ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪੈਟਰੋਲ / ਡੀਜ਼ਲ ਦੀਆਂ ਕੀਮਤਾਂ
Posted On:
19 SEP 2020 3:52PM by PIB Chandigarh
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 26.06.2010 ਅਤੇ 19.10.2014 ਤੋਂ ਬਜ਼ਾਰ ਨਿਰਧਾਰਿਤ ਕੀਤੀਆਂ ਗਈਆਂ ਹਨ। ਉਸ ਸਮੇਂ ਤੋਂ, ਪਬਲਿਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਅੰਤਰਰਾਸ਼ਟਰੀ ਉਤਪਾਦਾਂ ਦੀਆਂ ਕੀਮਤਾਂ ਅਤੇ ਹੋਰ ਬਾਜ਼ਾਰ ਸਥਿਤੀਆਂ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਲੈ ਕੇ ਢੁਕਵਾਂ ਫੈਸਲਾ ਲੈਂਦੀਆਂ ਹਨ। ਓਐੱਮਸੀ ਨੇ ਅੰਤਰਰਾਸ਼ਟਰੀ ਕੀਮਤਾਂ ਵਿੱਚ ਅਤੇ ਰੁਪਿਆ ਡਾਲਰ ਦੇ ਐਕਸਚੇਂਜ ਰੇਟ ਵਿੱਚ ਬਦਲਾਵ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਿਰਫ਼ ਵਾਧਾ ਹੀ ਨਹੀਂ ਕੀਤਾ ਬਲਕਿ ਕੀਮਤਾਂ ਘੱਟ ਵੀ ਕੀਤੀਆਂ ਹਨ।
ਅੰਤਰਰਾਸ਼ਟਰੀ ਉਤਪਾਦਾਂ (ਪੈਟਰੋਲ ਅਤੇ ਡੀਜ਼ਲ) ਦੀਆਂ ਕੀਮਤਾਂ ਦੇ ਮਾਪਦੰਡ ਦੇ ਅਧਾਰ ’ਤੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਆਮ ਤੌਰ ’ਤੇ ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵੱਖ-ਵੱਖ ਕਾਰਕਾਂ ਕਰਕੇ ਹੋਰ ਦੇਸ਼ਾਂ ਨਾਲੋਂ ਵੱਧ ਜਾਂ ਘੱਟ ਹੁੰਦੀਆਂ ਹਨ, ਇਨ੍ਹਾਂ ਕਾਰਕਾਂ ਵਿੱਚ ਮੌਜੂਦਾ ਸਰਕਾਰਾਂ ਦੁਆਰਾ ਟੈਕਸ ਪ੍ਰਣਾਲੀ ਅਤੇ ਸਬਸਿਡੀ ਮੁਆਵਜ਼ਾ ਵੀ ਸ਼ਾਮਲ ਹੈ, ਜਿਨ੍ਹਾਂ ਦਾ ਵੇਰਵਾ ਸਰਕਾਰ ਦੁਆਰਾ ਸੰਭਾਲਿਆ ਨਹੀਂ ਜਾਂਦਾ।
ਪਿਛਲੇ ਤਿੰਨ ਸਾਲਾਂ ਦੌਰਾਨ ਕੱਚੇ ਤੇਲ ਦੀ ਭਾਰਤੀ ਬਾਸਕਿਟ ਦੀ ਮਾਸਿਕ ਕੀਮਤ ਅਤੇ ਪੈਟਰੋਲ / ਡੀਜ਼ਲ ਦੀਆਂ ਰੀਟੇਲ ਵਿਕਰੀ ਕੀਮਤਾਂ ਦੇ ਵੇਰਵੇ ਨੂੰ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੀ ਵੈੱਬਸਾਈਟ www.ppac.gov.in ’ਤੇ ਉਪਲਬਧ ਹਨ।
ਪਿਛਲੇ ਤਿੰਨ ਸਾਲ ਅਤੇ ਮੌਜੂਦਾ ਸਾਲ ਦੌਰਾਨ ਤੇਲ ਮਾਰਕਿਟਿੰਗ ਕੰਪਨੀਆਂ ਦੀਆਂ ਸਾਰੀਆਂ ਗਤੀਵਿਧੀਆਂ ਦੁਆਰਾ ਟੈਕਸ ਤੋਂ ਬਾਅਦ ਕਮਾਏ ਮੁਨਾਫ਼ੇ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:
(ਕਰੋੜ ਰੁਪਏ)
ਕੰਪਨੀਆਂ
|
2017-18
|
2018-19
|
2019-20
|
ਕਿਊ1 - 2020-21
|
ਆਈਓਸੀ
|
21,346
|
16,894
|
1,313
|
1,911
|
ਐੱਚਪੀਸੀ
|
6,357
|
6,029
|
2,637
|
2,814
|
ਬੀਪੀਸੀ
|
7,919
|
7,132
|
2,683
|
2,076
|
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ ਅਤੇ ਖ਼ਪਤਕਾਰਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ 4 ਅਕਤੂਬਰ, 2017 ਤੋਂ ਪੈਟਰੋਲ ਅਤੇ ਡੀਜ਼ਲ ’ਤੇ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਹੈ। ਕੇਂਦਰ ਸਰਕਾਰ ਨੇ ਇੱਕ ਵਾਰ ਫਿਰ 5 ਅਕਤੂਬਰ, 2018 ਤੋਂ ਪੈਟਰੋਲ ਅਤੇ ਡੀਜ਼ਲ ’ਤੇ 1.5 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਅਤੇ ਪਬਲਿਕ ਖੇਤਰ ਦੀਆਂ ਕੰਪਨੀਆਂ ਨੇ ਵੀ ਪੈਟਰੋਲ ਅਤੇ ਡੀਜ਼ਲ ਦੀ ਸਮੁੱਚੀ ਕੀਮਤ ਨੂੰ ਘਟਾਉਣ ਲਈ 1.00 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ। ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਵੀ ਉਨ੍ਹਾਂ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਲਗਾਏ ਗਏ ਵੈਟ ਵਿੱਚ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੀ ਬੇਨਤੀ ਕੀਤੀ ਹੈ। 18 ਰਾਜ ਸਰਕਾਰਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾ ਦਿੱਤਾ ਸੀ।
ਪੈਟਰੋਲ, ਹਾਈ ਸਪੀਡ ਡੀਜ਼ਲ ਤੇਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐੱਫ਼) ’ਤੇ ਇਕੱਠੀ ਕੀਤੀ ਗਈ ਕੇਂਦਰੀ ਐਕਸਾਈਜ਼ ਡਿਊਟੀ ਤੋਂ ਹੋਣ ਵਾਲੇ ਰੈਵੀਨਿਊ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
(ਰੁਪਏ ਕਰੋੜਾਂ ਵਿੱਚ)
ਵਸਤੂ
|
2017-18
|
2018-19
|
2019-20
|
2020-21 (ਅਪ੍ਰੈਲ-ਅਗਸਤ)
|
ਪੈਟਰੋਲ
|
74431
|
68929
|
83219
|
31160
|
ਹਾਈ ਸਪੀਡ ਡੀਜ਼ਲ
|
150836
|
144471
|
132242
|
72148
|
ਏਟੀਐੱਫ਼
|
1938
|
2540
|
2002
|
128
|
ਕੁਦਰਤੀ ਗੈਸ
|
1059
|
1547
|
1614
|
343
|
ਕੱਚੇ ਤੇਲ ’ਤੇ ਸੈੱਸ
|
13579
|
17814
|
13887
|
1026 *
|
ਸਰੋਤ: ਡੀਜੀ-ਪ੍ਰਸਿਸਟਮਜ਼-ਸੀਬੀਆਈਸੀ / ਪੀਆਰਸੀਸੀਏ ; *: ਅਪ੍ਰੈਲ-ਜੁਲਾਈ ਅੰਕੜੇ ਤੋਂ ਐਕਸਟ੍ਰਾਪੋਲੇਟ ਕੀਤਾ ਗਿਆ
ਪਿਛਲੇ ਤਿੰਨ ਸਾਲਾਂ ਅਤੇ ਮੌਜੂਦਾ ਸਾਲ ਦੌਰਾਨ ਪੈਟਰੋਲੀਅਮ ਖੇਤਰ ਦੁਆਰਾ ਕੇਂਦਰੀ ਅਤੇ ਰਾਜ ਦੇ ਖਜ਼ਾਨੇ ਵਿੱਚ ਕੁੱਲ ਯੋਗਦਾਨ ਹੇਠਾਂ ਦਿੱਤਾ ਗਿਆ ਹੈ:
|
|
|
|
|
|
|
(ਰੁਪਏ ਕਰੋੜਾਂ ਵਿੱਚ)
|
ਵੇਰਵਾ
|
2017-18
|
2018-19
|
2019-20
|
ਕਿਊ1-2020-21 (ਪੀ)
|
ਪੈਟਰੋਲੀਅਮ ਖੇਤਰ ਦਾ ਖ਼ਜ਼ਾਨੇ ਵਿੱਚ ਕੁੱਲ ਯੋਗਦਾਨ
|
5,43,026
|
5,75,632
|
5,55,370
|
81,921
|
|
|
|
|
|
|
|
|
|
|
ਤੇਲ ਅਤੇ ਗੈਸ ਦੀਆਂ 16 ਵੱਡੀਆਂ ਕੰਪਨੀਆਂ ਦੇ ਅਧਾਰ ’ਤੇ
ਸਰਕਾਰ ਖ਼ਪਤਕਾਰਾਂ ਨੂੰ ਪ੍ਰਭਾਵਸ਼ਾਲੀ ਕੀਮਤ ’ਤੇ ਸਬਸਿਡੀ ਵਾਲੀ ਘਰੇਲੂ ਰਸੋਈ ਗੈਸ ਦੇਣ ਲਈ ਸੋਧ ਜਾਰੀ ਰੱਖੇਗੀ। ਜਿਵੇਂ ਕਿ ਸਰਕਾਰ ਸਬਸਿਡੀ ਵਾਲੀ ਘਰੇਲੂ ਰਸੋਈ ਗੈਸ ਦੀ ਰੀਟੇਲ ਕੀਮਤ ਨੂੰ ਸੋਧ ਰਹੀ ਹੈ, ਇਨ੍ਹਾਂ ਉਤਪਾਦਾਂ ’ਤੇ ਦਿੱਤੀ ਜਾਂਦੀ ਸਬਸਿਡੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਦੇ ਅਨੁਸਾਰੀ ਵਾਧੇ/ਕਮੀ ਦੇ ਨਾਲ ਵਧਦੀ / ਘਟਦੀ ਰਹੇਗੀ।
ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*******
ਵਾਈਕੇਬੀ / ਐੱਸਕੇ
(Release ID: 1656865)
Visitor Counter : 215