ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਰਕਾਰ ਨੇ ਕੋਵਿਡ–19 ਖ਼ਿਲਾਫ਼ ਆਪਣੀ ਜੰਗ ਲਈ ਯਤਨ ਦੁੱਗਣੇ ਕੀਤੇ

Posted On: 19 APR 2020 2:01PM by PIB Chandigarh

ਲੌਕਡਾਊਨ ਦੇ ਮੌਜੂਦਾ ਦੂਜੇ ਗੇੜ ਚ ਭਾਰਤ ਸਰਕਾਰ ਨੇ ਕੋਵਿਡ19 ਖ਼ਿਲਾਫ਼ ਜੰਗ ਲਈ ਆਪਣੇ ਯਤਨ ਦੁੱਗਣੇ ਕਰ ਦਿੱਤੇ ਹਨ ਅਤੇ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਕਿਸਾਨਾਂ ਤੇ ਗ਼ਰੀਬਾਂ ਦੇ ਹਿਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਖੇਤੀਬਾੜੀ ਦੀ ਪ੍ਰਮੁੱਖਤਾ ਵਾਲੇ ਇਨ੍ਹਾਂ ਰਾਜਾਂ ਚ ਹਾੜ੍ਹੀ ਦੀ ਫ਼ਸਲ ਦੀ ਖ਼ਰੀਦਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ  ਰਾਹਤ ਪੈਕੇਜ ਨੇ ਇਸ ਖੇਤਰ ਦੇ ਗ਼ਰੀਬਾਂ ਨੂੰ ਬਹੁਤ ਜ਼ਿਆਦਾ ਲੋੜੀਂਦੀ ਮਦਦ ਮੁਹੱਈਆ ਕੀਤੀ ਹੈ।

ਭਾਰਤ ਦੇ ਬਹੁਤੇ ਰਾਜਾਂ ਵਿੱਚ ਇਸ ਵੇਲੇ ਰਬੀ 2020–21 ਦੇ ਮੌਸਮ ਚ ਕਿਸਾਨਾਂ ਤੋਂ ਕੀਮਤ ਸਮਰਥਨ ਯੋਜਨਾ (ਪੀਐੱਸਐੱਸ) ਤਹਿਤ ਕਿਸਾਨਾਂ ਤੋਂ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਦਾਲਾਂ ਅਤੇ ਤੇਲਬੀਜਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਸਰ੍ਹੋਂ ਦੇ ਬੀਜਾਂ ਤੇ ਚਣਿਆਂ (ਛੋਲਿਆਂ) ਦੀ ਖ਼ਰੀਦ ਹਰਿਆਣਾ 15 ਅਪ੍ਰੈਲ, 2020 ਤੋਂ 163 ਕੇਂਦਰਾਂ ਚ ਸ਼ੁਰੂ ਹੋ ਚੁੱਕੀ ਹੈ। ਹਰ ਰੋਜ਼ ਸਮਾਜਿਕਦੂਰੀ ਨੂੰ ਯਕੀਨੀ ਬਣਾਉਣ ਲਈ ਸੀਮਿਤ ਗਿਣਤੀ ਚ ਹੀ ਕਿਸਾਨਾਂ ਨੂੰ ਇਨ੍ਹਾਂ ਕੇਂਦਰਾਂ ਤੇ ਸੱਦਿਆ ਜਾ ਰਿਹਾ ਹੈ। ਪਹਿਲੇ ਚਾਰ ਦਿਨਾਂ 32,779 ਕਿਸਾਨਾਂ ਤੋਂ ਲਗਭਗ 82,886.87 ਮੀਟ੍ਰਿਕ ਟਨ ਸਰ੍ਹੋਂ ਦੇ ਬੀਜਾਂ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।

ਪੰਚਕੂਲਾ ਨਿਵਾਸੀ ਰਜਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗ਼ਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਕਾਰਡ ਤਹਿਤ 25 ਕਿਲੋਗ੍ਰਾਮ ਵਾਧੂ ਰਾਸ਼ਨ ਮਿਲਿਆ ਹੈ। ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਧੂ ਅਨਾਜ ਨਾਲ ਬਹੁਤ ਮਦਦ ਮਿਲੇਗੀ ਕਿਉਂਕਿ ਇਹ ਘਰ 1–1.5 ਮਹੀਨੇ ਤੱਕ ਚਲ ਜਾਵੇਗਾ ਅਤੇ ਇਸ ਕਦਮ ਨੇ ਉਨ੍ਹਾਂ ਜਿਹੇ ਹੋਰ ਬਹੁਤ ਸਾਰੇ ਲੋਕਾਂ ਨੂੰ ਰਾਹਤ ਪਹੁੰਚਾਈ ਹੈ।

https://twitter.com/ROBChandigarh/status/1251802702926868480?s=09 (ਰਜਨੀ ਦਾ ਇੰਟਰਵਿਊ)

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨਿਵਾਸੀ ਨਵਦੀਪ ਮੱਲ੍ਹੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੀਐੱਮ ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਧਨ ਮੁਹੱਈਆ ਕਰਵਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਦਮਾਂ ਨੇ ਇਸ ਔਖੇ ਵੇਲੇ ਵੀ ਗ਼ਰੀਬਾਂ ਦੀ ਆਸ ਜਿਊਂਦੀ ਰੱਖੀ ਹੈ।

https://twitter.com/ROBChandigarh/status/1251806690380374016?s=09 (ਨਵਦੀਪ ਮੱਲ੍ਹੀ)

ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਤਹਿਤ ਇੱਕ ਪ੍ਰਮੁੱਖ ਖਾਦ ਕੰਪਨੀ ਨੈਸ਼ਨਲ ਫ਼ਰਟੀਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ) ਦੁਆਰਾ ਕੋਵਿਡ19 ਦੀ ਜੰਗ ਵਿੱਚ ਸਰਕਾਰ ਦੀ ਮਦਦ ਦੇ ਆਪਣੇ ਯਤਨਾਂ ਚ ਬਹੁਤ ਸਰਗਰਮੀ ਨਾਲ ਭੋਜਨ, ਦਵਾਈਆਂ ਤੇ ਮਾਸਕ ਜਿਹੀਆਂ ਜ਼ਰੂਰੀ ਵਸਤਾਂ ਵੰਡੀਆਂ ਜਾ ਰਹੀਆਂ ਹਨ। ਐੱਨਐੱਫ਼ਐੱਲ ਦੀ ਬਠਿੰਡਾ ਇਕਾਈ ਨੇ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਲੜਨ ਲਈ 3,000 ਮਾਸਕ ਮੁਹੱਈਆ ਕੀਤੇ ਹਨ। ਐੱਨਐੱਫ਼ਐੱਲ ਦੀ ਪਾਨੀਪਤ ਇਕਾਈ ਨੇ ਜ਼ਿਲ੍ਹਾ ਰਾਹਤ ਫ਼ੰਡ, ਪਾਨੀਪਤ ਚ ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।

ਹਿਮਾਚਲ ਪ੍ਰਦੇਸ਼ ਦੇ ਗ੍ਰਾਮੀਣ ਤੇ ਦੂਰਦੁਰਾਡੇ ਦੇ ਇਲਾਕਿਆਂ ਚ ਆਮ ਲੋਕਾਂ ਦੁਆਰਾ ਕੋਵਿਡ19 ਨਾਲ ਸਬੰਧਿਤ ਸਾਵਧਾਨੀਆਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਜਿਵੇਂ ਕਿ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੇ ਕਿੰਨੌਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਿਲੰਡਰ ਲੈਣ ਲਈ ਕਤਾਰ ਵਿੱਚ ਖੜ੍ਹਦੇ ਸਮੇਂ ਸਮਾਜਿਕਦੂਰੀ ਵੀ ਕਾਇਮ ਰੱਖੀ ਹੋਈ ਹੈ ਤੇ ਆਪਣੇ ਚਿਹਰੇ ਮਾਸਕਾਂ ਨਾਲ ਵੀ ਢਕੇ ਹੋਏ ਹਨ। ਨਾਹਨ ਦੇ ਜਿਤੇਂਦਰ ਕੁਮਾਰ ਨੂੰ ਪੀਐੱਮਕਿਸਾਨ ਯੋਜਨਾ ਤਹਿਤ 2,000 ਰੁਪਏ ਪ੍ਰਾਪਤ ਹੋ ਚੁੱਕੇ ਹਨ ਤੇ ਉਨ੍ਹਾਂ ਇਸ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਔਖੇ ਵੇਲੇ ਇਹ ਰਕਮ ਬਹੁਤ ਜ਼ਿਆਦਾ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।

https://twitter.com/PIBShimla/status/1251754427377123329?s=09 (ਤਸਵੀਰਾਂ)

https://twitter.com/PIBShimla/status/1251744282479693824?s=09 (ਜਿਤੇਂਦਰ ਕੁਮਾਰ)

ਭਾਰਤ ਸਰਕਾਰ ਨੇ ਮਾਰਚ ਮਹੀਨੇ ਦੌਰਾਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 1.7 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਸ਼ਵਿਆਪੀ ਲੌਕਡਾਊਨ ਦੇ ਐਲਾਨ ਤੋਂ ਛੇਤੀ ਬਾਅਦ ਗ਼ਰੀਬਾਂ ਤੇ ਖ਼ਤਰੇ ਚ ਰਹਿੰਦੇ ਲੋਕਾਂ ਨੂੰ ਲੌਕਡਾਊਨ ਦੇ ਅਸਰ ਦਾ ਸਾਹਮਣਾ ਕਰਨ ਚ ਉਨ੍ਹਾਂ ਦੀ ਮਦਦ ਲਈ ਲਾਂਚ ਕੀਤਾ ਸੀ। ਇਸ ਪੈਕੇਜ ਤਹਿਤ 32 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੂੰ 29,352 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ।

*****

ਡੀਪੀ/ਐੱਚਆਰ


(Release ID: 1616260) ਵਿਜ਼ੀਟਰ ਕਾਊਂਟਰ : 101
Read this release in: English