ਗ੍ਰਹਿ ਮੰਤਰਾਲਾ

ਨਿਜ਼ਾਮੂਦੀਨ ਦਿੱਲੀ ਵਿੱਚ ਉਨ੍ਹਾਂ ਦੇ ਇਕੱਠੇ ਹੋਣ ਬਾਅਦ ਭਾਰਤ ਵਿੱਚ ਕੋਵਿਡ-19 ਪਾਜ਼ਿਟਿਵ ਤਬਲੀਗ਼ ਜਮਾਤ ਦੇ ਵਰਕਰਾਂ ਦੀ ਪਹਿਚਾਣ ਕਰਨ, ਉਨ੍ਹਾਂ ਨੂੰ ਅਲੱਗ ਕਰਨ ਅਤੇ ਕੁਆਰੰਟੀਨ ਕਰਨ ਲਈ ਸਰਕਾਰ ਪ੍ਰਤੀਬੱਧ

ਗ੍ਰਹਿ ਮੰਤਰਾਲਾ ਨੇ ਤੇਲੰਗਨਾ ਵਿੱਚ ਕੋਵਿਡ-19 ਪਾਜ਼ਿਟਿਵ ਮਾਮਲਿਆਂ ਦੇ ਸਾਹਮਣੇ ਆਉਂਦਿਆਂ ਹੀ 21 ਮਾਰਚ, 2020 ਨੂੰ ਸਾਰੇ ਰਾਜਾਂ ਨਾਲ ਭਾਰਤ ਵਿੱਚ ਤਬਲੀਗ਼ ਜਮਾਤ ਦੇ ਵਰਕਰਾਂ ਦਾ ਵੇਰਵਾ ਸਾਂਝਾ ਕੀਤਾ

ਹੁਣ ਤੱਕ ਤਬਲੀਗ਼ ਜਮਾਤ ਦੇ 1339 ਵਰਕਰਾਂ ਨੂੰ ਨਰੇਲਾ, ਸੁਲਤਾਨਪੁਰੀ ਅਤੇ ਬੱਕਰਵਾਲਾ ਕੁਆਰੰਟੀਨ ਕੇਂਦਰਾਂ ਅਤੇ ਹੋਰ ਹਸਪਤਾਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ

ਸਟੇਟ ਪੁਲਿਸ ਇਨ੍ਹਾਂ ਵਿਦੇਸ਼ੀ ਤਬਲੀਗ਼ ਜਮਾਤ ਵਰਕਰਾਂ ਦੇ ਵੀਜ਼ਿਆਂ ਦੀ ਜਾਂਚ ਕਰਕੇ ਵੀਜ਼ਾ ਸ਼ਰਤਾਂ ਦੇ ਉਲੰਘਣ ਦੇ ਮਾਮਲਿਆਂ ’ਤੇ ਅੱਗੇ ਦੀ ਕਾਰਵਾਈ ਕਰੇਗੀ

Posted On: 31 MAR 2020 6:00PM by PIB Chandigarh

ਗ੍ਰਹਿ ਮੰਤਰਾਲੇ ਨੇ ਤੇਲੰਗਾਨਾ ਵਿੱਚ ਕੋਵਿਡ - 19 ਪਾਜ਼ਿਟਿਵ ਮਾਮਲਿਆਂ ਦੇ ਸਾਹਮਣੇ ਆਉਂਦੇ ਹੀ 21 ਮਾਰਚ, 2020 ਨੂੰ ਸਾਰੇ ਰਾਜਾਂ ਦੇ ਨਾਲ ਭਾਰਤ ਵਿੱਚ ਤਬਲੀਗ਼ ਜਮਾਤ ਵਰਕਰਾਂ ਦਾ ਵੇਰਵਾ ਸਾਂਝਾ ਕੀਤਾ।

 

ਇਸ ਤੁਰਤ ਕਾਰਵਾਈ ਦਾ ਉਦੇਸ਼ ਕੋਵਿਡ - 19 ਪਾਜ਼ਿਟਿਵ ਤਬਲੀਗ਼ ਜਮਾਤ ਵਰਕਰਾਂ ਦੀ ਪਹਿਚਾਣ ਕਰਨਾ, ਉਨ੍ਹਾਂ ਨੂੰ ਅਲੱਗ ਕਰਕੇ ਕੁਆਰੰਟੀਨ ਕਰਨਾ ਸੀ, ਜਿਸ ਨਾਲ ਦੇਸ਼ ਵਿੱਚ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ । ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀਜੀਪੀ) ਦੇ ਨਾਲ-ਨਾਲ ਸੀਪੀ, ਦਿੱਲੀ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ ।  28 ਅਤੇ 29 ਮਾਰਚ ਨੂੰ ਵੀ DIB ਵੱਲੋਂ ਵੀ ਸਾਰੇ ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲਾਂ (ਡੀਜੀਪੀ) ਨੂੰ ਇਸ ਸਬੰਧੀ ਪੱਤਰ ਲਿਖੇ ਗਏ ਸਨ।

 

ਇਸੇ ਦੌਰਾਨ, ਦਿੱਲੀ ਦੇ ਨਿਜ਼ਾਮੂਦੀਨ ਦੇ ਮਰਕਜ਼ ਵਿੱਚ ਰਹਿਣ ਵਾਲੇ ਜਮਾਤ ਵਰਕਰਾਂ ਨੂੰ ਵੀ ਰਾਜ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਮੈਡੀਕਲ ਸਕ੍ਰੀਨਿੰਗ ਲਈ ਬੇਨਤੀ ਕੀਤੀ।  29 ਮਾਰਚ ਤੱਕ, ਲਗਭਗ 162 ਜਮਾਤ ਵਰਕਰਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਕੁਆਰੰਟੀਨ ਕੇਂਦਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ । ਹੁਣ ਤੱਕ 1339 ਜਮਾਤ ਵਰਕਰਾਂ ਨੂੰ ਐੱਲਐੱਨਜੇਪੀਆਰਜੀਐੱਸਐੱਸ, ਜੀਟੀਬੀ, ਡੀਡੀਯੂ ਹਸਪਤਾਲਾਂ ਅਤੇ ਏਮਸ, ਝੱਜਰ ਦੇ ਇਲਾਵਾ ਨਰੇਲਾਸੁਲਤਾਨਪੁਰੀ ਅਤੇ ਬੱਕਰਵਾਲਾ ਕੁਆਰੰਟੀਨ ਕੇਂਦਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।  ਉਨ੍ਹਾਂ ਵਿੱਚੋਂ ਬਾਕੀਆਂ ਦੀ ਹੁਣ ਕੋਵਿਡ - 19 ਸੰਕ੍ਰਮਣਾਂ ਲਈ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ।

 

ਆਮਤੌਰ ਤੇ, ਭਾਰਤ ਆਉਣ ਵਾਲੇ ਤਬਲੀਗ਼ ਜਮਾਤ ਨਾਲ ਜੁੜੇ ਸਾਰੇ ਵਿਦੇਸ਼ੀ ਨਾਗਰਿਕ ਟੂਰਿਸਟ ਵੀਜ਼ੇ ਤੇ ਆਉਂਦੇ ਹਨ । ਗ੍ਰਹਿ ਮੰਤਰਾਲੇ ਦੁਆਰਾ ਪਹਿਲਾਂ ਹੀ ਜਾਰੀ ਦਿਸ਼ਾ - ਨਿਰਦੇਸ਼ਾਂ ਅਨੁਸਾਰ ਜਮਾਤ ਦੇ ਇਨ੍ਹਾਂ ਵਿਦੇਸ਼ੀ ਵਰਕਰਾਂ ਨੂੰ ਟੂਰਿਸਟ ਵੀਜ਼ੇ ਤੇ ਮਿਸ਼ਨਰੀ ਕੰਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਸਟੇਟ ਪੁਲਿਸ ਇਨ੍ਹਾਂ ਸਾਰੇ ਵਿਦੇਸ਼ੀ ਜਮਾਤ ਵਰਕਰਾਂ ਦੇ ਵੀਜ਼ਿਆਂ ਦੀ ਜਾਂਚ ਕਰੇਗੀ ਅਤੇ ਵੀਜ਼ਾ ਸ਼ਰਤਾਂ ਦੇ ਉਲੰਘਣ ਦੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰੇਗੀ ।

 

Click here to see document on Tabligh Activities in India

 

*****

ਵੀਜੀ/ਐੱਸਐੱਨਸੀ/ਵੀਐੱਮ


(Release ID: 1609749) Visitor Counter : 237


Read this release in: English