ਕਾਰਪੋਰੇਟ ਮਾਮਲੇ ਮੰਤਰਾਲਾ
ਆਈਬੀਬੀਆਈ ਨੇ ਇੰਸੋਲਵੈਂਸੀ ਅਤੇ ਬੈਂਕਰਪਟਸੀ ਬੋਰਡ ਆਫ਼ ਇੰਡੀਆ (ਸਵੈਇੱਛਕ ਤਰਲਤਾ ਪ੍ਰਕਿਰਿਆ) ਨਿਯਮਾਂ, 2017 ਵਿੱਚ ਸੋਧ ਕੀਤੀ
Posted On:
07 AUG 2020 6:10PM by PIB Chandigarh
ਇੰਸੋਲਵੈਂਸੀ ਅਤੇ ਬੈਂਕਰਪਟਸੀ ਬੋਰਡ ਆਫ਼ ਇੰਡੀਆ (ਸਵੈਇੱਛਕ ਤਰਲਤਾ ਪ੍ਰਕਿਰਿਆ) ਨਿਯਮਾਂ (ਆਈਬੀਬੀਆਈ) ਨੇ ਇੰਸੋਲਵੈਂਸੀ ਅਤੇ ਬੈਂਕਰਪਟਸੀ ਬੋਰਡ ਆਫ਼ ਇੰਡੀਆ (ਸਵੈਇੱਛੁਕ ਤਰਲਤਾ ਪ੍ਰਕਿਰਿਆ) (ਦੂਜੀ ਸੋਧ) ਨਿਯਮ, 2020 ਨੂੰ 05.08.2020 ਨੂੰ ਸੂਚਿਤ ਕੀਤਾ।
ਇੰਸੋਲਵੈਂਸੀ ਅਤੇ ਬੈਂਕਰਪਟਸੀ ਬੋਰਡ ਆਫ਼ ਇੰਡੀਆ (Bankruptcy) ਬਾਰੇ ਕੋਡ, 2016 ਕਾਰਪੋਰੇਟ ਵਿਅਕਤੀ ਨੂੰ ਸਵੈਇੱਛਕ ਤਰਲਤਾ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਦੇ ਯੋਗ ਕਰਦਾ ਹੈ ਜੇਕਰ ਉਸਦਾ ਕੋਈ ਕਰਜ਼ਾ ਨਹੀਂ ਹੈ ਜਾਂ ਉਹ ਸੰਪੱਤੀਆਂ ਤੋਂ ਹੋਣ ਵਾਲੀ ਦੀ ਕਮਾਈ ਤੋਂ ਪੂਰੀ ਤਰ੍ਹਾਂ ਆਪਣੇ ਕਰਜ਼ੇ ਦਾ ਭੁਗਤਾਨ ਕਰਨ ਦੇ ਯੋਗ ਹੋਵੇਗਾ। ਕਾਰਪੋਰੇਟ ਵਿਅਕਤੀ ਮੈਂਬਰਾਂ ਜਾਂ ਭਾਈਵਾਲਾਂ ਜਾਂ ਹਿੱਸੇਦਾਰਾਂ ਦੇ ਮਤੇ ਰਾਹੀਂ ਸਵੈਇੱਛਤ ਤਰਲਤਾ ਪ੍ਰਕਿਰਿਆ ਨੂੰ ਅੰਜ਼ਾਮ ਦੇਣ ਲਈ ਇੱਕ ਇਨਸੋਲਵੈਂਸੀ ਪੇਸ਼ੇਵਰ ਨਿਯੁਕਤ ਕਰਦਾ ਹੈ। ਹਾਲਾਂਕਿ, ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਇਕ ਹੋਰ ਪ੍ਰਸਤਾਵ ਨਾਲ ਪ੍ਰਵਾਹੀ ਪੇਸ਼ੇਵਰ ਦੀ ਨਿਯੁਕਤੀ ਦੀ ਲੋੜ ਪੈ ਸਕਦੀ ਹੈ। ਨਿਯਮਾਂ ਵਿਚ ਕੀਤੀ ਗਈ ਸੋਧ ਨਾਲ ਕਾਰਪੋਰੇਟ ਵਿਅਕਤੀ ਮਾਮਲੇ ਮੁਤਾਬਕ ਕਿਸੇ ਹੋਰ ਇਨਸੋਲਵੈਂਸੀ ਪੇਸ਼ੇਵਰ ਨੂੰ ਮੈਂਬਰਾਂ ਜਾਂ ਭਾਈਵਾਲਾਂ ਜਾਂ ਹਿੱਸੇਦਾਰਾਂ ਦੇ ਮਤੇ ਰਾਹੀਂ, ਤਰਲਤਾ ਧਾਰਕ ਵਜੋਂ ਨਿਯੁਕਤ ਕਰ ਸਕਦਾ ਹੈ। ਸੋਧੇ ਨਿਯਮ 05.08.2020 ਤੋਂ ਲਾਗੂ ਹਨ। ਇਹ www.mca.gov.in ਅਤੇ www.ibbi.gov.in 'ਤੇ ਉਪਲਬਧ ਹਨ।
***
ਆਰ.ਐਮ. / ਕੇ.ਐੱਮ.ਐੱਨ
(Release ID: 1644295)
Visitor Counter : 170