ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੰਜਾਬ ਤੇ ਹਰਿਆਣਾ ਨੇ ਕਣਕ ਦੀ ਖ਼ਰੀਦ ’ਚ ਵੱਡਾ ਯੋਗਦਾਨ ਪਾਇਆ
Posted On:
25 MAY 2020 5:15PM by PIB Chandigarh
ਚੰਡੀਗੜ੍ਹ, 25 ਮਈ, 2020
ਪੰਜਾਬ ਤੇ ਹਰਿਆਣਾ ਰਾਜਾਂ ਨੇ ਕਣਕ ਦੀ ਖ਼ਰੀਦ ’ਚ ਵੱਡਾ ਯੋਗਦਾਨ ਪਾਇਆ ਹੈ। 24 ਮਈ, 2020 ਤੱਕ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਗਈ ਕੁੱਲ 341.56 ਲੱਖ ਮੀਟ੍ਰਿਕ ਟਨ ਕਣਕ ਵਿੱਚੋਂ ਪੰਜਾਬ ਤੇ ਹਰਿਆਣਾ ਤੋਂ ਕ੍ਰਮਵਾਰ 125.84 ਲੱਖ ਮੀਟ੍ਰਿਕ ਟਨ ਅਤੇ 70.65 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ। ਚੰਡੀਗੜ੍ਹ ਤੋਂ 0.12 ਲੱਖ ਮੀਟ੍ਰਿਕ ਟਨ ਅਤੇ ਹਿਮਾਚਲ ਪ੍ਰਦੇਸ਼ ਨੇ 0.03 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ।
ਲੌਕਡਾਊਨ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ਨੂੰ ਜਾਰੀ ਰੱਖਣਾ ਯਕੀਨੀ ਬਣਾਉਣ ਲਈ ਰਿਆਇਤਾਂ ਦਿੱਤੀਆਂ ਗਈਆਂ ਸਨ। ਵਿਅਕਤੀਗਤ ਖ਼ਰੀਦ ਕੇਂਦਰਾਂ ਵਿੱਚ ਕਿਸਾਨਾਂ ਦੀ ਭੀੜ ਘਟਾਉਣ ਲਈ ਖ਼ਰੀਦ ਕੇਂਦਰਾਂ ਦੀ ਗਿਣਤੀ ਵਿੱਚ ਨਿੱਗਰ ਵਾਧਾ ਕੀਤਾ ਗਿਆ ਹੈ, ਤਾਂ ਜੋ ਮਹਾਮਾਰੀ ਦੌਰਾਨ ਖ਼ਰੀਦ ਦਾ ਕੰਮ ਸੁਰੱਖਿਅਤ ਤਰੀਕੇ ਨੇਪਰੇ ਚੜ੍ਹ ਸਕੇ। ਗ੍ਰਾਮ ਪੰਚਾਇਤ ਪੱਧਰ ਉੱਤੇ ਉਪਲਬਧ ਹਰੇਕ ਸੁਵਿਧਾ ਦੀ ਵਰਤੋਂ ਕਰਦਿਆਂ ਨਵੇਂ ਕੇਂਦਰ ਸਥਾਪਿਤ ਕੀਤੇ ਗਏ ਸਨ ਅਤੇ ਵਧੇਰੇ ਖ਼ਰੀਦ ਕਰਨ ਵਾਲੇ ਪੰਜਾਬ ਜਿਹੇ ਰਾਜਾਂ ਵਿੱਚ ਇਹ ਗਿਣਤੀ 1,836 ਤੋਂ ਬਹੁਤ ਜ਼ਿਆਦਾ ਵਧ ਕੇ 3,681 ਅਤੇ ਹਰਿਆਣਾ ’ਚ 599 ਤੋਂ 1,800 ਹੋ ਗਈ ਸੀ। ਟੈਕਨੋਲੋਜੀ ਦੀ ਵਰਤੋਂ ਕਰਦਿਆਂ, ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਿਆਉਣ ਲਈ ਖਾਸ ਮਿਤੀਆਂ ਤੇ ਸਲੌਟ ਦਿੱਤੇ ਗਏ ਸਨ, ਜਿਸ ਨਾਲ ਭੀੜ ਤੋਂ ਬਚਾਅ ਕਰਨ ’ਚ ਮਦਦ ਮਿਲੀ।
ਪੰਜਾਬ ਦੇ ਇੱਕ ਆੜ੍ਹਤੀ ਨਛੱਤਰ ਸਿੰਘ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਬਹੁਤ ਹੀ ਸੁਚਾਰੂ ਤਰੀਕੇ ਨਾਲ ਕਣਕ ਚੁੱਕੀ ਜਾ ਰਹੀ ਹੈ ਤੇ ਸਰਕਾਰ ਤੋਂ ਉਨ੍ਹਾਂ ਨੂੰ ਸਾਰਾ ਭੁਗਤਾਨ ਮਿਲ ਰਿਹਾ ਹੈ, ਜੋ ਅੱਗੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ।

(ਨਛੱਤਰ ਸਿੰਘ, ਪੰਜਾਬ)
https://twitter.com/PIBChandigarh/status/1264796535109238785?s=09
(ਨਛੱਤਰ ਸਿੰਘ, ਪੰਜਾਬ)
ਲੌਕਡਾਊਨ ਨੂੰ 31 ਮਈ, 2020 ਤੱਕ ਵਧਾ ਦਿੱਤਾ ਗਿਆ ਹੈ, ਇਸੇ ਲਈ ਗ੍ਰਹਿ ਮੰਤਰਾਲੇ ਨੇ ਕਮਰਸ਼ੀਅਲ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਨ ਲਈ ਹੋਰ ਰਿਆਇਤਾਂ ਦਿੱਤੀਆਂ ਹਨ। ਇਸ ਕਦਮ ਦਾ ਸੁਆਗਤ ਕਰਦਿਆਂ ਚੰਡੀਗੜ੍ਹ ਦੇ ਇੱਕ ਵਪਾਰੀ ਨੇ ਕਿਹਾ ਕਿ ਇਹ ਰਿਆਇਤਾਂ ਉਨ੍ਹਾਂ ਲਈ ਵੱਡੀ ਰਾਹਤ ਹਨ ਅਤੇ ਕੋਵਿਡ–19 ਨਾਲ ਸਬੰਧਿਤ ਸਾਵਧਾਨੀਆਂ ਤੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ।

(ਚੰਡੀਗੜ੍ਹ ਦੇ ਇੱਕ ਵਪਾਰੀ)
https://twitter.com/PIBChandigarh/status/1262979070985302016?s=09
(ਚੰਡੀਗੜ੍ਹ ਦੇ ਇੱਕ ਵਪਾਰੀ)
*****
ਡੀਐੱਸ/ਪੀਐੱਸ/ਐੱਚਆਰ
(Release ID: 1626833)
ਵਿਜ਼ੀਟਰ ਕਾਊਂਟਰ : 178