ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਾਤਰੀ ਮੌਤ ਦਰ ਵਿੱਚ ਕਮੀ
Posted On:
18 SEP 2020 5:19PM by PIB Chandigarh
ਭਾਰਤ ਦੇ ਰਜਿਸਟਰਾਰ ਜਨਰਲ (ਆਰਜੀਆਈ) ਦੁਆਰਾ ਜਾਰੀ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸਆਰਐੱਸ) ਦੀ ਤਾਜ਼ਾ ਰਿਪੋਰਟ (2016-18) ਅਨੁਸਾਰ ਭਾਰਤ ਵਿੱਚ ਪ੍ਰਤੀ 100,000 ਜੀਵਤ ਜਨਮਾਂ ਦੀ ਮਾਂ ਦੀ ਮੌਤ ਅਨੁਪਾਤ (ਐੱਮਐੱਮਆਰ) 2015-17 ਦੇ 122 ਅਤੇ 2014-2015 ਦੇ 130 ਤੋਂ ਘਟ ਕੇ 2016-18 ਵਿੱਚ 113 ਹੋ ਗਈ ਹੈ। ਸਾਲ 2015-17 ਅਤੇ 2016-18 ਦੀ ਵਿਸਤ੍ਰਿਤ ਤੁਲਨਾਤਮਕ ਰਾਜ ਵਾਰ ਐੱਐੱਮਆਰ ਅਨੁਲਗ-1 ਵਿੱਚ ਦਰਜ ਹੈ।
ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਤਹਿਤ ਦੇਸ਼ ਵਿੱਚ ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਚੁੱਕੇ ਗਏ ਕੁਝ ਮਹੱਤਵਪੂਰਨ ਕਦਮ ਇਸ ਪ੍ਰਕਾਰ ਹਨ।
• ਜਨਨੀ ਸੁਰੱਖਿਆ ਯੋਜਨਾ (ਜੇਐੱਸਵਾਈ), ਸੰਸਥਾਗਤ ਪ੍ਰਸਵ ਨੂੰ ਪ੍ਰੋਤਸਾਹਿਤ ਕਰਕੇ ਮਾਂ ਅਤੇ ਸ਼ਿਸੂ ਮੌਤ ਦਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇੱਕ ਮੰਗ ਪ੍ਰੋਤਸਾਹਨ ਅਤੇ ਸ਼ਰਤੀਆ ਨਕਦ ਟਰਾਂਸਫਰ ਯੋਜਨਾ ਲਾਗੂ ਕੀਤੀ ਗਈ ਹੈ।
• ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ (ਜੇਅੱਸਐੱਸਕੇ) ਤਹਿਤ ਹਰੇਕ ਗਰਭਵਤੀ ਔਰਤ ਨੂੰ ਮੁਫ਼ਤ ਪ੍ਰਸਵ ਦਾ ਅਧਿਕਾਰ ਹੈ, ਜਿਸ ਵਿੱਚ ਜਨਤਕ ਸਿਹਤ ਸੰਸਥਾਨਾਂ ਵਿੱਚ ਸੀਜੇਰੀਅਨ ਸੈਕਸ਼ਨ ਵੀ ਸ਼ਾਮਲ ਹੈ। ਜੇਕਰ ਜ਼ਰੂਰਤ ਹੋਵੇ ਤਾਂ ਇਸ ਵਿੱਚ ਮੁਫ਼ਤ ਆਵਾਜਾਈ, ਨਿਦਾਨ, ਦਵਾਈਆਂ, ਹੋਰ ਉਪਭੋਗਤਾ ਵਸਤੂਆਂ, ਭੋਜਨ ਅਤੇ ਖੂਨ ਵੀ ਸ਼ਾਮਲ ਹੈ।
• ਹਰੇਕ ਮਹੀਨੇ ਦੀ 9 ਤਾਰੀਕ ਨੂੰ ਸਾਰੀਆਂ ਗਰਭਵਤੀ ਔਰਤਾਂ ਨੂੰ ਸਰਵਵਿਆਪੀ ਰੂਪ ਨਾਲ ਯਕੀਨਨ ਵਿਆਪਕ ਅਤੇ ਗੁਣਵੱਤਾ ਵਾਲੀ ਪ੍ਰਸਵ ਪੂਰਵ ਦੇਖਭਾਲ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸੁਰੱਕਸ਼ਿਤ ਮਾਤਰ ਅਭਿਯਾਨ (ਪੀਐੱਮਐੱਸਐੱਮਏ) ਸ਼ੁਰੂ ਕੀਤਾ ਗਿਆ ਹੈ। ਜਦੋਂਕਿ ਪ੍ਰਸਵ ਪੂਰਵ ਦੇਖਭਾਲ ਗਰਭਵਤੀ ਔਰਤਾਂ ਨੂੰ ਨਿਯਮਤ ਰੂਪ ਨਾਲ ਪ੍ਰਦਾਨ ਕੀਤੀ ਜਾਂਦੀ ਹੈ, ਪੀਐੱਮਐੱਸਐੱਮਏ ਤਹਿਤ ਸਰਕਾਰੀ ਸਿਹਤ ਸੁਵਿਧਾਵਾਂ ਵਿੱਚ ਓਬੀਜੀਵਾਈ ਮਾਹਿਰਾਂ/ਰੇਡਿਓਲੋਜਿਸਟ/ਫਿਸਿਸ਼ੀਅਨਾਂ ਦੁਆਰਾ ਵਿਸ਼ੇਸ਼ ਏਐੱਨਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
• ਲਾਕੋਸ਼ਿਆ-ਲੇਬਰ ਰੂਮ ਕੁਆਲਿਟੀ ਇਮਪਰੂਵਮੈਂਟ ਇਨੀਸ਼ੀਏਟਿਵ 11 ਦਸਬੰਰ, 2017 ਨੂੰ ਸ਼ੁਰੂ ਕੀਤਾ ਗਿਆ ਹੈ।
• ਜਨਜਾਤੀ ਖੇਤਰਾਂ ਵਿੱਚ ਐੱਨਐੱਚਐੱਮ ਤਹਿਤ ਜਨਮ ਉਡੀਕ ਘਰਾਂ ਦਾ ਵਿਸ਼ੇਸ਼ ਪ੍ਰਾਵਧਾਨ।
• ਮਾਂ ਦੀ ਮੌਤ ਨੂੰ ਰੋਕਣ ਲਈ ਸੁਧਾਰਾਤਮਕ ਕਾਰਵਾਈ ਕਰਨ ਲਈ ਮੈਟਰਨਲ ਡੈੱਥ ਸਰਵੀਲੈਂਸ ਐਂਡ ਰਿਸਪੌਂਸ (ਐੱਮਡੀਐੱਸਆਰ) ਲਾਗੂ ਕੀਤੀ ਗਈ ਹੈ।
• ਵਿਆਪਕ ਪ੍ਰਜਣਨ, ਮਾਂ, ਨਵਜਾਤ ਸ਼ਿਸ਼ੂ ਸਿਹਤ ਅਤੇ ਕਿਸ਼ੋਰ (ਆਰਐੱਮਐੱਨਸੀਐੱਚ+ਏ) ਸੇਵਾਵਾਂ ਦੇ ਪ੍ਰਾਵਧਾਨ ਲਈ ਡਿਲਿਵਰੀ ਪੁਆਇੰਟਸ ਨੂੰ ਮਜ਼ਬੂਤ ਕਰਨ ਲਈ ਧਨਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ‘ਵੰਡ ਬਿੰਦੂਆਂ’ ’ਤੇ ਗੁਣਵੱਤਾਪੂਰਨ ਐਮਰਜੈਂਸੀ ਪ੍ਰਸੂਤਾ ਦੇਖਭਾਲ ਸੇਵਾਵਾਂ ਦੇਣਾ ਤਰਜੀਹ ਵਾਲਾ ਖੇਤਰ ਹੈ। ਮਾਂ ਅਤੇ ਨਵਜਾਤ ਸਿਹਤ (ਐੱਮਸੀਐੱਚ) ਵਿੰਗ ਉੱਚ ਕੇਸ ਭਾਰ ਸੁਵਿਧਾਵਾਂ ਵਿੱਚ ਸਥਾਪਿਤ ਕੀਤੇ ਜਾਂਦੇ ਹਨ।
• ਵਿਆਪਕ ਗਰਭਪਾਤ ਦੇਖਭਾਲ ਸੇਵਾਵਾਂ ਅਤੇ ਪ੍ਰਜਣਨ ਵਿੰਗ ਸੰਕਰਮਣ ਅਤੇ ਯੌਨ ਸੰਚਾਰਿਤ ਸੰਕਰਮਣਾਂ (ਆਰਟੀਆਈ/ਐੱਸਟੀਆਈ) ਲਈ ਸੇਵਾਵਾਂ ਦਾ ਸੰਚਾਲਨ।
• ਮਦਰ ਐਂਡ ਚਾਈਲਡ ਟਰੈਕਿੰਗ ਸਿਸਟਮ (ਐੱਮਸੀਟੀਐੱਸ) ਅਤੇ ਮਦਰ ਐਂਡ ਚਾਈਲਡ ਟਰੈਕਿੰਗ ਫੈਸੀਲਿਟੇਸ਼ਨ ਸੈਂਟਰ (ਐੱਮਸੀਟੀਐੱਫਸੀ), ਹਰ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਟਰੈਕ ਕਰਨ ਲਈ ਇੱਕ ਨਾਮ ਅਧਾਰਿਤ ਵੈੱਬ ਸਮਰੱਥ ਪ੍ਰਣਾਲੀ।
• ਗਰਭ ਅਵਸਥਾ ਦੌਰਾਨ ਸ਼ੂਗਰ ਦੀ ਸਰਵਵਿਆਪਕ ਜਾਂਚ, ਗਰਭ ਅਵਸਥਾ ਦੌਰਾਨ ਉੱਚ ਜੋਖਿਮ ਵਾਲੇ ਸਮੂਹ ਲਈ ਹਾਈਪੋਥਾਇਰਾਇਡਿਜ਼ਮ ਦੀ ਜਾਂਚ, ਗਰਭ ਅਵਸਥਾ ਦੌਰਾਨ ਸਿਜੇਰੀਅਨ ਸੈਕਸ਼ਨ, ਕੈਲਸ਼ੀਅਮ ਸਪਲੀਮੈਂਟ ਅਤੇ ਡੀ-ਵਾਰਮਿੰਗ ਕਰਨ ਅਤੇ ਪ੍ਰਸਵ ਦੌਰਾਨ ਜਨਮ ਲਈ ਸਾਥੀ ਨੂੰ ਪ੍ਰੋਤਸਾਹਨ ਦੇਣ ਲਈ ਆਮ ਸਰਜਨਾਂ ਦੀ ਸਿਖਲਾਈ ਦਾ ਪਸਾਰ ਕਰਨ ਲਈ ਸੰਚਾਲਿਤ ਦਿਸ਼ਾ ਨਿਰਦੇਸ਼ ਜਾਰੀ।
• ਮਾਸਿਕ ਗ੍ਰਾਮ ਸਿਹਤ ਅਤੇ ਪੋਸ਼ਣ ਦਿਵਸ (ਵੀਐੱਚਐੱਨਡੀ) ਪੋਸ਼ਣ ਸਮੇਤ ਮਾਂ ਅਤੇ ਸ਼ਿਸੂ ਦੇਖਭਾਲ ਦੀ ਵਿਵਸਥਾ ਲਈ ਆਂਗਨਵਾੜੀ ਕੇਂਦਰਾਂ ਵਿੱਚ ਇੱਕ ਆਊਟਰੀਚ ਗਤੀਵਿਧੀ ਦੇ ਰੂਪ ਵਿੱਚ ਆਯੋਜਿਤ ਕੀਤੇ ਜਾਂਦੇ ਹਨ।
• 10 ਲੱਖ ਤੋਂ ਜ਼ਿਆਦਾ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਜਕਰਤਾ (ਆਸ਼ਾ) ਸਮੁਦਾਏ, ਵਿਸ਼ੇਸ਼ ਰੂਪ ਨਾਲ ਗਰਭਵਤੀ ਔਰਤਾਂ ਦੀ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਅਸਾਨ ਬਣਾਉਣ ਲਈ ਲੱਗੇ ਹੋਏ ਹਨ।
• ਰਾਸ਼ਟਰੀ ਆਇਰਨ+ਪਹਿਲ ਤਹਿਤ ਗਰਭਵਤੀ, ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਤੇ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਸਮੇਤ ਜੀਵਨ ਭਰ ਲੋਹੇ ਅਤੇ ਫੌਲਿਕ ਐਸਿਡ ਦੀ ਖੁਰਾਕ ਦਿੱਤੀ ਜਾਂਦੀ ਹੈ।
• ਨਿਯਮਤ ਆਈਈਸੀ/ਬੀਸੀਸੀ ਆਯੋਜਿਤ ਕੀਤੇ ਜਾਂਦੇ ਹਨ।
• ਜਿਵੇਂ ਕਿ ਸਾਲ 2020-21 ਦੇ ਕੇਂਦਰੀ ਬਜਟ ਵਿੱਚ ਐਲਾਨ ਕੀਤਾ ਗਿਆ ਹੈ, ਸਰਕਾਰ ਦੁਆਰਾ ਵਿਆਹ ਅਤੇ ਮਾਂ ਦੀ ਉਮਰ ਦੇ ਸਹਿ ਸਬੰਧ ਦੀ ਜਾਂਚ ਲਈ 4 ਜੂਨ, 2020 ਦੀ ਅਧਿਸੂਚਨਾ ਰਾਹੀਂ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ (1) ਗਰਭ ਅਵਸਥਾ ਦੌਰਾਨ ਜਨਮ ਤੇ ਉਸਤੋਂ ਬਾਅਦ ਮਾਂ ਅਤੇ ਨਵਜਾਤ/ਸ਼ਿਸ਼ੂ/ਬੱਚੇ ਦੀ ਸਿਹਤ, ਮੈਡੀਕਲ ਤੰਦਰੁਸਤੀ ਅਤੇ ਪੋਸ਼ਣ ਦੀ ਸਥਿਤੀ (2) ਸ਼ਿਸ਼ੂ ਮੌਤ ਦਰ (ਆਈਐੱਮਆਰ), ਮਾਤਰੀ ਮੌਤ ਦਰ (ਐੱਮਐੱਮਆਰ), ਕੁੱਲ ਪ੍ਰਜਣਨ ਦਰ (ਟੀਐੱਫਆਰ), ਜਨਮ ਸਮੇਂ ਲਿੰਗ ਅਨੁਪਾਤ (ਐੱਸਆਰਬੀ), ਬਾਲ ਲਿੰਗ ਅਨੁਪਾਤ (ਸੀਐੱਸਆਰ) ਆਦਿ ਅਤੇ (3) ਇਸ ਸੰਦਰਭ ਵਿੱਚ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕੋਈ ਹੋਰ ਪ੍ਰਾਸੰਗਿਕ ਬਿੰਦੂ।
ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਨਹੀਂ ਕੀਤੀ ਹੈ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਇਹ ਜਾਣਕਾਰੀ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
ਅਨੁਲਗ-1
ਮਾਤਰੀ ਮੌਤ ਦਰ ਅਨੁਪਾਤ : ਭਾਰਤ ਅਤੇ ਰਾਜ ਵਾਰ (ਐੱਸਆਰਐੱਸ, ਆਰਜੀਆਈ)
ਲੜੀ ਨੰਬਰ
|
ਰਾਜ
|
2014-16
|
2015-17
|
2016-18
|
1
|
ਭਾਰਤ
|
130
|
122
|
113
|
2
|
ਅਸਾਮ
|
237
|
229
|
215
|
3
|
ਬਿਹਾਰ/ਝਾਰਖੰਡ
|
165
|
165
|
149
|
4
|
ਮੱਧ ਪ੍ਰਦੇਸ਼/ਛੱਤੀਸਗੜ੍ਹ
|
173
|
188
|
173
|
5
|
ਓਡੀਸਾ
|
180
|
168
|
150
|
6
|
ਰਾਜਸਥਾਨ
|
199
|
186
|
164
|
7
|
ਉੱਤਰ ਪ੍ਰਦੇਸ਼/ਉੱਤਰਾਖੰਡ
|
201
|
216
|
197
|
8
|
ਆਂਧਰ ਪ੍ਰਦੇਸ਼
|
74
|
74
|
65
|
9
|
ਤੇਲੰਗਾਨਾ
|
81
|
76
|
63
|
10
|
ਕਰਨਾਟਕ
|
108
|
97
|
92
|
11
|
ਕੇਰਲ
|
46
|
42
|
43
|
12
|
ਤਮਿਲ ਨਾਡੂ
|
66
|
63
|
60
|
13
|
ਗੁਜਰਾਤ
|
91
|
87
|
75
|
14
|
ਹਰਿਆਣਾ
|
101
|
98
|
91
|
15
|
ਮਹਾਰਾਸ਼ਟਰ
|
61
|
55
|
46
|
16
|
ਪੰਜਾਬ
|
122
|
122
|
129
|
17
|
ਪੱਛਮ ਬੰਗਾਲ
|
101
|
94
|
98
|
18
|
ਹੋਰ ਰਾਜ
|
97
|
96
|
85
|
****
ਏਪੀਐੱਸ/ਐੱਸਜੀ/ਆਰਸੀ
(Release ID: 1656488)