ਵਣਜ ਤੇ ਉਦਯੋਗ ਮੰਤਰਾਲਾ

ਨਵੀਂਆਂ ਉਦਯੋਗਿਕ ਨੀਤੀਆਂ

Posted On: 16 SEP 2020 4:25PM by PIB Chandigarh

ਸਰਕਾਰ ਦੇਸ਼ ਵਿੱਚ ਸਾਰੇ ਕਾਰੋਬਾਰਾਂ ਲਈ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਣਨੀਤਕ ਪੇਪਰ ਤਿਆਰ ਕਰ ਰਹੀ ਹੈ ।
ਪ੍ਰਧਾਨ ਮੰਤਰੀ ਆਵਾਸ ਯੋਜਨਾ / ਸ਼ਹਿਰੀ (ਪੀ ਐੱਮ ਏ ਵਾਈ ਸ਼ਹਿਰੀ) ਦੇ ਤਹਿਤ ਇੱਕ ਸਕੀਮ ਐਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸੇਸ (ਏ ਆਰ ਐੱਚ ਸੀਜ਼) ਹੈ ।

 

ਇਹ ਸਕੀਮ ਕੇਂਦਰੀ ਕੈਬਨਿਟ ਦੀ ਮੰਜ਼ੂਰੀ ਤੋਂ ਬਾਅਦ 31 ਅਗਸਤ 2020 ਨੂੰ ਸ਼ਹਿਰੀ ਪ੍ਰਵਾਸੀ / ਗਰੀਬ ਲੋਕਾਂ ਨੂੰ ਕਫਾਇਤੀ ਕਿਰਾਏ ਵਾਲੀ ਅਕੋਮੋਡੇਸ਼ਨ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ । ਇਸ ਸਬੰਧ ਵਿੱਚ ਲਾਗੂ ਕਰਨ ਲਈ ਫਰੇਮਵਰਕ ਸਮੇਤ ਨਿਰਦੇਸ਼ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਯੋਜਨਾ ਲਈ ਭੇਜ ਦਿੱਤੇ ਗਏ ਹਨ । ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਮੈਮੋਰੰਡਮ ਆਫ ਐਗਰੀਮੈਂਟ ਐੱਮ ਓ ਏ ਦਾ ਮਸੌਦਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ ਹੈ ਕਿ ਉਹ ਕੇਂਦਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨਾਲ ਮਿਲ ਕੇ ਇਸ ਤੇ ਦਸਤਖ਼ਤ ਕਰਨ । ਏ ਆਰ ਐੱਚ ਸੀ ਸਕੀਮ ਦੀਆਂ ਨਿਰਦੇਸ਼ਾਂ ਅਨੁਸਾਰ ਲਾਭਪਾਤਰੀਆਂ  ਦੀ ਪਛਾਣ ਤੇ ਮੈਪਿੰਗ ਦੀ ਜਿ਼ੰਮੇਵਾਰੀ ਚੁਣੇ ਰਿਆਇਤਕਾਰਾਂ / ਸੰਸਥਾਵਾਂ ਦੀ ਹੈ । ਇਹ ਰਿਆਇਤਕਾਰ / ਸੰਸਥਾਵਾਂ , ਸਥਾਨਕ ਉਦਯੋਗਾਂ / ਉਤਪਾਦਕਾਂ / ਸਰਵਿਸ ਦੇਣ ਵਾਲਿਆਂ / ਸਿੱਖਿਆ / ਸਿਹਤ ਸੰਸਥਾਵਾਂ / ਮਾਰਕੀਟ ਐਸੋਸੀਏਸ਼ਨਾਂ ਨਾਲ ਮਿਲ ਕੇ ਸ਼ਹਿਰੀ ਪ੍ਰਵਾਸੀਆਂ / ਗਰੀਬਾਂ ਨੂੰ ਨੌਕਰੀ ਦੇਣ ਵਾਲਿਆਂ ਨਾਲ ਸੰਪਰਕ ਕਰ ਸਕਦੇ ਹਨ । ਇਹ ਸਾਰੀਆਂ ਸੰਸਥਾਵਾਂ ਰਿਹਾਇਸ਼ ਮੁਹੱਈਆ ਕਰਨ ਅਤੇ ਉਹਨਾਂ ਦੀ ਤਣਖ਼ਾਹ ਵਿੱਚੋਂ ਕਿਰਾਇਆ ਜੋ ਠੀਕ ਸਮਝਣ ਲੈ ਸਕਦੇ ਹਨ । ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ / ਯੂ ਐੱਲ ਬੀਸ / ਪਾਰਾਸਟਾਰਟਲਸ ਸੰਸਥਾਵਾਂ ਅਤੇ ਪ੍ਰਵਾਸੀਆਂ ਲਈ ਜਨਤਕ / ਪ੍ਰਾਈਵੇਟ ਸੰਸਥਾਵਾਂ / ਕਾਰਖਾਨਿਆਂ , ਉਦਯੋਗਾਂ ਅਤੇ ਉਹਨਾਂ ਸੰਸਥਾਵਾਂ ਨਾਲ ਜਿਹਨਾਂ ਨੂੰ ਕਿਰਾਏ ਦੀ ਰਿਹਾਇਸ਼ ਚਾਹੀਦੀ ਹੈ , ਸੰਪਰਕ ਕਰਨਗੇ ਤਾਂ ਜੋ ਇਹਨਾਂ ਰਿਹਾਇਸ਼ਾਂ ਦਿਵਾਉਣ ਅਤੇ ਲਗਾਤਾਰ ਰੈਵਨਿਊ ਇਕੱਠਾ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ ।

 

ਸਰਕਾਰ ਨੇ ਉਤਪਾਦਨ ਅਤੇ ਗੁਣਵਤਾ ਵਧਾਉਣ ਲਈ ਕਈ ਉਪਾਅ ਕੀਤੇ ਹਨ , ਜਿਹਨਾਂ ਵਿੱਚ ਪ੍ਰੋਡਕਟ ਲਿੰਕਡ ਇਨਸੈਂਟਿਵ ਸਕੀਮ ਅਤੇ ਫੇਸਡ ਮੈਨੂਫੈਕਚਰਿੰਗ ਪ੍ਰੋਗਰਾਮ ਅਤੇ ਕਈ ਉਤਪਾਦਾਂ ਲਈ ਕੁਆਲਿਟੀ ਕੰਟਰੋਲ ਆਰਡਰ ਸ਼ਾਮਲ ਹੈ । ਦੇਸ਼ ਵਿੱਚ ਮਲਟੀ ਮਾਡਲ ਲੌਜਿਸਟਿਕ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਯਤਨ ਜਾਰੀ ਹਨ । ਉਦਯੋਗ ਡਿਜੀਟਲਾਈਜੇਸ਼ਨ ਨੂੰ ਵੀ ਬੜੇ ਪਿਆਰ ਨਾਲ ਅਪਣਾ ਰਹੇ ਹਨ , ਜੋ ਉਦਯੋਗਾਂ ਦੀ ਉਤਪਾਦਕਤਾ ਅਤੇ ਗੁਣਵਤਾ ਵਧਾ ਰਹੀ ਹੈ ।

 

 ਮੌਜੂਦਾ ਕੇਂਦਰ ਸਰਕਾਰ ਨੇ ਮਜ਼ਦੂਰ ਕਾਨੂੰਨਾਂ ਨੂੰ ਤਰਕਸੰਗਤ ਬਣਾਉਣ ਲਈ ਪ੍ਰਕਿਰਿਆ ਜਾਰੀ ਰੱਖਦਿਆਂ ਇਸ ਨੂੰ ਚਾਰ ਮਜ਼ਦੂਰ ਕੋਡਸ ਵਿੱਚ ਰੱਖਿਆ ਹੈ , ਉਦਾਹਰਣ ਦੇ ਤੌਰ ਤੇ ਉੱਜਰਤਾਂ ਬਾਰੇ ਕੋਡ , ਉਦਯੋਗਿਕ ਸਬੰਧਾਂ ਬਾਰੇ ਕੋਡ , ਕਿੱਤਾਂ ਸਾਵਧਾਨੀ ਬਾਰੇ ਕੋਡ , ਸਿਹਤ ਅਤੇ ਕੰਮਕਾਜ਼ ਦੀਆਂ ਹਾਲਤਾਂ ਅਤੇ ਸੋਸ਼ਲ ਸਿਕਿਓਰਿਟੀ ਬਾਰੇ ਕੋਡ ਨੂੰ ਵੀ ਸੁਖਾਲਾ ਬਣਾਉਣਾ , ਇਕੱਠਾ ਕਰਨਾ ਅਤੇ ਮੌਜੂਦਾ ਕੇਂਦਰੀ ਮਜ਼ਦੂਰ ਕਾਨੂੰਨਾਂ ਨੂੰ ਤਰਕਸੰਗਤ ਬਣਾਉਣਾ ਹੈ । ਉੱਜਰਤਾਂ ਬਾਰੇ ਕੋਡ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਨੋਟੀਫਾਈ ਵੀ ਕੀਤਾ ਗਿਆ ਹੈ ।

 

ਇਹ ਜਾਣਕਾਰੀ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।


 

ਵਾਈ ਬੀ / ਏ ਪੀ



(Release ID: 1655246) Visitor Counter : 119


Read this release in: Tamil , English , Manipuri , Telugu