ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਉੱਦਮਤਾ

Posted On: 23 SEP 2020 7:35PM by PIB Chandigarh

ਸਰਕਾਰ ਨੇ ਦੇਸ਼ ਵਿੱਚ ਮਹਿਲਾਵਾਂ ਵਿੱਚ ਉੱਦਮਤਾ ਵਧਾਉਣ ਦੇ ਉਦੇਸ਼ ਨਾਲ ਕਈ ਉਪਰਾਲੇ ਕੀਤੇ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ:

 

 

 1.   ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਪਹਿਲ:

 

•          ਦੇਸ਼ ਅੰਦਰ ਮਹਿਲਾਵਾਂ ਦੀ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਕੌਸ਼ਲ ਵਿਕਾਸ ਅਤੇ ਉੱਦਮ ਮੰਤਰਾਲੇ (ਐੱਮਐੱਸਡੀਈ) ਨੇ ਮਹਿਲਾ ਉਦਮੀਆਂ ਅਤੇ ਮਹਿਲਾ ਸਟਾਰਟਅਪਸ ਦਾ ਆਰਥਿਕ ਸਸ਼ਕਤੀਕਰਨਨਾਮਕ ਇੱਕ ਪ੍ਰੋਜੈਕਟ ਲਾਗੂ ਕੀਤਾ ਹੈ। ਇਹ ਪ੍ਰੋਜੈਕਟ ਮਹਿਲਾ ਸੂਖਮ-ਉੱਦਮੀਆਂ ਲਈ ਨਵੇਂ ਕਾਰੋਬਾਰ ਸ਼ੁਰੂ ਕਰਨ ਅਤੇ ਮੌਜੂਦਾ ਉੱਦਮਾਂ ਨੂੰ ਵਧਾਉਣ ਲਈ ਇਨਕਿਊਬੇਸ਼ਨ ਅਤੇ ਤੀਬਰਤਾ ਪ੍ਰੋਗਰਾਮ ਹਨ।

 

 

 2.   ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੀਆਂ ਪਹਿਲਾਂ:

 

•          ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ): ਗੈਰ-ਖੇਤੀ ਸੈਕਟਰ ਵਿੱਚ ਸੂਖਮ-ਉੱਦਮ ਸਥਾਪਤ ਕਰਨ ਦੁਆਰਾ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਇਹ ਇੱਕ ਵੱਡਾ ਕਰੈਡਿਟ-ਲਿੰਕਡ ਸਬਸਿਡੀ ਪ੍ਰੋਗਰਾਮ ਹੈ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਇਸ ਪ੍ਰੋਗਰਾਮ ਦਾ ਲਾਭ ਲੈਣ ਦੇ ਯੋਗ ਹੈ।

 

•          ਵਿਸ਼ੇਸ਼ ਸ਼੍ਰੇਣੀਆਂ ਨਾਲ ਸਬੰਧਿਤਲਾਭਾਰਥੀਆਂ ਜਿਵੇਂ ਕਿ ਮਹਿਲਾਵਾਂ / ਅਨੁਸੂਚਿਤ ਜਾਤੀ / ਅਨੁਸੂਚਿਤ ਕਬੀਲੇ / ਓ ਬੀ ਸੀ / ਘੱਟਗਿਣਤੀਆਂ, ਸਾਬਕਾ ਸੈਨਿਕ, ਸਰੀਰਕ ਤੌਰ 'ਤੇ ਅਪਾਹਜ, ਉੱਤਰ ਪੂਰਬੀ ਖੇਤਰ (ਐੱਨਈਆਰ), ਪਹਾੜੀ ਅਤੇ ਸਰਹੱਦੀ ਖੇਤਰਾਂ ਆਦਿ ਲਈ ਗ੍ਰਾਮੀਣ ਖੇਤਰਾਂ ਵਿੱਚ ਮਾਰਜਨ ਮਨੀ ਸਬਸਿਡੀ 35% ਹੈ ਅਤੇ ਸ਼ਹਿਰੀ ਖੇਤਰਾਂ ਵਿੱਚ25% ਹੈ।

•          ਮਹਿਲਾਵਾਂ ਦੀ ਮਲਕੀਅਤ ਵਾਲੇ ਸੂਖਮ ਅਤੇ ਲਘੂ ਉੱਦਮਾਂ ਤੋਂ 3 ਪ੍ਰਤੀਸ਼ਤ ਖਰੀਦਦਾਰੀ ਕਰਨ ਦਾ ਵਿਸ਼ੇਸ਼ ਪ੍ਰਬੰਧ ਹੈ।

 

3.   ਨੀਤੀ ਆਯੋਗ ਦੀ ਪਹਿਲ:

 

•          ਮਹਿਲਾ ਐਂਟਰਪ੍ਰਨਿਉਰਸ਼ਿਪ ਪਲੈਟਫਾਰਮ (ਡਬਲਿਊਈਪੀ) ਦੀ ਸ਼ੁਰੂਆਤ ਨੀਤੀ ਆਯੋਗ ਦੀ ਪ੍ਰਮੁੱਖ ਪਹਿਲਕਦਮੀ ਵਜੋਂ 8 ਮਾਰਚ, 2018 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਕੀਤੀ ਗਈ ਸੀ।  ਡਬਲਿਊਈਪੀ ਦਾ ਪੈਨ ਇੰਡੀਆ ਕਵਰੇਜ ਹੈ ਅਤੇ ਇਸ ਵਿੱਚ ਰਾਜ ਵਿਸ਼ੇਸ਼ ਕੋਈ ਪ੍ਰੋਗਰਾਮ ਨਹੀਂ ਹਨ। ਪੋਰਟਲ ਤੇ ਰਜਿਸਟ੍ਰੇਸ਼ਨ ਅਤੇ ਬਾਅਦ ਦੀਆਂ ਸਾਰੀਆਂ ਸੇਵਾਵਾਂ ਡਬਲਿਊਈਪੀ ਉਪਭੋਗਤਾਵਾਂ ਲਈ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਡਬਲਿਊਈਪੀ ਉੱਦਮਤਾ ਦੇ ਖੇਤਰ ਵਿੱਚ ਚਾਹਵਾਨ ਅਤੇ ਚੰਗੀ ਤਰ੍ਹਾਂ ਸਥਾਪਤ ਮਹਿਲਾਵਾਂ ਦੋਵਾਂ ਨੂੰ ਕੇਟਰ ਕਰਦਾ ਹੈ।

 

 

 

 4.  ਗ੍ਰਾਮੀਣ ਵਿਕਾਸ ਮੰਤਰਾਲਾ ਹੇਠ ਲਿਖਿਆਂ ਨੂੰ ਲਾਗੂ ਕਰ ਰਿਹਾ ਹੈ:

 

•          ਗ੍ਰਾਮੀਣ ਸਵੈ ਰੋਜ਼ਗਾਰ ਅਤੇ ਸਿਖਲਾਈ ਸੰਸਥਾਵਾਂ (ਆਰਐੱਸਟੀਆਈਜ਼) ਦੁਆਰਾ ਕੌਸ਼ਲ ਵਿਕਾਸ, ਬੈਂਕ ਦੀ ਅਗਵਾਈ ਵਾਲੀ ਇੱਕ ਪਹਿਲ ਹੈ, ਜੋ ਇੱਕ ਸਿਖਲਾਈ ਪ੍ਰਾਪਤਕਰਤਾ ਨੂੰ ਬੈਂਕ ਕ੍ਰੈਡਿਟ ਲੈਣ ਅਤੇ ਆਪਣਾ ਖੁਦ ਦਾ ਮਾਈਕਰੋ ਐਂਟਰਪ੍ਰਾਈਜ਼ ਸ਼ੁਰੂ ਕਰਨ ਦੇ ਯੋਗ ਬਣਾਉਂਦਾ ਹੈ।

 

•          ਆਰਐੱਸਈਟੀਆਈ ਪ੍ਰੋਗਰਾਮ ਇਸ ਸਮੇਂ ਦੇਸ਼ ਦੇ 33 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 566 ਜ਼ਿਲ੍ਹਿਆਂ ਵਿੱਚ 23 ਪ੍ਰਮੁੱਖ ਬੈਂਕਾਂ (ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਅਤੇ ਨਾਲ ਹੀ ਕੁਝ ਗ੍ਰਾਮੀਣ ਬੈਂਕਾਂ) ਦੁਆਰਾ 585 ਆਰਐੱਸਈਟੀਆਈ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।

 

•          ਆਰਐੱਸਈਟੀਆਈ ਵਿੱਚ ਰਾਸ਼ਟਰੀ ਕੌਸ਼ਲ ਯੋਗਤਾ ਫਰੇਮਵਰਕ (ਐੱਨਐੱਸਕਿਊਐੱਫ) ਨਾਲ ਇਕਸਾਰ 61 ਕੋਰਸਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਕੋਰਸਾਂ ਵਿਚੋਂ ਹੇਠਾਂ ਦਿੱਤੇ 38 ਕੋਰਸ ਵਿਸ਼ੇਸ਼ ਤੌਰ ਤੇ ਮਹਿਲਾ ਉਮੀਦਵਾਰਾਂ ਲਈ ਹਨ। ਇਨ੍ਹਾਂ ਕੋਰਸਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਹ ਸਵੈ-ਰੋਜ਼ਗਾਰ ਦੇ ਉੱਦਮ ਲਈ ਢੁਕਵੇਂ ਹਨ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

                           ********

 

 

 

ਏਪੀਐੱਸ / ਐੱਸਜੀ / ਆਰਸੀ



(Release ID: 1658486) Visitor Counter : 92


Read this release in: English