ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ ਦੀ ਕੋਵਿਡ–19 ਦੇ ਖਾਤਮੇ ਦੀ ਮੁਹਿੰਮ ’ਚ ਤੇਜ਼ੀ ਤੇ ਪੀਐੱਮਜੀਕੇਵਾਈ ਤੋਂ ਮਿਲੀ ਰਾਹਤ

Posted On: 22 APR 2020 5:00PM by PIB Chandigarh

ਚੰਡੀਗੜ੍ਹ, ਅਪ੍ਰੈਲ 22, 2020

ਭਾਰਤ ਸਰਕਾਰ, ਕੋਵਿਡ19 ਖ਼ਿਲਾਫ਼ ਆਪਣੀ ਮੁਹਿੰਮ ਚ ਤੇਜ਼ੀ ਨੂੰ ਕਾਇਮ ਰੱਖਦਿਆਂ ਜ਼ਰੂਰੀ ਵਸਤਾਂ ਦੇ ਸਪਲਾਇਰਾਂ ਤੋਂ ਫ਼ੀਡਬੈਕ ਲੈਂਦੀ ਰਹੀ ਹੈ। ਅੱਜ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਡਾਕਟਰਾਂ ਤੇ ਸੀਨੀਅਰ ਪ੍ਰਤੀਨਿਧਾਂ ਨਾਲ ਬੈਠਕ ਕੀਤੀ ਅਤੇ ਮੈਡੀਕਲ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਦਿਆਂ ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਸਲਾਮਤੀ ਤੇ ਸੁਰੱਖਿਆ ਯਕੀਨੀ ਬਣਾਉਣ ਚ ਕੋਈ ਕਸਰ ਨਹੀਂ ਛੱਡੇਗੀ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ 1,000 ਤੋਂ ਵੱਧ ਐੱਲਪੀਜੀ ਡਿਸਟ੍ਰੀਬਿਊਟਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਗ਼ਰੀਬਾਂ ਦੇ ਲਾਭ ਲਈ ਮੁਫ਼ਤ ਉੱਜਵਲਾ ਰੀਫ਼ਿਲਸ ਵਧਾਉਣ ਲਈ ਆਖਿਆ।

ਲੌਕਡਾਊਨ ਦੇ ਸਮੇਂ ਦੌਰਾਨ ਗ਼ਰੀਬਾਂ ਦੇ ਹਿਤਾਂ ਦੀ ਰਾਖੀ ਲਈ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਤਹਿਤ, ਕੇਂਦਰ ਸਰਕਾਰ ਮਹਿਲਾ ਲਾਭਾਰਥੀਆਂ ਦੇ ਜਨਧਨ ਖਾਤਿਆਂ ਵਿੱਚ 500–500 ਰੁਪਏ ਜਮ੍ਹਾਂ ਕਰਵਾ ਰਹੀ ਹੈ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਆਦਿ ਦੇ ਲਾਭਾਰਥੀਆਂ ਨੂੰ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਕੇ ਤਿੰਨ ਮਹੀਨਿਆਂ ਲਈ ਮੁਫ਼ਤ ਗੈਸ ਸਿਲੰਡਰ ਮੁਹੱਈਆ ਕਰਵਾ ਰਹੀ ਹੈ। ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਰਾਜਾਂ ਦੇ ਲਾਭਾਰਥੀਆਂ ਨੇ ਇਸ ਯੋਜਨਾ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਆਪੋਆਪਣੇ ਅਨੁਭਵਾਂ ਬਾਰੇ ਗੱਲਬਾਤ ਕੀਤੀ। 

ਹਰਿਆਣਾ ਦੇ ਫ਼ਰੀਦਾਬਾਦ ਤੋਂ ਅੰਜਲੀ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੂੰ ਵਾਧੂ ਰਾਸ਼ਨ ਤੇ ਇੱਕ ਮੁਫ਼ਤ ਗੈਸ ਸਿਲੰਡਰ ਮਿਲੇ। ਲੌਕਡਾਊਨ ਤੋਂ ਪਹਿਲਾਂ ਉਹ ਇੱਕ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ। ਚੰਡੀਗੜ੍ਹ ਦੇ ਇੱਕ ਦਿਹਾੜੀਦਾਰ ਮਜ਼ਦੂਰ ਇਮਤਿਆਜ਼ ਅਲੀ ਨੇ ਦੱਸਿਆ ਕਿ ਲੌਕਡਾਊਨ ਕਾਰਨ ਹੁਣ ਕਿਤੋਂ ਕੋਈ ਆਮਦਨ ਨਹੀਂ ਹੋ ਰਹੀ ਕਿਉਂਕਿ ਇਸ ਵੇਲੇ ਕੰਮ ਲੱਭਣਾ ਔਖਾ ਹੈ। ਪੀਐੱਮਜੀਕੇਵਾਈ ਤਹਿਤ ਮਿਲੇ ਰਾਸ਼ਨ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਰਾਹਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਚੰਗੀ ਪਹਿਲ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਬਾਲੋ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਨਧਨ ਖਾਤੇ ਵਿੱਚ 500 ਰੁਪਏ ਮਿਲੇ ਹਨ ਤੇ ਇਹ ਉਨ੍ਹਾਂ ਲਈ ਵੱਡੀ ਮਦਦ ਹੋਵੇਗੀ।

https://twitter.com/PIBChandigarh/status/1251833702738354177?s=09 (ਇਮਤਿਆਜ਼ ਅਲੀ, ਚੰਡੀਗੜ੍ਹ)

https://twitter.com/PIBChandigarh/status/1252846035400941568?s=09 (ਬਾਲੋ, ਹਿਮਾਚਲ ਪ੍ਰਦੇਸ਼)

 https://twitter.com/PIBChandigarh/status/1252150488948146176?s=09 (ਅੰਜਲੀ, ਫ਼ਰੀਦਾਬਾਦ)

ਹੁਣ ਜਦੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਵਾਲਾ ਹੈ, ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕੱਲ੍ਹ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਮਾਜ਼ ਤੇ ਹੋਰ ਧਾਰਮਿਕ ਰੀਤਾਂ ਆਪਣੇ ਘਰਾਂ ਅੰਦਰ ਰਹਿ ਕੇ ਹੀ ਕਰਨ। ਹਰਿਆਣਾ ਦੇ ਪੰਚਕੂਲਾ ਨਿਵਾਸੀ ਮੁਹੰਮਦ ਯਾਕੂਬ ਨੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦਿਆਂ ਆਪਣੇ ਭਾਈਚਾਰੇ ਦੇ ਮੈਂਬਰਾਂ ਨੂੰ ਰਮਜ਼ਾਨ ਦਾ ਪਵਿੱਤਰ ਮਹੀਨਾ ਆਪੋਆਪਣੇ ਘਰਾਂ ਅੰਦਰ ਰਹਿ ਕੇ ਹੀ ਮਨਾਉਣ ਤੇ ਅੱਲ੍ਹਾ ਤੋਂ ਇਹ ਦੁਆ ਕਰਨ ਲਈ ਕਿਹਾ ਕਿ ਭਾਰਤ ਸਮੇਤ ਸਮੁੱਚੇ ਵਿਸ਼ਵ ਚੋਂ ਕੋਰੋਨਾਵਾਇਰਸ ਦਾ ਖਾਤਮਾ ਹੋ ਜਾਵੇ। ਇੱਥੋਂ ਦੀ ਹੀ ਰੋਜ਼ੀ ਨੇ ਕਿਹਾ ਕਿ ਉਹ ਵੀ ਇਹ ਪਵਿੱਤਰ ਮਹੀਨਾ ਸਰਕਾਰ ਵੱਲੋਂ ਦੱਸੀਆਂ ਹਿਦਾਇਤਾਂ ਅਨੁਸਾਰ ਸਿਰਫ਼ ਘਰ ਅੰਦਰ ਰਹਿ ਕੇ ਹੀ ਮਨਾਉਣਗੇ।

https://twitter.com/PIBChandigarh/status/1252818515116978183?s=09 (ਰੋਜ਼ੀ, ਪੰਚਕੂਲਾ)

https://twitter.com/PIBChandigarh/status/1252837922203512832?s=09 (ਮੁਹੰਮਦ ਯਾਕੂਬ, ਪੰਚਕੂਲਾ)

*****

ਡੀਪੀ/ਐੱਚਆਰ

 


(Release ID: 1617366) ਵਿਜ਼ੀਟਰ ਕਾਊਂਟਰ : 94
Read this release in: English