ਰੇਲ ਮੰਤਰਾਲਾ

ਯਾਤਰੀਆਂ ਲਈ ਸਪੈਸ਼ਲ ਟ੍ਰੇਨਾਂ

Posted On: 16 SEP 2020 5:13PM by PIB Chandigarh

 

ਰੇਲ ਸੇਵਾਵਾਂ ਦੀ ਸ਼ੁਰੂਆਤ ਪੜਾਵਾਂ ਵਿੱਚ ਸਪੈਸ਼ਲ ਟ੍ਰੇਨਾਂ ਵਜੋਂ ਕੀਤੀ ਗਈ ਸੀ

 

(i)        15 ਜੋੜੀਆਂ ਰਾਜਧਾਨੀ ਸਪੈਸ਼ਲ ਟ੍ਰੇਨਾਂ 1 ਮਈ, 2020 ਤੋਂ ਚਲਾਈਆਂ ਗਈਆਂ ਸਨ।

 

(ii)       100 ਜੋੜੀਆਂ ਸਪੈਸ਼ਲ ਟ੍ਰੇਨਾਂ 1 ਜੂਨ, 2020 ਤੋਂ ਚਲਾਈਆਂ ਗਈਆਂ ਸਨ।

 

(iii)      43 ਜੋੜੀਆਂ ਸਪੈਸ਼ਲ ਟ੍ਰੇਨਾਂ 12 ਸਤੰਬਰ, 2020 ਤੋਂ ਚਲਾਈਆਂ ਗਈਆਂ ਸਨ।

 

(iv)      705 ਉਪਨਗਰ ਸੇਵਾਵਾਂ (ਕੇਂਦਰੀ ਰੇਲਵੇ – 355 ਅਤੇ ਪੱਛਮੀ ਰੇਲਵੇ – 350) 15 ਜੂਨ, 2020 ਤੋਂ ਸ਼ੁਰੂ ਕੀਤੀਆਂ ਗਈਆਂ ਸਨ।

 

(v)       ਰਾਜ ਸਰਕਾਰਾਂ ਦੇ ਤਾਲਮੇਲ ਨਾਲ ਵਧੀਕ ਸਪੈਸ਼ਲ ਟ੍ਰੇਨਾਂ ਵੀ ਗਣਪਤੀ ਦੇ ਤਿਉਹਾਰ ਅਤੇ IIT-JEE/NEET ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨਦੁਆਰਾ ਲਈਆਂ ਜਾਣ ਵਾਲੀਆਂ NDA ਅਤੇ ਨੇਵਲ ਅਕੈਡਮੀ ਦੀਆਂ ਪ੍ਰੀਖਿਆਵਾਂ ਲਈ ਮੰਗ ਅਨੁਸਾਰ ਚਲਾਈਆਂ ਗਈਆਂ ਸਨ।

 

ਟ੍ਰੇਨਾਂ ਵਿੱਚ ਆਵਾਜਾਈ ਕਰਨ ਵਾਲੇ ਯਾਤਰੀਆਂ ਲਈ ਸਟੈਂਡਰਡ ਆਪਰੇਟਿੰਗ ਪ੍ਰੋਟੋਕੋਲ’ (SOP) ਦੀਆਂ ਅਹਿਮ ਵਿਵਸਥਾਵਾਂ ਨਿਮਨਲਿਖਤ ਅਨੁਸਾਰ ਕੀਤੀਆਂ ਗਈਆਂ ਹਨ:

 

1.        ਰਾਖਵੀਂਆਂ ਟ੍ਰੇਨਾਂ ਲਈ, ਸਿਰਫ਼ ਰਾਖਵੇਂ ਟਿਕਟ ਹੀ ਜਾਰੀ ਕੀਤੇ ਜਾਂਦੇ ਹਨ ਅਤੇ ਪੁਸ਼ਟੀ ਕੀਤੇ ਟਿਕਟ ਧਾਰਕਾਂ ਨੂੰ ਰੇਲਵੇ ਸਟੇਸ਼ਨਾਂ ਉੱਤੇ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

 

2.        ਕੋਈ ਲਿਨਨ, ਕੰਬਲ, ਪਰਦੇ ਮੁਹੱਈਆ ਨਹੀਂ ਕਰਵਾਏ ਜਾਣਗੇ।

 

3.        ਸਾਰੇ ਯਾਤਰੀਆਂ ਨੂੰ 90 ਮਿੰਟਾਂ ਤੋਂ ਲੈ ਕੇ ਦੋ ਘੰਟੇ ਪਹਿਲਾਂ ਰੇਲਵੇ ਸਟੇਸ਼ਨ ਤੇ ਪੁੱਜਣਾ ਹੋਵੇਗਾ।

 

4.        ਜਿਸ ਹੱਦ ਤੱਕ ਵੀ ਵਿਵਹਾਰਕ ਹੋ ਸਕੇਗਾ ਰੇਲਵੇ ਸਟੇਸ਼ਨਾਂ ਉੱਤੇ ਪ੍ਰਵੇਸ਼ ਤੇ ਨਿਕਾਸੀ ਗੇਟ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ।

 

5.        ਸਟੇਸ਼ਨ ਉੱਤੇ ਥਰਮਲ ਸਕੈਨਿੰਗ ਦੀ ਵਿਵਸਥਾ। ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦੇ ਸਰੀਰ ਉੱਤੇ ਕੋਈ ਲੱਛਣ ਨਹੀਂ ਦਿਸਦਾ ਹੋਵੇਗਾ।

 

6.        ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਟੇਸ਼ਨਾਂ ਉੱਤੇ ਰੇਲਗੱਡੀ ਵਿੱਚ ਮਾਸਕ/ਫ਼ੇਸ ਕਵਰ ਪਹਿਨਣ।

 

7.        ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਰੋਗਯ ਸੇਤੂਐਪਲੀਕੇਸ਼ਨ ਡਾਊਨਲੋਡ ਕਰ ਕੇ ਉਸ ਦਾ ਉਪਯੋਗ ਕਰਨ।

 

8.        ਸਟੇਸ਼ਨ ਉੱਤੇ ਅਤੇ ਟ੍ਰੇਨਾਂ ਵਿੱਚ ਦੋਵੇਂ ਹੀ ਸਥਾਨਾਂ ਉੱਤੇ ਸਮਾਜਿਕਦੂਰੀ ਕਾਇਮ ਰੱਖਣ ਦਾ ਸਲਾਹ ਦਿੱਤੀ ਜਾਂਦੀ ਹੈ।

 

9.        ਸਾਰੇ ਯਾਤਰੀਆਂ ਨੂੰ ਆਪਣੇ ਟਿਕਾਣੇ ਵਾਲੇ ਸਟੇਸ਼ਨ ਉੱਤੇ ਪੁੱਜ ਕੇ ਉਸ ਸਟੇਸ਼ਨ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰਧਾਰਤ ਸਿਹਤਪ੍ਰੋਟੋਕੋਲਜ਼ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਜਦੋਂ ਵੀ ਕਦੇ ਅਜਿਹੇ ਦਿਸ਼ਾਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮੰਤਰਾਲੇ / ਜ਼ੋਨਲ/ ਡਿਵੀਜ਼ਨ / ਸਟੇਸ਼ਨ ਆਦਿ ਪੱਧਰਾਂ ਉੱਤੇ ਵਿਭਿੰਨ ਮੀਡੀਆ ਜ਼ਰੀਏ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਜਾਂਦਾ ਹੈ।

 

ਜਿੱਥੋਂ ਤੱਕ ਟ੍ਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ ਦਾ ਸੁਆਲ ਹੈ, ਵਿਸ਼ੇਸ਼ ਟ੍ਰੇਨਾਂ ਸਮੇਤ ਭਾਰਤੀ ਰੇਲਵੇਜ਼ ਦੀਆਂ ਗੱਡੀਆਂ ਉੱਤੇ ਇਹ ਗਿਣਤੀ ਵਿਭਿੰਨ ਖੇਤਰਾਂ ਤੇ ਮੌਸਮਾਂ ਵਿੱਚ ਵੱਖੋਵੱਖਰੀ ਹੁੰਦੀ ਹੈ।  12 ਮਈ, 2020 ਤੋਂ ਚਲਾਈਆਂ ਗਈਆਂ ਸਪੈਸ਼ਲ ਟ੍ਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ ਇੱਕਸਮਾਨ ਨਹੀਂ ਰਹੀ ਤੇ ਵਿਭਿੰਨ ਖੇਤਰਾਂ ਅਨੁਸਾਰ ਵੱਖੋਵੱਖਰੀ ਸੀ। ਫਿਰ ਵੀ 12 ਮਈ, 2020 ਤੋਂ 31 ਅਗਸਤ, 2020 ਤੱਕ ਦੇ ਸਮੇਂ ਦੌਰਾਨ ਇਨ੍ਹਾਂ ਸਪੈਸ਼ਲ ਟ੍ਰੇਨਾਂ ਵਿੱਚ ਯਾਤਰੀਆਂ ਦੀ ਔਸਤ ਅਨੁਮਾਨਿਤ ਗਿਣਤੀ 82% ਸੀ।

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਸੁਆਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

****

 

ਡੀਜੇਐੱਨ/ਐੱਮਕੇਵੀ


(Release ID: 1655277)
Read this release in: English , Urdu , Tamil