ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅੱਜ ‘ਸ਼ਿਕਸ਼ਕ ਪਰਵ’ ਅਧੀਨ ਐੱਨਐੱਸਐੱਸ, ਐੱਨਸੀਸੀ, ਐੱਨਵਾਇਕੇਐੱਸ ਵਲੰਟੀਅਰਾਂ ਤੇ ਉੱਨਤ ਭਾਰਤ ਅਭਿਯਾਨ ਦੇ ਕੋਆਰਡੀਨੇਟਰਾਂ ਜ਼ਰੀਏ ‘ਰਾਸ਼ਟਰੀ ਸਿੱਖਿਆ ਨੀਤੀ’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ

ਨੌਜਵਾਨਾਂ ਦੀ ਮਦਦ ਨਾਲ, ਸਮੁੱਚੀ ਸਿੱਖਿਆ ਪ੍ਰਣਾਲੀ ਵਧੇਰੇ ਕਾਰਜਕੁਸ਼ਲ ਹੋਵੇਗੀ: ਰੱਖਿਆ ਮੰਤਰੀ

‘ਰਾਸ਼ਟਰੀ ਸਿੱਖਿਆ ਨੀਤੀ ’ਭਾਰਤ ਨੂੰ ‘ਗਿਆਨ–ਸ਼ਕਤੀ’ ਬਣਾਉਣ ਲਈ ਹਾਂ–ਪੱਖੀ ਸੋਚਣੀ ਅਤੇ ਚਿਰ–ਸਥਾਈ ਯਤਨਾਂ ਦਾ ਸਿਖ਼ਰ ਹੈ – ਸਿੱਖਿਆ ਮੰਤਰੀ

ਨਵੀਂ ਸਿੱਖਿਆ ਨੀਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨੌਜਵਾਨਾਂ ਨੂੰ ਸ਼ਾਮਲ ਕਰਨ ਨਾਲ ਸਿੱਖਿਆ ਖੇਤਰ ਦਾ ਕਾਇਆ–ਕਲਪ ਕਰਨ ਹਿਤ ਅਹਿਮ ਅਸਰ ਪਵੇਗਾ – ਸ਼੍ਰੀ ਕਿਰੇਨ ਰਿਜਿਜੂ

Posted On: 16 SEP 2020 7:41PM by PIB Chandigarh

ਸਿੱਖਿਆ ਮੰਤਰਾਲੇ ਨੇ ਅੱਜ ਸ਼ਿਕਸ਼ਕ ਪਰਵਤਹਿਤ ਐੱਨਐੱਸਐੱਸ, ਐੱਨਸੀਸੀ, ਐੱਨਵਾਇਕੇਐੱਸ (NSS, NCC, NYKS) ਅਤੇ ਉੱਨਤ ਭਾਰਤ ਅਭਿਯਾਨ (UBA) ਦੇ ਵਲੰਟੀਅਰਾਂ ਜ਼ਰੀਏ ਰਾਸ਼ਟਰੀ ਸਿੱਖਿਆ ਨੀਤੀ, 2020’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਇਸ ਵੈਬੀਨਾਰ ਦੌਰਾਨ ਮੁੱਖ ਮਹਿਮਾਨ ਸਨ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ’; ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ; ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਇਸ ਮੌਕੇ ਮੌਜੂਦ ਸਨ। ਰੱਖਿਆ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੇ ਕੁਮਾਰ; ਉੱਚ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ; ਸਕੂਲ ਸਿੱਖਿਆ ਤੇ ਸਾਖਰਤਾ ਬਾਰੇ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ; ਯੁਵਾ ਮਾਮਲੇ ਤੇ ਖੇਡ ਮਾਮਲਿਆਂ ਦੇ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਪ੍ਰੋ. ਡੀ.ਪੀ. ਸਿੰਘ, ਵਿਭਿੰਨ ਯੂਨ.ਵਰਸਿਟੀਜ਼ ਦੇ ਵਾਈਸ ਚਾਂਸਲਰਾਂ ਨੇ ਵੀ ਇਸ ਸਮਾਰੋਹ ਵਿੱਚ ਭਾਗ ਲਿਆ। ਨੈਸ਼ਨਲ ਕੈਡੇਟ ਕੋਰ (NCC), ਰਾਸ਼ਟਰੀ ਸੇਵਾ ਯੋਜਨਾ (NSS), ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਉੱਨਤ ਭਾਰਤ ਅਭਿਯਾਨ ਦੇ ਸਮੁੱਚੇ ਦੇਸ਼ ਦੇ ਵਲੰਟੀਅਰਾਂ ਨੇ ਵੀ ਵਰਚੁਅਲ ਮਾਧਿਅਮ ਜ਼ਰੀਏ ਭਾਗ ਲਿਆ।

 

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਨੀਤੀ ਹੈ, ਜਿਸ ਵਿੱਚ ਬਹੁਪੱਖੀ ਅਤੇ ਵੱਖੋਵੱਖਰੀਆਂ ਧਿਰਾਂ ਨਾਲ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਕੀਤੀ ਗਈ ਸੀ; ਜਿਸ ਵਿੱਚ ਔਨਲਾਈਨ, ਬੁਨਿਆਦੀ ਪੱਧਰ ਤੇ ਰਾਸ਼ਟਰੀ ਪੱਧਰ ਉੱਤੇ ਕੀਤੇ ਗਏ ਵਿਚਾਰਵਟਾਂਦਰੇ ਸ਼ਾਮਲ ਸਨ। ਸਾਰੀਆਂ ਗ੍ਰਾਮ ਪੰਚਾਇਤਾਂ, ਬਲਾਕਾਂ, ਸ਼ਹਿਰੀ ਸਥਾਨਕ ਇਕਾਈਆਂ, ਜ਼ਿਲ੍ਹਿਆਂ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੁਨਿਆਦੀ ਪੱਧਰ ਉੱਤੇ ਸਲਾਹਮਸ਼ਵਰੇ ਕੀਤੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ’ (NEP); ਅਧਿਆਪਕਾਂ, ਸਿੱਖਿਆ ਸ਼ਾਸਤਰੀਆਂ, ਮਾਪਿਆਂ ਤੇ ਸਿੱਖਿਆ ਨਾਲ ਸਬੰਧਤ ਹੋਰ ਸਬੰਧਤ ਧਿਰਾਂ ਦੁਆਰਾ ਦਿੱਤੇ ਗਏ 2 ਲੱਖ ਤੋਂ ਵੱਧ ਸੁਝਾਵਾਂ ਨੂੰ ਧਿਆਨ ਚ ਰੱਖ ਕੇ ਤਿਆਰ ਕੀਤੀ ਗਈ ਹੈ। ਇਹ ਨੀਤੀ ਸਕੂਲਾਂ ਤੇ ਉੱਚਸਿੱਖਿਆ ਵਿੱਚ ਬਹੁਤ ਸਾਰੀਆਂ ਕ੍ਰਾਂਤੀਕਾਰੀ ਤਬਦੀਲੀਆਂ ਸੁਝਾਉਂਦੀ ਹੈ ਕਿ ਜਿਨ੍ਹਾਂ ਨਾਲ ਵਿਦਿਆਰਥੀਆਂ ਦਾ ਸਮੂਹਕ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਮੁਤਾਬਕ ਆਤਮਨਿਰਭਰ ਭਾਰਤਦੀ ਸਿਰਜਣਾ ਲਈ ਅੱਗੇ ਵਧੇਗੀ।

 

IMG_20200916_134655-2869x1846.jpg

 

ਰੱਖਿਆ ਮੰਤਰੀ ਨੇ ਸੂਚਿਤ ਕੀਤਾ ਕਿ ਇਸ ਨੀਤੀ ਵਿੱਚ ਰਾਜ ਸਰਕਾਰਾਂ ਨੂੰ ਆਪਣੇ ਮਿਡਲ ਤੇ ਹਾਈ ਸਕੂਲਾਂ ਵਿੱਚ ਐੱਨਸੀਸੀ ਵਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਦੀ ਵਿਵਸਥਾ ਵੀ ਹੈ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਉੱਚ ਸਿੱਖਿਆ ਵਿੱਚ ਵਿਭਿੰਨ ਭਾਂਤ ਦੇ ਪ੍ਰਵੇਸ਼ ਤੇ ਨਿਕਾਸ ਦੀ ਯੋਜਨਾ ਦਾ ਲਾਭ ਉਨ੍ਹਾਂ ਨੌਜਵਾਨਾਂ ਨੂੰ ਮਿਲੇਗਾ ਜਿਨ੍ਹਾਂ ਨੂੰ ਸਿੱਖਿਆ ਅਧਵਾਟੇ ਛੱਡਣੀ ਪੈਂਦਾ ਹੈ। ਇਹ ਕਦਮ ਹਥਿਆਰਬੰਦ ਬਲਾਂ ਦੇ ਉਨ੍ਹਾਂ ਫ਼ੌਜੀ ਜਵਾਨਾਂ ਲਈ ਬੇਹੱਦ ਲਾਹਵੇੰਦ ਸਿੱਧ ਹੋਵੇਗਾ ਜਿਹੜੇ ਦੇਸ਼ ਦੀ ਸੇਵਾ ਕਰਨ ਦੇ ਨਾਲਨਾਲ ਪੜ੍ਹਨ ਦੇ ਵੀ ਇੱਛੁਕ ਹੁੰਦੇ ਹਨ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਸਰੋਤ ਪੂਲ ਵਿੱਚ ਵਾਧਾ ਕਰਨ ਲਈ ਸਥਾਨਕ ਉੱਘੇ ਵਿਅਕਤੀਆਂ ਜਾਂ ਸਕੂਲ ਵਿੱਚ ਮਾਹਿਰਾਂ ਨੂੰ ਸਪੈਸ਼ਲ ਟ੍ਰੇਨਰਾਂਵਜੋਂ ਰੱਖਣ ਹਿਤ ਉਤਸ਼ਾਹਿਤ ਕੀਤਾ ਜਾਵੇਗਾ। ਇਸ ਵਿੱਚ ਸੇਵਾਮੁਕਤ ਅਧਿਆਪਕ ਤੇ ਫ਼ੌਜੀ ਅਧਿਕਾਰੀ ਲਾਗਲੇ ਸਕੂਲਾਂ ਵਿੱਚ ਸੇਵਾਵਾਂ ਮੁਹੱਈਆ ਕਰਵਾ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਯੋਗ ਹੋਣਗੇ।

 

ਰੱਖਿਆ ਮੰਤਰੀ ਨੇ ਇੱਕ ਪ੍ਰਸਿੱਧ ਕਹਾਵਤ – ‘ਜੇ ਤੁਸੀਂ ਪੀੜ੍ਹੀਆਂ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿੱਖਿਆ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ’ – ਦਾ ਹਵਾਲਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਮੁੱਚੇ ਸੰਸਾਰ ਦੇ ਨੌਜਵਾਨਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਵੱਡੇ ਮੀਲਪੱਥਰ ਕਾਇਮ ਕਰਨ ਲਈ ਨੌਜਵਾਨ ਹੀ ਸਾਡੀ ਤਾਕਤ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਮਾਰੋਹ ਦੇਸ਼ ਦੇ ਨੌਜਵਾਨਾਂ ਵਿੱਚ ਸਮਕਾਲੀ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਅਹਿਮ ਸੰਪਰਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਮਦਦ ਨਾਲ ਸਮੁੱਚੀ ਸਿੱਖਿਆ ਪ੍ਰਣਾਲੀ ਵਧੇਰੇ ਕਾਰਜਕੁਸ਼ਲ ਹੋਵੇਗੀ।

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020’ ਭਾਰਤ ਨੂੰ ਗਿਆਨ ਸ਼ਕਤੀਬਣਾਉਣ ਲਈ ਹਾਂਪੱਖੀ ਸੋਚਣੀ ਤੇ ਚਿਰਸਥਾਈ ਯਤਨਾਂ ਦਾ ਸਿਖ਼ਰ ਹੈ। ਰਾਸ਼ਟਰੀ ਸਿੱਖਿਆ ਨੀਤੀਮਹਿਜ਼ ਇੱਕ ਨੀਤੀਦਸਤਾਵੇਜ਼ ਨਹੀਂ, ਸਗੋਂ ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨੀਤੀ ਵਿਆਪਕ ਤੇ ਦੂਰਅੰਦੇਸ਼ ਹੈ ਅਤੇ ਇਹ ਭਵਿੱਖ ਵਿੱਚ ਰਾਸ਼ਟਰ ਦੀ ਪ੍ਰਗਤੀ ਨੂੰ ਸੁਵਿਧਾਜਨਕ ਬਣਾਉਣ ਵਿੱਚ ਇੱਕ ਮਹਾਨ ਭੂਮਿਕਾ ਨਿਭਾਏਗੀ।

 

IMG_20200916_140314-2948x2274.jpg

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020’ ਮੌਜੂਦਾ ਵਿੱਦਿਅਕ ਪ੍ਰਣਾਲੀ ਵਿੱਚ ਇੱਕ ਹਾਂਪੱਖੀ ਤਬਦੀਲੀ ਅਤੇ ਭਵਿੱਖ ਦੀਆਂ ਚੁਣੌਤੀਆਂ ਹੱਲ ਕਰਨ ਦਾ ਸੱਦਾ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀਸਮਾਜਕ ਤੇ ਆਰਥਿਕ ਤੌਰ ਤੇ ਵਾਂਝੇ ਰਹੇ ਵਰਗਾਂ ਉੱਤੇ ਖ਼ਾਸ ਜ਼ੋਰ ਦਿੰਦਿਆਂ ਸਾਰੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਤੱਕ ਇੱਕਸਮਾਨ ਪਹੁੰਚ ਯਕੀਨੀ ਬਣਾਉਂਦੀ ਹੈ।

 

ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਕੋਲ ਭਾਰਤ ਦੇ ਸਵੈਪ੍ਰੇਰਿਤ ਨੌਜਵਾਨਾਂ ਦਾ ਵੱਡੀਸ਼ਕਤੀ ਹੈ ਜੋ ਵਿਭਿੰਨ ਯੁਵਾ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ। ਰਾਸ਼ਟਰੀ ਸਿੱਖਿਆ ਨੀਤੀਦੇ ਦੂਤਾਂ ਵਜੋਂ ਨੌਜਵਾਨ ਬੁਨਿਆਦੀ ਪੱਧਰ ਉੱਤੇ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਸਿੱਖਿਆ ਨੀਤੀ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਲਈ ਸਿੱਖਿਆ ਮੰਤਰਾਲੇ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੁਆਰਾ ਸਾਂਝੇ ਤੌਰ ਉੱਤੇ ਆਯੋਜਿਤ ਕੀਤੇ ਗਏ ਵੈਬੀਨਾਰ ਉੱਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਆਸ ਪ੍ਰਗਟਾਈ ਕਿ NYKS, NSS, NCC ਦੇ ਵਲੰਟੀਅਰ ਅਤੇ ਉੱਨਤ ਭਾਰਤ ਅਭਿਯਾਨ ਦੇ ਕੋਆਰਡੀਨੇਟਰਜ਼; ਨੌਜਵਾਨ ਭਾਰਤ ਦੀਆਂ ਇੱਛਾਵਾਂ ਅਨੁਸਾਰ ਤਿਆਰ ਕੀਤੀ ਗਈ ਇਸ ਸਿੱਖਿਆ ਨੀਤੀ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

 

IMG_20200916_134058-2869x2118.jpg

 

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020’ ਨੇ ਨੌਜਵਾਨਾਂ ਨੂੰ ਆਪਣੀਆਂ ਸਿਫ਼ਾਰਸ਼ਾਂ ਦੇ ਕੇਂਦਰ ਵਿੱਚ ਰੱਖਿਆ ਹੈ। ਇੰਝ, ਇਸ ਨੀਤੀ ਨੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ – 2020’ ਅਧੀਨ ਵਿਦਿਆਰਥੀਆਂ ਨੂੰ ਵਿਸ਼ਿਆਂ ਦੀ ਚੋਣ ਕਰਨ ਵਿੱਚ ਵੱਡੀ ਲਚਕਤਾ ਮਿਲੇਗੀ। ਆਰਟਸ ਤੇ ਸਾਇੰਸਜ਼, ਪਾਠਕ੍ਰਮ ਤੇ ਪਾਠਕ੍ਰਮ ਤੋਂ ਇਲਾਵਾ ਖੇਡਾਂ ਜਿਹੀਆਂ ਹੋਰ ਗਤੀਵਿਧੀਆਂ ਅਤੇ ਕਿੱਤਾਮੁਖੀ ਤੇ ਅਕਾਦਮਿਕ ਸਟ੍ਰੀਮਜ਼ ਵਿਚਾਲੇ ਕੋਈ ਵੱਡੇ ਨਿਖੇੜ ਨਹੀਂ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਾਠਕ੍ਰਮ ਦੀ ਆਰਪਾਰ ਦੀ ਵਿੱਦਿਅਕ ਪਹੁੰਚ ਬੱਚਿਆਂ ਦਾ ਸਰਬਪੱਖੀ ਵਿਕਾਸ ਕਰੇਗੀ। ਸਿੱਖਿਆ ਮੰਤਰਾਲੇ ਨਾਲ ਤਾਲਮੇਲ ਕਾਇਮ ਕਰ ਕੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਇਸ ਦਿਸ਼ਾ ਵਿੱਚ ਇਕਜੁੱਟ ਯਤਨਾਂ ਲਈ ਪ੍ਰਤੀਬੱਧ ਹੈ।

 

ਸ਼੍ਰੀ ਰਿਜਿਜੂ ਨੇ ਅੱਗੇ ਕਿਹਾ ਕਿ ਨੌਜਵਾਨ ਰਾਸ਼ਟਰਨਿਰਮਾਤਾ ਹਨ ਤੇ ਉਹ ਦੇਸ਼ ਨੂੰ ਸਫ਼ਲਤਾ ਦੇ ਮਾਰਗ ਉੱਤੇ ਲੈ ਕੇ ਜਾਣਗੇ। ਇਹ ਜ਼ਰੂਰੀ ਹੈ ਕਿ ਭਾਰਤ ਦੇ ਨੌਜਵਾਨ ਦੇਸ਼ ਦੀਆਂ ਵਿਭਿੰਨ ਸਮਾਜਕ, ਸਭਿਆਚਾਰਕ ਤੇ ਤਕਨਾਲੋਜੀਕਲ ਜ਼ਰੂਰਤਾਂ ਦੇ ਨਾਲਨਾਲ ਕਲਾਵਾਂ, ਭਾਸ਼ਾਵਾਂ ਅਤੇ ਦੇਸ਼ ਦੀਆਂ ਗਿਆਨਪਰੰਪਰਾਵਾਂ ਪ੍ਰਤੀ ਜਾਗਰੂਕ ਹੋਣ। ਨਵੀਂ ਸਿੱਖਿਆ ਨੀਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਿੱਦਿਅਕ ਖੇਤਰ ਦੇ ਕਾਇਆਕਲਪ ਵਿੱਚ ਵੱਡਾ ਅਸਰ ਪਾਵੇਗੀ। ਸਿੱਖਿਆ ਮੰਤਰਾਲੇ ਨੇ ਇਸੇ ਦੂਰਦ੍ਰਿਸ਼ਟੀ ਨਾਲ ‘’ਸ਼ਿਕਸ਼ਕ ਪਰਵ ਅਧੀਨ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020’ ਬਾਰੇ ਰਾਸ਼ਟਰੀ ਪੱਧਰ ਉੱਤੇ ਇੱਕ ਵੈਬੀਨਾਰਲੜੀ ਸ਼ੁਰੂ ਕੀਤੀ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀਦੇ ਵਿਭਿੰਨ ਪੱਖਾਂ ਉੱਤੇ ਵਿਚਾਰਵਟਾਂਦਰਾ ਕਰਨ ਲਈ ਦੇਸ਼ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਵੈਬੀਨਾਰ ਵੀ ਸਾਡੇ ਵਲੰਟੀਅਰਾਂ ਨੂੰ ਸਿੱਖਿਆ ਨੀਤੀ ਦੀਆਂ ਵਿਭਿੰਨ ਵਿਵਸਥਾਵਾਂ ਬਾਰੇ ਜਾਦੂ ਕਰਵਾਉਣ ਵਾਲੀ ਵੈਬੀਨਾਰ ਲੜੀ ਦਾ ਇੱਕ ਹਿੱਸਾ ਹੈ।

 

ਸ਼੍ਰੀ ਧੋਤ੍ਰੇ ਨੇ ਧੰਨਵਾਦ ਕਰਦਿਆਂ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਦਿਆਲਤਾਭਰਪੂਰ ਮੌਜੂਦਗੀ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਚਾਰਭਰਪੂਰ ਸੰਬੋਧਨ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ’, ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਅਤੇ ਮੌਕੇ ਉੱਤੇ ਮੌਜੂਦ ਹੋਰ ਪਤਵੰਤੇ ਸੱਜਣਾਂ ਦਾ ਵੀ ਧੰਨਵਾਦ ਕੀਤਾ।

 

ਇਸ ਸਮਾਰੋਹ ਦੌਰਾਨ ਨਵੀਂ ਸਿੱਖਿਆ ਨੀਤੀ 2020 ਬਾਰੇ ਜਾਣਕਾਰੀ ਦੇ ਪਾਸਾਰ ਲਈ NSS, NCC, NYKS ਅਤੇ UBA ਵਲੰਟੀਅਰਾਂ ਲਈ ਵੈੱਬ ਸਰੋਤਨਾਮ ਦੀ ਇੱਕ ਹੈਂਡਬੁੱਕ ਵੀ ਲਾਂਚ ਕੀਤੀ ਗਈ।

 

ਹੈਂਡਬੁੱਕ ਦੇਖਣ ਲਈ ਇੱਥੇ ਕਲਿੱਕ ਕਰੋ

 

*****

ਐੱਨਬੀ/ਓਏ


(Release ID: 1655385) Visitor Counter : 109


Read this release in: English , Hindi , Manipuri