ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ ਮਈ ਮਹੀਨੇ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਮਹਿਲਾ ਲਾਭਾਰਥੀਆਂ ਦੇ ਜਨ–ਧਨ ਖਾਤਿਆਂ ਵਿੱਚ ਧਨ ਜਮ੍ਹਾਂ ਕਰਵਾਏਗੀ

Posted On: 02 MAY 2020 5:40PM by PIB Chandigarh


ਚੰਡੀਗੜ੍ਹ, 02 ਮਈ, 2020

ਭਾਰਤ ਸਰਕਾਰ ਮਈ ਮਹੀਨੇ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਤਹਿਤ ਮਹਿਲਾ ਲਾਭਾਰਥੀਆਂ ਦੇ ਜਨ–ਧਨ ਖਾਤਿਆਂ ਵਿੱਚ 500-500 ਰੁਪਏ ਜਮ੍ਹਾਂ ਕਰਵਾਏਗੀ, ਇਹ ਜਾਣਕਾਰੀ ਵਿੱਤ ਮੰਤਰਾਲੇ ਨੇ ਇੱਕ ਟਵੀਟ ਰਾਹੀਂ ਦਿੱਤੀ। ਬੈਂਕਾਂ ਵੱਲੋਂ ਕੋਵਿਡ–19 ਦੇ ਚਲਦਿਆਂ ਜਨਤਕ ਸਥਾਨਾਂ ’ਤੇ ਲੋਕਾਂ ਦੀ ਭੀੜ ਇਕੱਠੀ ਹੋਣ ਤੋਂ ਬਚਾਉਣ ਅਤੇ ਲਾਭਾਰਥੀਆਂ ਦੀ ਸੁਵਿਧਾ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਗਈ ਹੈ। ਇਸ ਪ੍ਰਣਾਲੀ ਤਹਿਤ ਲਾਭਾਰਥੀਆਂ ਵੱਲੋਂ ਧਨ ਕਢਵਾਉਣ ਲਈ ਬੈਂਕ ਖਾਤੇ ਦੇ ਆਖ਼ਰੀ ਅੰਕ ਦੇ ਅਧਾਰ ’ਤੇ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਵੰਡ ਲਈ ਮਿਤੀਆਂ ਨਿਮਨਲਿਖਤ ਅਨੁਸਾਰ ਹਨ:

ਬੈਂਕ ਖਾਤੇ ਦਾ ਆਖ਼ਰੀ ਅੰਕ

ਵੰਡ ਲਈ ਮਿਤੀ

0 ਅਤੇ 1

4 ਮਈ 2020

2 ਅਤੇ 3

5 ਮਈ 2020

4 ਅਤੇ 5

6 ਮਈ 2020

6 ਅਤੇ 7

8 ਮਈ 2020

8 ਅਤੇ 9

11 ਮਈ 2020

 

ਟਵੀਟ ’ਚ ਸਪਸ਼ਟ ਕੀਤਾ ਗਿਆ ਹੈ ਕਿ ਲਾਭਾਰਥੀਆਂ ਵੱਲੋਂ ਧਨ 11 ਮਈ 2020 ਤੋਂ ਬਾਅਦ ਵੀ ਕਢਵਾਇਆ ਜਾ ਸਕਦਾ ਹੈ। ਸਰਕਾਰ ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਬੈਂਕ ਖਾਤਿਆਂ ਵਿੱਚ ਧਨ ਬਿਲਕੁਲ ਸੁਰੱਖਿਅਤ ਹੈ ਤੇ ਲਾਭਾਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਅਨੁਸੂਚੀ ਦੀ ਪਾਲਣਾ ਕਰਨ। ਇਹ ਧਨ ਏਟੀਐੱਮ, ਬੈਂਕ ਮਿੱਤ੍ਰਾਂ, ਸੀਐੱਸਪੀਜ਼ ਆਦਿ ਰਾਹੀਂ ਵੀ ਕਢਵਾਇਆ ਜਾ ਸਕਦਾ ਹੈ।

https://twitter.com/DebasishPanda87/status/1256470744747307010?s=09 (ਵਿੱਤ ਮੰਤਰਾਲੇ ਦਾ ਟਵੀਟ)

‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਦਾ ਐਲਾਨ ਮਾਰਚ ਮਹੀਨੇ ਕੀਤਾ ਗਿਆ ਸੀ ਕਿ ਤਾਂ ਜੋ ਗ਼ਰੀਬ ਲੋਕ ਲੌਕਡਾਊਨ ਦਾ ਸਾਹਮਣਾ ਕਰ ਸਕਣ। ਜਨ–ਧਨ ਖਾਤਿਆਂ ਦੀਆਂ ਮਹਿਲਾ ਲਾਭਾਰਥੀਆਂ ਤੋਂ ਇਲਾਵਾ, ਇਸ ਪੈਕੇਜ ਵਿੱਚ ਗ਼ਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਲਈ ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਦੀ ਵਿਵਸਥਾ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਇੱਕ ਕਿਸਾਨ ਲਕਸ਼ਮੀ ਨੰਦ ਨੇ ਕਿਹਾ ਕਿ ਪੀਐੱਮ–ਕਿਸਾਨ ਤਹਿਤ ਮਿਲੇ 2,000 ਰੁਪਏ ਉਨ੍ਹਾਂ ਲਈ ਬਹੁਤ ਲਾਹੇਵੰਦ ਰਹੇ ਹਨ। ਉਸੇ ਰਾਜ ਦੇ ਇੱਕ ਹੋਰ ਕਿਸਾਨ ਰਤਨ ਚੰਦ ਨੂੰ ਵੀ ਇਹ ਧਨ ਪ੍ਰਾਪਤ ਹੋਇਆ ਹੈ, ਇਸ ਮਦਦ ਲਈ ਉਨ੍ਹਾਂ ਤਸੱਲੀ ਪ੍ਰਗਟਾਉਂਦਿਆਂ ਸਰਕਾਰ ਦਾ ਧੰਨਵਾਦ ਕੀਤਾ। ਇਸ ਪੈਕੇਜ ਤਹਿਤ ਕਿਉਂਕਿ ਗ਼ਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਵੀ ਮੁਫ਼ਤ ਦਿੱਤੇ ਜਾ ਰਹੇ ਹਨ, ਇਸੇ ਲਈ ਹਰਿਆਣਾ ’ਚ ਜੀਂਦ ਜ਼ਿਲ੍ਹੇ ਦੀ ਰਿਤੂ ਦੇਵੀ ਨੇ ਇਸ ਮਦਦ ਲਈ ਸਰਕਾਰ ਦਾ ਧੰਨਵਾਦ ਕੀਤਾ।

https://twitter.com/PIBChandigarh/status/1256465876582367233 (ਲਕਸ਼ਮੀ ਨੰਦ)

https://twitter.com/PIBChandigarh/status/1256480788784136195?s=09 (ਰਤਨ ਚੰਦ) 

https://twitter.com/PIBChandigarh/status/1256522632125730816 (ਰਿਤੂ ਦੇਵੀ)

ਭਾਰਤ ਸਰਕਾਰ ਨੇ ਪੂਰੇ ਦੇਸ਼ ਵਿੱਚ ਚੋਣਵੀਂਆਂ ਗਤੀਵਿਧੀਆਂ ਲਈ ਸੰਚਿਤ ਸੰਸ਼ੋਧਿਤ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ ਹਨ ਪਰ ਹੌਟ–ਸਪੌਟ ਜ਼ਿਲ੍ਹਿਆਂ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਅਜਿਹੀ ਪ੍ਰਵਾਨਗੀ ਨਹੀਂ ਹੈ। ਇਸ ਤਹਿਤ ਕੀਟਨਾਸ਼ਕਾਂ, ਖਾਦਾਂ ਤੇ ਬੀਜਾਂ ਦੀਆਂ ਪ੍ਰਚੂਨ ਦੁਕਾਨਾਂ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਰਿਆਣਾ ’ਚ ਅਜਿਹੀ ਇੱਕ ਦੁਕਾਨ ਦੇ ਮਾਲਕ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਔਖੇ ਸਮਿਆਂ ’ਚ ਵੀ ਕਿਸਾਨਾਂ ਦੀ ਭਲਾਈ ਦਾ ਧਿਆਨ ਰੱਖਿਆ ਗਿਆ ਹੈ ਅਤੇ ਇੱਥੇ ਇਨ੍ਹਾਂ ਵਸਤਾਂ ਦੀ ਸਪਲਾਈ ਦਾ ਕੋਈ ਮਸਲਾ ਨਹੀਂ ਹੈ।

https://twitter.com/PIBChandigarh/status/1256183433501356035?s=09 (ਹਰਿਆਣਾ ਦਾ ਦੁਕਾਨਦਾਰ)

ਹੁਣ ਜਦੋਂ 4 ਮਈ, 2020 ਤੋਂ ਲੌਕਡਾਊਨ ਦੋ ਹੋਰ ਹਫ਼ਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ, ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਅਤੇ ਸਮੇਂ–ਸਮੇਂ ’ਤੇ ਦਿੱਤੀਆਂ ਗਈਆਂ ਛੂਟਾਂ ਨਾਲ ਸਮਾਜ ਦੇ ਵਿਭਿੰਨ ਵਰਗਾਂ ਨੂੰ ਲੌਕਡਾਊਨ ਦੌਰਾਨ ਗੁਜਾਰਾ ਕਰਨ ਅਤੇ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਯੋਗਦਾਨ ਪਾਉਣ ’ਚ ਮਦਦ ਮਿਲੇਗੀ।

*****

ਡੀਐੱਸ/ਪੀਐੱਸ/ਐੱਚਆਰ


(Release ID: 1620461) ਵਿਜ਼ੀਟਰ ਕਾਊਂਟਰ : 133
Read this release in: English