ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਕੋਲ ਤਿੰਨ ਬਾਈਨੈਸ਼ਨਲ ਸੈਂਟਰ ਚਲ ਰਹੇ ਹਨ

Posted On: 15 SEP 2020 6:30PM by PIB Chandigarh

ਇਸ ਸਮੇਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ  ਵਿਭਾਗ ਦੇ ਤਿੰਨ ਬਾਈਨੈਸ਼ਨਲ ਸੈਂਟਰ ਭਾਵ 1987 ਵਿੱਚ ਸਥਾਪਿਤ ਇੰਡੋ-ਫਰੈਂਚ ਸੈਂਟਰ ਫਾਰ ਪ੍ਰੋਮੋਸ਼ਨ ਆਵ੍ ਅਡਵਾਂਸ ਰਿਸਰਚ, 2000 ਵਿੱਚ ਸਥਾਪਿਤ  ਇੰਡੋ-ਯੂਐੱਸ ਸਾਇੰਸ-ਟੈਕਨੋਲੋਜੀ ਫੋਰਮ ਅਤੇ 2010 ਵਿੱਚ ਸਥਾਪਿਤ  ਇੰਡੋ-ਜਰਮਨ ਸਾਇੰਸ ਐਂਡ ਟੈਕਨੋਲੋਜੀ ਸੈਂਟਰ ਜੋ ਕਿ ਅੰਤਰ-ਸਰਕਾਰੀ ਸਮਝੌਤਿਆਂ ਤਹਿਤ ਹਨ।

 

ਪਿਛਲੇ ਤਿੰਨ ਸਾਲਾਂ ਦੌਰਾਨ, ਇਨ੍ਹਾਂ ਬਾਈਨੈਸ਼ਨਲ ਸੈਂਟਰਾਂ ਦੁਆਰਾ ਹੇਠ ਦਿੱਤੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ :

 

ਇੰਡੋ-ਯੂਐੱਸ ਸਾਇੰਸ ਐਂਡ ਟੈਕਨੋਲੋਜੀ ਫੋਰਮ:

 

ਜੁਆਇੰਟ ਕਲੀਅਰ ਐਨਰਜੀ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਦਾ ਦੂਜਾ ਪੜਾਅ (ਜੇਸੀਈਆਰਡੀਸੀ)

 

ਰਿਸਰਚ ਇਨਿਸ਼ੀਏਟਿਵ ਫ਼ਾਰ ਰੀਅਲ-ਟਾਈਮ ਰੀਵਰ ਵਾਟਰ ਐਂਡ ਏਅਰ ਕੁਆਲਿਟੀ ਮੌਨੀਟਰਿੰਗ (ਡਬਲਿਊਏਕਿਉਐੱਮ) ਪ੍ਰੋਗਰਾਮ

 

ਇੰਡੋ-ਯੂਐੱਸ ਫੈਲੋਸ਼ਿੱਪ ਫ਼ਾਰ ਵੂਮਨ ਇਨ ਸਾਇੰਸ, ਟੈਕਨੋਲੋਜੀ, ਇੰਜਨੀਅਰਿੰਗ, ਮੈਥੇਮੇਟਿਕਸ ਐਂਡ ਮੈਡੀਸਨ (ਡਬਲਿਊਆਈਐੱਸਟੀਈਐੱਮਐੱਮ)

 

ਇੰਡੋ-ਜਰਮਨ ਵਿਗਿਆਨ ਅਤੇ ਟੈਕਨੋਲੋਜੀ  ਕੇਂਦਰ:

 

ਆਈਜੀਐੱਸਟੀਸੀ-ਕਨੈਕਟ ਪਲੱਸ ਪ੍ਰੋਗਰਾਮ

 

ਜੇਸੀਈਆਰਡੀਸੀ ਦੂਜੇ ਪੜਾਅ ਦੇ ਪ੍ਰੋਗਰਾਮ ਦੇ ਤਹਿਤ, “ਯੂਆਈ-ਅਸਿਸਟ: ਯੂਐੱਸ-ਇੰਡੀਆ ਕਲੈਬੋਰੇਸ਼ਨ ਫਾਰ ਸਮਾਰਟ ਡਿਸਟ੍ਰੀਬਿਊਸ਼ਨ ਸਿਸਟਮ ਵਿਦ ਸਟੋਰੇਜਪ੍ਰੋਜੈਕਟ ਇੰਡੀਅਨ ਇੰਸਟੀਟੀਊਟ ਆਵ੍ ਟੈਕਨੋਲੋਜੀ, ਕਾਨਪੁਰ ਅਤੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਪੁਲਮਨ ਵੱਲੋਂ ਸਤੰਬਰ 2017 ਵਿੱਚ ਸਾਂਝਾ ਸ਼ੁਰੂ ਕੀਤਾ ਗਿਆ ਸੀ। ਸਮਾਰਟ ਗਰਿੱਡ ਧਾਰਨਾ ਦੀ ਤਾਇਨਾਤੀ ਅਤੇ ਵਰਤੋਂ ਨਾਲ ਸਬੰਧਿਤ ਗੰਭੀਰ ਮੁੱਦੇ ਨੂੰ ਹੱਲ ਕਰਨ ਦੇ ਨਾਲ ਸਟੋਰੇਜ ਸਣੇ ਡਿਸਟਰੀਬਿਊਟਡ ਐਨਰਜੀ ਨੈੱਟਵਰਕ (ਡੀਈਆਰ)ਨੂੰ ਭਰੋਸੇਯੋਗ ਅਤੇ ਕਫ਼ਾਇਤੀ ਬਣਾਉਣਾ ਇਸ ਪ੍ਰੋਜੈਕਟ ਦਾ ਮਨੋਰਥ ਹੈ। ਭਾਰਤ ਸਰਕਾਰ ਅਤੇ ਯੂਐੱਸ ਊਰਜਾ ਵਿਭਾਗ (ਡੀਓਈ) ਦੋਹਾਂ ਨੇ 1.5 ਮਿਲੀਅਨ ਡਾਲਰ (10.2 ਕਰੋੜ ਰੁਪਏ) ਸਾਲਾਨਾ ਇਸ ਲਈ ਕੰਮ ਦੀ ਮਿਆਦ (5 ਸਾਲ) ਲਈ ਐਲਾਨੇ ਹਨ।

 

ਆਨਲਾਈਨ ਰਿਵਰ ਵਾਟਰ ਐਂਡ ਏਅਰ ਕੁਆਲਿਟੀ ਮੌਨੀਟਰਿੰਗ (ਡਬਲਿਊਏਕਿਉਐੱਮ) ਸਿਸਟਮ, ਦੇ ਵਿਕਾਸ ਦੇ ਮਹੱਤਵ ਨੂੰ ਪਛਾਣਦੇ ਹੋਏ, ਸਾਇੰਸ ਅਤੇ ਟੈਕਨੋਲੋਜੀ  ਵਿਭਾਗ (ਡੀਐੱਸਟੀ), ਭਾਰਤ ਸਰਕਾਰ ਅਤੇ ਇਨਟੈਲ ਨੇ ਰਿਸਰਚ ਇਨਿਸ਼ੀਏਟਿਵ ਫ਼ਾਰ ਰੀਅਲ-ਟਾਈਮ ਰੀਵਰ ਵਾਟਰ ਐਂਡ ਏਅਰ ਕੁਆਲਿਟੀ ਮੌਨੀਟਰਿੰਗ ਪ੍ਰੋਗਰਾਮ ਲਈ ਸਾਂਝਾ ਇਨੀਸ਼ੀਏਟਿਵ ਸ਼ੁਰੂ ਕਰਨਾ ਹੈ। 2017-18 ਵਿੱਚ ਇਨ੍ਹਾਂ ਚਾਰ ਚਿਨੰਤ ਪ੍ਰੋਜੈਕਟਾਂ ਵਿੱਚੋਂ ਦੋ ਕ੍ਰਮਵਾਰ ਏਅਰਅਤੇ ਵਾਟਰਕੁਆਲਿਟੀ ਨਿਗਰਾਨੀ ਸ਼੍ਰੇਣੀਆਂ ਅਧੀਨ ਫੰਡ ਦਿੱਤੇ ਗਏ ਹਨ।

ਇੰਡੋ-ਯੂਐੱਸ ਫੈਲੋਸ਼ਿੱਪ ਫ਼ਾਰ ਵੂਮਨ ਇਨ ਸਾਇੰਸ, ਟੈਕਨੋਲੋਜੀ, ਇੰਜਨੀਅਰਿੰਗ, ਮੈਥੇਮੇਟਿਕਸ ਐਂਡ ਮੈਡੀਸਨ (ਡਬਲਿਊਆਈਐੱਸਟੀਈਐੱਮਐੱਮ)ਇੱਕ ਫੈਲੋਸ਼ਿਪ ਪ੍ਰੋਗਰਾਮ ਹੈ, ਜਿਸ ਨੂੰ ਆਈਯੂਐੱਸਐੱਸਟੀਐੱਫ਼ ਦੁਆਰਾ ਸਾਇੰਸ ਅਤੇ ਟੈਕਨੋਲੋਜੀ  ਵਿਭਾਗ (ਡੀਐੱਸਟੀ) ਦੀ ਭਾਈਵਾਲੀ ਵਿੱਚ, ਉੱਜਵਲ ਭਾਰਤੀ ਮਹਿਲਾ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਸਮਰੱਥਾ ਵਧਾਉਣ, ਐਕਸਪੋਜਰ ਲਈ ਅਤੇ ਯੂਐੱਸ ਅਕਾਦਮਿਕ ਵਿੱਚ ਸ਼ਾਨਦਾਰ ਖੋਜ ਸੁਵਿਧਾਵਾਂ ਤੱਕ ਪਹੁੰਚ ਪ੍ਰਦਾਨ ਲਈ ਸੰਕਲਪਿਤ ਕੀਤਾ ਗਿਆ ਹੈ। ਸਾਲ 2017 ਤੋਂ ਲੈ ਕੇ, ਦੋ ਕਾਲਾਂ ਅਨਾਉਂਸ ਹੋ ਚੁੱਕੀਆਂ ਹਨ ਅਤੇ ਪ੍ਰੋਗਰਾਮ ਦੁਆਰਾ, 40 ਨੌਜਵਾਨ ਮਹਿਲਾ ਖੋਜਕਾਰ / ਵਿਗਿਆਨੀ / ਟੈਕਨੌਲੋਜਿਸਟ ਅਮਰੀਕਾ ਦੇ ਪ੍ਰੀਮੀਅਰ ਸੰਸਥਾਨ / ਯੂਨੀਵਰਸਿਟੀ ਅਤੇ ਲੈਬਾਂ ਵਿੱਚ ਸਾਇੰਸ, ਟੈਕਨੋਲੋਜੀ , ਇੰਜਨੀਅਰਿੰਗ, ਗਣਿਤ ਅਤੇ ਦਵਾਈ ਦੇ ਅਗਾਂਹਵਧੂ ਖੇਤਰ ਵਿੱਚ 3-6 ਮਹੀਨੇ ਅੰਤਰਾਲ ਲਈ ਖੋਜਕਾਰਜ ਵਿੱਚ ਸ਼ਾਮਲ ਹੋਏ ਹਨ।

 

ਆਈਜੀਐੱਸਟੀਸੀ ਅਤੇ ਐਲੈਗਜੈਂਡਰ ਵਾਨ ਹੂਮਬੋਲਡਟ ਫਾਊਡੇਸ਼ਨ (ਏਵੀਐੱਚ) ਨੇ ਮਿਲ ਕੇ ਆਈਜੀਐੱਸਟੀਸੀ ਕਨੈਕਟ ਪਲੱਸ ਪ੍ਰੋਗਰਾਮ 2018 ਮਈ ਵਿੱਚ ਸ਼ੁਰੂ ਕੀਤਾ। ਪ੍ਰੋਗਰਾਮ ਇੰਡੋ-ਜਰਮਨ ਫ਼ਰੰਟੀਅਰਜ਼ ਆਵ੍ ਇੰਜੀਨੀਅਰਿੰਗ ਸਿਮਪੋਜੀਆ ਵਿੱਚ ਸ਼ਮੂਲੀਅਤ ਲਈ ਇੰਡੋ-ਜਰਮਨ ਕਾਰਜ ਅਤੇ ਲੰਮੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਹੈ, ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਅਲੈਗਜ਼ੈਂਡਰ ਵਾਨ ਹੂਮਬੋਲਡਟ ਫਾਉਂਡੇਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਹੈ।

 

ਇਹ ਜਾਣਕਾਰੀ ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ. ਡਾ. ਹਰਸ਼ ਵਰਧਨ ਨੇ ਇੱਕ ਲਿਖਤੀ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ।

 

*****

 

ਐੱਨਬੀ/ ਕੇਜੀਐੱਸ/(ਆਰਐੱਸਕਿਉ-310)


(Release ID: 1654799) Visitor Counter : 123
Read this release in: English