ਵਿੱਤ ਮੰਤਰਾਲਾ

‘5.09 ਫ਼ੀਸਦੀ ਸਰਕਾਰੀ ਸਟਾਕ 2022’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ‘5.77 ਫ਼ੀਸਦੀ ਜੀਐੱਸ 2030’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ‘ਭਾਰਤ ਸਰਕਾਰ ਦੇ ਫਲੋਟਿੰਗ ਰੇਟ ਬਾਂਡ 2033’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ਅਤੇ ‘7.19 ਫ਼ੀਸਦੀ ਸਰਕਾਰੀ ਸਟਾਕ 2060’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ

Posted On: 10 AUG 2020 5:37PM by PIB Chandigarh

 

ਭਾਰਤ ਸਰਕਾਰ ਨੇ (i) ‘5.09 ਫ਼ੀਸਦੀ ਸਰਕਾਰੀ ਸਟਾਕ, 2022’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 3,000 ਕਰੋੜ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ (ii) ‘5.77 ਫ਼ੀਸਦੀ ਸਰਕਾਰੀ ਸਟਾਕ, 2030’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 18,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ, (iii) ‘ਭਾਰਤ ਸਰਕਾਰ ਦੇ ਫਲੋਟਿੰਗ ਰੇਟ ਬਾਂਡ 2033’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 4,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ ਅਤੇ (iv) ‘7.19 ਫ਼ੀਸਦੀ ਸਰਕਾਰੀ ਸਟਾਕ, 2060’ ਦੀ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 5,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ ਵਿਕਰੀ ਕਰਨ ਦਾ ਐਲਾਨ ਕੀਤਾ ਹੈਭਾਰਤ ਸਰਕਾਰ ਕੋਲ ਉਪਰੋਕਤ ਸਕਿਉਰਿਟੀਆਂ ਵਿੱਚੋਂ ਕਿਸੇ ਇੱਕ ਜਾਂ ਵਧੇਰੇ ਪ੍ਰਤੀ 2,000 ਕਰੋੜ ਰੁਪਏ ਤੱਕ ਦੀ ਵਾਧੂ ਸਬਸਕ੍ਰਿਪਸ਼ਨ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾਨਿਲਾਮੀ ਕਈ ਮੁੱਲ ਵਿਧੀ ਦੀ ਵਰਤੋਂ ਕਰਕੇ ਕੀਤੀ ਜਾਵੇਗੀਇਹ ਨਿਲਾਮੀ 14 ਅਗਸਤ, 2020 (ਸ਼ੁੱਕਰਵਾਰ) ਨੂੰ ਭਾਰਤੀ ਰਿਜ਼ਰਵ ਬੈਂਕ , ਮੁੰਬਈ ਦਫ਼ਤਰ, ਕਿਲਾ, ਮੁੰਬਈ ਦੁਆਰਾ ਕੀਤੀ ਜਾਵੇਗੀ

 

ਸਟਾਕਾਂ ਦੀ ਵਿਕਰੀ ਦੀ ਅਧਿਕਤਮ ਰਕਮ ਦਾ 5 ਫ਼ੀਸਦੀ ਅਧਿਕਾਰਤ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਰਕਾਰੀ ਸਕਿਉਰਿਟੀਆਂ ਦੀ ਨਿਲਾਮੀ ਵਿੱਚ ਗ਼ੈਰ-ਪ੍ਰਤੀਯੋਗੀ ਬੋਲੀ ਸੁਵਿਧਾ ਦੀ ਸਕੀਮ ਅਨੁਸਾਰ ਅਲਾਟ ਕੀਤਾ ਜਾਵੇਗਾ

 

ਨਿਲਾਮੀ ਲਈ ਬੋਲੀਆਂ ਪ੍ਰਤੀਯੋਗੀ ਅਤੇ ਗ਼ੈਰ-ਪ੍ਰਤੀਯੋਗੀ ਦੋਵੇਂ ਬੋਲੀਆਂ 14 ਅਗਸਤ, 2020 ਨੂੰ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬਰ) ਪ੍ਰਣਾਲੀ ਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨਗ਼ੈਰ-ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.00 ਦੇ ਵਿਚਕਾਰ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਦੇ ਵਿਚਕਾਰ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ

 

ਨਿਲਾਮੀ ਦਾ ਨਤੀਜਾ 14 ਅਗਸਤ, 2020 (ਸ਼ੁੱਕਰਵਾਰ) ਨੂੰ ਐਲਾਨਿਆ ਜਾਵੇਗਾ ਅਤੇ ਸਫ਼ਲ ਬੋਲੀ ਲਗਾਉਣ ਵਾਲਿਆਂ ਨੂੰ 17 ਅਗਸਤ, 2020 (ਸੋਮਵਾਰ) ਨੂੰ ਭੁਗਤਾਨ ਕਰਨਾ ਹੋਵੇਗਾ

 

ਸਟਾਕ 24 ਜੁਲਾਈ, 2018 ਨੂੰ ਭਾਰਤੀ ਰਿਜ਼ਰਵ ਬੈਂਕ  ਦੁਆਰਾ ਜਾਰੀ ਕੀਤੇ ਸਰਕੂਲਰ ਨੰਬਰ ਆਰਬੀਆਈ/ 2018-19/ 25 ਦੁਆਰਾ ਜਾਰੀ ਕੇਂਦਰ ਸਰਕਾਰ ਦੀਆਂ ਸਕਿਉਰਿਟੀਆਂ ਚ ਜਾਰੀ ਕੀਤੇ ਗਏ ਟ੍ਰਾਂਜੈਕਸ਼ਨਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਦੋਂ ਜਾਰੀ ਕੀਤੇ ਜਾਣਗੇਵਪਾਰ ਲਈ ਯੋਗ ਹੋਣਗੇਇਨ੍ਹਾਂ ਨੂੰ ਸਮੇਂ-ਸਮੇਂ ਤੇ ਸੋਧਿਆ ਜਾਂਦਾ ਹੈ

 

****

 

ਆਰਐੱਮ / ਕੇਐੱਮਐੱਨ



(Release ID: 1644931) Visitor Counter : 114


Read this release in: Manipuri , Hindi , Tamil , English