ਸੈਰ ਸਪਾਟਾ ਮੰਤਰਾਲਾ

ਭਾਰਤ ਵਿੱਚ ਬੋਧੀ ਸਥਾਨਾਂ ਦੇ ਵਿਕਾਸ ਅਤੇ ਪ੍ਰਚਾਰ ਲਈ ਟੂਰਿਜ਼ਮ ਮੰਤਰਾਲੇ ਨੇ ਕਈ ਕਦਮ ਚੁੱਕੇ ਹਨ: ਸ਼੍ਰੀ ਪ੍ਰਹਲਾਦ ਸਿੰਘ ਪਟੇਲ

ਟੂਰਿਜ਼ਮ ਮੰਤਰਾਲੇ ਨੇ ਟੂਰਿਜ਼ਮ ਸਥਾਨਾਂ ਦੇ ਰੂਪ ਵਿੱਚ ਬੋਧੀ ਸਥਾਨਾਂ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਸਮਰਪਿਤ ਵੈੱਬਸਾਈਟ www.indiathelandofbuddha.in ਵਿਕਸਿਤ ਕੀਤੀ ਹੈ : ਟੂਰਿਜ਼ਮ ਮੰਤਰੀ

Posted On: 14 SEP 2020 6:35PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਦੀਆਂ ਆਪਣੀਆਂ ਫਲੈਗਸ਼ਿਪ ਯੋਜਨਾਵਾਂ ਤਹਿਤ ਦੇਸ਼ ਦੇ ਵਿਭਿੰਨ ਬੋਧੀ ਸਥਾਨਾਂ ਤੇ ਟੂਰਿਜ਼ਮ ਨਾਲ ਸਬੰਧਿਤ ਬੁਨੀਆਦੀ ਸੁਵਿਧਾਵਾਂ ਦਾ ਵਿਕਾਸ ਕੀਤਾ ਹੈ। ਬੋਧੀ ਸਥਾਨਾਂ ਦੀ ਪਹਿਚਾਣ ਸਵਦੇਸ਼ ਦਰਸ਼ਨ ਯੋਜਨਾ ਤਹਿਤ 15 ਵਿਸ਼ਾਗਤ ਸਰਕਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਕੀਤੀ ਗਈ ਹੈ। ਸਵਦੇਸ਼ ਦਰਸ਼ਨ ਸਕੀਮ ਤਹਿਤ ਬੋਧੀ ਸਥਾਨਾਂ ਦੇ ਵਿਕਾਸ ਲਈ 353.73 ਕਰੋੜ ਰੁਪਏ ਦੀ ਲਾਗਤ ਵਾਲੇ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਇਲਾਵਾ ਪ੍ਰਸ਼ਾਦ ਯੋਜਨਾ ਤਹਿਤ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਪ੍ਰਸ਼ਾਦ ਯੋਜਨਾ ਤਹਿਤ 918.92 ਕਰੋੜ ਰੁਪਏ ਦੀ ਰਾਸ਼ੀ ਨਾਲ ਕੁੱਲ 30 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਟੂਰਿਜ਼ਮ ਮੰਤਰਾਲੇ ਨੇ ਬੋਧ ਗਯਾ, ਅਜੰਤਾ ਅਤੇ ਏਲੋਰਾ ਵਿੱਚ ਬੋਧੀ ਸਥਾਨਾਂ ਨੂੰ ਆਈਕੌਨਿਕ ਟੂਰਿਸਟ ਸਾਈਟਸ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਵੀ ਪਹਿਚਾਣ ਕੀਤੀ ਹੈ।

ਟੂਰਿਜ਼ਮ ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ ਤਹਿਤ ਟੂਰਿਜ਼ਮ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਇਲਾਵਾ ਭਾਰਤ ਅਤੇ ਵਿਦੇਸ਼ੀ ਬਜ਼ਾਰਾਂ ਵਿੱਚ ਵਿਭਿੰਨ ਬੋਧੀ ਸਥਾਨਾਂ ਨੂੰ ਪ੍ਰੋਤਸਾਹਨ ਦੇਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਉਪਰੋਕਤ ਦੇ ਰੂਪ ਵਿੱਚ ਵਿਦੇਸ਼ੀ ਬਜ਼ਾਰਾਂ ਵਿੱਚ ਭਾਰਤੀ ਟੂਰਿਜ਼ਮ ਦਫ਼ਤਰ ਨਿਯਮਤ ਰੂਪ ਨਾਲ ਕਈ ਯਾਤਰਾ ਅਤੇ ਟੂਰਿਜ਼ਮ ਮੇਲਿਆਂ ਦੇ ਨਾਲ ਭਾਰਤ ਦੇ ਬੋਧ ਸਥਾਨਾਂ ਨੂੰ ਪ੍ਰੋੇਤਸਾਹਨ ਦੇਣ ਵਾਲੇ ਪ੍ਰਦਰਸ਼ਨਾਂ ਵਿੱਚ ਵੀ ਭਾਗ ਲੈਂਦੇ ਹਨ।

 

ਟੂਰਿਜ਼ਮ ਮੰਤਰਾਲੇ ਨੇ ਅਤੁੱਲਯ ਭਾਰਤ ਵੈੱਬਸਾਈਟ ਤੇ ਬੋਧੀ ਸਥਾਨਾਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਸਮਰਪਿਤ ਵੈੱਬਸਾਈਟ www.indiathelandofbuddha.in ਵੀ ਵਿਕਸਿਤ ਕੀਤੀ ਹੈ। ਟੂਰਿਜ਼ਮ ਮੰਤਰਾਲਾ ਭਾਰਤ ਵਿੱਚ ਬੋਧ ਸਥਾਨਾਂ ਅਤੇ ਪ੍ਰਮੁੱਖ ਬਜ਼ਾਰਾਂ ਦੇ ਰੂਪ ਵਿੱਚ ਭਾਰਤ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਹਰ ਵਿਕਲਪਿਕ ਸਾਲ ਵਿੱਚ ਬੋਧ ਕਨਕਲੇਵ ਦਾ ਆਯੋਜਨ ਕਰਦਾ ਹੈ। ਬੋਧੀ ਸਰਕਟ ਵਿੱਚ ਸਵਦੇਸ਼ ਦਰਸ਼ਨ ਤਹਿਤ ਸਵੀਕਾਰਤ ਪ੍ਰੋਜੈਕਟਾਂ ਦੀ ਸੂਚੀ ਅਨੁਲੱਗ 2 ਵਿੱਚ ਨੱਥੀ ਹੈ।

 

ਏਐੱਸਆਈ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਿੱਚ 5 ਤੋਂ ਹੇਠ ਸਮਾਰਕਾਂ ਵਿੱਚ ਚੀਨੀ ਭਾਸ਼ਾ ਵਿੱਚ ਸੀਐੱਨਜੀ ਸਾਈਨੇਜ਼ ਸਥਾਪਿਤ ਕੀਤੇ ਗਏ ਹਨ:

 

1.        ਸਾਈਟ ਅਤੇ ਸਤੂਪ ਅਤੇ ਸਾਕਿਆ ਦਾ ਮਠ ਪਿਪਰਹਵਾ-ਲਖਨਊ ਸਰਕਲ

2.        ਸਰਸਵਤੀ-ਲਖਨਊ ਸਰਕਲ

3.        ਸਾਰਨਾਥ ਦਾ ਪ੍ਰਾਚੀਨ ਬੋਧੀ ਸਥਾਨ-ਸਾਰਨਾਥ ਸਰਕਲ

4.        ਚੌਖੰਡੀ ਸਤੂਪ-ਸਾਰਨਾਥ ਸਰਕਲ

5.        ਬੁੱਧ ਅਵਸ਼ੇਸ਼ ਅਤੇ ਕੁਸ਼ੀਨਗਰ-ਸਾਰਨਾਥ ਸਰਕਲ ਵਿੱਚ ਸਥਿਤ ਮਹਾਪਰੀਨਿਵਾਰਨ ਮੰਦਿਰ।

 

ਮੱਧ ਪ੍ਰਦੇਸ਼ ਦੇ ਸਾਂਚੀ ਸਮਾਰਕਾਂ ਵਿੱਚ ਸਿੰਹਲੀ ਭਾਸ਼ਾ ਵਿੱਚ ਸੀਐੱਨਬੀਜ਼ ਸਾਈਨੇਜ਼ ਵੀ ਲਗਾਏ ਗਏ ਹਨ।

 

ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਦੀਆਂ ਆਪਣੀਆਂ ਫਲੈਗਸ਼ਿਪ ਯੋਜਨਾਵਾਂ ਤਹਿਤ ਟੂਰਿਜ਼ਮ ਮੰਤਰਾਲਾ ਅਧਿਆਤਮਕ ਟੂਰਿਜ਼ਮ ਨੂੰ ਪ੍ਰੋਤਸਾਹਨ ਦੇ ਰਿਹਾ ਹੈ। ਅਧਿਆਤਮਕ ਸਰਕਟ ਨੂੰ ਸਵਦੇਸ਼ ਦਰਸ਼ਨ ਯੋਜਨਾ ਤਹਿਤ 15 ਵਿਸ਼ਾਗਤ ਸਰਕਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਪਛਾਣਿਆ ਗਿਆ ਹੈ। ਸਵਦੇਸ਼ ਦਰਸ਼ਨ ਯੋਜਨਾ ਤਹਿਤ ਅਧਿਆਤਮਕ ਸਰਕਟ ਦੇ ਵਿਕਾਸ ਲਈ 764.85 ਕਰੋੜ ਰੁਪਏ ਦੇ ਕੁੱਲ 13 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸਦੇ ਇਲਾਵਾ ਧਾਰਮਿਕ ਅਤੇ ਅਧਿਆਤਮਕ ਸਥਾਨਾਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਪ੍ਰਸ਼ਾਦ ਯੋਜਨਾ ਤਹਿਤ 918.92 ਕਰੋੜ ਰੁਪਏ ਦੀ ਰਾਸ਼ੀ ਲਈ ਕੁੱਲ 30 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।  ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਇਹ ਜਾਣਕਾਰੀ ਲੋਕ ਸਭਾ ਵਿੱਚ ਲਿਖਤੀ ਉੱਤਰ ਦੇ ਰੂਪ ਵਿੱਚ ਦਿੱਤੀ।

 

*****

 

ਐੱਨਬੀ/ਏਕੇਜੇ 



(Release ID: 1654305) Visitor Counter : 147


Read this release in: English