ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਦੁਆਰਾ ਲੋਗੋ ਲਾਂਚ ਅਤੇ ਗੋਲਡਨ ਜੁਬਲੀ ਯਾਦਗਾਰੀ ਸਾਲ ਦੇ ਜਸ਼ਨਾਂ ਲਈ ਗਤੀਵਿਧੀਆਂ ਦੀ ਲੜੀ ਦਾ ਕੀਤਾ ਐਲਾਨ

Posted On: 26 JUN 2020 5:27PM by PIB Chandigarh

ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਗੋਲਡਨ ਜੁਬੀ ਯਾਦਗਾਰੀ ਸਾਲ ਦੇ ਜਸ਼ਨ ਮਨਾਉਣ ਲਈ ਅਧਿਕਾਰਤ ਲੋਗੋ ਲਾਂਚ ਕੀਤਾ ਅਤੇ ਕਿਉਂ ਇਹ ਡੀਐੱਸਟੀ ਦਾ ਗੋਲਡਨ ਜੁਬਲੀ ਸਾਲ ਹੈ, ਇਸ ਲਈ ਉਨ੍ਹਾਂ ਸਾਰਾ ਸਾਲ ਚੱਲਣ ਲਈ ਯੋਜਨਾਬੱਧ ਵੈੱਬੀਨਾਰਾਂ ਤੇ ਖ਼ੁਦਮੁਖਤਿਆਰ ਸੰਸਥਾਨਾਂ ਬਾਰੇ ਛੋਟੀਆਂ ਫ਼ੀਚਰ ਫ਼ਿਲਮਾਂ ਦੇ ਰੂਪ 15–20 ਭਾਸ਼ਣਾਂ ਦੀ ਇੱਕ ਵਿਸ਼ੇਸ਼ ਲੜੀ ਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਦਾ ਐਲਾਨ ਵੀ ਕੀਤਾ।

 

ਉਨ੍ਹਾਂ ਹਰੇਕ ਖ਼ੁਦਮੁਖਤਿਆਰ ਸੰਸਥਾਨ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਬੇਨਤੀ ਕੀਤੀ, ਤਾਂ ਜੋ ਇਨ੍ਹਾਂ ਰਾਹੀਂ ਉਨ੍ਹਾਂ ਦੇ ਸੰਸਥਾਨ, ਮੌਜੂਦਾ ਸੁਵਿਧਾਵਾਂ ਤੇ ਖੋਜਾਂ ਦੇ ਖੇਤਰਾਂ ਬਾਰੇ ਜਾਗਰੂਕਤਾ ਪੈਦਾ ਹੋ ਸਕੇ।

 

Description: 50-yrs-logo

 

ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਨਵਾਂ ਲਾਂਚ ਕੀਤਾ ਲੋਗੋ ਡੀਐੱਸਟੀ ਦੀ ਸਾਰੀ ਸਟੇਸ਼ਨਰੀ, ਸਮਾਜਕ, ਡਿਜੀਟਲ ਤੇ ਪ੍ਰਿੰਟ ਦਸਤਾਵੇਜ਼ਾਂ ਉੱਤੇ ਛਾਪਿਆ ਜਾਵੇਗਾ। ਉਨ੍ਹਾਂ ਖ਼ੁਦਮੁਖਤਿਆਰ ਸੰਸਥਾਨਾਂ ਦੇ ਸਾਰੇ ਡਾਇਰੈਕਟਰਜ਼ ਨੂੰ ਬੇਨਤੀ ਕੀਤੀ ਕਿ ਉਹ ਨਵੇਂ ਲਾਂਚ ਕੀਤੇ ਇਸ 50 ਸਾਲਾ ਲੋਗੋ ਦੀ ਵਰਤੋਂ ਆਪੋਆਪਣੇ ਸੰਸਥਾਨਾਂ ਦੀਆਂ ਕਾਨਫ਼ਰੰਸਾਂ ਦੇ ਬੈਨਰਾਂ ਵਿੱਚ ਕਰਨ। ਇਨ੍ਹਾਂ ਸੰਸਥਾਨਾਂ ਨੂੰ ਡੀਐੱਸਟੀ ਦੀ ਸਥਾਪਨਾ ਦੇ 50 ਸਾਲਾਂ ਬਾਰੇ ਵੱਡੇ ਪੱਧਰ ਉੱਤੇ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣਾਂ ਦੀ ਲੜੀ ਨੂੰ ਡੀਐੱਸਟੀ ਦੇ ਲੋਗੋ ਨਾਲ ਕੋਬ੍ਰਾਂਡ ਕਰਨਾ ਚਾਹੀਦਾ ਹੈ।

 

ਪ੍ਰੋ. ਸ਼ਰਮਾ ਨੇ ਕਿਹਾ,‘ਡੀਐੱਸਟੀ 3 ਕੌਫ਼ੀ ਟੇਬਲ ਬੁੱਕਸ ਤਿਆਰ ਕਰਨ ਦੀ ਯੋਜਨਾ ਉਲੀਕ ਰਿਹਾ ਹੈ, ਜੋ ਪ੍ਰਕਾਸ਼ਿਤ ਰੂਪ ਤੇ ਡਿਜੀਟਲ ਸ਼ਕਲ ਦੋਵੇਂ ਤਰ੍ਹਾਂ ਹੋਣਗੀਆਂ; ਇਨ੍ਹਾਂ ਵਿੱਚੋਂ ਇੱਕ ਤਾਂ ਖ਼ੁਦਮੁਖਤਿਆਰ ਸੰਸਥਾਨਾਂ ਦੀ ਯਾਤਰਾ, ਮੀਲਪੱਥਰਾਂ, ਪ੍ਰਭਾਵਾਂ ਤੇ ਇਨ੍ਹਾਂ 50 ਸਾਲਾਂ ਦੇ ਨਤੀਜਿਆਂ ਉੱਤੇ ਆਧਾਰਤ ਹੋਵੇਗੀ। ਉਨ੍ਹਾਂ ਕੌਫ਼ੀ ਟੇਬਲ ਬੁੱਕ ਲਈ ਖ਼ੁਦਮੁਖਤਿਆਰ ਸੰਸਥਾਨਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੁਆਰਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ, ਜਿਸ ਤੋਂ ਸਾਡੀ ਯਾਤਰੀ ਅਹਿਮੀਅਤ ਦੀ ਜਾਣਕਾਰੀ ਮਿਲ ਸਕੇ ਅਤੇ 50 ਹੋਰ ਸਾਲਾਂ ਦੀ ਤਿਆਰੀ ਕੀਤੀ ਜਾ ਸਕੇ।

 

ਉਨ੍ਹਾਂ ਇਹ ਵੀ ਕਿਹਾ,‘ਜਿਹੜੇ ਸੰਸਥਾਨਾਂ ਕੋਲ ਅਜਾਇਬਘਰਾਂ ਜਿਹੀਆਂ ਸੁਵਿਧਾਵਾਂ ਹਨ, ਉਹ ਇੱਕ ਡਿਜੀਟਲ ਪ੍ਰਦਰਸ਼ਨ ਜਾਂ ਵਰਚੁਅਲ ਟੂਰ ਕਰ ਸਕਦੇ ਹਨ, ਜਿਸ ਤੋਂ ਸਭ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਉਹ ਕੀ ਕਰ ਰਹੇ ਹਨ। ਇਹ ਅਮੀਰ ਸਰੋਤ ਸਮੱਗਰੀ ਵਿੱਚ ਤਬਦੀਲ ਹੋ ਸਕਦਾ ਹੈ ਅਤੇ ਇਸ ਤਰੀਕੇ ਇਹ ਸੰਸਥਾਨ ਸਮੁੱਚੇ ਵਿਸ਼ਵ ਤੱਕ ਪਹੁੰਚ ਕਰ ਸਕਦੇ ਹਨ, ਜੋ ਕਿ ਇਸ ਵੇਲੇ ਵਾਇਰਸ ਕਾਰਨ ਸੀਮਤ ਹੱਦ ਤੱਕ ਹੀ ਸੰਭਵ ਹੈ।

 

ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਜਿਸ ਦੀ ਸਥਾਪਨਾ 3 ਮਈ, 1971 ਨੂੰ ਕੀਤੀ ਗਈ ਸੀ, ਦੁਆਰਾ 3 ਮਈ, 2020 ਤੋਂ ਲੈ ਕੇ 2 ਮਈ, 2021 ਤੱਕ ਦੇ ਸਮੇਂ ਦੌਰਾਨ ਭਾਸ਼ਣ ਲੜੀ, ਪ੍ਰਕਾਸ਼ਨਾਵਾਂ, ਦਸਤਾਵੇਜ਼ੀਆਂ ਲਿਆ ਕੇ, ਸਰਵੇ ਆਵ੍ ਇੰਡੀਆ ਤੇ ਡੀਐੱਸਟੀ ਅਧੀਨ ਆਉਂਦੇ ਖ਼ੁਦਮੁਖਤਿਆਰ ਸੰਸਥਾਨਾਂ ਦੇ ਵਿਕੀਪੀਡੀਆ ਪੰਨਿਆਂ ਨੂੰ ਅੱਪਡੇਟ ਕਰ ਕੇ ਅਤੇ ਪੂਰੇ ਦੇਸ਼ ਵਿੱਚ ਖ਼ੁਦਮੁਖਤਿਆਰ ਸੰਗਠਨਾਂ ਦੁਆਰਾ ਆਯੋਜਿਤ ਸਮਾਰੋਹਾਂ ਜਿਹੀਆਂ ਗਤੀਵਿਧੀਆਂ ਨਾਲ ਗੋਲਡਨ ਜੁਬਲੀ ਯਾਦਗਾਰੀ ਸਾਲ ਮਨਾਇਆ ਜਾ ਰਿਹਾ ਹੈ।

 

*****

 

ਐੱਨਬੀ/ਕੇਜੀਐੱਸ(ਡੀਐੱਸਟੀ)


(Release ID: 1634607) Visitor Counter : 148


Read this release in: English , Tamil