਣ ਬੋਰਡ ਵੱਲੋਂ ਲਈ ਜਾਣ ਵਾਲੀ ਇੰਟਰਵਿੳੂ ਲਈ ਯੋਗਤਾ ਪ੍ਰਾਪਤ ਕਰ ਲਈ ਹੈ।
ਜਿਨ੍ਹਾਂ ਉਮੀਦਵਾਰਾਂ ਦੇ ਰੋਲ ਨੰਬਰ ਨਿਮਨਲਿਖਤ ਸੂਚੀਆਂ ਵਿੱਚ ਦਰਸਾਏ ਗਏ ਹਨ, ਉਨ੍ਹਾਂ ਸਾਰਿਆਂ ਦੀ ਉਮੀਦਵਾਰੀ ਪ੍ਰੋਵਿਜਨਲ ਹੈ। ਉਕਤ ਪ੍ਰੀਖਿਆ ਲਈ ਪ੍ਰਵੇਸ਼ ਦੀਆਂ ਸ਼ਰਤਾਂ ਅਨੁਸਾਰ ਉਨ੍ਹਾਂ ਨੂੰ ਉਮਰ (ਜਨਮ ਦੀ ਮਿਤੀ), ਸਿੱਖਿਆ ਯੋਗਤਾਵਾਂ, ਐੱਨਸੀਸੀ (ਸੀ)(ਸੈਨਾ ਵਿੰਗ/ਸੀਨੀਅਰ ਡਿਵੀਜ਼ਨ ਵਾਯੂ ਸੈਨਾ ਵਿੰਗ/ਵਾਯੂ ਸੈਨਾ ਵਿੰਗ) ਆਦਿ ਦੇ ਦਾਅਵੇ ਦੇ ਸਮਰਥਨ ਵਿੱਚ ਆਪਣੇ ਮੂਲ ਪ੍ਰਮਾਣ ਪੱਤਰ, ਆਈਐੱਮਏ/ਐੱਸਐੱਸਸੀ ਨੂੰ ਪਹਿਲੇ ਵਿਕਲਪ ਦੇ ਰੂਪ ਵਿੱਚ ਚੁਣਨ ਵਾਲੇ ਉਮੀਦਵਾਰਾਂ ਨੂੰ ਏਕੀਕ੍ਰਿਤ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਸੈਨਾ)/ਆਰਟੀਜੀ ਡਾਇਰੈਕਟੋਰੇਟ (ਆਰਟੀਜੀ ‘ਏ’) ਐੱਸਐੱਸਸੀ ਪੁਰਸ਼ ਉਮੀਦਵਾਰਾਂ ਲਈ ਸੀਡੀਐੱਸਈ ਐਂਟਰੀ ਅਤੇ ਮਹਿਲਾ ਉਮੀਦਵਾਰਾਂ ਲਈ ਐੱਸਐੱਸਸੀ ਐਂਟਰੀ, ਵੈਸਟ ਬਲਾਕ III , ਆਰ. ਕੇ. ਪੁਰਮ, ਨਵੀਂ ਦਿੱਲੀ-110066 ਨੂੰ, ਵਾਯੂ ਸੈਨਾ ਨੂੰ ਆਪਣੇ ਪਹਿਲੇ ਵਿਕਲਪ ਦੇ ਰੂਪ ਵਿੱਚ ਚੁਣਨ ਵਾਲੇ ਉਮੀਦਵਾਰਾਂ ਨੂੰ ਏਕੀਕ੍ਰਿਤ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਵਾਯੂ ਸੈਨਾ), ਡੀਐੱਮਪੀਆਰ (ਓਆਈ ਐਂਡ ਆਰ ਸੈਕਸ਼ਨ), ਕਮਰਾ ਨੰਬਰ 204, ਸੀ-ਵਿੰਗ, ਸੈਨਾ ਭਵਨ, ਨਵੀਂ ਦਿੱਲੀ-110011 ਨੂੰ ਅਤੇ ਵਾਯੂ ਸੈਨਾ ਨੂੰ ਪਹਿਲੇ ਵਿਕਲਪ ਦੇ ਰੂਪ ਵਿੱਚ ਚੁਣਨ ਵਾਲੇ ਉਮੀਦਵਾਰਾਂ ਨੂੰ ਪੀਓ3 (ਏ)/ਵਾਯੂ ਸੈਨਾ ਹੈੱਡਕੁਆਰਟਰ, ‘ਜੇ’ ਬਲਾਕ, ਕਮਰਾ ਨੰਬਰ 17, ਵਾਯੂ ਭਵਨ ਦੇ ਸਾਹਮਣੇ, ਮੋਤੀ ਲਾਲ ਨਹਿਰੂ ਮਾਰਗ, ਨਵੀਂ ਦਿੱਲੀ-110011 ਨੂੰ ਨਿਮਨਲਿਖਤ ਮਿਤੀਆਂ ਤੱਕ ਪੇਸ਼ ਕਰਨੇ ਹੋਣਗੇ। ਅਜਿਹਾ ਕਰਨ ਵਿੰਚ ਅਸਫਲ ਰਹਿਣ ’ਤੇ ਉਨ੍ਹਾਂ ਦੀ ਉਮੀਦਵਾਰੀ ਰੱਦ ਹੋ ਜਾਵੇਗੀ। ਮੂਲ ਪ੍ਰਮਾਣ ਪੱਤਰ, ਭਾਰਤੀ ਸੈਨਾ ਅਕਾਦਮੀ ਵਿੱਚ ਪ੍ਰਵੇਸ਼ ਦੇ ਮਾਮਲੇ ਵਿੱਚ 01 ਜੁਲਾਈ, 2021 ਤੱਕ, ਵਾਯੂ ਸੈਨਾ ਅਕਾਦਮੀ ਵਿੱਚ ਪ੍ਰਵੇਸ਼ ਦੇ ਮਾਮਲੇ ਵਿੱਚ 13 ਮਈ, 2021 ਤੱਕ ਅਤੇ ਸਿਰਫ਼ ਐੱਸਐੱਸਸੀ ਕੋਰਸ ਦੇ ਮਾਮਲੇ ਵਿੱਚ 1 ਅਕਤੂਬਰ, 2021 ਤੱਕ ਭੇਜਣੇ ਹੋਣਗੇ। ਉਮੀਦਵਾਰ, ਆਪਣੇ ਮੂਲ ਪ੍ਰਮਾਣ ਪੱਤਰ ਸੰਘ ਲੋਕ ਸੇਵਾ ਕਮਿਸ਼ਨ ਨੂੰ ਬਿਲਕੁਲ ਨਾ ਭੇਜਣ।
ਲਿਖਤੀ ਪ੍ਰੀਖਿਆ ਵਿੱਚ ਯੋਗ ਹੋਏ ਉਹ ਸਾਰੇ ਉਮੀਦਵਾਰ ਜਿਨ੍ਹਾਂ ਨੇ ਸੈਨਾ (ਭਾਰਤੀ ਸੈਨਾ ਅਕਾਦਮੀ/ਅਧਿਕਾਰੀ ਸਿਖਲਾਈ ਅਕਾਦਮੀ) ਨੂੰ ਆਪਣੇ ਪਹਿਲੇ ਵਿਕਲਪ ਦੇ ਤੌਰ ’ਤੇ ਚੁਣਿਆ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਭਰਤੀ ਡਾਇਰੈਕਟੋਰੇਟ ਦੀ ਵੈੱਬਸਾਈਟ www.joinindianarmy.nic.in ’ਤੇ ਖੁਦ ਦੀ ਔਨਲਾਈਨ ਰਜਿਸਟ੍ਰੇਸ਼ਨ ਕਰਨ ਤਾਂ ਕਿ ਉਨ੍ਹਾਂ ਨੂੰ ਐੱਸਐੱਸਬੀ ਇੰਟਰਵਿੳੂ ਦੀ ਸੂਚਨਾ ਪ੍ਰਾਪਤ ਹੋ ਸਕੇ। ਜਿਨ੍ਹਾਂ ਉਮੀਦਵਾਰਾਂ ਨੇ ਖੁਦ ਨੂੰ ਭਰਤੀ ਡਾਇਰੈਕਟੋਰੇਟ ਦੀ ਵੈੱਬਸਾਈਟ ’ਤੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ, ਉਨ੍ਹਾਂ ਨੂੰ ਮੁੜ ਅਜਿਹਾ ਕਰਨ ਦੀ ਲੋੜ ਨਹੀਂ ਹੈ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦੇ ਪਤੇ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਹੋਈ ਹੋਵੇ ਤਾਂ ਇਸ ਦੀ ਸੂਚਨਾ ਸਿੱਧੀ ਸੈਨਾ ਹੈੱਡਕੁਆਰਟਰ/ਵਾਯੂ ਸੈਨਾ ਹੈੱਡਕੁਆਰਟਰ/ਵਾਯੂ ਸੈਨਾ ਹੈੱਡਕੁਆਰਟਰ, ਜਿਵੇਂ ਵੀ ਮਾਮਲਾ ਹੋਵੇ, ਨੂੰ ਤੁਰੰਤ ਦਿਓ।
ਸੰਘ ਲੋਕ ਸੇਵਾ ਕਮਿਸ਼ਨ ਦਾ ਆਪਣੇ ਕੰਪਲੈਕਸ ਵਿੱਚ ਪ੍ਰੀਖਿਆ ਭਵਨ ਦੇ ਨਜ਼ਦੀਕ ਇੱਕ ਸੁਵਿਧਾ ਕੇਂਦਰ ਹੈ। ਉਮੀਦਵਾਰ ਇਸ ਸੁਵਿਧਾ ਕੇਂਦਰ ਤੋਂ ਇਸ ਪ੍ਰੀਖਿਆ ਨਾਲ ਸਬੰਧਿਤ ਕੋਈ ਵੀ ਜਾਣਕਾਰੀ/ਸਪੱਸ਼ਟੀਕਰਨ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਖੁਦ ਆ ਕੇ ਜਾਂ ਟੈਲੀਫੋਨ ਨੰਬਰ 011-23385271, 011-23381125 ਅਤੇ 011-23098543 ਤੋਂ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਆਪਣੇ ਪ੍ਰੀਖਿਆ ਨਤੀਜੇ ਆਦਿ ਨਾਲ ਸਬੰਧਿਤ ਜਾਣਕਾਰੀ ਸੰਘ ਲੋਕ ਸੇਵਾ ਕਮਿਸ਼ਨ ਦੀ ਵੈੱਬਸਾਈਟ http://www.upsc.gov.in ਤੋਂ ਵੀ ਪ੍ਰਾਪਤ ਕਰ ਸਕਦੇ ਹਨ।
ਜਿਨ੍ਹਾਂ ਉਮੀਦਵਾਰਾਂ ਨੇ ਯੋਗਤਾ ਪ੍ਰਾਪਤ ਨਹੀਂ ਕੀਤੀ ਹੈ, ਉਨ੍ਹਾਂ ਦੇ ਅੰਕ ਸ਼ੀਟ, ਓਟੀਏ ਦੇ ਅੰਤਿਮ ਨਤੀਜੇ ਪ੍ਰਕਾਸ਼ਿਤ ਹੋਣ ਦੇ 15 ਦਿਨ ਦੇ ਅੰਦਰ (ਐੱਸਐੱਸਬੀ ਇੰਟਰਵਿੳੂ ਦੇ ਆਯੋਜਨ ਦੇ ਬਾਅਦ) ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਹੋਵੇਗੀ ਅਤੇ 30 ਦਿਨ ਤੱਕ ਵੈੱਬਸਾਈਟ ’ਤੇ ਉਪਲੱਬਧ ਰਹੇਗੀ।
ਨਤੀਜਿਆਂ ਲਈ ਇੱਥੇ ਕਲਿੱਕ ਕਰੋ
<><><><><>
ਐੱਸਐੱਨਸੀ
(Release ID: 1681183)
Visitor Counter : 157