ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਫਸੇ ਵਿਦੇਸ਼ੀ ਟੂਰਿਸਟਾਂ ਦੀ ਸਹਾਇਤਾ ਲਈ ‘ਸਟਰੈਂਡਡ ਇਨ ਇੰਡੀਆ’ ਪੋਰਟਲ ਲਾਂਚ ਕੀਤਾ

Posted On: 31 MAR 2020 1:09PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਫਸੇ ਵਿਦੇਸ਼ੀ ਟੂਰਿਸਟਾਂ ਨੂੰ ਸਹਾਇਤਾ ਪਹੁੰਚਾਉਣ ਵਾਸਤੇ ਇੱਕ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ਤੇ ਆਪਣੇ-ਆਪਣੇ ਦੇਸ਼ ਤੋਂ ਦੂਰ ਭਾਰਤ ਵਿੱਚ ਫਸੇ ਵਿਦੇਸ਼ੀ ਟੂਰਿਸਟਾਂ ਲਈ ਵਿਭਿੰਨ ਸੇਵਾਵਾਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ਹੈ। ਇਸ ਪੋਰਟਲ ਦਾ ਨਾਮ ਸਟਰੈਂਡਡ ਇਨ ਇੰਡੀਆ’ (‘Stranded in India’) ਹੈ ਅਤੇ ਇਸ ਦਾ ਉਦੇਸ਼ ਵਿਦੇਸ਼ੀ ਟੂਰਿਸਟਾਂ ਲਈ ਇੱਕ ਸਹਾਇਕ ਨੈੱਟਵਰਕ ਦੇ ਰੂਪ ਵਿੱਚ ਕੰਮ ਕਰਨਾ ਹੈ।

Description: https://static.pib.gov.in/WriteReadData/userfiles/image/image001F0RA.png

 

ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਚਲਦਿਆਂ ਅਚਾਨਕ ਪੈਦਾ ਹੋਏ ਹਾਲਾਤ ਦਾ ਸਾਹਮਣਾ ਕਰ ਰਹੀ ਹੈ ਅਤੇ ਇਹ ਟੂਰਿਸਟਾਂ ਵਿਸ਼ੇਸ਼ ਕਰਕੇ ਦੂਜੇ ਦੇਸ਼ਾਂ ਤੋਂ ਘੁੰਮਣ ਆਏ ਟੂਰਿਸਟਾਂ ਦੀ ਬਿਹਤਰੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੀਤਾ ਗਿਆ ਇੱਕ ਪ੍ਰਯਤਨ ਹੈ। ਇਸ ਕ੍ਰਮ ਵਿੱਚ ਟੂਰਿਜ਼ਮ ਮੰਤਰਾਲਾ ਲਗਾਤਾਰ ਸਤਰਕ ਬਣਿਆ ਹੋਇਆ ਹੈ ਅਤੇ ਟੂਰਿਸਟਾਂ ਦੀਆਂ ਜ਼ਰੂਰਤਾਂ ਦੇ ਅਧਾਰ ਤੇ ਸਹਾਇਤਾ ਲਈ ਵਿਭਿੰਨ ਪਹਿਲਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ।

Description: 2020-03-31 12:14:15.263000

ਪੋਰਟਲ strandedinindia.com ਵਿੱਚ ਨਿਮਨਲਿਖਿਤ ਜਾਣਕਾਰੀ ਦਿੱਤੀ ਗਈ ਹੈ, ਜੋ ਟੂਰਿਸਟਾਂ ਦੀਆਂ ਜ਼ਰੂਰਤਾਂ ਦੇ ਲਿਹਾਜ ਨਾਲ ਉਪਯੋਗੀ ਹੋਵੇਗੀ :

i) ਕੋਵਿਡ -19 ਹੈਲਪਲਾਈਨ ਨੰਬਰ ਜਾਂ ਕਾਲ ਸੈਂਟਰਾਂ ਨਾਲ ਸਬੰਧਿਤ ਵਿਆਪਕ ਜਾਣਕਾਰੀ। ਵਿਦੇਸ਼ੀ ਟੂਰਿਸਟ ਮਦਦ ਲਈ ਇਨ੍ਹਾਂ ਰਾਹੀਂ ਸੰਪਰਕ ਕਾਇਮ ਕਰ ਸਕਦੇ ਹਨ।

ii) ਵਿਦੇਸ਼ ਮੰਤਰਾਲੇ ਦੇ ਕੰਟਰੋਲ ਸੈਂਟਰਾਂ ਨਾਲ ਸਬੰਧਿਤ ਵਿਵਿਧ ਜਾਣਕਾਰੀ ਅਤੇ ਸੰਪਰਕ ਲਈ ਉਨ੍ਹਾਂ ਦੇ ਟੈਲੀਫੋਨ ਨੰਬਰ।

iii) ਸਟੇਟ ਅਧਾਰਿਤ / ਰੀਜਨਲ ਟੂਰਿਜ਼ਮ ਸਪੋਰਟ ਇਨਫਰਾਸਟ੍ਰਕਚਰ ਨਾਲ ਸਬੰਧਿਤ ਜਾਣਕਾਰੀ।

iv) ਵਿਦੇਸ਼ੀ ਟੂਰਿਸਟਾਂ ਨੂੰ ਜ਼ਿਆਦਾ ਜਾਣਕਾਰੀ ਦੇਣ ਅਤੇ ਸਬੰਧਿਤ ਅਧਿਕਾਰੀਆਂ ਦੀ ਮਦਦ ਕਰਨ ਲਈ ਹੈਲਪ ਸਪੋਰਟ ਸੈਕਸ਼ਨ।

ਟੂਰਿਜ਼ਮ ਵੈੱਬਸਾਈਟ ਅਤੇ ਟੂਰਿਜ਼ਮ ਮੰਤਰਾਲੇ ਦੇ ਚੈਨਲਾਂ ਤੇ ਇਹ ਵੈੱਬਸਾਈਟ ਨਜ਼ਰ ਆਵੇਗੀ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ strandedinindia.com ਜਾਂ incredibleindia.org ’ਤੇ ਜਾਓ।

*******

ਐੱਨਬੀ/ਏਕੇਜੇ/ਓਏ


(Release ID: 1609698) Visitor Counter : 219


Read this release in: English