ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੋਰੋਨਾ ਕਾਰਨ ਚਲ ਰਹੇ ਲੌਕਡਾਊਨ ਦੇ ਦੂਜੇ ਗੇੜ ’ਚ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ’ਚ ਖੇਤੀਬਾੜੀ ਗਤੀਵਿਧੀਆਂ ਸ਼ੁਰੂ
Posted On:
17 APR 2020 2:20PM by PIB Chandigarh
ਲੌਕਡਾਊਨ ਦਾ ਦੂਜਾ ਗੇੜ ਸ਼ੁਰੂ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਜਿਹੇ ਰਾਜਾਂ ਦੇ ਕਿਸਾਨਾਂ ਤੇ ਲੋਕਾਂ ਦੇ ਜੋਸ਼ ’ਚ ਕੋਈ ਫ਼ਰਕ ਨਹੀਂ ਪਿਆ। ਖੇਤੀਬਾੜੀ ਉੱਤੇ ਅਧਾਰਿਤ ਇਨ੍ਹਾਂ ਰਾਜਾਂ ਵਿੱਚ ਇਸ ਵੇਲੇ ਫ਼ਸਲਾਂ ਦੀ ਵਾਢੀ ਦਾ ਮੌਸਮ ਚਲ ਰਿਹਾ ਹੈ ਤੇ ਖੇਤੀ ਨਾਲ ਸਬੰਧਤ ਗਤੀਵਿਧੀਆਂ ਪੂਰੇ ਸਿਖ਼ਰਾਂ ’ਤੇ ਹਨ। ਲੌਕਡਾਊਨ ਦੇ ਪਹਿਲੇ ਗੇੜ ਦੌਰਾਨ, ਭਾਰਤ ਸਰਕਾਰ ਨੇ ਕੋਵਿਡ–19 ਬਾਰੇ ਜਾਗਰੂਕਤਾ ਫੈਲਾਉਣ ਲਈ ਵਿਭਿੰਨ ਮੀਡੀਆ–ਮੰਚਾਂ ’ਤੇ ਇੱਕ ਜ਼ੋਰਦਾਰ ਮੁਹਿੰਮ ਚਲਾਈ ਸੀ ਤੇ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਆਮ ਜਨਤਾ ਨੂੰ ਕੁਝ ਖਾਸ ਉਪਾਵਾਂ ’ਤੇ ਚਲਣ ਦੀ ਅਪੀਲ ਕੀਤੀ ਸੀ। ਇਸ ਵੇਲੇ ਖੇਤੀਬਾੜੀ ਨਾਲ ਜੁੜੇ ਸਾਰੇ ਵਿਅਕਤੀ ਤੇ ਕਿਸਾਨ ਆਪਣੀਆਂ ਰੋਜ਼ਮੱਰਾ ਦੀਆਂ ਖੇਤੀ ਗਤੀਵਿਧੀਆਂ ਦੌਰਾਨ ਉਨ੍ਹਾਂ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ।
ਖੇਤੀ ਸੰਦਾਂ ਨੂੰ ਵਰਤਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ (ਸੈਨੀਟਾਈਜ਼) ਕੀਤਾ ਜਾ ਰਿਹਾ ਹੈ, ਜਿਵੇਂ ਕਿ ਹਰਿਆਣਾ ’ਚ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਚਰੀਆ ’ਚ ਵੇਖਿਆ ਜਾ ਸਕਦਾ ਹੈ। ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਰਹਿੰਦੇ ਕਿਸਾਨ ਮਹੇਂਦਰ ਸ਼ਰਮਾ ਨੇ ਅਗਲੀ ਫ਼ਸਲ ਲਈ ਆਪਣੀ ਜ਼ਮੀਨ ਪਹਿਲਾਂ ਹੀ ਜੋਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ’ਚ ਸੰਗਰੂਰ ਦੇ ਇੱਕ ਕਿਸਾਨ ਨੇ ਆਪਣੀ ਮਸ਼ੀਨ ਸੈੱਟ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ, ਜਿਸ ਨੇ ਖੇਤੀਬਾੜੀ ਦੇ ਇਸ ਅਹਿਮ ਸਮੇਂ ਉਨ੍ਹਾਂ ਨੂੰ ਇਹ ਸਾਰੇ ਜ਼ਰੂਰੀ ਕੰਮ ਨਿਬੇੜਨ ਲਈ ਢਿੱਲ ਦਿੱਤੀ ਹੈ।
https://twitter.com/PIBChandigarh/status/1251024511161339904?s=09 (ਕਿਸਾਨ ਖੇਤੀ ਸੰਦਾਂ ਨੂੰ ਸੈਨੀਟਾਈਜ਼ ਕਰ ਰਹੇ ਹਨ)
https://twitter.com/PIBChandigarh/status/1251028695017390080?s=09 (ਮਹੇਂਦਰ ਸ਼ਰਮਾ)
https://twitter.com/PIBChandigarh/status/1251089316551340032 (ਸੰਗਰੂਰ ਦਾ ਕਿਸਾਨ)
ਇਸ ਔਖੀ ਘੜੀ ਕਾਰਨ ਤਣਾਅ ’ਚ ਆਏ ਲੋਕਾਂ ਲਈ ਭਾਰਤ ਸਰਕਾਰ ਨੇ ਪਿਛਲੇ ਮਹੀਨੇ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਸਿਹਤ–ਸੰਭਾਲ਼ ਕਰਮਚਾਰੀਆਂ, ਮਹਿਲਾ ਜਨ ਧਨ ਲਾਭਾਰਥੀਆਂ, ਪੀਐੱਮ–ਕਿਸਾਨ ਆਦਿ ਨੂੰ ਆਪਣੇ ਕਲਾਵੇ ’ਚ ਲੈਂਦਾ ਇਹ ਵਿਆਪਕ ਪੈਕੇਜ ‘ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ’ ਤਹਿਤ ਗ਼ਰੀਬਾਂ ਨੂੰ ਮੁਫ਼ਤ ਅਨਾਜ ਵੀ ਮੁਹੱਈਆ ਕਰਵਾਉਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਨਰੂ ਨਿਵਾਸੀ ਸ੍ਰੀਮਤੀ ਨੀਰਾ ਦੇਵੀ ਨੇ ਇਸ ਪੈਕੇਜ ਤਹਿਤ ਮਿਲੇ ਮੁਫ਼ਤ ਰਾਸ਼ਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਚੰਡੀਗੜ੍ਹ ਦੇ ਕਿਸ਼ਨਗੜ੍ਹ ਨਿਵਾਸੀ ਮਨੋਜ ਨੇ ਵੀ ਰਾਸ਼ਨ ਮਿਲਣ ਦੀ ਪੁਸ਼ਟੀ ਕੀਤੀ।
https://twitter.com/PIBChandigarh/status/1251011497540509697?s=09 (ਨੀਰਾ ਦੇਵੀ, ਹਿਮਾਚਲ)
https://twitter.com/PIBChandigarh/status/1251022678435090432?s=09 (ਮਨੋਜ, ਚੰਡੀਗੜ੍ਹ)
ਇਸ ਤੋਂ ਲੋਕਾਂ ਦੀ ਸਹਿਣਸ਼ੀਲਤਾ ਅਤੇ ਭਾਰਤ ਸਰਕਾਰ ’ਚ ਉਨ੍ਹਾਂ ਦਾ ਭਰੋਸਾ ਉਜਾਗਰ ਹੁੰਦਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਤਹਿਤ 32 ਕਰੋੜ ਤੋਂ ਵੱਧ ਲੋਕਾਂ ਨੂੰ 29,352 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਕੋਵਿਡ–19 ਵਿਰੁੱਧ ਜੰਗ ਵਿੱਚ ਭਾਰਤ ਦੇ ਯਤਨਾਂ ਨੂੰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ 14 ਅਪ੍ਰੈਲ ਨੂੰ ਲੌਕਡਾਊਨ ਦੀ ਮਿਆਦ 3 ਮਈ ਤੱਕ ਅੱਗੇ ਵਧਾਉਣ ਦਾ ਐਲਾਨ ਕੀਤਾ ਸੀ।
*****
ਡੀਪੀ/ਐੱਚਆਰ
(Release ID: 1616264)
ਵਿਜ਼ੀਟਰ ਕਾਊਂਟਰ : 160