ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਵਿਸ਼ਵ ਸਿਹਤ ਸੰਗਠਨ ਨੇ ਫਿੱਟਨੈੱਸ ਕਾ ਡੋਜ਼ ਆਧਾ ਘੰਟਾ ਰੋਜ਼ ਮੁਹਿੰਮ ਲਈ ਭਾਰਤ ਦੀ ਸ਼ਲਾਘਾ ਕੀਤੀ; ਹਰ ਵਰਗ ਦੀ ਹਸਤੀਆਂ ਨੇ ਇਸ ਮੂਵਮੈਂਟ ਨੂੰ ਦਿੱਤਾ ਸਮਰਥਨ

Posted On: 10 DEC 2020 5:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਫਿੱਟਨੈੱਸ ਕਾ ਡੋਜ਼ ਆਧਾ ਘੰਟਾ ਰੋਜ਼ ਦੇ ਸਾਰੇ ਭਾਰਤੀਆਂ ਨੂੰ ਕੀਤੇ ਗਏ ਕਲੈਰੀਅਨ ਕਾਲ ਦੀ ਵਿਸ਼ਵ ਸਿਹਤ ਸੰਗਠਨ ਦੁਆਰਾ ਪ੍ਰਸ਼ੰਸਾ ਕੀਤੀ ਗਈ।ਇੱਕ ਟਵੀਟ ਵਿੱਚ, ਡਬਲਯੂਐੱਚਓ ਨੇ ਕਿਹਾ," ਡਬਲਯੂਐੱਚਓ, ਭਾਰਤ ਦੀ ਆਪਣੀ ਮੁਹਿੰਮ ਫਿੱਟਨੈੱਸ ਕਾ ਡੋਜ਼ ਆਧਾ ਘੰਟਾ ਰੋਜ਼ ਰਾਹੀਂ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉੱਦਮ ਦੀ ਸ਼ਲਾਘਾ ਕਰਦਾ ਹੈ।"

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰੇਨ ਰਿਜੀਜੂ ਦੂਆਰਾ 1 ਦਸੰਬਰ ਨੂੰ ਦੇਸ਼ ਵਿਆਪੀ ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ਚਲਾਈ ਗਈ ਮੁਹਿੰਮ ਨੂੰ ਵੱਖ-ਵੱਖ ਖੇਤਰਾਂ ਦੀਆ ਮਸ਼ਹੂਰ ਹਸਤੀਆਂ-ਬਾਲੀਵੁੱਡ,ਖਿਡਾਰੀਆਂ,ਲੇਖਕਾਂ,ਡਾਕਟਰਾਂ, ਫਿੱਟਨੈੱਸ ਪ੍ਰਭਾਵਕਾਂ ਦਾ ਸਮਰਥਨ ਮਿਲਿਆ ਹੈ ਜਿਨ੍ਹਾਂ ਨੇ ਭਾਰਤੀਆਂ ਨੂੰ ਉਤਸ਼ਾਹ ਨਾਲ ਹਰ ਰੋਜ਼ 30 ਮਿੰਟ ਦੀ ਤੰਦਰੁਸਤੀ ਦੇ ਮੁੱਢਲੇ ਮੰਤਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਬੈੱਡਮਿੰਟਨ ਵਿਸ਼ਵ ਚਂੈਪੀਅਨ ਅਤੇ ਓਲੰਪਿਕ ਮੈਡਲਿਸਟ ਪੀਵੀ ਸਿੰਧੂ ਨੇ ਟਵੀਟ ਕੀਤਾ "ਫਿੱਟਨੈੱਸ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਹੈ ਅਤੇ ਇਹ ਸਭ ਦੇ ਲਈ ਇਕੱਠੇ ਹੋਣ ਅਤੇ ਇਸ ਮਹਾਨ ਮੂਵਮੈਂਟ ਲਈ ਇਕਜੁੱਟ ਹੋਣ ਦਾ ਮੌਕਾ ਹੈ !"

ਲੇਖਕ ਚੇਤਨ ਭਗਤ ਨੇ ਅੱਗੇ ਕਿਹਾ ਕਿ ਕਿਸੇ ਦੀ ਫਿੱਟਨੈਂਸ ਦਾ "ਜੀਵਨ ਪ੍ਰਤੀ ਇਮਿਊਨਿਟੀ,ਮੂਡ,ਸਿਹਤ ਅਤੇ ਸਮੁੱਚੀ ਤੰਦਰੁਸਤੀ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ।" ਅਤੇ ਇਸ ਤਰ੍ਹਾ, ਬਹੁਤ ਵਧੀਆ ਹੈ ਜੋ ਅਸੀਂ ਸਾਰੇ ਕਰ ਸਕਦੇ ਹਾਂ।

ਜੀਵਨ ਸ਼ੈਲੀ ਅਤੇ ਤੰਦਰੁਸਤੀ ਮਾਹਰ ਲਿਊਕ ਕੌਟੀਨਹੋ ਨੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਅੱਗੇ ਕਿਹਾ "ਦਿਨ ਵਿੱਚ ਸਿਰਫ 30 ਮਿੰਟ ਕੰਮ ਕਰਨਾ ਤੁਹਾਡੀ ਤੰਦਰੁਸਤੀ ਅਤੇ ਸਮੁੱਚੇ ਸਿਹਤ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਬਹੁਤ ਲੰਮਾ ਪੈਂਡਾ ਲੈ ਸਕਦਾ ਹੈ ! ਮੈਨੂੰ ਇਸ ਸ਼ਾਨਦਾਰ ਪਹਿਲਕਦਮੀ ਦਾ ਹਿੱਸਾ ਬਣਾਉਣ ਲਈ @narendramodi & @KirenRijiju ਦਾ ਬਹੁਤ-ਬਹੁਤ ਧੰਨਵਾਦ!"

ਆਈਐੱਸਐੱਸਐੱਫ ਵਿਸ਼ਵ ਕੱਪ ਦੀ ਗੋਲਡ ਮੈਡਲਿਸਟ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਵੀ ਉਨ੍ਹਾ ਦੇ ਵਿਚਾਰ ਦੀ ਹਮਾਇਤ ਕੀਤੀ ਅਤੇ ਟਵੀਟ ਕੀਤਾ "ਅੱਜ ਕੁਝ ਅਜਿਹਾ ਕਰੋ, ਜਿਸ ਨਾਲ ਤੁਹਾਡਾ ਆਪਣਾ ਭਵਿੱਖ ਤੁਹਾਡਾ ਧੰਨਵਾਦ ਕਰੇਗਾ !! ਘੱਟੋ ਘੱਟ 30 ਮਿੰਟ ਦੀ ਰੋਜ਼ਾਨਾ ਕਸਰਤ ਤੁਹਾਡੇ ਸਰੀਰ, ਮਨ,ਅਤੇ ਆਤਮਾ ਵਿੱਚ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਲਿਆ ਸਕਦੀ ਹੈ  #NewIndiaFitIndia #FitIndiaMovement."

ਦੋ ਵਾਰ ਦੇ ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਪਹਿਲਵਾਨ ਸੁਸ਼ੀਲ ਕੁਮਾਰ,ਓਲੰਪਿਕ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ, ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ, ਪੈਰਾਲੰਪਿਕ ਸਿਲਵਰ ਮੈਡਲਿਸਟ ਦੀਪਾ ਮਲਿਕ,ਸਪ੍ਰਿੰਟਰ ਹਿਮਾ ਦਾਸ,ਰਾਸ਼ਟਰਮੰਡਲ ਗੋਲਡ ਮੈਡਲਿਸਟ ਮਨਿਕਾ ਬੱਤਰਾ, ਅਭਿਨੇਤਾ ਅਨਿਲ ਕਪੂਰ,ਟੀਵੀ ਅਦਾਕਾਰਾ ਸੌਮਿਆ ਟੰਡਨ, ਕ੍ਰਿਕਟਰ ਮਿਤਾਲੀ ਰਾਜ,ਸੀਡਬਲਯੂਜੀ ਸਿਲਵਰ ਮੈਡਲਿਸਟ ਮਨੀਸ ਕੌਸ਼ਿਕ,ਲੇਖਕ ਚੇਤਨ ਭਗਤ ਸਮੇਤ ਹੋਰ ਬਹੁਤ ਸਾਰੇ ਵੀ ਉਨ੍ਹਾ ਦੇ ਸੱਦੇ 'ਤੇ ਸ਼ਾਮਲ ਸਨ। 

                                                   *******

ਐੱਨਬੀ/ਓਏ 



(Release ID: 1679797) Visitor Counter : 133