ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ ਨੇ ਪੀਐੱਫਐੱਮਐੱਸ ਰਾਹੀਂ 16 ਕਰੋੜ ਬੈਂਕ ਖਾਤਿਆਂ ’ਚ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (ਡੀਬੀਟੀ) ਜ਼ਰੀਏ ਕੀਤੇ 36,659 ਕਰੋੜ ਰੁਪਏ ਤੋਂ ਵੱਧ ਟ੍ਰਾਂਸਫ਼ਰ

Posted On: 20 APR 2020 6:14PM by PIB Chandigarh

ਭਾਰਤ ਸਰਕਾਰ ਨੇ ਕੋਵਿਡ2019 ਲੌਕਡਾਊਨ ਦੌਰਾਨ 16.01 ਕਰੋੜ ਲਾਭਾਰਥੀਆਂ ਦੇ ਬੈਂਕ ਖਾਤਿਆਂ ਪਬਲਿਕ ਫ਼ਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ (ਪੀਐੱਫ਼ਐੱਮਐੱਸ) ਰਾਹੀਂ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ (ਡੀਬੀਟੀ) ਦੀ ਵਰਤੋਂ ਕਰਦਿਆਂ 36,659 ਕਰੋੜ ਤੋਂ ਵੱਧ ਰੁਪਏ ਟ੍ਰਾਂਸਫ਼ਰ ਕੀਤੇ ਹਨ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਪੈਕੇਜ ਤਹਿਤ ਐਲਾਨੇ ਨਕਦਲਾਭ ਡੀਬੀਟੀ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ ਟ੍ਰਾਂਸਫ਼ਰ ਕੀਤੇ ਜਾ ਰਹੇ ਹਨ। ਇਸ ਪੈਕੇਜ ਦੀ ਪਹੁੰਚ ਬਹੁਤ ਵਿਆਪਕ ਹੈ ਤੇ ਇਹ ਪੀਐੱਮਕਿਸਾਨ ਅਤੇ ਮਹਿਲਾ ਜਨਧਨ ਖਾਤਾਧਾਰਕਾਂ ਦੇ ਲਾਭਾਰਥੀਆਂ ਨੂੰ ਕਵਰ ਕਰਦਾ ਹੈ। ਦੇਸ਼ਵਿਆਪੀ ਲੌਕਡਾਊਨ ਸ਼ੁਰੂ ਦੇ ਬਾਅਦ ਤੋਂ 17 ਅਪ੍ਰੈਲ ਤੱਕ 8 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ ਪੀਐੱਮਕਿਸਾਨ ਅਤੇ 19 ਕਰੋੜ ਮਹਿਲਾ ਜਨਧਨ ਖਾਤਾਧਾਰਕਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਨੀਰਜ ਦੇਵੀ ਨੇ ਕਿਹਾ ਕਿ ਉਨ੍ਹਾਂ ਦਾ ਸਟੇਟ ਬੈਂਕ ਆਵ੍ ਇੰਡੀਆ (ਐੱਸਬੀਆਈ) ’ਚ ਜਨਧਨ ਖਾਤਾ ਹੈ ਤੇ ਉਨ੍ਹਾਂ ਨੂੰ ਇਸ ਪੈਕੇਜ ਤਹਿਤ ਧਨ ਹਾਸਲ ਹੋਇਆ ਹੈ। ਉਨ੍ਹਾਂ ਨੇ ਕੋਵਿਡ19 ਨਾਲ ਸਬੰਧਿਤ ਲੌਕਡਾਉਨ ਬਾਰੇ ਜਾਗਰੂਕਤਾ ਵੀ ਵਿਖਾਈ। ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਸਮਾਜਿਕਦੂਰੀ ਰੱਖਣਾ ਤੇ ਹੱਥਾਂ ਨੂੰ ਲਗਾਤਾਰ ਧੋਣਾ ਅਹਿਮ ਹਨ। ਹਰਿਆਣਾ ਦੇ ਲਕਸ਼ਮੀ ਦੇਵੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜਨਧਨ ਖਾਤੇ ਵਿੱਚ 500 ਰੁਪਏ ਹਾਸਲ ਕੀਤੇ ਹਨ ਤੇ ਉਨ੍ਹਾਂ ਉਸ ਰਕਮ ਨਾਲ ਰਾਸ਼ਨ ਖ਼ਰੀਦਿਆ ਹੈ।

https://twitter.com/PIBChandigarh/status/1250677405095624706?s=09 (ਨੀਰਜ ਦੇਵੀ)

https://twitter.com/PIBChandigarh/status/1250680156592599045?s=09 (ਲਕਸ਼ਮੀ ਦੇਵੀ)

ਜ਼ਿਲ੍ਹਾ ਸ਼ਿਮਲਾ ਦੇ ਪਿੰਡ ਹਲੌਗ ਦੀ ਸਾਵਿਤ੍ਰੀ ਦੇਵੀ ਨੇ ਪੀਐੱਮਕਿਸਾਨ ਤਹਿਤ 2,000 ਰੁਪਏ ਹਾਸਲ ਕਰਨ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਮੰਡੀ ਜ਼ਿਲ੍ਹੇ ਦੇ ਪਿੰਡ ਬਨਿਯਾਲ ਦੇ ਉਪਪ੍ਰਧਾਨ ਰਮੇਸ਼ ਚੰਦ ਨੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦੇ 60–70% ਲੋਕ ਪੀਐੱਮਕਿਸਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਖਾਤਿਆਂ ਵਿੱਚ ਇਸ ਮਹੀਨੇ 2,000 ਰੁਪਏ ਹਾਸਲ ਕੀਤੇ ਹਨ। ਇਹ ਧਨ ਲਾਭਾਰਥੀਆਂ ਵੱਲੋਂ ਆਪਣੀ ਜ਼ਰੂਰਤ ਅਨੁਸਾਰ ਬੈਂਕਾਂ ਚੋਂ ਸਮਾਜਿਕਦੂਰੀ ਦਾ ਪੂਰਾ ਖ਼ਿਆਲ ਰੱਖਦਿਆਂ ਕਢਵਾਇਆ ਜਾ ਰਿਹਾ ਹੈ।

https://twitter.com/PIBChandigarh/status/1252117296530653184 (ਸਾਵਿਤ੍ਰੀ ਦੇਵੀ)

https://twitter.com/ROBChandigarh/status/1251733968535224320?s=09 (ਰਮੇਸ਼ ਚੰਦ)

ਇਸ ਵੇਲੇ ਜਦੋਂ ਹਰ ਪਾਸੇ ਅਨਿਸ਼ਚਿਤਤਾ ਪੱਸਰੀ ਹੋਈ ਹੈ, ਪਰ ਸਿਰਫ਼ ਖੇਤੀਬਾੜੀ ਦੀ ਇੱਕੋ ਗਤੀਵਿਧੀ ਚੋਂ ਆਸ ਜਾਗ ਰਹੀ ਹੈ, ਜਿਸ ਰਾਹੀਂ ਅਨਾਜ ਸੁਰੱਖਿਆ ਦਾ ਭਰੋਸਾ ਵੀ ਮਿਲ ਰਿਹਾ ਹੈ। ਇਸ ਵਾਰ ਪੂਰੇ ਦੇਸ਼ 310 ਲੱਖ ਹੈਕਟੇਅਰ ਰਕਬੇ ਚ ਕਣਕ ਦੀ ਕਾਸ਼ਤ ਕੀਤੀ ਗਈ ਸੀ, ਜਿਸ ਵਿੱਚੋਂ 63.67% ਰਬੀ ਦੀ ਫ਼ਸਲ ਦੀ ਵਾਢੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਹਰਿਆਣਾ ਚ ਵਾਢੀ 30–35% ਅਤੇ ਪੰਜਾਬ 10–15% ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਕੋਵਿਡ19 ਦੀ ਮਹਾਮਾਰੀ ਨੂੰ ਰੋਕਣ ਲਈ ਕਈ ਸੰਗਠਿਤ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ, ਜੋ ਖੇਤੀ ਗਤੀਵਿਧੀਆਂ ਨੂੰ ਸੁਖਾਵੇਂ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਂਦੇ ਹਨ।

ਅੰਮ੍ਰਿਤਸਰ ਦੇ ਇੱਕ ਕਿਸਾਨ ਨੇ ਕਿਹਾ ਕਿ ਉਨ੍ਹਾਂ ਆਪਣੀਆਂ ਖੇਤੀਗਤੀਵਿਧੀਆਂ ਦੀ ਰਫ਼ਤਾਰ ਵਧਾ ਦਿੱਤੀ ਹੈ ਅਤੇ ਉਹ ਸਮਾਜਿਕਦੂਰੀ, ਸਾਫ਼ਸਫ਼ਾਈ ਆਦਿ ਰੱਖਣ ਜਿਹੀਆਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਦੀ ਬਾਕਾਇਦਾ ਪਾਲਣਾ ਕਰ ਰਹੇ ਹਨ।

https://twitter.com/ROBChandigarh/status/1252153170526179329?s=09 (ਅੰਮ੍ਰਿਤਸਰ ਦੇ ਕਿਸਾਨਾਂ ਦੀ ਆਵਾਜ਼)

https://twitter.com/PIBChandigarh/status/1252127408355831809 (ਪੰਜਾਬ ’ਚ ਐੱਸਏਐੱਸ ਨਗਰ (ਮੋਹਾਲੀ) ਜ਼ਿਲ੍ਹੇ ਦੇ ਪਿੰਡ ਕਰੌਰ ’ਚ ਹੋ ਰਹੀ ਫ਼ਸਲਾਂ ਦੀ ਵਾਢੀ)

ਲੌਕਡਾਊਨ ਦੇ ਇਸ ਵੇਲੇ ਚਲ ਰਹੇ ਦੂਜੇ ਗੇੜ ਚ ਸਰਕਾਰ ਦੇ ਯਤਨਾਂ ਤੇ ਗ਼ਰੀਬਾਂ ਨੂੰ ਲੋੜੀਂਦੀ ਰਾਹਤਸਹਾਇਤਾ ਮੁਹੱਈਆ ਕਰਵਾਏ ਜਾਣ ਤੋਂ ਆਮ ਲੋਕ ਸੰਤੁਸ਼ਟ ਹਨ।

*****


(Release ID: 1616556) Visitor Counter : 146


Read this release in: English