ਵਿੱਤ ਮੰਤਰਾਲਾ
ਦਿਨ ਦੇ ਕਾਰੋਬਾਰ ਅਤੇ ਥੋੜੀ ਅਵਧੀ ਲਈ ਸੂਚੀਬੱਧ ਸ਼ੇਅਰਾਂ ਦੀ ਵਿਕਰੀ ਜਾਂ ਖਰੀਦ ਲਈ ਸਕ੍ਰਿਪਟ ਵਾਈਜ਼ ਰਿਪੋਰਟਿੰਗ ਦੀ ਕੋਈ ਜ਼ਰੂਰਤ ਨਹੀਂ
Posted On:
26 SEP 2020 8:01PM by PIB Chandigarh
ਮੀਡੀਆ ਦੇ ਇੱਕ ਖਾਸ ਭਾਗ ਵਿੱਚ ਇਕ ਰਿਪੋਰਟ ਸੀ ਕਿ ਸ਼ੇਅਰ ਕਾਰੋਬਾਰੀਆਂ/ਦਿਨ ਵੇਲੇ ਦੇ ਕਾਰੋਬਾਰੀਆਂ ਨੂੰ ਅਸੈਸਮੈਂਟ ਸਾਲ 2020-21 ਲਈ ਆਪਣੀ ਆਮਦਨ ਟੈਕਸ ਰਿਟਰਨ ਵਿੱਚ ਸਕ੍ਰਿਪਟ ਵਾਈਜ਼ ਵੇਰਵੇ ਪੇਸ਼ ਕਰਨ ਦੀ ਲੋੜ ਹੈ । ਸ਼ੇਅਰ ਕਾਰੋਬਾਰੀਆਂ ਜਾਂ ਦਿਨ ਵੇਲੇ ਦੇ ਕਾਰੋਬਾਰੀਆਂ ਦੇ ਮਾਮਲੇ ਵਿੱਚ ਸ਼ੇਅਰ ਕਾਰੋਬਾਰ ਤੋਂ ਪ੍ਰਾਪਤ ਹੋਣ ਵਾਲੇ ਲਾਭ ਨੂੰ ਆਮ ਤੌਰ 'ਤੇ ਥੋੜ੍ਹੇ ਸਮੇਂ ਦੇ ਪੂੰਜੀ ਲਾਭ ਜਾਂ ਕਾਰੋਬਾਰੀ ਆਮਦਨ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ । ਇਹ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਉਹਨਾਂ ਦੇ ਸ਼ੇਅਰਾਂ / ਇਕਾਈਆਂ ਦੀ ਹੋਲਡਿੰਗ ਮਿਆਦ ਇੱਕ ਸਾਲ ਤੋਂ ਘੱਟ ਹੁੰਦੀ ਹੈ ਜੋ ਲਾਭ ਨੂੰ ਲੰਬੇ ਸਮੇਂ ਦੇ ਪੂੰਜੀ ਲਾਭ ਦੇ ਰੂਪ ਵਿੱਚ ਸ਼੍ਰੇਣੀਬੱਧ ਕਰਨ ਲਈ ਇੱਕ ਸ਼ਰਤ ਹੈ । ਕਿਉਂਕਿ ਸ਼ੇਅਰਾਂ ਦੇ ਲੈਣ ਦੇਣ (ਟ੍ਰਾਂਜੈਕਸ਼ਨਾਂ) ਤੋਂ ਹੋਣ ਵਾਲੀ ਥੋੜੀ ਅਵਧੀ/ਕਾਰੋਬਾਰ ਦੀ ਆਮਦਨ ਲਈ ਟੈਕਸ ਰਿਟਰਨ ਵਿੱਚ ਸਕ੍ਰਿਪਟ ਵਾਈਜ਼ ਰਿਪੋਰਟਿੰਗ ਦੀ ਕੋਈ ਜ਼ਰੂਰਤ ਨਹੀਂ ਹੈ । ਇਹ ਰਿਪੋਰਟਾਂ ਗਲਤ ਅਤੇ ਗੁੰਮਰਾਹਕੁੰਨ ਹਨ ।
ਵਿੱਤ ਐਕਟ, 2018 ਨੇ ਇਹਨਾਂ ਸ਼ੇਅਰਾਂ ਲਈ ਲੰਬੇ ਸਮੇਂ ਦੇ ਪੂੰਜੀ ਲਾਭ ਦੀ ਗਣਨਾ ਲਈ ਗ੍ਰੈਂਡਫਾਦਰਿੰਗ ਵਿਧੀ ਪੇਸ਼ ਕਰਕੇ 31.01.2018 ਤੱਕ ਦੇ ਸੂਚੀਬੱਧ ਸ਼ੇਅਰਾਂ / ਨਿਰਧਾਰਤ ਇਕਾਈਆਂ ਉੱਤੇ ਹੋਏ ਲਾਭ ਨੂੰ ਛੋਟ ਦੀ ਆਗਿਆ ਦਿੱਤੀ ਹੈ । ਅਸੈਸਮੈਂਟ ਸਾਲ 2020-21 ਲਈ ਆਮਦਨ ਦੀ ਰਿਟਰਨ ਵਿੱਚ ਸਕ੍ਰਿਪਟ-ਵਾਈਜ ਵੇਰਵਿਆਂ ਨੂੰ ਸਿਰਫ ਉਨ੍ਹਾਂ ਸ਼ੇਅਰਾਂ / ਇਕਾਈਆਂ ਨੂੰ ਭਰਨ ਦੀ ਲੋੜ ਹੋਵੇਗੀ ਜੋ ਲੰਬੇ ਸਮੇਂ ਦੇ ਪੂੰਜੀ ਲਾਭ ਦੀ ਰਿਪੋਰਟਿੰਗ ਲਈ ਹਨ ਅਤੇ ਜੋ ਗ੍ਰੈਂਡਫਾਦਰਿੰਗ ਦੇ ਲਾਭ ਲਈ ਯੋਗ ਹਨ ।
ਜਿਵੇਂ ਕਿ ਹਰੇਕ ਸ਼ੇਅਰਾਂ / ਇਕਾਈਆਂ ਲਈ ਵੱਖ ਵੱਖ ਮੁੱਲਾਂ (ਜਿਵੇਂ ਕਿ ਕੀਮਤ, ਵਿਕਰੀ ਮੁੱਲ ਅਤੇ ਜਿਵੇਂ 31.01.2018 ਨੂੰ ਮਾਰਕੀਟ ਕੀਮਤ ਸੀ) ਦੀ ਤੁਲਨਾ ਕਰਕੇ ਗ੍ਰੈਂਡਫਾਦਰਿੰਗ ਦੀ ਇਜਾਜ਼ਤ ਦਿੱਤੀ ਜਾਂਦੀ ਹੈ । ਇਹਨਾਂ ਸ਼ੇਅਰਾਂ ਦੇ ਪੂੰਜੀ ਲਾਭ ਦੀ ਗਣਨਾ ਕਰਨ ਲਈ ਸਕ੍ਰਿਪਟ -ਵਾਈਜ਼ ਵੇਰਵੇ ਹਾਸਲ ਕਰਨ ਦੀ ਜ਼ਰੂਰਤ ਹੈ । ਅਸੈਸਮੈਂਟ ਸਾਲ 2020-21 ਲਈ ਸ਼ੇਅਰਾਂ / ਇਕਾਈਆਂ ਤੋਂ ਪੂੰਜੀ ਲਾਭ / ਕਾਰੋਬਾਰ ਦੀ ਆਮਦਨੀ ਦੀ ਗਣਨਾ ਲਈ ਆਮਦਨ ਟੈਕਸ ਰਿਟਰਨ ਫਾਰਮ ਵਿਚ ਸਕ੍ਰਿਪਟ ਵਾਈਜ਼ ਵੇਰਵੇ ਲੋੜੀਂਦੇ ਨਹੀਂ ਹਨ, ਜੋ ਗ੍ਰੈਂਡਫਾਦਰਿੰਗ ਲਈ ਯੋਗ ਨਹੀਂ ਹਨ I
ਇਸ ਰਿਪੋਰਟਿੰਗ ਦੀ ਜ਼ਰੂਰਤ ਦੇ ਬਗੈਰ, ਅਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ, ਜਿੱਥੇ ਟੈਕਸਦਾਤਾ ਵਿਵਸਥਾਵਾਂ ਬਾਰੇ ਸਮਝ ਦੀ ਘਾਟ ਕਾਰਨ ਦਾਦਾ-ਦਾਦੀ ਦੇ ਲਾਭ ਦਾ ਦਾਅਵਾ ਨਹੀਂ ਕਰਦਾ ਜਾਂ ਗ਼ਲਤ ਤੌਰ ਤੇ ਦਾਅਵਾ ਨਹੀਂ ਕਰ ਸਕਦਾ । ਇਸ ਤੋਂ ਇਲਾਵਾ, ਜੇ ਉਪਰੋਕਤ ਗਣਨਾ ਨੂੰ ਸਕ੍ਰਿਪਟ ਵਾਈਜ਼ ਨਹੀਂ ਬਣਾਇਆ ਜਾਂਦਾ ਅਤੇ ਟੈਕਸਦਾਤਾ ਨੂੰ ਸਿਰਫ ਕੁੱਲ ਆਂਕੜੇ ਹੀ ਦਾਖਲ ਕਰਨ ਦੀ ਇਜਾਜ਼ਤ ਦਿੰਦੀ ਜਾਂਦੀ ਹੈਂ ਤਾਂ ਆਮਦਨ ਟੈਕਸ ਅਥਾਰਟੀਆਂ ਲਈ ਦਾਅਵੇ ਦੀ ਦਰੁਸਤੀ ਦੀ ਜਾਂਚ ਕਰਨ ਦਾ ਕੋਈ ਰਸਤਾ ਨਹੀਂ ਹੋਵੇਗਾ ਅਤੇ ਇਸ ਲਈ ਬਹੁਤ ਸਾਰੀਆਂ ਰਿਟਰਨਾਂ ਦੇ ਆਡਿਟ ਕਰਨ ਦੀ ਜ਼ਰੂਰਤ ਹੋਏਗੀ, ਜੋ ਬਾਅਦ ਦੇ ਪੜਾਅ 'ਤੇ ਬੇਲੋੜੀਆਂ ਸ਼ਿਕਾਇਤਾਂ/ਸੁਧਾਰਾਂ ਦਾ ਕਾਰਨ ਬਣ ਸਕਦਾ ਹੈ । ਜੇ ਸਕ੍ਰਿਪਟ ਵਾਈਜ਼ ਲੰਬੀ ਅਵਧੀ ਦਾ ਲਾਭ ਉਪਲੱਬਧ ਹੈ ਤਾਂ ਇਸ ਨੂੰ ਵਿਭਾਗ ਵੱਲੋਂ ਸਟਾਕ ਐਕਸਚੇਂਜ, ਬ੍ਰੋਕਰੇਜ ਕੰਪਨੀਆਂ, ਆਦਿ ਨਾਲ ਇਲੈਕਟ੍ਰੋਨਿਕ ਵਿਧੀ ਰਾਹੀਂ ਤਸਦੀਕ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਆਮਦਨ ਟੈਕਸ ਰਿਟਰਨਾਂ ਦਾ ਹੋਰ ਆਡਿਟ ਜਾਂ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ।
ਇਸ ਤਰ੍ਹਾਂ, ਸਕ੍ਰਿਪਟ ਵਾਈਜ਼ ਵੇਰਵੇ ਦੀ ਲੋੜ ਪਿੱਛੇ ਮੁੱਖ ਉਦੇਸ਼ ਟੈਕਸਦਾਤਾ ਨੂੰ ਇਹਨਾਂ ਸ਼ੇਅਰਾਂ / ਇਕਾਈਆਂ ਤੇ ਲੰਬੇ ਸਮੇਂ ਦੇ ਪੂੰਜੀ ਲਾਭਾਂ ਦੀ ਸਹੀ ਗਣਨਾ ਕਰਨ ਵਿਚ ਸਹਾਇਤਾ ਪ੍ਰਦਾਨ ਕਰਨਾ ਹੈ । ਇਨਕਮ ਟੈਕਸ ਰਿਟਰਨ ਵਿਚ ਸਕ੍ਰਿਪਟ ਵਾਈਜ਼ ਜਾਣਕਾਰੀ ਮੁਹਈਆ ਕਰੂਆਂ ਦੀ ਜ਼ਰੂਰਤ ਭਾਰਤ ਲਈ ਵਿਲੱਖਣ ਨਹੀਂ ਹੈ । ਅੰਤਰਰਾਸ਼ਟਰੀ ਪੱਧਰ 'ਤੇ ਵੀ, ਟੈਕਸਦਾਤਾ ਨੂੰ ਪੂੰਜੀਗਤ ਲਾਭਾਂ ਦੀ ਰਿਪੋਰਟਿੰਗ ਲਈ ਸਕ੍ਰਿਪਟ ਵਾਈਜ਼ ਜਾਣਕਾਰੀ ਮੁਹਈਆ ਕਰਵਾਉਣ ਦੀ ਲੋੜ ਹੁੰਦੀ ਹੈ । ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਟੈਕਸਦਾਤਾ ਨੂੰ ਸ਼ੇਅਰਾਂ ਦੇ ਤਬਾਦਲੇ ਅਰਥਾਤ ਟ੍ਰਾਂਸਫਰ ਤੋਂ ਹੋਣ ਵਾਲੇ ਪੂੰਜੀ ਲਾਭ ਲਈ ਅਮਰੀਕਾ ਦੇ ਆਮਦਨ ਟੈਕਸ ਰਿਟਰਨ ਫਾਰਮ -ਫਾਰਮ 1040 ਦੇ ਸ਼ਡਿਊਲ -ਡੀ ਵਿੱਚ ਸਕ੍ਰਿਪਟ ਵਾਈਜ਼ ਵੇਰਵੇ ਭਰਨ ਦੀ ਜਰੂਰਤ ਹੈ ।
------------------------------------------------------------------
ਆਰ.ਐਮ. / ਕੇ.ਐੱਮ.ਐੱਨ
(Release ID: 1659466)
Visitor Counter : 145