ਰੇਲ ਮੰਤਰਾਲਾ

ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ

Posted On: 23 SEP 2020 4:18PM by PIB Chandigarh

ਪੁਨਰ ਵਿਕਾਸ ਦਾ ਕੰਮ ਗਾਂਧੀਨਗਰ (ਪੱਛਮੀ ਰੇਲਵੇ) ਅਤੇ ਹਬੀਬਗੰਜ (ਪੱਛਮੀ ਮੱਧ ਰੇਲਵੇ) ਰੇਲਵੇ ਸਟੇਸ਼ਨਾਂ 'ਤੇ ਉੱਨਤ ਅਵਸਥਾ ਵਿੱਚ ਹੈ। ਗੋਮਤੀਨਗਰ (ਪੂਰਬਉੱਤਰ ਰੇਲਵੇ) ਅਤੇ ਅਯੋਧਿਆ ਸਟੇਸ਼ਨ (ਉੱਤਰ ਰੇਲਵੇ) ਦੇ ਪੁਨਰ ਵਿਕਾਸ ਦਾ ਕੰਮ ਪ੍ਰਗਤੀ 'ਤੇ ਹੈ। ਆਨੰਦ ਵਿਹਾਰ (ਉੱਤਰ ਰੇਲਵੇ), ਬਿਜਵਾਸਨ (ਉੱਤਰ ਰੇਲਵੇ)ਅਤੇ ਚੰਡੀਗੜ੍ਹ (ਉੱਤਰ ਰੇਲਵੇ) ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਠੇਕੇ ਦਿੱਤੇ ਗਏ ਹਨ।

 

ਸਟੇਸ਼ਨ ਪੁਨਰ ਵਿਕਾਸ ਦੀ ਯੋਜਨਾ ਨਿਜੀ ਭਾਗੀਦਾਰੀ ਦੇ ਮਾਧਿਅਮ ਨਾਲ ਸਟੇਸ਼ਨਾਂ ਦੇ ਅੰਦਰ ਅਤੇ ਆਸਪਾਸ ਦੇ ਖੇਤਰ ਵਿੱਚ ਵੱਖਰੀ ਜ਼ਮੀਨ ਅਤੇ ਹਵਾ ਦੀ ਜਗ੍ਹਾ ਦੀ ਅਚੱਲ ਸੰਪਤੀ ਦਾ ਲਾਭ ਉਠਾਂ ਕੇ ਬਣਾਈ ਗਈ ਹੈ। ਡਿਵੈਲਪਰ ਦੀ ਸਿਲੈਕਸ਼ਨ ਪਾਰਦਰਸ਼ੀ ਅਤੇ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਦੇ ਬਾਅਦ ਕੀਤੀ ਜਾਂਦੀ ਹੈ। ਹਾਲ ਹੀ ਵਿੱਚ, ਅੱਠ (8) ਰੇਲਵੇ ਸਟੇਸ਼ਨਾਂ ਨਾਗਪੁਰ, ਗਵਾਲੀਅਰ, ਅੰਮ੍ਰਿਤਸਰ, ਸਾਬਰਮਤੀ, ਨੇਲੌਰ, ਪੁਦੂਚੇਰੀ, ਦੇਹਰਾਦੂਨ ਅਤੇ ਤਿਰੁਪਤੀ ਦੇ ਲਈ ਜਨਤਕ ਨਿਜੀ ਭਾਈਵਾਲੀ (ਪੀਪੀਪੀ) ਮੋਡ 'ਤੇ ਯੋਗਤਾ ਲਈ ਬੇਨਤੀ (ਆਰਐੱਫਕਿਊ) ਮੰਗੀ ਗਈ ਸੀ। ਨਿਜੀ ਡਿਵੈਲਪਰ ਨੇ ਰੁਚੀ ਦਿਖਾਈ ਹੈ ਅਤੇ ਉਸ ਅਨੁਸਾਰ, ਸਾਰੇ 8 ਸਟੇਸ਼ਨਾਂ ਦੇ ਲਈ ਆਰਐੱਫਕਿਊ ਬੇਨਤੀਆਂ ਪ੍ਰਾਪਤ ਹੋਈਆਂ ਹਨ।

 

ਰੇਲਵੇ ਨੇ ਇਸ ਸਬੰਧ ਵਿੱਚ ਕਿਸੇ ਵਿਦੇਸ਼ੀ ਦੇਸ਼ ਨਾਲ ਸਮਝੌਤਾ ਪੱਤਰਾਂ 'ਤੇ ਦਸਤਖਤ ਨਹੀਂ ਕੀਤੇ ਹਨ।

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

                                                                                    a *****

 

 

ਡੀਜੇਐੱਨ/ਐੱਮਕੇਵੀ



(Release ID: 1658441) Visitor Counter : 78


Read this release in: Tamil , English