ਇਸਪਾਤ ਮੰਤਰਾਲਾ
ਕੋਵਿਡ-19 ਬਾਰੇ ਪਬਲਿਕ ਹੈਲਥ ਰਿਸਪਾਂਸ ਜਾਣਨ ਲਈ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸਪਾਤ ਮੰਤਰਾਲੇ ਦੇ ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈ) ਨਾਲ ਵੀਡੀਓ ਕਾਨਫਰੰਸ ਕੀਤੀ
Posted On:
31 MAR 2020 3:26PM by PIB Chandigarh
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੋਵਿਡ-19 ਬਾਰੇ ਪਬਲਿਕ ਹੈਲਥ ਰਿਸਪਾਂਸ ਜਾਣਨ ਲਈ ਇਸਪਾਤ ਮੰਤਰਾਲੇ ਦੇ ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈ) ਦੇ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ। ਇਸ ਦੌਰਾਨ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਮੰਤਰਾਲਾ ਦੇ ਸਕੱਤਰ ਸ਼੍ਰੀ ਬਿਨਾਏ ਕੁਮਾਰ ਵੀ ਮੌਜੂਦ ਸਨ। ਬੈਠਕ ਵਿੱਚ ਹੇਠਾਂ ਲਿਖੇ ਫੈਸਲੇ ਕੀਤੇ ਗਏ :
1. ਸੈਂਟਰਲ ਪਬਲਿਕ ਸੈਕਟਰ ਉੱਦਮ (ਸੀਪੀਐੱਸਈ) ਆਪਣੇ ਕਾਰਜਸਥਲ, ਟਾਊਨਸ਼ਿਪਾਂ, ਖਾਨਾਂ (mines) ਆਦਿ ਵਿੱਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ (ਸੋਸ਼ਲ ਡਿਸਟੈਂਸਿੰਗ) ਦੇ ਸਰਕਾਰ ਦੁਆਰਾ ਜਾਰੀ ਨਿਯਮਾਂ ਦਾ ਪਾਲਣ ਕਰਨਗੇ।
2. ਸੀਪੀਐੱਸਈ ਨੇ ਕੋਵਿਡ – 19 ਦੇ ਸਬੰਧ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ / ਜਾਂ ਰਾਜ ਸਰਕਾਰਾਂ ਨੂੰ ਜਿਨ੍ਹਾਂ ਹਸਪਤਾਲਾਂ, ਕੁਆਰੰਟੀਨ ਸੁਵਿਧਾਵਾਂ ਦੀਆਂ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨੂੰ ਪੂਰੀ ਤਿਆਰੀ ਨਾਲ ਰੱਖਿਆ ਜਾਵੇ।
3. ਸੀਪੀਐੱਸਈ ਸੈੱਲ ਦੁਆਰਾ ਸ਼ੁਰੂ ਕੀਤੀ ਗਈ ਸੇਵਾ ਪਹਿਲ (ਸੈੱਲ ਦੁਆਰਾ ਵਿਕਸਿਤ ਪੋਰਟਲ, ਜਿਸ ਵਿੱਚ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਮਾਜਿਕ ਖੇਤਰ ਵਿੱਚ ਕੋਈ ਵੀ ਪਹਿਲ ਕਰਨ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ) ਨੂੰ ਦੁਹਰਾ ਸਕਦਾ ਹੈ। ਇਸ ਪਹਿਲ ਤਹਿਤ, ‘ਅੰਨਦਾਨ’ (ਪਲਾਇਨ ਕਰਕੇ ਆਏ ਮਜ਼ਦੂਰਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਭੋਜਨ ਖਵਾਉਣਾ) ਪਹਿਲ ਨੂੰ ਇਸਪਾਤ ਸੀਪੀਐੱਸਈ ਪਲਾਇਨ ਕਰਕੇ ਆਏ ਮਜ਼ਦੂਰਾਂ, ਕਮਜ਼ੋਰ ਵਰਗਾਂ ਆਦਿ ਲਈ ਤਤਕਾਲ ਅਪਣਾ ਸਕਦਾ ਹੈ।
ਇਸੇ ਦੌਰਾਨ, ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ) ਤਹਿਤ ਹਰੇਕ ਇਸਪਾਤ ਸੀਪੀਐੱਸਈ ਪ੍ਰਧਾਨ ਮੰਤਰੀ ਸੁਰੱਖਿਆ ਫੰਡ (ਪੀਐੱਮ-ਕੇਅਰਸ ਫੰਡ) ਵਿੱਚ ਇਸ ਤਰ੍ਹਾਂ ਯੋਗਦਾਨ ਦੇਵੇਗਾ :
|
ਸੀਪੀਐੱਸਈ ਦਾ ਨਾਮ
|
ਖਰਚ ਨਹੀਂ ਕੀਤੀ ਗਈ ਸੀਐੱਸਆਰ ਰਕਮ (2019-20) ਜਿਸ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਫੰਡ (ਪੀਐੱਮ-ਕੇਅਰਸ ਫੰਡ) ਵਿੱਚ ਦਿੱਤਾ ਜਾਵੇਗਾ
|
ਸਾਲ 2020-21 ਲਈ ਸੀਐੱਸਆਰ ਰਕਮ ਜਿਸ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਫੰਡ (ਪੀਐੱਮ-ਕੇਅਰਸ ਫੰਡ) ਵਿੱਚ ਜਮਾ ਕੀਤਾ ਜਾਵੇਗਾ
|
|
|
ਰੁਪਏ ਕਰੋੜ ਵਿੱਚ
|
|
ਸੇਲ (SAIL)
|
5
|
25
|
|
ਆਰਆਈਐੱਨਐੱਲ
|
1.16
|
5
|
|
ਐੱਨਐੱਮਡੀਸੀ
|
5
|
150
|
|
ਐੱਮਓਆਈਐੱਲ
|
3
|
45
|
|
ਮੇਕੌਨ
|
2.75
|
5
|
|
ਕੇਆਈਓਸੀਐੱਲ
|
0.10
|
10
|
|
ਐੱਮਐੱਸਟੀਸੀ
|
0.54
|
5
|
|
ਐੱਫਐੱਸਐੱਨਐੱਲ
|
-
|
5
|
|
ਕੁੱਲ
|
17.55
|
250
|
| |
|
|
|
******
ਵਾਈਕੇਬੀ/ਟੀਐੱਫਕੇ
(Release ID: 1609695)
ਵਿਜ਼ੀਟਰ ਕਾਊਂਟਰ : 101