ਬਿਜਲੀ ਮੰਤਰਾਲਾ

ਪੀਐੱਫ਼ਸੀ ਨੇ ਸਿਧਾਰਥਨਗਰ, ਉੱਤਰ ਪ੍ਰਦੇਸ਼ ’ਚ ਮਾਡਿਯੂਲਰ ਅਪਰੇਸ਼ਨ ਥੀਏਟਰਜ਼ ਦੇ ਨਿਰਮਾਣ ਲਈ ਸਮਝੌਤਾ ਕੀਤਾ

Posted On: 10 AUG 2020 5:47PM by PIB Chandigarh

ਸਰਕਾਰੀ ਪਾਵਰ ਫ਼ਾਈਨਾਂਸ ਕਾਰਪੋਰੇਸ਼ਨ ਲਿਮਿਟੇਡ’ (ਪੀਐੱਫ਼ਸੀ – PFC), ਭਾਰਤ ਦੇ ਮੋਹਰੀ ਐੱਨਬੀਐੱਫ਼ਸੀ (NBFC) ਨੇ ਅੱਜ ਉੱਤਰ ਪ੍ਰਦੇਸ਼ ਚ ਸਿਧਾਰਥਨਗਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਿਲ੍ਹਾ ਹਸਪਤਾਲ, ਸਿਧਾਰਥਨਗਰ ਵਿੱਚ ਦੋ ਮਾਡਿਯੂਲਰ ਅਪਰੇਸ਼ਨ ਥੀਏਟਰ ਰੂਮਜ਼ ਦੇ ਨਿਰਮਾਣ ਲਈ ਇੱਕ ਐੱਮਓਏ (MoA) ਉੱਤੇ ਹਸਤਾਖਰ ਕੀਤੇ। ਇਸ ਐੱਮਓਏ (MoA) ਤਹਿਤ, ਪੀਐੱਫ਼ਸੀ (PFC) ਆਪਣੀ ਸੀਐੱਸਆਰ (CSR) ਪਹਿਲ ਤਹਿਤ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਧਾਰਥਨਗਰ ਨੁੰ ਲਗਭਗ ਚੁਰਾਨਵੇਂ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।

 

ਸ਼੍ਰੀ ਐੱਮ. ਪ੍ਰਭਾਕਰ ਦਾਸ, ਸੀਜੀਐੱਮ (ਸੀਐੱਸਆਰ ਐਂਡ ਐੱਸਡੀ), ਪੀਐੱਫ਼ਸੀ ਅਤੇ ਡਾ. ਦਿਨੇਸ਼ ਕੁਮਾਰ ਚੌਧਰੀ, ਡਿਪਟੀ ਸੀਐੱਮਓ, ਸਿਧਾਰਥਨਗਰ ਨੇ ਸਬੰਧਤ ਸੰਗਠਨਾਂ ਦੀ ਤਰਫ਼ੋਂ ਸਮਝੌਤੇ ਉੱਤੇ ਹਸਤਾਖਰ ਕੀਤੇ।

 

ਇਸ ਸਮਝੌਤੇ ਵਿੱਚ ਕੈਚਮੈਂਟ ਏਰੀਆ ਚ ਨਵਜਨਮੇ ਬਾਲਾਂ ਦੀ ਮੌਤ ਦਰ (ਆਈਐੱਮਆਰ – IMR) ਤੇ ਜ਼ੱਚਾ ਮੌਤ ਦਰ (ਐੱਮਐੱਮਆਰ – MMR) ਘਟਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਾਸਤੇ ਸਿਧਾਰਥਨਗਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਗਈ ਹੈ। ਬੁਨਿਆਦੀ ਢਾਂਚੇ ਦਾ ਇਹ ਵਿਕਾਸ ਨਵੇਂਜਨਮੇ ਬਾਲਾਂ ਦੀ ਮੌਤ ਦਰ (ਐੱਨਐੱਮਆਰ – NMR) ਘਟਾਉਣ ਵਿੱਚ ਵੀ ਮਦਦ ਕਰੇਗਾ।

 

****

 

ਆਰਸੀਜੇ/ਐੱਮ



(Release ID: 1644937) Visitor Counter : 130


Read this release in: English , Manipuri , Tamil , Telugu