ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤੀ ਰੇਲਵੇ ਨੇ ਪੂਰੀ ਸਾਵਧਾਨੀ ਨਾਲ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ

Posted On: 23 MAY 2020 6:07PM by PIB Chandigarh

ਚੰਡੀਗੜ੍ਹ, 23 ਮਈ, 2020

ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਨਾਲ ਫ਼ੈਸਲਾ ਕੀਤਾ ਹੈ ਕਿ ਭਾਰਤੀ ਰੇਲਵੇ ਦੀਆਂ ਟ੍ਰੇਨ ਸੇਵਾਵਾਂ 01 ਜੂਨ, 2020 ਤੋਂ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਸਾਰੀਆਂ 200 ਟ੍ਰੇਨਾਂ ਲਈ ਬੁਕਿੰਗ 21 ਮਈ, 2020 ਤੋਂ ਸ਼ੁਰੂ ਹੋ ਗਈ ਹੈ। ਪਲਵਲ ’ਚ ਰਹਿੰਦੇ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਚਾਰ ਵਿਅਕਤੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ ਤੇ ਉਹ ਘਰ ਜਾਣ ਲਈ ਖੁਸ਼ ਹਨ।

 

 

 

(ਬ੍ਰਿਜੇਸ਼ ਕੁਮਾਰ)

https://twitter.com/PIBChandigarh/status/1264128587818385408?s=09 (ਬ੍ਰਿਜੇਸ਼ ਕੁਮਾਰ)

ਇਨ੍ਹਾਂ ਟ੍ਰੇਨਾਂ ਲਈ ਟਿਕਟਾਂ ਦੀ ਔਨਲਾਈਨ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਕੀਤੀ ਜਾ ਰਹੀ ਹੈ। ਰੇਲਵੇ ਨੇ ਰਿਜ਼ਰਵੇਸ਼ਨ ਕਾਊਂਟਰਾਂ, ਕੌਮਨ ਸਰਵਿਸ ਸੈਂਟਰਸ (ਸੀਐੱਸਸੀ) ਅਤੇ ਟਿਕਟ ਏਜੰਟਾਂ ਰਾਹੀਂ ਵੀ ਟਿਕਟ ਰਿਜ਼ਰਵੇਸ਼ਨ ਦੀ ਬੁਕਿੰਗ ਦੀ ਇਜਾਜ਼ਤ ਦਿੱਤੀ ਹੈ। ਹਰਿਆਣਾ ’ਚ ਰੇਲਵੇ ਟਿਕਟ ਕਾਊਂਟਰ ’ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵੇਸ਼ਨ ਕਾਊਂਟਰ ਰਾਹੀਂ ਇਨ੍ਹਾਂ ਸਪੈਸ਼ਲ ਟ੍ਰੇਨਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਿਜ਼ਰਵੇਸ਼ਨ ਕਾਊਂਟਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਦਾ ਹੈ। ਪਲਵਲ ਰੇਲਵੇ ਸਟੇਸ਼ਨ ’ਤੇ ਇੱਕ ਹੋਰ ਰੇਲਵੇ ਅਧਿਕਾਰੀ ਕੇ.ਐੱਲ. ਮੀਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਜ਼ਰਵੇਸ਼ਨ ਕਾਊਂਟਰ ਖੋਲ੍ਹਣ ਬਾਰੇ ਲੋੜੀਂਦੇ ਦਿਸ਼ਾ–ਨਿਰਦੇਸ਼ ਪਹਿਲਾਂ ਹੀ ਮਿਲ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਿਜ਼ਰਵੇਸ਼ਨ ਕਾਊਂਟਰ ਖੁੱਲ੍ਹ ਗਏ ਹਨ ਤੇ ਸਰੀਰਕ ਦੂਰੀ ਯਕੀਨੀ ਬਣਾਉਣ ਲਈ ਪੂਰੀ ਸਾਵਧਾਨੀ ਰੱਖੀ ਜਾ ਰਹੀ ਹੈ।





 

https://twitter.com/PIBChandigarh/status/1264075591579467783?s=20 (ਰੇਲਵੇ ਟਿਕਟ ਕਾਊਂਟਰ ’ਤੇ ਅਧਿਕਾਰੀ)

 

 

 

(ਕੇ.ਐੱਲ. ਮੀਣਾ)

https://twitter.com/PIBChandigarh/status/1264075384003297281 (ਕੇ.ਐੱਲ. ਮੀਣਾ)

 

ਇਨ੍ਹਾਂ 200 ਸਪੈਸ਼ਲ ਟ੍ਰੇਨਾਂ ਦੀਆਂ ਸੇਵਾਵਾਂ, 01 ਮਈ ਤੋਂ ਚਲ ਰਹੀਆਂ ਮੌਜੂਦਾ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਤੋਂ ਇਲਾਵਾ ਹਨ ਅਤੇ ਸਪੈਸ਼ਲ ਏਸੀ ਟ੍ਰੇਨਾਂ (30 ਟ੍ਰੇਨਾਂ) 12 ਮਈ, 2020 ਤੋਂ ਚਲਾਈਆਂ ਜਾ ਰਹੀਆਂ ਹਨ।

*****

ਡੀਐੱਸ/ਪੀਐੱਸ/ਐੱਚਆਰ 



 



(Release ID: 1626491) Visitor Counter : 175


Read this release in: English