ਸਿੱਖਿਆ ਮੰਤਰਾਲਾ
ਸਿੱਖਿਆ ਪਰਵ ਪਹਿਲਕਦਮੀ ਤਹਿਤ “ਮਿਆਰੀ ਸਿਖਿਆ ਅਧਿਆਪਕ ਵਿਕਾਸ” ਵਿਸ਼ੇ ਤੇ ਵੈਬਿਨਾਰ
Posted On:
16 SEP 2020 6:35PM by PIB Chandigarh
ਸਿੱਖਿਆ ਮੰਤਰਾਲੇ ਨੇ 15 ਸਤੰਬਰ, 2020 ਨੂੰ ਸ਼ਿਕਸ਼ਕ ਪਰਵ ਪਹਿਲਕਦਮੀ ਤਹਿਤ ਕੁਆਲਟੀ ਐਜੂਕੇਸ਼ਨ ਲਈ ਅਧਿਆਪਕਾਂ ਦੇ ਵਿਕਾਸ ਤੇ ਵੈਬਿਨਾਰ ਦਾ ਆਯੋਜਨ ਕੀਤਾ। ਵੈਬਿਨਾਰ ਦਾ ਆਯੋਜਨ ਰਾਸ਼ਟਰੀ ਸਿਖਿਆ ਨੀਤੀ ਦੀ ਰੋਸ਼ਨੀ ਵਿੱਚ ਅਧਿਆਪਕਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਦਰਸਾਉਣ ਅਤੇ ਉਨ੍ਹਾਂ ਦੀ ਸਮਰੱਥਾ ਵਿਕਾਸ ਅਤੇ ਕੈਰੀਅਰ ਦੀ ਪ੍ਰਗਤੀ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਸਿੱਖਿਆ ਮੰਤਰਾਲੇ ਵੱਲੋਂ 8 ਸਤੰਬਰ ਤੋਂ 25 ਸਤੰਬਰ ਤੱਕ 2020 ਅਧਿਆਪਕਾਂ ਨੂੰ ਸਨਮਾਨਿਤ ਕਰਨ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਅੱਗੇ ਤੋਰਨ ਲਈ ਸ਼ਿਕਸ਼ਕ ਪਰਵ ਮਨਾਇਆ ਜਾ ਰਿਹਾ ਹੈ।
ਪ੍ਰੋਫੈਸਰ ਜੇ ਐਸ ਰਾਜਪੂਤ, ਯੂਨੈਸਕੋ ਦੇ ਕਾਰਜਕਾਰੀ ਬੋਰਡ ਵਿਚ ਭਾਰਤ ਦੇ ਪ੍ਰਤੀਨਿਧੀ, ਪ੍ਰੋ ਐਨ ਐਨ ਵੀ ਵਰਗੀਜ, ਵਾਈਸ ਚਾਂਸਲਰ, ਐਨਆਈਈਪੀਏ, ਪ੍ਰੋਫੈਸਰ ਏ ਸੀ ਪਾਂਡੇ, ਡਾਇਰੈਕਟਰ, ਆਈਯੂਏਸੀ ਅਤੇ ਡਾ: ਗੀਤਾ ਭੱਟ, ਐਸੋਸੀਏਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ ਉਚੇਰੀ ਸਿਖਿਆ ਦੇ ਇਜਲਾਸ ਦੇ ਮਹਿਮਾਨ ਬੁਲਾਰੇ ਸਨ। ਡਾ. ਅਰਚਨਾ ਠਾਕੁਰ, ਸੰਯੁਕਤ ਸਕੱਤਰ, ਯੂ.ਜੀ.ਸੀ. ਨੇ ਇਜਲਾਸ ਦਾ ਸੰਚਾਲਨ ਕੀਤਾ।
ਪ੍ਰੋਫੈਸਰ ਜੇ ਐਸ ਰਾਜਪੂਤ ਨੇ ਕਿਹਾ ਕਿ ਭਾਰਤ ਹੁਣ ਅਧਿਆਪਕਾਂ ਦਾ ਇੱਕ ਪੂਲ ਬਣਾਉਣ ਲਈ ਦ੍ਰਿੜ ਹੈ ਜੋ ਸਿਰਫ ਡਿਗਰੀ ਪ੍ਰਾਪਤ ਕਰਨ ਵਾਲੇ ਹੀ ਨਹੀਂ ਹੋਣਗੇ; ਬਲਕਿ ਉਹ "ਸ਼ਖ਼ਸੀਅਤ" ਹੋਣਗੇ ਜਿਨ੍ਹਾਂ ਕੋਲ ਨਿਜੀ ਵਿਸ਼ੇਸ਼ਤਾਵਾਂ" ਹੋਣਗੀਆਂ। ਉਨ੍ਹਾਂ ਕਿਹਾ ਕਿ ਅਧਿਆਪਕ ਦੀ ਤਿਆਰੀ ਲਈ ਨਵੀਂ ਪਹੁੰਚ ਹਰ ਅਧਿਆਪਕ ਤੋਂ ਜੀਵਨ ਅਤੇ ਜੀਵਣ ਪ੍ਰਤੀ ਇੱਕ ਵਿਆਪਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਉਮੀਦ ਕਰੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਸਿੱਖਿਆ ਦੇ ਵੱਡੇ ਟੀਚਿਆਂ ਨੂੰ ਅੰਦਰੂਨੀ ਰੂਪ ਦੇਣਗੇ, ਰਾਸ਼ਟਰ, ਸਮਾਜ ਅਤੇ ਭਾਈਚਾਰੇ ਵੱਲੋਂ ਇੱਕ ਨਵੀਂ ਆਤਮਵਿਸ਼ਵਾਸ ਨਾਲ ਭਰੀ ਪੀੜੀ ਤਿਆਰ ਕਰਨ ਲਈ ਪੇਸ਼ੇਵਰਾਂ ਨੂੰ ਜੋ ਭਾਰਤ ਨੂੰ, ਇਸਦੇ ਸੁਭਾਅ, ਸਭਿਆਚਾਰ, ਇਤਿਹਾਸ, ਅਤੇ ਵਿਰਾਸਤ ਨੂੰ ਸਮਝਦੇ ਹੋਇਆਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਅ ਸਕਣ ਅਤੇ ਨਾਲ ਹੀ ਵਿਸ਼ਵਵਿਆਪੀ ਦੁਨੀਆ ਵਿੱਚ ਇਸਦੀ ਉਭਰਦੀ ਭੂਮਿਕਾ ਨੂੰ ਗਤੀ ਦੇਣ ਵਾਲੇ ਹੋਣਗੇ।
ਪ੍ਰੋ: ਐਨ.ਵੀ. ਵਰਗੀਜ਼ ਨੇ ਜ਼ੋਰ ਦੇ ਕੇ ਕਿਹਾ ਕਿ ਉੱਚ ਸਿਖਿਆ ਵਾਲੇ ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਬਜਾਏ ਸਹਾਇਤਾ ਦੀ ਲੋੜ ਹੈ। ਉੱਚ ਵਿਦਿਆ ਲਈ ਪੈਡੋਗੌਜੀ ਵਿਚ ਵਧੇਰੇ ਖੋਜ ਦੀ ਜ਼ਰੂਰਤ ਹੈ। ਪੀਐੱਮਐੱਮਐੱਮਐੱਨਐੱਮਟੀਟੀ ਸਿੱਖਿਆ ਮੰਤਰਾਲਾ ਦੀ ਇੱਕ ਚੰਗੀ ਪਹਿਲ ਹੈ। ਉਨ੍ਹਾਂ ਨੇ ਅਕਾਦਮਿਕ ਅਜ਼ਾਦੀ ਅਤੇ ਔਟੋਨੋਮੀ 'ਤੇ ਵੀ ਜ਼ੋਰ ਦਿੱਤਾ ਜਿਸ ਵਿੱਚ ਵਿਦਿਆਰਥੀਆਂ ਦੇ ਰੁਝੇਵਿਆਂ ਦੀਆਂ ਸੁੱਰਖਿਆਤਮਕ ਵਿਧੀਆਂ ਦੀ ਰਾਖੀ ਕੀਤੀ ਜਾ ਸਕੇ।
ਪ੍ਰੋਫੈਸਰ ਪਾਂਡੇ ਨੇ ਵਿਗਿਆਨ ਅਤੇ ਸਮਾਜ ਦੀ ਸਮਾਜ ਦੀ ਭੂਮਿਕਾ ਅਤੇ ਸਿੱਖਿਆ ਦੇ ਟਿਕਾਊ ਵਿਕਾਸ ਟੀਚਿਆਂ 'ਤੇ ਜੋਰ ਦਿੱਤਾ। ਕੋਵਿਡ ਯੁੱਗ ਨੇ ਟੀਚਿੰਗ-ਲਰਨਿੰਗ ਦੇ ਰਲੇਵੇਂ ਦੀ ਵਿਧੀ ਨੇ ਇੱਟਾਂ ਅਤੇ ਮੋਰਟਾਰ ਕਲਾਸਰੂਮਾਂ ਦੀ ਥਾਂ ਲੈ ਲਈ ਹੈ। ਉਨ੍ਹਾਂ ਕਿਹਾ ਕਿ ਕਲਾਸਰੂਮ ਪ੍ਰਕਿਰਿਆ ਸਹਾਇਤਾ ਵਿੱਚ ਸੁਧਾਰ ਲਿਆਉਣ ਲਈ ਸਿੱਖਿਆ ਦੇ ਸਾਰੇ ਪੱਧਰਾਂ ਵਿੱਚ ਟੈਕਨਾਲੋਜੀ ਦਾ ਉਚਿਤ ਏਕੀਕਰਨ ਹੋਣਾ ਚਾਹੀਦਾ ਹੈ।
ਡਾ: ਗੀਤਾ ਭੱਟ ਨੇ ਕਿਹਾ ਕਿ ਰਾਸ਼ਟਰੀ ਸਿਖਿਆ ਨੀਤੀ-2020 ਨੇ ਅਧਿਆਪਕਾਂ/ਫੈਕਲਟੀ ਨੂੰ ਸਹੀ ਸਿੱਖਿਆ ਦੇਣ ਵਾਲੀ ਸਮੱਗਰੀ, ਪ੍ਰੋਤਸਾਹਨ ਵਜੋਂ ਤਰੱਕੀ, ਅਵਾਰਡਾਂ ਆਦਿ ਨਾਲ ਮਿਆਰੀ ਸਿਖਿਆ ਪ੍ਰੇਰਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਵਿਆਪੀ ਚੁਣੌਤੀਆਂ ਲਈ ਮੁਕਾਬਲੇਬਾਜ਼ ਅਤੇ ਕਿਰਿਆਸ਼ੀਲ ਹੋਣਾ ਪਵੇਗਾ। ਡਾ: ਅਰਚਨਾ ਠਾਕੁਰ ਨੇ ਫੈਕਲਟੀ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਉੱਚ ਸਿਖਿਆ ਵਿੱਚ ਦੂਰ ਦਰਾਡੇ ਬਦਲਾਅ ਲਈ ਰਾਸ਼ਟਰੀ ਸਿਖਿਆ ਨੀਤੀ 2020 ਲਈ ਪੀਐੱਮਐੱਮਐੱਮਐੱਨਐੱਮਟੀਟੀ, ਸਿੱਖਿਆ ਮੰਤਰਾਲੇ ਅਤੇ ਯੂ.ਜੀ.ਸੀ.-ਐਚਆਰਡੀਸੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਆਯੋਜਿਤ ਇਜਲਾਸ ਨੂੰ ਸੰਬੋਧਨ ਕਾਰਨ ਵਾਲੇ ਮਾਹਰ ਬੁਲਾਰਿਆਂ ਵਿੱਚ ਪ੍ਰੋ: ਐਮ.ਏ. ਸਿੱਦੀਕੀ, ਸਾਬਕਾ ਚੇਅਰਮੈਨ ਐਨ.ਸੀ.ਟੀ.ਈ., ਪ੍ਰੋ. ਰੰਜਨਾ ਅਰੋੜਾ, ਮੁਖੀ, ਅਧਿਆਪਕ ਸਿੱਖਿਆ ਵਿਭਾਗ, ਐਨ.ਸੀ.ਈ.ਆਰ.ਟੀ, ਅਤੇ ਸ਼੍ਰੀਮਤੀ ਮੰਜੂ ਬਾਲਸੁਬਰਾਮਨੀਅਮ ਪ੍ਰਿੰਸੀਪਲ, ਦਿੱਲੀ ਪਬਲਿਕ ਸਕੂਲ ਬੰਗਲੁਰੂ ਸ਼ਾਮਲ ਸਨ। ਇਸ ਇਜਲਾਸ ਦੇ ਲਾਭਪਾਤਰੀ ਸਮੂਹ ਵਿੱਚ ਅਧਿਆਪਕ ਸਿੱਖਿਆ ਸੰਸਥਾਵਾਂ, ਅਧਿਆਪਕ ਐਜੂਕੇਟਰ, ਅਧਿਆਪਕ, ਚਾਹਵਾਨ ਅਧਿਆਪਕ ਅਤੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੂਲ ਸਿੱਖਿਆ ਵਿਭਾਗ ਹਨ।
ਇਜਲਾਸ ਦੀ ਸ਼ੁਰੂਆਤ ਅਧਿਆਪਕਾਂ ਅਤੇ ਫੈਕਲਟੀ ਡਿਵੈਲਪਮੈਂਟ ਬਾਰੇ ਰਾਸ਼ਟਰੀ ਸਿਖਿਆ ਨੀਤੀ 2020 ਦੀਆਂ ਵੱਡੀਆਂ ਸਿਫ਼ਾਰਸ਼ਾਂ ਦੀ ਸਧਾਰਣ ਪੇਸ਼ਕਾਰੀ ਨਾਲ ਹੋਈ ਅਤੇ ਇਸ ਤੋਂ ਬਾਅਦ ਪ੍ਰੋ: ਰੰਜਨਾ ਅਰੋੜਾ ਵੱਲੋਂ ਪ੍ਰੇਜੈਂਟੇਸ਼ਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ, ਰਾਸ਼ਟਰੀ ਸਿਖਿਆ ਨੀਤੀ 2020 ਵੱਲੋਂ ਅਧਿਆਪਕਾਂ ਲਈ ਉੱਚ ਸਤਿਕਾਰ ਅਤੇ ਅਧਿਆਪਨ ਪੇਸ਼ੇ ਦੇ ਉੱਚੇ ਦਰਜੇ ਨੂੰ ਮਾਨਤਾ ਦਿੰਦਿਆਂ ਅਧਿਆਪਕਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਰਾਸ਼ਟਰੀ ਸਿਖਿਆ ਨੀਤੀ 2020 ਦੀਆਂ ਸਿਫ਼ਾਰਸ਼ਾਂ ਤੇ ਅਧਿਆਪਕਾਂ ਅਤੇ ਐਜੂਕੇਟਰਾਂ ਦੀ ਵਿਆਪਕ ਸਿੱਖਿਆ ਅਤੇ ਰੁਝਾਨ ਹੋਣਾ ਹੁਣ ਸਮੇਂ ਦੀ ਜਰੂਰਤ ਹੈ। ਰਾਸ਼ਟਰੀ ਸਿਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਐਕਸ਼ਨ ਦਾ ਵਿਸਥਾਰਤ ਪ੍ਰੋਗਰਾਮ (ਪੀ ਓ ਏ ) ਵਿਕਸਤ ਕਰਨ ਦੀ ਜ਼ਰੂਰਤ ਹੈ ਜਿਸ ਵਿੱਚ ਵੱਖ ਵੱਖ ਹਿੱਸੇਦਾਰਾਂ ਲਈ.ਨਿਰਧਾਰਤ ਸਮੇਂ ਸੀਮਾ ਵਿੱਚ ਕਾਰਜ ਬਿੰਦੂਆਂ ਨੂੰ ਸੂਚੀਬੱਧ ਕੀਤਾ ਬਜੁਆ ਹੋਵੇ। ਇਨ੍ਹਾਂ ਕਾਰਜ ਬਿੰਦੂਆਂ ਦੇ ਮੁਲਾਂਕਣ ਦੀ ਗੁੰਜਾਇਸ਼ ਨੂੰ ਵੀ ਪੀਓਏ ਵਿੱਚ ਸੂਚੀਬੱਧ ਕੀਤਾ ਜਾ ਸਕਦਾ ਹੈ।
ਪ੍ਰੋਫੈਸਰ ਐਮ.ਏ. ਸਿੱਦੀਕੀ ਨੇ ਅਧਿਆਪਕ ਭਰਤੀ ਨੂੰ ਮਜਬੂਤ ਕਰਨ ਦੀ ਲੋੜ ਤੇ ਚਾਨਣਾ ਪਾਇਆ ਅਤੇ ਤਬਾਦਲੇ ਲਈ ਇੱਕ ਆਨਲਾਈਨ ਕੰਪਿਉਟਰਾਈਜ਼ਡ ਪ੍ਰਣਾਲੀ ਅਪਣਾਉਣ ਨਾਲ ਤਾਇਨਾਤੀ ਪ੍ਰਣਾਲੀ ਨੂੰ ਮਾਨਤਾ ਦਿੱਤੀ ਗਈ ਹੈ ਜੋ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਰਾਹੀਂ ਅਧਿਆਪਕਾਂ ਦਾ ਗਹਿਨ ਸਮੀਖਿਆਵਾਂ, ਹਾਜ਼ਰੀ, ਵਚਨਬੱਧਤਾ, ਸੀਪੀਡੀ ਦੇ ਘੰਟਿਆਂ, ਸਕੂਲ ਅਤੇ ਕਮਿਉਨਿਟੀ ਦੀ ਸੇਵਾ ਦੇ ਹੋਰ ਤਰੀਕਿਆਂ ਦੇ ਅਧਾਰ ਤੇ ਸ਼ਕਤੀਕਰਨ ਹੋਵੇਗਾ।ਪ੍ਰੋਫੈਸਰ ਸਿਦੀਕੀ ਨੇ ਇਹ ਵੀ ਕਿਹਾ ਕਿ ਰਾਸ਼ਟੀ ਸਿਖਿਆ ਨੀਤੀ ਨੇ ਸਕੂਲਾਂ ਵਿਚ ਵਧੀਆ ਅਤੇ ਰਮਣੀਕ ਸੇਵਾਵਾਂ ਸ਼ਰਤਾਂ ਨੂੰ ਯਕੀਨੀ ਬਣਾਇਆ ਹੈ। ਸਕੂਲਾਂ ਨੂੰ ਤਰਕਸ਼ੀਲ ਬਣਾਉਣਾ, ਕਿਸੇ ਵੀ ਤਰ੍ਹਾਂ ਅਸੈਸਬਿਲਟੀ ਨੂੰ ਘਟਾਏ ਬਿਨਾਂ, ਪ੍ਰਭਾਵਸ਼ਾਲੀ ਸਕੂਲ ਸ਼ਾਸਨ, ਸਰੋਤ ਦੀ ਵੰਡ, ਅਤੇ ਕਮਿਊਨਿਟੀ ਨਿਰਮਾਣ ਨੂੰ ਯਕੀਨੀ ਬਣਾਇਆ ਹੈ ਅਤੇ ਅਧਿਆਪਕਾਂ ਨੂੰ ਹੁਣ ਕਿਸੇ ਵੀ ਅਜਿਹੇ ਕੰਮ ਵਿੱਚ ਸ਼ਾਮਲ ਨਹੀ ਕੀਤਾ ਜਾਵੇਗਾ, ਜੋ ਸਿੱਧੇ ਤੌਰ 'ਤੇ ਪੜਾਉਣ ਨਾਲ ਸੰਬੰਧਿਤ ਨਹੀਂ ਹੋਵੇਗਾ। .
ਮਿਸ ਮੰਜੂ ਬਾਲਸੁਬਰਾਮਨੀਅਮ ਨੇ ਕਿਹਾ ਕਿ ਇਸ ਤੱਥ 'ਤੇ ਵਿਚਾਰ ਕਰਦਿਆਂ ਕਿ ਅਧਿਆਪਕ ਸਿੱਖਿਆ ਵਿਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਦਾ ਅਨੁਪਾਤ ਬਹੁਤ ਜ਼ਿਆਦਾ ਹੈ, ਭਾਵ, ਲਗਭਗ 92%, ਅਧਿਆਪਕ ਸਿੱਖਿਆ ਵਿਚ ਸਰਕਾਰੀ ਖੇਤਰ ਦੀ ਮੌਜੂਦਗੀ ਨੂੰ ਵਧਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਸਾਰੇ ਪੜਾਵਾਂ ਨੂੰ ਕਵਰ ਕਰਨ ਲਈ ਟੀਈਟੀ ਨੂੰ ਮਜ਼ਬੂਤ ਕਰਨਾ ਅਤੇ ਵਧਾਉਣਾ ਇਕ ਸਵਾਗਤਯੋਗ ਕਦਮ ਹੈ। ਟੀਈਟੀ ਤੋਂ ਇਲਾਵਾ, ਨਿੱਜੀ ਇੰਟਰਵਿਉਜ ਵੀ ਅਧਿਆਪਨ ਪੇਸ਼ੇ ਵਿਚ ਦਾਖਲ ਹੋਣ ਲਈ ਇਕ ਜ਼ਰੂਰੀ ਮੰਨੀਆਂ ਜਾ ਸਕਦੀਆਂ ਹਨ।
--------------------------
ਐਮਸੀ / ਏਕੇਜੇ / ਏਕੇ
(Release ID: 1655380)
Visitor Counter : 211