ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ ਨੇ ਪ੍ਰਾਈਵੇਟ ਤੇ ਕਮਰਸ਼ੀਅਲ ਸੰਸਥਾਨਾਂ ਲਈ ਛੂਟਾਂ ’ਚ ਵਾਧਾ ਕੀਤਾ

Posted On: 25 APR 2020 5:06PM by PIB Chandigarh

ਚੰਡੀਗੜ੍ਹ, 25 ਅਪ੍ਰੈਲ, 2020
ਭਾਰਤ ਸਰਕਾਰ ਨੇ ਕੋਵਿਡ–19 ਨਾਲ ਜੰਗ ਲਈ ਸੰਚਿਤ ਸੰਸ਼ੋਧਿਤ ਦਿਸ਼ਾ–ਨਿਰਦੇਸ਼ਾਂ ਤਹਿਤ ਪ੍ਰਾਈਵੇਟ ਅਤੇ ਕਮਰਸ਼ੀਅਲ ਸੰਸਥਾਨਾਂ ਦੇ ਵਰਗ ਵਿੱਚ ਛੂਟਾਂ ਨੂੰ ਵਧਾਇਆ ਹੈ ਅਤੇ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੁਕਾਨਾਂ ਤੇ ਸੰਸਥਾਨ ਬਾਰੇ ਕਾਨੂੰਨ ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਵਿੱਚ ਰਿਹਾਇਸ਼ੀ ਕੰਪਲੈਕਸਾਂ, ਨੇੜੇ–ਤੇੜੇ ਦੀਆਂ ਮੁਹੱਲਿਆਂ ਵਿਚਲੀਆਂ ਅਤੇ ਇਕੱਲੀਆਂ–ਕਾਰੀਆਂ ਉਹ ਦੁਕਾਨਾਂ ਸ਼ਾਮਲ ਹਨ, ਜਿਹੜੀਆਂ ਹੌਟ–ਸਪੌਟਸ/ਕੰਟੇਨਮੈਂਟ ਜ਼ੋਨਜ਼ (ਖੇਤਰਾਂ) ’ਚ ਨਹੀਂ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ’ਚ ਗ੍ਰਾਮੀਣ ਤੇ ਸ਼ਹਿਰੀ ਇਲਾਕਿਆਂ ਵਿਚਾਲੇ ਛੂਟ ’ਚ ਫ਼ਰਕ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਸ਼ਾਪਿੰਗ ਮਾਲਸ ਨੂੰ ਛੱਡ ਕੇ ਗ੍ਰਾਮੀਣ ਇਲਾਕਿਆਂ ਦੀਆਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਜਦ ਕਿ ਸ਼ਹਿਰੀ ਇਲਾਕਿਆਂ ’ਚ ਇਕੱਲੀਆਂ–ਕਾਰੀਆਂ ਦੁਕਾਨਾਂ, ਨੇੜੇ–ਤੇੜੇ ਦੀਆਂ ਮੁਹੱਲੇ ਵਿਚਲੀਆਂ ਦੁਕਾਨਾਂ ਅਤੇ ਸ਼ਹਿਰੀ ਇਲਾਕਿਆਂ ’ਚ ਰਿਹਾਇਸ਼ੀ ਕੰਪਲੈਕਸਾਂ ਵਿਚਲੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਹ ਛੂਟ ਬਾਜ਼ਾਰਾਂ / ਮਾਰਕਿਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲਸ ਦੀਆਂ ਦੁਕਾਨਾਂ ’ਤੇ ਲਾਗੂ ਨਹੀਂ ਹੋਵੇਗੀ।
ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਰੈਸਟੋਰੈਂਟਸ, ਸੈਲੂਨ ਅਤੇ ਨਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਕਿਉਂਕਿ ਛੂਟ ਸਿਰਫ਼ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਲਈ ਹੈ। ਈ–ਕਾਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਵਸਤਾਂ ਲਈ ਆਪਣੇ ਕਾਰੋਬਾਰ ਕਰਨ ਦੀ ਇਜਾਜ਼ਤ ਹੋਵੇਗੀ, ਜਦ ਕਿ ਕੋਵਿਡ–19 ਪ੍ਰਬੰਧ ਲਈ ਰਾਸ਼ਟਰੀ ਦਿਸ਼ਾ–ਨਿਰਦੇਸ਼ਾਂ ਵਿੱਚ ਦਰਜ ਅਨੁਸਾਰ ਸ਼ਰਾਬ ਤੇ ਹੋਰ ਵਸਤਾਂ ਦੀ ਵਿਕਰੀ ਉੱਤੇ ਪਾਬੰਦੀ ਰਹੇਗੀ।
ਇਹ ਹੁਕਮ ਭਾਰਤ ਸਰਕਾਰ ਵੱਲੋਂ 3 ਮਈ, 2020 ਤੱਕ ਚੱਲਣ ਵਾਲੇ ਲੌਕਡਾਊਨ ਦਾ ਸਾਹਮਣਾ ਕਰ ਰਹੀ ਜਨਤਾ ਨੂੰ ਕੁਝ ਰਾਹਤ ਦੇਣ ਦੀਆਂ ਕੋਸ਼ਿਸ਼ਾਂ ਦੇ ਮੁਤਾਬਕ ਹੈ। ਇਸ ਖੇਤਰ, ਖਾਸ ਤੌਰ ਉੱਤੇ ਹਰਿਆਣਾ ਤੇ ਪੰਜਾਬ ਜਿਹੇ ਰਾਜਾਂ ’ਚ ਖੇਤੀਬਾੜੀ ਗਤੀਵਿਧੀਆਂ ਇਸ ਵੇਲੇ ਪੂਰੇ ਜੋਬਨ ’ਤੇ ਹਨ, ਪ੍ਰਵਾਨਿਤ ਨਿਰਮਾਣ ਗਤੀਵਿਧੀਆਂ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਸਬੰਧਿਤ ਕਰਮਚਾਰੀ ਕੰਮ ’ਤੇ ਜਾਂਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ। ਬੇਸ਼ੱਕ, ਇਸ ਔਖੀ ਘੜੀ ’ਚ ਬਲਦੇਵ ਜਿਹੇ ਕਾਮਿਆਂ ਨੂੰ ਇਸ ਨਾਲ ਰਾਹਤ ਮਿਲੀ ਹੈ। ਹਰਿਆਣਾ ਨਿਵਾਸੀ ਨੇ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਕਿਉਂਕਿ ਉਸ ਦੇ ਹੁਕਮ ਸਦਕਾ ਉਹ ਆਪਣੇ ਸਮਾਂ ਮੁੜ ਉਤਪਾਦਕ ਢੰਗ ਨਾਲ ਬਿਤਾਉਣ ਜੋਗੇ ਹੋ ਸਕੇ।
https://twitter.com/PIBChandigarh/status/1253983799458893826 (ਬਿਸਕੁਟ ਨਿਰਮਾਣ ਇਕਾਈ)
https://twitter.com/PIBChandigarh/status/1253989429607202824?s=09 (ਬਲਦੇਵ ਵੀਡੀਓ) 

ਖੇਤੀਬਾੜੀ ਤੇ ਹੋਰ ਸਬੰਧਿਤ ਗਤੀਵਿਧੀਆਂ ਦੀ ਇਜਾਜ਼ਤ ਮਿਲਣ ਕਾਰਨ ਪੰਜਾਬ ਦੀਆਂ ਅਨਾਜ ਮੰਡੀਆਂ ’ਚ ਕਣਕ ਦੀ ਖ਼ਰੀਦ ਦਾ ਕੰਮ ਇਸ ਵੇਲੇ ਪੂਰੇ ਜ਼ੋਰਾਂ ’ਤੇ ਹੈ, ਜਿਸ ਨੂੰ ਚਲਦਾ ਦੇਖ ਕੇ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ। ਕਪੂਰਥਲਾ ਦੀ ਰੇਲਵੇ ਕੋਚ ਫ਼ੈਕਟਰੀ ’ਚ ਰੇਲ ਦੇ ਡੱਬੇ ਬਣਾਉਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਇੱਥੇ ਨਿਰਧਾਰਿਤ ਸਾਵਧਾਨੀਆਂ ਰੱਖ ਕੇ 50% ਕਰਮਚਾਰੀ ਸ਼ਿਫ਼ਟਾਂ ’ਚ ਕੰਮ ਕਰਨ ਲਈ ਆ ਰਹੇ ਹਨ।

https://twitter.com/PIBChandigarh/status/1253991403606077441?s=09 (ਕਣਕ ਦੀ ਖ਼ਰੀਦ)
https://twitter.com/PIBChandigarh/status/1253915870776250369 (ਰੇਲ ਕੋਚ ਫ਼ੈਕਟਰੀ, ਕਪੂਰਥਲਾ)

ਇਹ ਯਕੀਨੀ ਬਣਾਉਣ ਲਈ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਕੋਈ ਵੀ ਪਿਛਾਂਹ ਨਾ ਰਹਿ ਜਾਵੇ, ਇਸੇ ਲਈ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਲੌਕਡਾਊਨ ਦੇ ਅਸਰਾਂ ਦਾ ਸਾਹਮਣਾ ਕਰਨ ’ਚ ਗ਼ਰੀਬਾਂ ਦੀ ਮਦਦ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਤਹਿਤ ਇੱਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਪੰਚਕੂਲਾ ਨਿਵਾਸੀ ਮਧੂ, ਜੋ ਇਸ ਰਾਹਤ ਪੈਕੇਜ ਦੇ ਲਾਭਾਰਥੀ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਉੱਜਵਲਾ ਯੋਜਨਾ ਤਹਿਤ ਇੱਕ ਐੱਲਪੀਜੀ ਸਿਲੰਡਰ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਆਪਣੀ ਦਿਹਾੜੀ ਦਾ ਕੰਮ ਨਹੀਂ ਮਿਲ ਰਿਹਾ ਅਤੇ ਸਮੇਂ–ਸਿਰ ਮਿਲੀ ਲੋੜੀਂਦੀ ਮਦਦ ਲਈ ਉਹ ਸਰਕਾਰ ਦੇ ਧੰਨਵਾਦੀ ਹਨ।

https://twitter.com/PIBChandigarh/status/1253567247823536128?s=09 (ਮਧੂ)

*****
ਡੀਪੀ/ਐੱਚਆਰ

 

 



(Release ID: 1618255) Visitor Counter : 80


Read this release in: English