ਰੇਲ ਮੰਤਰਾਲਾ

ਰੇਲਵੇ ਵਿੱਚ ਅਰੋਗਤਾ ਤੇ ਸਫ਼ਾਈ ਲਈ ਭਾਰਤੀ ਰੇਲਵੇ ਦੁਆਰਾ ਚੁੱਕੇ ਗਏ ਕਦਮ

Posted On: 21 SEP 2020 5:24PM by PIB Chandigarh

ਭਾਰਤੀ ਰੇਲਵੇ ਦੁਆਰਾ ਸੁਵਿਧਾਜਨਕ ਯਾਤਰਾ ਲਈ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਨਿਮਨਲਿਖਤ ਅਨੁਸਾਰ ਕੁਝ ਤਾਜ਼ਾ ਕਦਮ ਚੁੱਕੇ ਗਏ ਹਨ:

 

i.          ਬਿਹਤਰ ਰੋਸ਼ਨੀ ਲਈ ਡੱਬਿਆਂ ਵਿੱਚ ਊਰਜਾ ਕਾਰਜਕੁਸ਼ਲ ਐੱਲਈਡੀ ਲਾਈਟਾਂ ਦੀ ਵਿਵਸਥਾ।

 

ii.         ਹਰ ਕਿਸਮ ਦੇ ਡੱਬਿਆਂ ਵਿੱਚ ਮੋਬਾਈਲ / ਲੈਪਟੌਪ ਚਾਰਜਿੰਗ ਦੇ ਪੁਆੰਟਿਸ ਦੀ ਵਿਵਸਥਾ।

 

iii.        ਉੱਪਨਗਰ ਦੀਆਂ ਟ੍ਰੇਨਾਂ ਵਿੱਚ ਸਟੇਨਲੈੱਸ ਸਟੀਲ ਦੀਆਂ ਸੀਟਾਂ ਤੇ ਪਾਰਟੀਸ਼ਨਾਂ ਦੀ ਵਿਵਸਥਾ, ਡੋਰ ਸੈਂਟਰ ਗ੍ਰਿੱਪ ਪੋਲਜ਼ ਦੀ ਨਰਲਿੰਗ, ਬਿਹਤਰ ਤੇ ਸੁਵਿਧਾਜਨਕ ਯਾਤਰਾ ਲਈ ਏਅਰ ਸਸਪੈਂਸ਼ਨ ਬੋਗੀਆਂ, ਜੀਪੀਐੱਸ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ (PIS), ਪੌਲੀਕਾਰਬੋਨੇਟ ਸ਼ੀਸ਼ਿਆਂ ਵਾਲੀਆਂ ਵੱਡੀਆਂ ਖਿੜਕੀਆਂ, ਏਅਰ ਕੰਡੀਸ਼ਨਡ ਈਐੱਮਯੂ ਰੇਕਸ ਆਦਿ ਵਿੱਚ ਆਟੋਮੈਟਿਕ ਸਲਾਈਡਿੰਗ ਡੋਰ ਸਿਸਟਮ।

 

iv.        ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਅਤੇ ਸਵੱਛਤਾ ਨਾਲ ਸਬੰਧਿਤ ਮਾਮਲਿਆਂ ਨੂੰ ਧਿਆਨ ਚ ਰੱਖਦਿਆਂ ਭਾਰਤੀ ਰੇਲਵੇ ਨੇ ਪੱਕੇ ਹੋਏ ਭੋਜਨ ਦੀ ਸੇਵਾ ਰੋਕ ਦਿੱਤੀ ਹੈ ਤੇ ਟ੍ਰੇਨਾਂ ਵਿੱਚ ਇਸ ਦੀ ਥਾਂ ਖਾਣ ਲਈ ਤਿਆਰ’ (RTE) ਖਾਣਿਆਂ ਦਾ ਇੰਤਜ਼ਾਮ ਕੀਤਾ ਹੈ। ਕੋਵਿਡ–19 ਤੋਂ ਸੁਰੱਖਿਆ ਨਾਲ ਸਬੰਧਿਤ ਵਸਤਾਂ ਜਿਵੇਂ ਕਿ ਮਾਸਕ, ਸੈਨੀਟਾਈਜ਼ਰ, ਦਸਤਾਨੇ ਆਦਿ ਅਤੇ ਟੇਕਅਵੇਅ ਬੈੱਡਰੋਲ ਕਿੱਟਸ/ਵਸਤਾਂ; ਸਟੇਸ਼ਨਾਂ ਉੱਤੇ ਬਹੁਮੰਤਵੀ ਸਟਾਲਾਂ ਜ਼ਰੀਏ ਵਿਕਰੀ ਲਈ ਉਪਲਬਧ ਕਰਵਾਈਆਂ ਗਈਆਂ ਹਨ।

 

v.         ਅਤਿਆਧੁਨਿਕ ਟ੍ਰੇਨਸੈੱਟ ਵੰਦੇ ਭਾਰਤਸੇਵਾਵਾਂ ਦੀ ਸ਼ੁਰੂਆਤ ਨਵੀਂ ਦਿੱਲੀਵਾਰਨਸੀ ਅਤੇ ਨਵੀਂ ਦਿੱਲੀਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਵਿਚਕਾਰ ਕੀਤੀ ਗਈ ਹੈ। ਇਨ੍ਹਾਂ ਟ੍ਰੇਨਾਂ ਦੀਆਂ ਤੇਜ਼ੀ ਨਾਲ ਰਫ਼ਤਾਰ ਫੜਨ, ਡੱਬੇ ਅੰਦਰ ਸੂਚਨਾ ਤੇ ਮਨੋਰੰਜਨ ਅਤੇ ਗਲੋਬਲ ਪੁਜ਼ੀਸ਼ਨਿੰਗ ਸਿਸਟਮ (GPS) ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਆਟੋਮੈਟਿਕ ਸਲਾਈਡਿੰਗ ਦਰਵਾਜ਼ੇ, ਅੰਦਰਬਾਹਰ ਹੋਣ ਵਾਲੇ ਫ਼ੁੱਟਟੈੱਪਸ ਅਤੇ ਜ਼ੀਰੋ ਡਿਸਚਾਰਜ ਵੈਕਿਯੂਮ ਬਾਇਓਟਾਇਲਟਸ ਆਦਿ ਜਿਹੀਆਂ ਅਤਿਆਧੁਨਿਕ ਵਿਸ਼ੇਸ਼ਤਾਵਾਂ ਹਨ।

 

vi.        ਹਮਸਫ਼ਰ, ਤੇਜਸ, ਅੰਤਯੋਦਯ, ਉਤਕ੍ਰਿਸ਼ਟ ਡਬਲ ਡੈਂਕਰ ਏਅਰਕੰਡੀਸ਼ਨਡ ਯਾਤਰੀ (UDAY), ਮਹਾਮਨਾ ਜਿਹੀਆਂ ਵਿਭਿੰਨ ਪ੍ਰੀਮੀਅਮ ਰੇਲ ਸੇਵਾਵਾਂ ਅਤੇ ਦੀਨ ਦਿਆਲੂ ਅਤੇ ਅਨੁਭੂਤੀ ਜਿਹੇ ਡੱਬੇ, ਜਿਨ੍ਹਾਂ ਨੂੰ ਅੰਦਰੋਂ/ਬਾਹਰੋਂ ਅੱਪਗ੍ਰੇਡ ਕੀਤਾ ਗਿਆ ਹੈ ਤੇ ਉਨ੍ਹਾਂ ਵਿੱਚ ਯਾਤਰੀਆਂ ਦੀਆਂ ਸੁਵਿਧਾਵਾਂ ਚ ਸੁਧਾਰ ਕੀਤਾ ਗਿਆ ਹੈ, ਦੀ ਸ਼ੁਰੂਆਤ ਵਿਭਿੰਨ ਰੇਲ ਸੇਵਾਵਾਂ ਵਿੱਚ ਕੀਤੀ ਗਈ ਹੈ।

 

vii.       ਪ੍ਰੋਜੈਕਟ ਉਤਕ੍ਰਿਸ਼ਟ ਦੀ ਸ਼ੁਰੂਆਤ ਮੇਲ/ਐਕਸਪ੍ਰੈੱਸ ਟ੍ਰੇਨਾਂ ਵਿੱਚ ਚਲਦੇ ICF ਕਿਸਮ ਦੇ ਡੱਬਿਆਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਕੀਤੀ ਗਈ ਹੈ। ਪ੍ਰੋਜੈਕਟ ਉਤਕ੍ਰਿਸ਼ਟ ਅਧੀਨ 416 ਰੇਕਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

 

viii.      ਪ੍ਰੋਜੈਕਟ ਸਵਰਨ ਅਧੀਨ ਰਾਜਧਾਨੀ ਅਤੇ ਸ਼ਤਾਬਦੀ ਰੇਲ ਸੇਵਾਵਾਂ ਨੂੰ ਵਿਭਿੰਨ ਪਸਾਰਾਂ ਵਿੱਚ ਅੱਪਗ੍ਰੇਡ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਡੱਬਿਆਂ ਦਾ ਅੰਦਰਲਾ ਪਾਸਾ, ਪਖਾਨੇ, ਡੱਬਿਆਂ ਅੰਦਰਲੀ ਸਫ਼ਾਈ, ਸਟਾਫ਼ ਦਾ ਵਿਵਹਾਰ, ਕੇਟਰਿੰਗ, ਸਮੇਂ ਦੀ ਪਾਬੰਦੀ, ਸੁਰੱਖਿਆ ਅਤੇ ਡੱਬੇ ਵਿੱਚ ਮਨੋਰੰਜਨ ਸ਼ਾਮਲ ਹਨ। ਇਸ ਪਹਿਲ ਅਧੀਨ 65 ਰੇਕਸ ਅੱਪਗ੍ਰੇਡ ਕੀਤੇ ਗਏ ਹਨ।

 

ਭਾਰਤੀ ਰੇਲਵੇ ਦੁਆਰਾ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਫ਼ਾਈ ਵਿੱਚ ਸੁਧਾਰ ਲਈ ਕੁਝ ਪ੍ਰਮੁੱਖ ਪਹਿਲਾਂ ਨਿਮਨਲਿਖਤ ਅਨੁਸਾਰ ਕੀਤੀਆਂ ਗਈਆਂ ਹਨ:

 

i.          950 ਸਟੇਸ਼ਨਾਂ ਉੱਤੇ ਮਸ਼ੀਨਾਂ ਨਾਲ ਸਫ਼ਾਈ ਕਰਨ ਦੇ ਠੇਕਿਆਂ ਦੀ ਸ਼ੁਰੂਆਤ ਅਤੇ ਲਗਭਗ 1300 ਸਟੇਸ਼ਨਾਂ ਉੱਤੇ ਕੂੜਾ ਚੁਗਣ ਤੇ ਕੂੜਾਕਰਕਟ ਦਾ ਨਿਬੇੜਾ ਕਰਨ ਦੇ ਠੇਕੇ।

 

ii.         ਵਾਟਰ ਜੈੱਟਸ ਨਾਲ ਧੁਲਾਈ ਦੀ ਸੁਵਿਧਾ ਲਈ ਪਲੈਟਫ਼ਾਰਮ ਟ੍ਰੈਕਸ ਉੱਤੇ ਕੰਕਰੀਟ ਦੇ ਧੋਣਯੋਗ ਐਪਰਨਜ਼ ਦੀ ਵਿਵਸਥਾ।

 

iii.        ਲਗਭਗ 850 ਸਟੇਸ਼ਨਾਂ ਉੱਤੇ ਅਦਾ ਕਰੋ ਤੇ ਪਖਾਨੇ ਵਰਤੋਸਮੇਤ ਸਾਫ਼ ਅਤੇ ਅਰੋਗਤਾਭਰਪੂਰ ਪਖਾਨਿਆਂ ਦੀ ਵਿਵਸਥਾ।

 

iv.        ਲਗਭਗ 700 ਸਟੇਸ਼ਨਾਂ ਉੱਤੇ ਸਫ਼ਾਈ ਨਾਲ ਸਬੰਧਿਤ ਗਤੀਵਿਧੀਆਂ ਉੱਤੇ ਨਿਗਰਾਨੀ ਲਈ CCTVs ਦੀ ਵਰਤੋਂ ਵਿੱਚ ਵਾਧਾ ਕੀਤਾ ਗਿਆ ਹੈ।

 

v.         370 ਸਟੇਸ਼ਨਾਂ ਉੱਤੇ ਪਲਾਸਟਿਕ ਦੀਆਂ ਕਰੈਸ਼ਿੰਗ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ।

 

vi.        ਕੋਚਿੰਗ ਸਟੌਕ ਉੱਤੇ ਬਾਇਓਪਖਾਨਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ, ਤਾਂ ਜੋ ਰੇਲ ਦੀਆਂ ਪਟੜੀਆਂ ਉੱਤੇ ਡੱਬਿਆਂ ਵਿੱਚੋਂ ਕੋਈ ਮਨੱਖੀ ਮਲਮੂਤਰ ਨਾ ਡਿੱਗੇ। ਲਗਭਗ 2,44,000 ਬਾਇਓਪਖਾਨੇ ਲਗਭਗ 69,000 ਡੱਬਿਆਂ ਵਿੱਚ ਫ਼ਿੱਟ ਕੀਤੇ ਗਏ ਹਨ।

 

vii.       ਟ੍ਰੇਨਾਂ ਦੇ ਪਖਾਨਿਆਂ ਸਮੇਤ ਕੋਚਾਂ ਦੀ ਸਫ਼ਾਈ ਮਸ਼ੀਨੀ ਸਫ਼ਾਈ ਸਮੇਤ ਦੋਵੇਂ ਸਿਰਿਆਂ (ਟਰਮੀਨਲਾਂ) ਉੱਤੇ ਕੀਤੀ ਜਾਂਦੀ ਹੈ।

 

viii.      ਔਨ ਬੋਰਡ ਹਾਊਸਕੀਪਿੰਗ ਸਰਵਿਸ (OBHS) ਦੀ ਵਿਵਸਥਾ ਲੰਮੀ ਦੂਰੀ ਦੀ ਯਾਤਰਾ ਕਰਨ ਵਾਲੀਆਂ ਅਹਿਮ ਮੇਲ/ਐਕਸਪ੍ਰੈੱਸ ਟ੍ਰੇਨਾਂ ਦੀਆਂ ਲਗਭਗ 1,100 ਜੋੜੀਆਂ ਵਿੱਚ ਕੀਤੀ ਗਈ ਹੈ; ਜਿਨ੍ਹਾਂ ਵਿੱਚ ਚਲਦੀ ਰੇਲਗੱਡੀ ਦੌਰਾਨ ਡੱਬਿਆਂ ਦੇ ਪਖਾਨਿਆਂ, ਦਰਵਾਜ਼ਿਆਂ ਦੀ ਸਫ਼ਾਈ, ਡੱਬਿਆਂ ਵਿਚਲੇ ਤੰਗ ਰਸਤਿਆਂ ਤੇ ਯਾਤਰੀ ਕੰਪਾਰਟਮੈਂਟਸ ਦੀ ਸਫ਼ਾਈ ਕੀਤੀ ਜਾਂਦੀ ਹੈ।

 

ix.        OBHS ਰੇਲਾਂ ਦੀਆਂ ਲਗਭਗ 1060 ਜੋੜੀਆਂ ਵਿੱਚ ਕੋਚ ਮਿੱਤਰਸੇਵਾ ਇੱਕ ਸਿੰਗਲ ਵਿੰਡੋ ਇੰਟਰਫ਼ੇਸ ਵਜੋਂ ਮੁਹੱਈਆ ਕਰਵਾਈ ਗਈ ਹੈ, ਜਿੱਥੇ ਯਾਤਰੀਆਂ ਦੀਆਂ ਡੱਬੇ ਨਾਲ ਸਬੰਧਿਤ ਸਫ਼ਾਈ, ਕੀਟਾਣੂ ਮੁਕਤ ਕਰਨ, ਲਿਨਨ, ਰੇਲ ਦੀ ਲਾਈਟਿੰਗ, ਏਅਰ ਕੰਡੀਸ਼ਨਿੰਗ ਤੇ ਡੱਬਿਆਂ ਵਿੱਚ ਪਾਣੀ ਜਿਹੀਆਂ ਆਵਸ਼ਕਤਾਵਾਂ ਰਜਿਸਟਰ ਹੋ ਸਕਣਗੀਆਂ।

 

x.         ਸ਼ਨਾਖ਼ਤ ਕੀਤੀਆਂ ਟ੍ਰੇਨਾਂ ਦੇ ਰਾਹ ਵਿੱਚ 30 ਸਾਫ਼ ਰੇਲਵੇ ਸਟੇਸ਼ਨ (CTS) ਸੀਮਤ ਮਸ਼ੀਨੀਕ੍ਰਿਤ ਸਫ਼ਾਈ ਸੇਵਾ ਲਈ ਆਪਰੇਸ਼ਨਲ ਹਨ।

 

xi.        ਡੱਬਿਆਂ ਵਿੱਚ ਕੀਟਾਂ ਤੇ ਚੂਹਿਆਂ ਉੱਤੇ ਕੰਟਰੋਲ ਅਧਿਕਾਰਤ ਪੇਸ਼ੇਵਰਾਨਾ ਏਜੰਸੀਆਂ ਦੁਆਰਾ ਨਿਯਮਤ ਆਧਾਰ ਉੱਤੇ ਕੀਤਾ ਜਾ ਰਿਹਾ ਹੈ।

 

xii.       ਏਸੀ ਅਤੇ ਗ਼ੈਰਏਸੀ ਡੱਬਿਆਂ ਵਿੱਚ ਕੂੜਾ ਸੁੱਟਣ ਵਾਲੇ ਡੱਬੇ ਮੁਹੱਈਆ ਕਰਵਾਏ ਜਾਂਦੇ ਹਨ।

 

xiii.      ਭਾਰਤੀ ਰੇਲਵੇ (ਰੇਲਵੇ ਪਰਿਸਰਾਂ ਵਿੱਚ ਸਫ਼ਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਲਈ ਜੁਰਮਾਨੇ) ਨਿਯਮ, 2012 ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।

 

xiv.      ਸਟੈਂਡਰਡ ਬੋਲੀ ਦਸਤਾਵੇਜ਼ (SBD) ਅਤੇ ਸੇਵਾਵਾਂ ਲਈ ਠੇਕੇ ਦੀਆਂ ਆਮ ਸ਼ਰਤਾਂ (GCCS) ਹਾਊਸਕੀਪਿੰਗ / ਸਫ਼ਾਈ ਦੇ ਠੇਕਿਆਂ ਦੀ ਪ੍ਰਭਾਵਕਤਾ ਵਿੱਚ ਸੁਧਾਰ ਹਿਤ ਜਾਰੀ ਕੀਤੀਆਂ ਗਈਆਂ ਹਨ।

 

xv.       ਪ੍ਰਮੁੱਖ ਸਟੇਸ਼ਨਾਂ ਅਤੇ ਟ੍ਰੇਨਾਂ ਦੀ ਸਫ਼ਾਈ ਬਾਰੇ ਤੀਜੀ ਧਿਰ ਤੋਂ ਆਡਿਟਕਮਸਰਵੇਖਣ ਕਰਵਾਇਆ ਗਿਆ ਹੈ, ਤਾਂ ਜੋ ਸੁਧਾਰ ਲਈ ਸਿਹਤਮੰਦ ਮੁਕਾਬਲੇ ਦੀ ਭਾਵਨਾ ਭਰ ਸਕੇ।

 

xvi.      ਸਮੇਂਸਮੇਂ ਉੱਤੇ ਸਫ਼ਾਈ ਮੁਹਿੰਮਾਂ ਤੇ ਜਾਗਰੂਕਤਾ ਮੁਹਿੰਮ ਵੀ ਚਲਾਈਆਂ ਗਈਆਂ ਹਨ।

 

ਸਫ਼ਾਈ ਇੱਕ ਨਿਰੰਤਰ ਪ੍ਰਕਿਰਿਆ ਹੈ ਤੇ ਸਟੇਸ਼ਨਾਂ / ਪਲੈਟਫ਼ਾਰਮਾਂ ਅਤੇ ਯਾਤਰੀ ਟ੍ਰੇਨਾਂ ਵਿੱਚ ਸਫ਼ਾਈ ਰੱਖਣ ਤੇ ਉਨ੍ਹਾਂ ਦਾ ਰੱਖਰਖਾਅ ਉਚਿਤ ਢੰਗ ਨਾਲ ਰੱਖਣ ਲਈ ਹਰ ਜਤਨ ਕੀਤਾ ਜਾਂਦਾ ਹੈ। ਸਫ਼ਾਈ ਲਈ ਨਿਰੰਤਰ ਚੈੱਕ ਕੀਤੇ ਜਾਂਦੇ ਹਨ ਤੇ ਗ਼ਲਤੀ ਸੁਧਾਰਨ ਲਈ ਕਾਰਵਾਈ ਕੀਤੀ ਜਾਂਦੀ ਹੈ, ਜਿੱਥੇ ਵੀ ਕਿਤੇ ਕੋਈ ਕਮੀ ਧਿਆਨ ਗੋਚਰੇ ਆਉਂਦੀ ਹੈ। ਉਂਝ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਰੇਲਵੇ ਦੁਆਰਾ ਸ਼ਿਕਾਇਤਾਂ ਦਾ ਨਿਵਾਰਣ ਕਰਨ ਲਈ ਹਰ ਸੰਭਵ ਜਤਨ ਕੀਤੇ ਜਾਂਦੇ ਹਨ।

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।

 

****

 

ਡੀਜੇਐੱਨ/ਐੱਮਕੇਵੀ



(Release ID: 1657557) Visitor Counter : 81


Read this release in: English