ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ-19 ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਦਵਾਈਆਂ ਦੀ ਕੋਈ ਕਮੀ ਨਹੀਂ ਹੈ;

ਔਸ਼ਧ ਵਿਭਾਗ, ਹੋਰ ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਨਾਲ ਨਿਯਮਿਤ ਰੂਪ ਨਾਲ ਡਿਸਟ੍ਰੀਬਿਊਸ਼ਨ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਉਪਲੱਬਧਤਾ, ਸਪਲਾਈ ਅਤੇ ਸਥਾਨਕ ਸਮੱਸਿਆਵਾਂ ਦਾ ਸਮਾਧਾਨ ਕਰ ਰਿਹਾ ਹੈ

Posted On: 31 MAR 2020 7:10PM by PIB Chandigarh

1. ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਔਸ਼ਧ ਵਿਭਾਗ ਦੁਆਰਾ ਹੋਰ ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਨਾਲ ਡਿਸਟ੍ਰੀਬਿਊਸ਼ਨ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਦਵਾਈਆਂ ਦੀ ਉਪਲੱਬਧਤਾ, ਸਪਲਾਈ ਅਤੇ ਸਥਾਨਕ ਮੁੱਦਿਆਂ ਨਾਲ ਸਬੰਧਿਤ ਮੁੱਦਿਆਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ। ਵਿਭਾਗ ਵਿੱਚ ਇੱਕ ਸੈਂਟਰਲ ਕੰਟਰੋਲ ਰੂਮ  [ 011 - 23389840 ]  ਸਥਾਪਿਤ ਕੀਤਾ ਗਿਆ ਹੈ, ਜੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੰਮ ਕਰ ਰਿਹਾ ਹੈ ।  ਨੈਸ਼ਨਲ ਫਾਰਮਾਸਿਊਟੀਕਲ ਪ੍ਰਾਇਸਿੰਗ ਅਥਾਰਿਟੀ (ਐੱਨਪੀਪੀਏ) ਦੁਆਰਾ ਇੱਕ ਹੋਰ ਕੰਟਰੋਲ ਰੂਮ  [ਹੈਲਪਲਾਈਨ ਨੰਬਰ 1800111255 ]  ਸਥਾਪਿਤ ਕੀਤਾ ਗਿਆ ਹੈ, ਜੋ 24 ਘੰਟੇ ਕੰਮ ਕਰਦਾ ਹੈ। ਇਹ ਕੰਟਰੋਲ ਰੂਮ ਕੋਵਿਡ - 19 ਦੇ ਪ੍ਰਕੋਪ ਨਾਲ ਸਬੰਧਿਤ ਪ੍ਰਸ਼ਨਾਂ / ਸ਼ਿਕਾਇਤਾਂ ਅਤੇ ਸੰਦੇਸ਼ਾਂ ਦਾ ਨਿਪਟਾਰਾ ਕਰਨ  ਦੇ ਨਾਲ-ਨਾਲ ਦਵਾਈਆਂ ਅਤੇ ਚਿਕਿਤਸਾ ਉਪਕਰਣਾਂ ਨਾਲ ਸਬੰਧਿਤ ਟ੍ਰਾਂਸਪੋਰਟ ਅਤੇ ਹੋਰ ਲੌਜਿਸਟਿਕ ਸੇਵਾਵਾਂ ਲਈ ਵੀ ਤਾਲਮੇਲ ਕਰਦਾ ਹੈ ।

2. ਔਸ਼ਧ ਵਿਭਾਗ ਦੁਆਰਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਵਣਜ ਤੇ ਉਦਯੋਗ ਮੰਤਰਾਲਾਕਸਟਮਸ ਅਥਾਰਿਟੀਆਂ, ਸੈਂਟਰਲ ਅਤੇ ਸਟੇਟ ਡਰੱਗ ਕੰਟਰੋਲਰਾਂ, ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵਿਭਿੰਨ ਔਸ਼ਧੀ ਅਤੇ ਚਿਕਿਤਸਾ ਉਪਕਰਣ ਸੰਘਾਂ ਨਾਲ ਤਾਲਮੇਲ ਸਥਾਪਿਤ ਕਰਕੇ ਕੰਮ ਕੀਤਾ ਜਾ ਰਿਹਾ ਹੈ ।

3. ਚੀਨ ਵਿੱਚ ਕੋਰੋਨਾ ਵਾਇਰਸ ਫੈਲਣ ਦੇ ਬਾਅਦ ਤੋਂ ਹੀ ਔਸ਼ਧ ਵਿਭਾਗ ਦੁਆਰਾ ਦਵਾਈਆਂ  ਦੇ ਉਤਪਾਦਨ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਲੌਕਡਾਊਨ ਦੇ ਬਾਅਦ, ਇਹ ਵਿਭਾਗ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸਮੇਤ ਵਿਭਿੰਨ ਅਥਾਰਿਟੀਆਂ ਦੀ ਸਲਾਹ ਨਾਲ ਸਭ ਤੋਂ ਉੱਚ ਪ੍ਰਾਥਮਿਕਤਾ ਦੇ ਅਧਾਰ ਤੇ ਸਮੇਂ-ਸਮੇਂ ਤੇ ਸਾਹਮਣੇ ਆਉਣ ਵਾਲੇ ਵਿਭਿੰਨ ਮੁੱਦਿਆਂ ਦਾ ਛੇਤੀ ਤੋਂ ਛੇਤੀ ਸਮਾਧਾਨ ਕਰਕੇ ਉਦਯੋਗ ਦੇ ਕੰਮਾਂ ਨੂੰ ਸੁਵਿਧਾਜਨਕ ਬਣਾ ਰਿਹਾ ਹੈ। ਅਗਰ ਹੋਰ ਮੰਤਰਾਲਿਆਂ/ਵਿਭਾਗਾਂ ਨਾਲ ਸਬੰਧਿਤ ਕੋਈ ਵੀ ਮੁੱਦਾ ਆਉਂਦਾ ਹੈ ਜਾਂ ਡੀਓਪੀ ਦੇ ਨੋਟਿਸ ਵਿੱਚ ਲਿਆਂਦਾ ਜਾਂਦਾ ਹੈ, ਤਾਂ ਉਸ ਨੂੰ ਅੰਤਰ-ਵਿਭਾਗੀ ਤਾਲਮੇਲ ਦੇ ਹਿੱਸੇ ਦੇ ਰੂਪ ਵਿੱਚ, ਅਧਿਕਾਰ ਪ੍ਰਾਪਤ ਸਮੂਹਾਂ  ਜ਼ਰੀਏ ਸਬੰਧਿਤ ਅਥਾਰਿਟੀਆਂ ਤੱਕ ਭੇਜ ਦਿੱਤਾ ਜਾਂਦਾ ਹੈ। ਐੱਨਪੀਪੀਏ ਨੇ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਸਮੇਂ ਜ਼ਰੂਰੀ ਦਵਾਈਆਂ ਦੇ ਉਚਿਤ ਸਟਾਕ ਦਾ ਉਤਪਾਦਨ ਅਤੇ ਰਖ-ਰਖਾਅ ਕਰਨ। ਲੌਕਡਾਊਨ ਦੀ ਮਿਆਦ ਦੇ ਦੌਰਾਨ ਦਵਾਈਆਂ ਅਤੇ ਚਿਕਿਤਸਾ ਉਪਕਰਣਾਂ ਦਾ ਉਤਪਾਦਨ ਸੁਨਿਸ਼ਚਿਤ ਕਰਨ ਲਈ ਸਭ ਤਰ੍ਹਾਂ ਦੇ ਪ੍ਰਯਤਨ ਕੀਤੇ ਜਾ ਰਹੇ ਹਨ ।

4. ਇਸ ਦੇ ਇਲਾਵਾ, ਵਿਭਾਗ ਦੁਆਰਾ ਵਟਸਐਪ ਗਰੁੱਪਾਂ/ ਈ-ਮੇਲ ਸਿਸਟਮ ਅਤੇ ਵੀਡੀਓ ਕਾਨਫਰੰਸਿੰਗ ਜਿਹੀਆਂ ਸੁਵਿਧਾਵਾਂ ਦੀ ਵਰਤੋਂ ਕਰਕੇ ਡਿਜੀਟਲ ਪਲੇਟਫਾਰਮਾਂ ਦਾ ਵੱਡੇ ਪੈਮਾਨੇ ਤੇ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਵਿਭਿੰਨ ਪੱਧਰਾਂ ਤੇ ਤੁਰੰਤ ਕਾਰਵਾਈ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

*****

ਆਰਸੀਜੇ/ਆਰਕੇਐੱਮ


(Release ID: 1609732) Visitor Counter : 137


Read this release in: English