ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ
Posted On:
27 MAY 2020 5:32PM by PIB Chandigarh
ਚੰਡੀਗੜ੍ਹ, 27 ਮਈ, 2020
ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਹੈ। ਦੇਸ਼ ਅੰਦਰ ਯਾਤਰੀਆਂ ਦੀ ਹਵਾਈ ਯਾਤਰਾ ਨੂੰ ਪਾਬੰਦੀਸ਼ੁਦਾ ਗਤੀਵਿਧੀਆਂ ਦੀ ਸੂਚੀ ਵਿੱਚੋਂ ਕੱਢਣ ਤੋਂ ਬਾਅਦ ਘਰੇਲੂ ਉਡਾਣਾਂ ਮੁੜ ਸ਼ੁਰੂ ਹੋ ਚੁੱਕੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ 20 ਮਈ, 2020 ਨੂੰ ਜਾਰੀ ਇੱਕ ਹੁਕਮ ਰਾਹੀਂ ਕੋਵਿਡ–19 ਦਾ ਮੁਕਾਬਲਾ ਕਰਨ ਲਈ ਲੌਕਡਾਊਨ ਦੇ ਉਪਾਵਾਂ ਦੇ ਦਿਸ਼ਾ–ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ, ਤਾਂ ਜੋ ਭਾਰਤ ’ਚ ਫਸੇ ਵਿਅਕਤੀਆਂ ਨੂੰ ਘਰੇਲੂ ਹਵਾਈ ਯਾਤਰਾ ਦੀ ਸੁਵਿਧਾ ਮਿਲ ਸਕੇ।
ਏਅਰ ਇੰਡੀਆ ਦੀ ਉਡਾਣ ਰਾਹੀਂ ਮੁੰਬਈ ਤੋਂ ਚੰਡੀਗੜ੍ਹ ਆਈ ਇੱਕ ਮਹਿਲਾ ਯਾਤਰੀ ਨੇ ਕਿਹਾ ਕਿ ਹਵਾਈ ਅੱਡੇ ’ਤੇ ਸਾਰੀਆਂ ਸੁਵਿਧਾਵਾਂ ਸ਼ਾਨਦਾਰ ਸਨ। ਉਨ੍ਹਾਂ ਦੱਸਿਆ ਕਿ ਹਰੇਕ ਯਾਤਰੀ ਨੂੰ ਬਹੁਤ ਬਰੀਕੀ ਨਾਲ ਚੈੱਕ ਅਤੇ ਥਰਮਲ ਸਕੈਨ ਕੀਤਾ ਗਿਆ। ਉਸੇ ਉਡਾਣ ਰਾਹੀਂ ਪੁੱਜੇ ਇੱਕ ਹੋਰ ਯਾਤਰੀ ਨੇ ਕਿਹਾ ਕਿ ਹਰੇਕ ਨੇ ਆਰੋਗਯ–ਸੇਤੂ ਐਪ ਡਾਊਨਲੋਡ ਕਰ ਲਈ ਸੀ ਤੇ ਲਗਭਗ ਹਰੇਕ ਵਿਅਕਤੀ ਨੇ ਮਾਸਕ ਪਹਿਨਿਆ ਹੋਇਆ ਸੀ। ਉਨ੍ਹਾਂ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਤੇ ਸਾਫ਼–ਸਫ਼ਾਈ ਉੱਤੇ ਤਸੱਲੀ ਪ੍ਰਗਟਾਈ। ਇਸੇ ਤਰ੍ਹਾਂ ਇੱਕ ਹੋਰ ਯਾਤਰੀ ਨੇ ਏਅਰ ਇੰਡੀਆ ਵੱਲੋਂ ਰੱਖੀਆਂ ਵਿਆਪਕ ਸੁਰੱਖਿਆ ਸਾਵਧਾਨੀਆਂ ਉੱਤੇ ਵੀ ਪੂਰੀ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੀਪੀਈ ਕਿੱਟ ਪਹਿਨਣ ਨਾਲ ਬਹੁਤ ਅਸੁਵਿਧਾਜਨਕ ਤਾਂ ਲਗਦਾ ਹੈ ਪਰ ਉਨ੍ਹਾਂ ਨੂੰ ਪਹਿਨਣਾ ਓਨਾ ਹੀ ਮਹੱਤਵਪੂਰਨ ਹੈ।

(ਯਾਤਰੀ 1)
https://twitter.com/PIBChandigarh/status/1265533072965087235 (ਯਾਤਰੀ 1 )

(ਯਾਤਰੀ 2)
https://twitter.com/PIBChandigarh/status/1265530316686589952 (ਯਾਤਰੀ 2)

(ਯਾਤਰੀ 3)
https://twitter.com/PIBChandigarh/status/1265531212975812608?s=09 (ਯਾਤਰੀ 3)
*****
ਡੀਪੀ/ਪੀਐੱਸ/ਐੱਚਆਰ
(Release ID: 1627192)
ਵਿਜ਼ੀਟਰ ਕਾਊਂਟਰ : 170