ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਗਲੋਬਲ ਲੜਾਈ ਦੀ ਕਾਮਯਾਬੀ ਲਈ ਭਾਰਤ ਦੀ ਸਫ਼ਲਤਾ ਜ਼ਰੂਰੀ - ਉਪ ਰਾਸ਼ਟਰਪਤੀ

ਦੇਸ਼ ਵਿੱਚ ਸੰਪੂਰਨ ਲੌਕਡਾਊਨ ਦੇ ਪਹਿਲੇ ਸਪਤਾਹ ਦੀ ਸਫ਼ਲਤਾ ਭਰੋਸਾ ਦਿਵਾਉਂਦੀ ਹੈ, ਅਗਲੇ ਦੋ ਹਫ਼ਤੇ ਮਹੱਤਵਪੂਰਨ : ਉਪ ਰਾਸ਼ਟਰਪਤੀ

ਭਾਰਤੀ ਜੁਗਾੜ, ਇਰਾਦਾ ਅਤੇ ਨਵੀਨਤਾ ਨੂੰ ਵਿਸ਼ਵਵਿਆਪੀ ਧਿਆਨ ਮਿਲਿਆ

ਮੁੱਦਿਆਂ 'ਤੇ ਕੋਈ ਟਾਲਮਟੋਲ ਨਹੀਂ ਕੀਤੀ ਜਾ ਸਕਦੀ : ਸਥਿਤੀ ਏਕਤਾ ਦੀ ਮੰਗ ਕਰਦੀ ਹੈ

ਉਪ ਰਾਸ਼ਟਰਪਤੀ ਨੇ ਕਿਹਾ, “ਸਰਕਾਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁੱਦਿਆਂ ਦਾ ਸਮਾਧਾਨ ਖੋਜੇਗੀ ”

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਇਸ ਲੌਕਡਾਊਨ ਦੀ ਸਾਰਥਕ ਵਰਤੋਂ ਕਰਨ ਦੀ ਤਾਕੀਦ ਕੀਤੀ

Posted On: 31 MAR 2020 5:39PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਪ੍ਰਧਾਨ ਮੰਤਰੀ ਦੁਆਰਾ  ਕੋਵਿਡ  19 ਦੇ ਸੰਕ੍ਰਮਣ ਦੇ ਵਿਰੁੱਧ 24 ਮਾਰਚ ਨੂੰ ਐਲਾਨੇ ਦੇਸ਼ਵਿਆਪੀ, ਸੰਪੂਰਨ ਲੌਕਡਾਊਨ ਦੇ ਪਹਿਲੇ ਸਪਤਾਹ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਅਤੇ ਦੇਸ਼ ਦੇ ਨਾਗਰਿਕਾਂ ਦੁਆਰਾ  ਕੀਤੇ ਗਏ ਸੰਕਲਪਬੱਧ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਸਾਡੀ 130 ਕਰੋੜ ਦੀ ਵਿਸ਼ਾਲ ਜਨਸੰਖਿਆ ਅਤੇ ਉਪਲੱਬਧ ਸਿਹਤ ਸੇਵਾਵਾਂ, ਸੰਸਾਧਨਾਂ ਦੇ ਪਰਿਪੇਖ ਵਿੱਚ ਇਹ ਇੱਕ ਮੁਸ਼ਕਿਲ, ਪਰੰਤੂ ਅਟਲ ਫੈਸਲਾ ਸੀ। ਲੇਕਿਨ ਅਸਧਾਰਨ ਪਰਿਸਥਿਤੀਆਂ ਵਿੱਚ ਅਸਧਾਰਨ ਸਮਾਧਾਨ ਜ਼ਰੂਰੀ ਹੁੰਦੇ ਹਨ

ਸੰਪੂਰਨ ਲੌਕਡਾਊਨ ਦੇ ਪਹਿਲੇ ਸਪਤਾਹ ਦੇ ਆਖ਼ਿਰ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਤਿੰਨ ਸਪਤਾਹ ਦੇ ਲੌਕਡਾਊਨ ਦਾ ਪਹਿਲਾ ਸਪਤਾਹ ਆਸ ਜਗਾਉਂਦਾ ਹੈ ਕਿ ਅਸੀਂ ਅੰਤ ਵਿੱਚ ਇਸ ਚੁਣੌਤੀ ਦਾ ਸਮਾਧਾਨ ਕਰਨ ਵਿੱਚ ਸਮਰੱਥ ਅਤੇ ਸਫ਼ਲ ਹੋਵਾਂਗੇ।

ਕੋਰੋਨਾ ਦੇ ਵਿਰੁੱਧ ਆਲਮੀ ਲੜਾਈ  ਦੀ ਸਫ਼ਲਤਾ ਵਿੱਚ ਭਾਰਤ ਦੇ ਪ੍ਰਯਤਨਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਉਪ ਰਾਸ਼ਟਰਪਤੀ  ਨੇ ਕਿਹਾ ਕਿ ਵਿਸ਼ਵ ਭਰ ਵਿੱਚ ਸਾਡੇ ਪ੍ਰਯਤਨਾਂ ਦੀ ਸ਼ਲਾਘਾ ਹੋਈ ਹੈ। ਕਰਿਆਨੇ ਅਤੇ ਸਬਜ਼ੀ ਦੀਆਂ ਦੁਕਾਨਾਂ ਤੇ ਸਰਕਲ,ਖਾਣ ਜਾਂ ਲਾਈਨ ਖਿੱਚ ਕੇ ਸਮਾਜਿਕ ਦੂਰੀ ਬਣਾਉਣਾ, ਰੇਲ ਡਿੱਬਿਆਂ ਨੂੰ ਵਿਸ਼ੇਸ਼ ਕੋਰੋਨਾ ਸੰਕਰਮਣ ਵਾਰਡਾਂ ਵਿੱਚ ਪਰਿਵਰਤਿਤ ਕਰਨਾਤਤਪਰਤਾ ਨਾਲ ਦੇਸ਼ ਵਿੱਚ ਹੀ ਜਾਂਚ ਕਿੱਟਾਂ ਅਤੇ ਵੈਂਟੀਲੇਟਰ ਤਿਆਰ ਕਰ ਲੈਣਾ, ਇਹ ਸਭ ਉਸ ਭਿਆਨਕ ਸੰਕਰਮਣ ਦੇ ਵਿਰੁੱਧ ਸਾਡੇ ਅਜਿੱਤ ਸੰਕਲਪ ਨੂੰ ਪ੍ਰਤੀਬਿੰਬਿਤ ਕਰਦਾ ਹੈ, ਜਿਸ ਨੇ ਕਿੰਨੇ ਹੀ ਦੇਸ਼ਾਂ ਵਿੱਚ ਜਾਨ-ਮਾਲ ਨੂੰ ਵਿਆਪਕ ਨੁਕਸਾਨ ਪਹੁੰਚਾਇਆ ਹੈ ।

ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਸੁਨਿਸ਼ਚਿਤ ਕੀਤੀ ਜਾ ਰਹੀ ਹੈ।

ਉਪ ਰਾਸ਼ਟਰਪਤੀ  ਨੇ ਸੱਦਾ ਦਿੱਤਾ ਕਿ ਰਾਸ਼ਟਰਵਿਆਪੀ ਲੌਕਡਾਊਨ ਜਿਹੀਆਂ ਇਸ ਬੇਮਿਸਾਲ ਪਰਿਸਥਿਤੀ ਵਿੱਚ ਜੀਵਨ ਦੀ ਆਮ ਰੁਟੀਨ ਵਿੱਚ ਕੁਝ ਨਾ ਕੁਝ ਵਿਘਨ ਪੈਦਾ ਹੋਣਾ ਸੁਭਾਵਿਕ ਹੈ।ਇਸ ਸੰਦਰਭ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁੱਦਿਆਂਤੇ ਸਰਕਾਰ ਦੁਆਰਾ  ਕੀਤੇ ਜਾ ਰਹੇ ਸਮਾਧਾਨ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ  ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦਿਹਾੜੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਦੇ ਸਮਾਧਾਨ ਦੇ ਭਰਪੂਰ ਪ੍ਰਯਤਨ ਕਰ ਰਹੀਆਂ ਹਨ । ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਦਿਸ਼ਾ ਵਿੱਚ ਛੇਤੀ ਹੀ ਯਥਾਸੰਭਵ ਪ੍ਰਯਤਨ ਕੀਤੇ ਜਾਣਗੇ । ਅੱਜ ਜ਼ਰੂਰੀ ਹੈ ਕਿ ਕਾਰੋਬਾਰੀ, ਪੇਸ਼ੇਵਰ  ਅਤੇ ਠੇਕੇਦਾਰ ਆਪਣੇ ਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਨਾਲ ਖੜ੍ਹੇ ਹੋਣ ਅਤੇ ਲੌਕਡਾਊਨ ਦੇ ਦੌਰਾਨ ਬੇਰੋਜ਼ਗਾਰ ਹੋਏ ਆਪਣੇ ਕਰਮਚਾਰੀਆਂ ਦੀ ਵਿਪੰਨਤਾ ਨੂੰ ਦੂਰ ਕਰਨ ਦਾ ਹਰਸੰਭਵ ਪ੍ਰਯਤਨ ਕਰਨ । ਉਪ ਰਾਸ਼ਟਰਪਤੀ  ਨੇ ਅਪੀਲ ਕਰਦੇ ਹੋਏ ਕਿਹਾ, ‘ਤੁਹਾਡੀ ਅੰਤਰਨਿਹਿਤ ਮਾਨਵਤਾ ਅੱਜ ਸਮੇਂ ਦੀ ਮੰਗ ਹੈ।

ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਸਾਡੇ ਜੀਵਨ ਅਤੇ ਖੁਸ਼ਹਾਲੀ ਦਾ ਅਧਾਰ ਹੈ। ਖੇਤੀਬਾੜੀ ਕਾਰਜ ਸੁਚਾਰੂ ਅਤੇ ਸੁਰੱਖਿਅਤ ਰੂਪ ਨਾਲ ਹੋਣ, ਇਸ ਦੇ ਹਰ ਸੰਭਵ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ, ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਸ਼ੇ ਤੇ ਉਨ੍ਹਾਂ ਨੇ ਖ਼ੁਦ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਕੈਬਨਿਟ  ਸਕੱਤਰ ਨਾਲ ਗੱਲ ਕੀਤੀ ਹੈ।

ਆਪਦਾ ਦੀ ਇਸ ਘੜੀ ਵਿੱਚ ਡਾਕਟਰਾਂ, ਸਿਹਤ ਕਰਮੀਆਂ, ਪੁਲਿਸ, ਸਵੱਛਤਾ ਕਰਮੀਆਂ ਦਾ ਅਭਿਨੰਦਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਪਹਿਲੀ ਲਾਈਨ ਵਿੱਚ ਖੜ੍ਹੇ ਇਹ ਯੋਧੇ ਖ਼ੁਦ ਨੂੰ ਖ਼ਤਰਾ ਹੋਣ ਦੇ ਬਾਵਜੂਦ ਨਿਸ਼ਠਾਪੂਰਵਕ ਜਨ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਤੋਂ ਉਮੀਦ ਕੀਤੀ  ਕਿ ਇਸ ਸਮੇਂ ਹਰ ਨਾਗਰਿਕ ਦਾ ਕਰੱਤਵ ਹੈ ਕਿ ਉਹ ਸਮਾਜਿਕ ਅਤੇ ਵਿਅਕਤੀਗਤ ਦੂਰੀ ਬਣਾਈ ਰੱਖਣ ਅਤੇ ਸੁਝਾਏ ਗਏ ਸਵੱਛਤਾ ਨਿਯਮਾਂ ਦਾ ਪਾਲਣ ਕਰਨ।

ਉਨ੍ਹਾਂ ਨੇ ਸੱਦਾ ਦਿੱਤਾ ਕਿ ਸਾਰੇ ਨਾਗਰਿਕ ਸੰਕ੍ਰਮਣ ਦੇ ਵਿਰੁੱਧ ਲੜਾਈ  ਦੇ ਲਈ ਸਥਾਪਿਤ ਪੀਐੱਮ ਕੇਅਰਸ ਫੰਡਵਿੱਚ ਉਦਾਰਤਾਪੂਰਵਕ ਆਪਣਾ ਯੋਗਦਾਨ ਦੇਣ। ਉਪ ਰਾਸ਼ਟਰਪਤੀ ਨੇ ਉਨ੍ਹਾਂ ਸਾਰੇ ਵਿਅਕਤੀਆਂ ਅਤੇ ਸੰਗਠਨਾਂ ਦੀ ਸ਼ਲਾਘਾ ਕੀਤੀ  ਜਿਨ੍ਹਾਂ ਨੇ ਇਸ ਫੰਡ ਵਿੱਚ ਆਪਣਾ ਯੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਸੱਦਾ ਦਿੱਤਾ ਕਿ ਲਕਸ਼ ਅਤੇ ਸੰਕਲਪ ਦੀ ਏਕਤਾ  ਹੀ ਸਮੇਂ ਦੀ ਮੰਗ ਹੈ। ਇਸ ਸਮੇਂ ਸਾਨੂੰ ਮਤਭੇਦਾਂ ਤੋਂ ਉੱਪਰ ਉੱਠ ਕੇ ਆਪਣੇ ਨਿਸ਼ਚੇ ਦੀ ਏਕਤਾ ਅਤੇ ਦ੍ਰਿੜ੍ਹਤਾ ਨੂੰ ਬਣਾਈ ਰੱਖਣਾ ਹੈ। ਸ਼੍ਰੀ ਨਾਇਡੂ ਨੇ ਸਮਾਜ ਦੇ ਬੁੱਧੀਜੀਵੀਆਂ ਅਤੇ ਸਾਰੇ ਸਬੰਧਿਤ ਪੱਖਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਸਮੇਂ ਵਿੱਚ ਉਹ ਹੋਰ ਕਿਸੇ ਵੀ ਮੁੱਦੇ ਨੂੰ ਕਿਨਾਰੇ ਰੱਖਣ ਅਤੇ ਸੰਭਵ ਹੋਵੇ ਤਾਂ ਇਸ ਚੁਣੌਤੀ ਦੇ ਸਮਾਧਾਨ ਲਈ ਕਾਰਗਰ ਸੁਝਾਅ ਦੇਣ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਜਨਸੰਖਿਆ ਦੇ ਵਿਸ਼ਾਲ ਆਕਾਰ ਨੂੰ ਦੇਖਦੇ ਹੋਏ ਭਾਰਤ ਦੇ ਪ੍ਰਯਤਨਾਂ ਦੀ ਸਫ਼ਲਤਾ ਦਰਅਸਲ ਕੋਰੋਨਾ ਦੇ ਵਿਰੁੱਧ ਆਲਮੀ ਲੜਾਈ  ਦੀ ਸਫ਼ਲਤਾ ਦੇ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਲਮੀ ਆਪਦਾ ਦੇ ਵਿਰੁੱਧ ਸਾਡੀ ਸਾਂਝੀ ਵਿਜੈ(ਜਿੱਤ) ਨੂੰ ਸੁਨਿਸ਼ਚਿਤ ਕਰਨ ਲਈ ਹਰ ਭਾਰਤੀ ਆਪਣੇ ਸਾਥੀ ਦੇਸ਼ਵਾਸੀ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਵੇ।

ਉਪ ਰਾਸ਼ਟਰਪਤੀ  ਨੇ ਲੋਕਾਂ ਨੂੰ ਸੁਝਾਅ ਦਿੱਤਾ ਕਿ ਲੰਬੀ  ਮਿਆਦ ਤੱਕ ਘਰ ਵਿੱਚ ਹੀ ਸੀਮਿਤ ਰਹਿਣਾ ਨਿਰਸੰਦੇਹ ਬੇਮਿਸਾਲ ਅਨੁਭਵ ਹੈ, ਲੇਕਿਨ ਉਹ ਇਸ ਚੁਣੌਤੀ ਨੂੰ ਅਵਸਰ ਵਿੱਚ ਬਦਲਣ। ਜੀਵਨ ਦੇ ਰੁਝੇਵਿਆਂ ਤੋਂ ਦੂਰ ਇਹ ਮਿਆਦ ਸਾਨੂੰ ਆਪਣਿਆਂ ਨਾਲ ਪੁਰਾਣੇ ਸਬੰਧਾਂ ਨੂੰ ਫੇਰ ਜੋੜਨ ਦਾ ਅਵਸਰ ਦਿੰਦੀ ਹੈ। ਉਨ੍ਹਾਂ ਦੇ ਨਾਲ ਸਮਾਂ ਬਿਤਾਓ। ਉਨ੍ਹਾਂ ਨੇ ਕਿਹਾ ਕਿ ਸ਼ੇਅਰ ਐਂਡ ਕੇਅਰ, ਮਾਧਵ ਸੇਵਾ ਤੋਂ ਪਹਿਲਾਂ ਮਾਨਵ ਸੇਵਾ ਸਾਡਾ ਸਨਾਤਨ ਜੀਵਨ ਦਰਸ਼ਨ ਰਿਹਾ ਹੈ। ਸ਼੍ਰੀ ਨਾਇਡੂ ਨੇ ਤਾਕੀਦ ਕੀਤੀ ਕਿ ਲੋਕ ਸੰਪੂਰਨ ਲੌਕਡਾਊਨ ਦੀਆਂ ਸੀਮਾਵਾਂ ਵਿੱਚ ਰਹਿੰਦੇ ਹੋਏ ਸਮਾਜ ਦੇ ਕਮਜ਼ੋਰ ਵਰਗਾਂ ਦੇ ਜ਼ਰੂਰਤਮੰਦ ਲੋਕਾਂ ਦਾ ਸਹਾਰਾ ਬਣਨ।

ਸੋਸ਼ਲ ਮੀਡੀਆ ਦੇ ਮਹੱਤਵ ਦੇ ਸੰਦਰਭ ਵਿੱਚ ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਇਸ ਮਿਆਦ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਜ਼ਿੰਮੇਵਾਰੀਪੂਰਵਕ ਕਰਨ। ਕੋਰੋਨਾ ਵਾਇਰਸ ਬਾਰੇ  ਭਰਮ ਫੈਲਾਉਣ ਦੀ ਬਜਾਏ ਇਸ ਸਮੱਸਿਆ ਦੇ ਨਿਦਾਨ ਅਤੇ ਰੋਗ ਦੇ ਇਲਾਜ ਦੇ ਬਾਰੇ ਪ੍ਰਮਾਣਿਕ ਸੂਚਨਾ ਅਤੇ ਜਾਗ੍ਰਿਤੀ ਫੈਲਾਓ। ਉਪ ਰਾਸ਼ਟਰਪਤੀ ਨੇ ਕਿਹਾ ਕਿ ਅਫ਼ਵਾਹ ਅਤੇ ਭੈ ਫੈਲਾਉਣ ਦੀ ਬਜਾਏ ਲੋਕਾਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ।

 

*****

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ


(Release ID: 1609884) Visitor Counter : 158


Read this release in: English