ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਇੰਸਟੀਟਿਊਟ ਆਵ੍ ਅਡਵਾਂਸਡ ਸਟਡੀ ਇਨ ਸਾਇੰਸ ਐਂਡ ਟੈਕਨੋਲੋਜੀ (ਆਈਏਐੱਸਐੱਸਟੀ) ਦੇ ਵਿਗਿਆਨੀਆਂ ਨੇ ਜਖ਼ਮਾਂ ਲਈ ਹਰਬਲ ਦਵਾਈ ਵਾਲੀ ਸਮਾਰਟ ਬੈਂਡੇਜ ਵਿਕਸਿਤ ਕੀਤੀ

Posted On: 30 MAY 2020 1:46PM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਖ਼ੁਦਮੁਖ਼ਤਾਰ ਸੰਸਥਾਨ, ਇੰਸਟੀਟਿਊਟ ਆਵ੍ ਅਡਵਾਂਸਡ ਸਟਡੀ ਇਨ ਸਾਇੰਸ ਐਂਡ ਟੈਕਨੋਲੋਜੀ (ਆਈਏਐੱਸਐੱਸਟੀ) ਦੇ ਵਿਗਿਆਨੀਆਂ ਨੇ ਇੱਕ ਅਜਿਹੀ ਸਮਾਰਟ ਬੈਂਡੇਜ ਵਿਕਸਿਤ ਕੀਤੀ ਹੈਜੋ ਜ਼ਖ਼ਮ ਤੱਕ ਦਵਾਈ ਦੀ ਸਹੀ ਡੋਜ ਪਹੁੰਚਾਕੇ ਉਸ ਨੂੰ ਠੀਕ ਕਰ ਸਕਦੀ ਹੈ। ਇਹ ਸਮਾਰਟ ਬੈਂਡੇਜ ਜਖ਼ਮਾਂ ਵਿੱਚ ਸੰਕ੍ਰਮਣ ਦੀ ਸਥਿਤੀ ਦੇ ਅਨੁਰੂਪ ਉਸ ਦੇ ਪੀਐੱਚ ਪੱਧਰ ਨੂੰ ਦੇਖਦੇ ਹੋਏ ਦਵਾਈ ਦੀ ਡੋਜ ਜਾਰੀ ਕਰਦੀ ਹੈ। ਬੈਂਡੇਜ ਨੂੰ ਨੈਨੋਟੈਕਨੋਲੋਜੀ ਅਧਾਰਿਤ ਸੂਤੀ ਪੈਚ ਨਾਲ ਬਣਾਇਆ ਗਿਆ ਹੈ, ਜਿਸ ਵਿੱਚ ਕਪਾਹ ਅਤੇ ਜੂਟ ਜਿਹੀ ਟਿਕਾਊ ਅਤੇ ਸਸਤੀ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ।

 

ਆਈਏਐੱਸਐੱਸਟੀ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਦੇਵਾਸ਼ੀਸ਼ ਚੌਧਰੀ ਦੁਆਰਾ ਕੀਤੀ ਗਈ ਇੱਕ ਖੋਜ ਵਿੱਚਜੂਟ ਦੇ ਕਾਰਬਨ ਡਾਟਸ ਦੇ ਨਾਲ ਇੱਕ ਨੈਨੋਕੰਪੋਜਿਟ ਹਾਇਡ੍ਰੋਜੈੱਲ ਬਾਊਂਡ ਕੰਪੈਕਟ ਕਪਾਹ ਪੈਚ ਬਣਾਇਆ ਗਿਆ । ਕਾਰਬਨ ਡਾਟਸ, ਬੈਂਡੇਜ ਵਿੱਚ ਲਗਾਈ ਗਈ ਦਵਾਈ ਨੂੰ ਰਿਲੀਜ਼ ਕਰਨ ਲਈ ਬਣਾਏ ਗਏ ਹਨ । ਜੂਟ ਦੀ ਵਰਤੋਂ ਪਹਿਲੀ ਵਾਰ ਫਲੋਰੋਸੈਂਟ ਕਾਰਬਨ ਡਾਟਸ ਨੂੰ ਸੰਸ਼ਲੇਸ਼ਿਤ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਕੀਤਾ ਗਿਆ ਹੈ, ਜਦਕਿ ਪਾਣੀ ਦੀ ਵਰਤੋਂ ਫੈਲਾਅ ਮਾਧਿਅਮ  ਦੇ ਰੂਪ ਵਿੱਚ ਕੀਤੀ ਗਈ ਹੈ। ਬੈਂਡੇਜ ਵਿੱਚ ਇਸਤੇਮਾਲ ਹਰਬਲ ਦਵਾਈ ਵਿੱਚ ਮੂਲ ਰੂਪ ਨਾਲਅਜ਼ਾਦਿਰਾਚਿਤਾ ਇੰਡੀਕਾ ਅਰਥਾਤ ਨਿੰਮ ਦੇ ਪੱਤੇ ਦੇ ਸਤ (Herbal formulation neem leaf (Azadirachtaindica)) ਦੀ ਵਰਤੋਂ ਕੀਤੀ ਗਈ ਹੈ।

 

ਏਸੀਐੱਸ ਸਸਟੇਨੇਬਲ ਕੈਮ. ਇੰਜੀਨੀਅਰਿੰਗ ਨਾਮਕ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਰਿਪੋਰਟ ਵਿੱਚ ਜੂਟ ਅਤੇ ਨਿੰਮ ਜਿਹੇ ਕੁਦਰਤੀ ਉਤਪਾਦਾਂ ਦੇ ਅਰਕ ਨੂੰ ਦਵਾਈ ਦੇ ਰੂਪ ਵਿੱਚ ਬੈਂਡੇਜ  ਦੇ ਜ਼ਰੀਏ ਜ਼ਖ਼ਮ ਤੇ ਰਿਲੀਜ਼ ਕਰਨ ਦੀ ਇੱਕ ਸਮਰੱਥ ਪ੍ਰਣਾਲੀ ਨੂੰ ਦਰਸਾਇਆ ਗਿਆ ਹੈ। ਇਸ ਦੇ ਤਹਿਤ ਜੂਟ ਕਾਰਬਨ ਡਾਟਸ ਨੂੰ ਹਾਇਡਰੋਜੈੱਲ ਮੈਟ੍ਰਿਕਸ-ਬਾਊਂਡ ਕਾਟਨ ਪੈਚ ਵਿੱਚ ਡੁਬੋ ਕੇ ਪੀਐੱਚ ਸਕੇਲ ਤੇ 5 ਦੇ ਪੱਧਰ ਤੋਂ ਹੇਠਾਂ ਅਤੇ 7 ਦੇ ਪੱਧਰ ਤੋਂ ਉੱਪਰ ਅਲੱਗ-ਅਲੱਗ ਤਰੀਕੇ ਨਾਲ ਦਵਾਈ ਰਿਲੀਜ਼ ਹੋਣ ਦੇ ਢੰਗ ਨੂੰ ਦਿਖਾਇਆ ਗਿਆ ਹੈ।

 

 

ਜੂਟ ਅਤੇ ਸੂਤੀ ਕੱਪੜੇ ਨਾਲ ਬਣਾਈ ਗਈ ਇਹ ਬੈਂਡੇਜ ਜ਼ਖ਼ਮ ਵਿੱਚ ਬੈਕਟੀਰੀਆ ਦਾ ਸੰਕ੍ਰਮਣ ਕਿਸ ਪੱਧਰ ਦਾ ਹੈ, ਇਸ ਨੂੰ ਦੇਖਦੇ ਹੋਏ ਕੰਮ ਕਰਦੀ ਹੈ। ਸੰਕ੍ਰਮਣ ਜਿਸ ਪੱਧਰ ਦਾ ਹੈ ਦਵਾਈ ਵੀ ਬੈਂਡੇਜ ਨਾਲ ਉਸ ਦੇ ਅਨੁਰੂਪ ਖ਼ੁਦ-ਬ-ਖ਼ੁਦ ਨਿਕਲਦੀ ਹੈ। ਜੇਕਰ ਜਖ਼ਮਾਂ ਵਿੱਚ ਬੈਕਟੀਰੀਆ ਦਾ ਪੱਧਰ ਵਧ ਰਿਹਾ ਹੋਵੇ ਤਾਂ ਬੈਂਡੇਜ ਤੋਂ ਦਵਾਈ ਦਾ ਰਿਸਾਅ ਘੱਟ ਪੀਐੱਚ ਪੱਧਰ ਤੇ ਹੁੰਦਾ ਹੈ। ਸੰਕ੍ਰਮਣ ਦੇ ਅਨੁਕੂਲ ਦਵਾਈ ਦੇ ਰਿਸਾਅ ਦੀ ਇਸ ਦੀ ਇਹ ਵਿਸ਼ੇਸ਼ਤਾ ਇਸ ਬੈਂਡੇਜ ਦੇ ਅਨੂਠੇ ਵਿਹਾਰ ਨੂੰ ਦਰਸਾਉਦੀਂ ਹੈ ।

 

ਡਾਕਟਰ ਦੇਵਾਸ਼ੀਸ਼ ਦੇ ਗਰੁੱਪ ਨੇ ਇਸ ਦੇ ਪਹਿਲਾਂ ਵੀ ਅਜਿਹਾ ਹੀ ਇੱਕ ਕੰਪੈਕਟ ਕਾਟਨ ਪੈਚ ਯਾਨੀ ਕਿ ਬੈਂਡੇਜ ਤਿਆਰ ਕੀਤਾ ਸੀ, ਜਿਸ ਵਿੱਚ ਵੀ ਜ਼ਖ਼ਮ ਭਰਨ ਦੀ ਉੱਤਮ ਸਮਰੱਥਾ ਸੀ ਲੇਕਿਨ ਉਸ ਵਿੱਚ ਲੋਡ ਕੀਤੀ ਗਈ ਦਵਾਈ ਦੇ ਰਿਸਾਅ ਨੂੰ ਜਖ਼ਮਾਂ ਦੇ ਅਨੁਰੂਪ ਨਿਯੰਤਰਿਤ ਕਰਨ ਦੀ ਕੋਈ ਤਕਨੀਕ ਮੌਜੂਦ ਨਹੀਂ ਸੀ ਅਜਿਹੇ ਵਿੱਚ ਦਵਾਈ ਦੇ ਅਨਿਯੰਤ੍ਰਿਤ ਰਿਸਾਅ ਨਾਲ ਨੁਕਸਾਨ ਹੋਇਆ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਖੋਜ ਵਿੱਚ ਡਾਕਟਰ ਦੇਵਾਸ਼ੀਸ਼ ਨੇ ਬੈਂਡੇਜ ਵਿੱਚ ਦਵਾਈ ਦੇ ਰਿਸਾਅ ਨੂੰ ਨਿਯੰਤਰਿਤ ਕਰਨ ਦੀ ਸਮਰੱਥ ਪ੍ਰਣਾਲੀ ਵਿਕਸਿਤ ਕੀਤੀ ਜਿਸਨਾਲ ਜ਼ਖ਼ਮ ਭਰਨ ਦੀ ਸਮਾਰਟ ਬੈਂਡੇਜ ਬਣਕੇ ਤਿਆਰ ਹੋ ਗਈ ।

 

 

ਕਿਸੇ ਵੀ ਜ਼ਖ਼ਮ ਦੇ ਆਸ-ਪਾਸ, ਬੈਕਟੀਰੀਆ ਦਾ ਸੰਕ੍ਰਮਣ ਹੋਣ ਤੇ ਉਸ ਦੇ ਪੀਐੱਚ ਅਰਥਾਤ ਅੰਲੀਅਤਾ ਜਾਂ ਕਸ਼ਾਰੀਯਤਾ ਵਿੱਚ ਬਦਲਾਅ ਆ ਜਾਂਦਾ ਹੈ। ਇਸ ਲਈ ਸਮਾਰਟ ਬੈਂਡੇਜ ਵਿੱਚ ਪੀਐੱਚ ਦੀ ਸਥਿਤੀ ਦੇ ਅਨੁਰੂਪ ਦਵਾਈ ਦੇ ਰਿਸਾਅ ਦੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਕਾਰਬਨ ਡਾਟਸ ਜੋ ਕਿ ਜ਼ੀਰੋ-ਡਾਇਨਾਮਿਕ ਨੈਨੋਮੀਟਰ ਹੈ, ਦੇ ਵਿਲੱਖਣਕਾਰਬਨ ਯੁਕਤ ਛੋਰ ਅਤੇ ਸਤਹ ਆਪਣੇ ਕਾਰਜਸ਼ੀਲ ਸਮੂਹਾਂ  ਦੇ ਕਾਰਨ ਵਿਭਿੰਨ ਪੀਐੱਚ ਦੇ ਪ੍ਰਤੀ ਅਲੱਗ ਵਿਹਾਰਪ੍ਰਦਰਸ਼ਿਤ ਕਰਨ ਲਈ ਡਿਜ਼ਾਈਨ ਕੀਤੇ ਜਾ ਸਕਦੇ ਹਨ। ਉਹ ਆਪਣੀ ਘੱਟ ਵਿਸ਼ਾਕਤਤਾ ਅਤੇ ਪ੍ਰਚੂਰ ਜੈਵ- ਰਸਾਇਣਿਕ ਗੁਣਾਂ ਲਈ ਵੀ ਜਾਣ ਜਾਂਦੇ ਹਨ। ਇਸ ਲਈ, ਡਰਗ ਰਿਲੀਜ ਵਿਹਾਰ ਦੀ ਜਾਂਚ ਕਰਨ ਲਈ ਹਾਇਬਰਿਡ ਕਪਾਹ ਪੈਚ ਯਾਨੀ ਕਿ ਸਮਾਰਟ ਬੈਂਡੇਜ ਵਿੱਚ ਨੈਨੋਭਰਾਵ  ਦੇ ਰੂਪ ਵਿੱਚ ਵਿਭਿੰਨ ਕਾਰਬਨ ਡਾਟਸ ਦੀ ਵਰਤੋਂ ਕੀਤੀ ਗਈ ਹੈ।

 

 

ਜ਼ਖ਼ਮ ਭਰਨ ਲਈ ਬੈਂਡੇਜ ਦਾ ਇਸ ਤਰ੍ਹਾਂ ਦਾ ਅਨੁਕੂਲ ਵਿਵਹਾਰ ਸਮਾਰਟ ਜਖ਼ਮ ਡ੍ਰੈਸਿੰਗ ਸਮੱਗਰੀ ਦੇ ਰੂਪ ਵਿੱਚ ਇਸ ਦੇ ਇਸਤੇਮਾਲ ਦਾ ਮਾਰਗ ਪ੍ਰਸ਼ਸਤ ਕਰਦਾ ਹੈ। ਬੈਂਡੇਜ ਬਣਾਉਣ ਲਈ ਕਪਾਹ ਅਤੇ ਜੂਟ ਜਿਹੀ ਸਸਤੀ ਅਤੇ ਟਿਕਾਊ ਸਮੱਗਰੀ ਦਾ ਇਸਤੇਮਾਲ ਇਸ ਨੂੰ ਜੈਵਿਕ ਰੂਪ ਨਾਲ ਦੁਸ਼ਪ੍ਰਭਾਵ ਰਹਿਤ, ਵਿਸ਼ਾਕਤਤਾ ਰਹਿਤ, ਘੱਟ ਖ਼ਰਚੀਲਾ ਅਤੇ ਟਿਕਾਊ ਬਣਾਉਂਦਾ ਹੈ।

 

https://ci4.googleusercontent.com/proxy/oUqjdwHyFr6HUtbKBH3sM0FZDR6ZLjA-MmJ32MsaunD8RiV16WM87L8_W8oYnllMF7D-x6pOapQrLzqSVDNFWAGsv98OasTKVxhrvLQt4Dc7n1O79Cmz=s0-d-e1-ft#https://static.pib.gov.in/WriteReadData/userfiles/image/image0012RIX.gif

ਪੀਐੱਚ ਅਨੁਕੂਲ ਕਪਾਹ ਨਿਰਮਿਤ ਬੈਂਡੇਜ ਨੂੰ ਬਣਾਏ ਜਾਣ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਚਿੱਤਰ

 

 

(ਅਧਿਕ ਜਾਣਕਾਰੀ ਲਈ ਡਾ. ਦੇਵਾਸ਼ੀਸ਼ ਚੌਧਰੀ) (devasish@iasst.gov.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

*****

 

ਐੱਨਬੀ/ਕੇਜੀਐੱਸ (ਡੀਐੱਸਟੀ ਰਿਲੀਜ਼)



(Release ID: 1627964) Visitor Counter : 171