ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਹਜ਼ੂਰ ਸਾਹਿਬ ਤੋਂ ਪਰਤੇ ਤਿੰਨ ਸ਼ਰਧਾਲੂਆਂ ਨੂੰ ਕੁਆਰੰਟੀਨ ਜ਼ੋਨ ’ਚ ਨਾ ਲਿਜਾਣ’ ਸਬੰਧੀ ਖ਼ਬਰ ਦਾ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਵੱਲੋਂ ਜਵਾਬ

Posted On: 30 APR 2020 5:06PM by PIB Chandigarh

ਚੰਡੀਗੜ੍ਹ, 30 ਅਪ੍ਰੈਲ, 2020

ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਉਸ ਖ਼ਬਰ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਹਜ਼ੂਰ ਸਾਹਿਬ ਤੋਂ ਪਰਤੇ ਤਿੰਨ ਸ਼ਰਧਾਲੂਆਂ ਨੂੰ ਕੁਆਰੰਟੀਨ ਜ਼ੋਨ ’ਚ ਨਹੀਂ ਲਿਜਾਇਆ ਗਿਆ ਹੈ।
ਇੱਕ ਖ਼ਬਰ ’ਚ ਦਾਅਵਾ ਕੀਤਾ ਗਿਆ ਸੀ ਕਿ ਹਜ਼ੂਰ ਸਾਹਿਬ ਤੋਂ ਆ ਰਹੀ ਪੀਆਰਟੀਸੀ ਦੀ ਇੱਕ ਬੱਸ ਨੇ ਕੋਟਕਪੂਰਾ, ਫ਼ਰੀਦਕੋਟ ਜਾਂਦੇ ਸਮੇਂ ਰਾਹ ’ਚ ਹੀ ਤਿੰਨ ਸ਼ਰਧਾਲੂਆਂ ਨੂੰ ਲਾਹ ਦਿੱਤਾ ਸੀ ਤੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਨਹੀਂ ਲਿਜਾਂਦਾ ਗਿਆ; ਇਸ ਦੇ ਜਵਾਬ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਪੁਸ਼ਟੀ ਕੀਤੀ ਕਿ ਸਾਰੇ ਤਿੰਨ ਯਾਤਰੀਆਂ ਨੂੰ ਪੁਲਿਸ ਨੇ ਰਾਹ ’ਚ ਹੀ ਰੋਕ ਲਿਆ ਸੀ ਤੇ ਉਨ੍ਹਾਂ ਨੂੰ ਸਰਕਾਰੀ ਕੁਆਰੰਟੀਨ ਸੁਵਿਧਾ ਲਿਜਾਇਆ ਗਿਆ ਸੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਇੱਕ ਟਵੀਟ ਰਾਹੀਂ ਸਪਸ਼ਟ ਕੀਤਾ ਕਿ ‘ਬੱਸ ਨੇ ਜਿਹੜੇ ਨਿਰਧਾਰਿਤ ਸਥਾਨ ਉੱਤੇ ਉਨ੍ਹਾਂ ਯਾਤਰੀਆਂ ਨੂੰ ਲਾਹਿਆ ਸੀ, ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉੱਥੋਂ ਹੀ ਲੈ ਲਿਆ ਸੀ। ਇਹ ਵਿਅਕਤੀ ਬੱਸ ਤੋਂ ਉਤਰ ਕੇ ਇੱਕ ਨਿਜੀ ਵਾਹਨ ਰਾਹੀਂ ਆਪਣੇ ਘਰ (ਮੋਗਾ) ਜਾਣ ਦਾ ਯਤਨ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਸੀ ਤੇ ਉਨ੍ਹਾਂ ਨੂੰ ਸਰਕਾਰੀ ਕੁਆਰੰਟੀਨ ਸੁਵਿਧਾ ਲਿਜਾਇਆ ਗਿਆ ਸੀ।’ ਇਹ ਸਪਸ਼ਟੀਕਰਨ @PIBChandigarh ਅਤੇ @ROBChandigarh ਜਿਹੇ ਅਧਿਕਾਰਤ ਟਵਿੱਟਰ ਹੈਂਡਲਾਂ ਤੋਂ ਵੀ ਟਵੀਟ ਕੀਤਾ ਗਿਆ ਹੈ।
 *****
ਡੀਐੱਸ/ਏਸੀ


(Release ID: 1619840) ਵਿਜ਼ੀਟਰ ਕਾਊਂਟਰ : 77
Read this release in: English