ਟੈਕਸਟਾਈਲ ਮੰਤਰਾਲਾ

ਹੈਂਡੀਕ੍ਰਾਫਟ ਨੂੰ ਉਤਸ਼ਾਹਿਤ ਕਰਨ ਲਈ ਕਦਮ

Posted On: 23 SEP 2020 7:29PM by PIB Chandigarh

ਭਾਰਤ ਸਰਕਾਰ ਨੇ ਇੱਕ ਸਮੂਹਕ ਤਰੀਕੇ ਨਾਲ ਹੈਂਡੀਕ੍ਰਾਫਟ ਖੇਤਰ ਨੂੰ ਉਤਾਂਹ ਚੁੱਕਣ ਲਈ ਸੰਗਠਤ ਪਹੁੰਚ ਉੱਤੇ ਜ਼ੋਰ ਦਿੰਦਿਆਂ ਰਾਸ਼ਟਰੀ ਹੈਂਡੀਕ੍ਰਾਫਟ ਵਿਕਾਸ ਪ੍ਰੋਗਰਾਮ’ [NHDP] ਅਤੇ ਵਿਆਪਕ ਹੈਂਡੀਕ੍ਰਾਫਟ ਦੇ ਸਮੂਹਾਂ ਦੀ ਵਿਕਾਸ ਯੋਜਨਾ’ [CHCDS] ਜ਼ਰੀਏ ਹੈਂਡੀਕ੍ਰਾਫਟ ਖੇਤਰ ਅਤੇ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਵਿਕਾਸ ਹਿਤ ਵਿਭਿੰਨ ਯੋਜਨਾਵਾਂ ਲਾਗੂ ਕੀਤੀਆਂ ਹਨ। NHDP ਅਤੇ CHCDS ਦੇ ਨਿਮਨਲਿਖਤ ਪੱਖ ਹਨ:

 

ਰਾਸ਼ਟਰੀ ਹੈਂਡੀਕ੍ਰਾਫਟ ਵਿਕਾਸ ਪ੍ਰੋਗਰਾਮ [NHDP]:

 

i.       ਅੰਬੇਡਕਰ ਹਸਤਸ਼ਿਲਪ ਵਿਕਾਸ ਯੋਜਨਾ ਅਧੀਨ ਕਾਰੀਗਰਾਂ ਦਾ ਬੇਸ ਲਾਈਨ ਸਰਵੇਖਣ ਤੇ ਗਤੀਸ਼ੀਲਤਾ

ii.      ਡਿਜ਼ਾਇਨ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ

iii.     ਮਨੁੱਖੀ ਸਰੋਤ ਵਿਕਾਸ

iv.     ਕਾਰੀਗਰਾਂ ਨੂੰ ਸਿੱਧਾ ਲਾਭ

v.      ਬੁਨਿਆਦੀ ਢਾਂਚਾ ਅਤੇ ਟੈਕਨੋਲੋਜੀ ਮਦਦ

vi.     ਮਾਰਕਿਟਿੰਗ ਮਦਦ ਤੇ ਸੇਵਾਵਾਂ

vii.    ਖੋਜ ਅਤੇ ਵਿਕਾਸ

 

ਵਿਆਪਕ ਹੈਂਡੀਕ੍ਰਾਫਟ ਦੇ ਵਿਕਾਸ ਦੀ ਸਮੂਹਕ ਯੋਜਨਾ [CHCDS]:

 

i.       ਵਿਸ਼ਾਲ ਸਮੂਹ (ਮੈਗਾ ਕਲੱਸਟਰ)

ii.      ਹੈਂਡੀਕ੍ਰਾਫਟ ਪ੍ਰੋਜੈਕਟਾਂ ਦੇ ਸੰਗਠਤ ਵਿਕਾਸ ਤੇ ਪ੍ਰੋਤਸਾਹਨ (ਵਿਸ਼ੇਸ਼ ਪ੍ਰੋਜੈਕਟਸ)

 

ਵਿਸ਼ਵ ਪੱਧਰ ਉੱਤੇ ਭਾਰਤੀ ਹੈਂਡੀਕ੍ਰਾਫਟ ਨੂੰ ਉਤਸ਼ਾਹਿਤ ਕਰਨ ਤੇ ਇਸ ਦੀ ਬਰਾਮਦੀ ਮੁਕਾਬਲੇਯੋਗਤਾ ਵਿੱਚ ਸੁਧਾਰ ਲਿਆਉਣ ਲਈ ਮਾਰਕਿਟਿੰਗ ਮਦਦ ਤੇ ਸੇਵਾਵਾਂਯੋਜਨਾ ਅਧੀਨ ਦਖ਼ਲ/ਉਪਚਾਰ ਲਾਗੂ ਕੀਤੇ ਜਾ ਰਹੇ ਹਨ। ਸਾਲ 2019–20 ਦੌਰਾਨ ਲਾਗੂ ਕੀਤੇ ਗਏ ਦਖ਼ਲਾਂ / ਉਪਚਾਰਾਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

 

ਲੜੀ ਨੰਬਰ

ਦਖ਼ਲ/ਉਪਚਾਰ

ਗਤੀਵਿਧੀਆਂ ਦੀ ਗਿਣਤੀ

1.

ਵਿਸ਼ਾਗਤ ਪ੍ਰਦਰਸ਼ਨੀ

27

2.

ਅੰਤਰਰਾਸ਼ਟਰੀ ਪ੍ਰਦਰਸ਼ਨੀ / ਸਜੀਵ ਪ੍ਰਦਰਸ਼ਨ ਵਿੱਚ ਭਾਗੀਦਾਰੀ

19

3.

ਰੋਡ ਸ਼ੋਅ/ਜਾਗਰੂਕਤਾ ਮੁਹਿੰਮ

5

4.

ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ

2

5.

ਇਲੈਕਟ੍ਰੌਨਕ ਮੀਡੀਆ ਜ਼ਰੀਏ ਅੰਤਰਰਾਸ਼ਟਰੀ ਪ੍ਰਚਾਰ ਅਤੇ ਬ੍ਰਾਂਡ ਪ੍ਰੋਤਸਾਹਨ

2

6.

ਵਿਦੇਸ਼ ਵਿੱਚ ਮਾਰਕਿਟਿੰਗ ਅਧਿਐਨ

2

7.

ਪਾਲਣਾ ਲਈ ਚੁੱਕਿਆ ਕਦਮ

1

8.

ਅੰਤਰਰਾਸ਼ਟਰੀ ਕਾਰੀਗਰੀ ਐਕਸਪੋਜ਼ਰ ਪ੍ਰੋਗਰਾਮ

1

9.

ਰਿਵਰਸ ਖ਼ਰੀਦਦਾਰ ਵਿਕਰੇਤਾ ਮੁਲਾਕਾਤ

1

 

ਕੁੱਲ ਜੋੜ

60

 

ਵਿਕਾਸ ਕਮਿਸ਼ਨਰ (ਹੈਂਡੀਕ੍ਰਾਫਟ) ਦੇ ਦਫ਼ਤਰ ਨੇ ਬਜ਼ਾਰ ਤੱਕ ਸਿੱਧੀ ਪਹੁੰਚ ਮੁਹੱਈਆ ਕਰਵਾਉਣ ਲਈ ਸਰਕਾਰੀ ਈਮਾਰਕਿਟਪਲੇਸ (GeM) ਉੱਤੇ ਦਸਤਕਾਰ ਕਾਰੀਗਾਰਾਂ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

 

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਇਰਾਨੀ ਨੇ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

 

****

ਏਪੀਐੱਸ/ਐੱਸਜੀ/ਆਰਸੀ



(Release ID: 1658452) Visitor Counter : 126


Read this release in: English