ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਨੇ ਸਸਤੀਆਂ ਦਵਾਈਆਂ ਦੀ ਪਹੁੰਚ ਵਧਾਉਣ ਅਤੇ ਕਈ ਦੇਸ਼ਾਂ ਦਰਮਿਆਨ ਸਿਹਤ ਪੇਸ਼ੇਵਰਾਂ ਦੇ ਆਵਾਗਮਨ ਨੂੰ ਅਸਾਨ ਬਣਾਉਣ ਦੀ ਸੁਵਿਧਾ ਦਾ ਸੱਦਾ ਦਿੱਤਾ
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ, ਭਾਰਤ ਪ੍ਰਭਾਵੀ ਅਤੇ ਚੰਗੀ ਗੁਣਵੱਤਾ ਵਾਲੇ ਮੈਡੀਕਲ ਉਤਪਾਦਾਂ ਅਤੇ ਦਵਾਈਆਂ ਦਾ ਭਰੋਸੇਯੋਗ ਅਤੇ ਕਿਫਾਇਤੀ ਸਰੋਤ ਰਿਹਾ ਹੈ
ਜੀ20 ਦੇਸ਼ਾਂ ਦੇ ਵਪਾਰ ਅਤੇ ਨਿਵੇਸ਼ ਮੰਤਰੀਆਂ ਨੇ ਆਪਣੇ ਬਜ਼ਾਰਾਂ ਨੂੰ ਖੁੱਲ੍ਹਾ ਰੱਖਣ ਅਤੇ ਲੌਜਿਸਟਿਕਸ ਨੈੱਟਵਰਕ ਦਾ ਅਸਾਨ ਅਤੇ ਨਿਰੰਤਰ ਪਰਿਚਾਲਨ ਜਾਰੀ ਰੱਖਣ ਦਾ ਫੈਸਲਾ ਕੀਤਾ
Posted On:
31 MAR 2020 12:04PM by PIB Chandigarh
ਭਾਰਤ ਨੇ ਮਹਾਮਾਰੀਆਂ ਦੇ ਖ਼ਿਲਾਫ਼ ਲੜਾਈ ਵਿੱਚ ਘੱਟ ਕੀਮਤ ਵਿੱਚ ਦਵਾਈਆਂ ਦੀ ਉਪਲੱਬਧਤਾ ਵਧਾਉਣ ਲਈ ਇੱਕ ਆਲਮੀ ਤੰਤਰ ਵਿਕਸਿਤ ਕਰਨ ਅਤੇ ਇੱਕ ਤੋਂ ਦੂਜੇ ਦੇਸ਼ ਲਈ ਸਿਹਤ ਪੇਸ਼ੇਵਰਾਂ ਦੇ ਆਵਾਗਮਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ ਹੈ। ਜੀ-20 ਦੇਸ਼ਾਂ ਦੇ ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਵਿੱਚ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਵਰਤਮਾਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਹੁ ਪੱਖੀ ਪ੍ਰਤੀਬੱਧਤਾਵਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੇ ਪ੍ਰਭਾਵ ਵਿੱਚ ਸੁਧਾਰ ਉੱਤੇ ਜ਼ੋਰ ਦਿੱਤਾ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਕਈ ਚੁਣੌਤੀਆਂ ਦੇ ਬਾਵਜੂਦ ਦੁਨੀਆ ਦੇ ਲਗਭਗ 190 ਦੇਸ਼ਾਂ ਲਈ ਪ੍ਰਭਾਵੀ ਅਤੇ ਉੱਚ ਗੁਣਵੱਤਾ ਵਾਲੇ ਮੈਡੀਕਲ ਅਤੇ ਫਾਰਮਾ ਉਤਪਾਦਾਂ ਲਈ ਭਰੋਸੇਯੋਗ ਅਤੇ ਕਿਫਾਇਤੀ ਸਰੋਤ ਰਿਹਾ ਹੈ। ਉਨ੍ਹਾਂ ਕਿਹਾ, “ਸਾਨੂੰ ਭਰੋਸਾ ਹੈ ਕਿ ਬਿਹਤਰ ਰੈਗੂਲੇਟਰੀ ਅਤੇ ਖੋਜ ਤੇ ਵਿਕਾਸ (ਆਰਐਂਡਡੀ) ਸਹਿਯੋਗ ਨਾਲ ਭਾਰਤ ਅਜਿਹੇ ਸੰਕਟਪੂਰਨ ਹਾਲਾਤ ਵਿੱਚ ਦੁਨੀਆ ਦੀ ਸੇਵਾ ਕਰਨ ਲਈ ਆਪਣੀਆਂ ਸਮਰੱਥਾਵਾਂ ਵਿੱਚ ਜ਼ਿਆਦਾ ਸੁਧਾਰ ਕਰ ਸਕਦਾ ਹੈ। ਸਾਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਸਮਰੱਥਾਵਾਂ ਦਾ ਹੱਲ ਕੱਢਣ ਅਤੇ ਗ਼ਰੀਬਾਂ ਦਾ ਜੀਵਨ, ਆਜੀਵਿਕਾ , ਫੂਡ ਅਤੇ ਪੋਸ਼ਣ ਸੁਰੱਖਿਆ ਲਈ ਉਚਿਤ ਸਾਧਨ ਬਣੇ ਰਹਿਣ।”
ਕੇਂਦਰੀ ਮੰਤਰੀ ਨੇ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਦੁਨੀਆ ਦੇ ਨਾਲ ਭਾਰਤ ਦੀ ਇਕਜੁੱਟਤਾ ਅਤੇ ਜ਼ਰੂਰੀ ਸੇਵਾਵਾਂ ਨੂੰ ਬਰਕਰਾਰ ਰੱਖਣ ਦੇ ਕੰਮ ਵਿੱਚ ਲੱਗੇ ਸਿਹਤ ਪੇਸ਼ੇਵਰਾਂ, ਸਫਾਈ ਕਰਮਚਾਰੀਆਂ ਅਤੇ ਹੋਰ ਲੋਕਾਂ ਲਈ ਸਮਰਥਨ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਅਤੇ ਅਲਪ ਵਿਕਸਿਤ ਦੇਸ਼ ਜ਼ਿਆਦਾ ਸੰਵੇਦਨਸ਼ੀਲ ਹਨ, ਕਿਉਂਕਿ ਇਸ ਬੇਮਿਸਾਲ ਮਹਾਮਾਰੀ ਦਾ ਸਾਹਮਣਾ ਕਰਨ ਲਈ ਉਨ੍ਹਾਂ ਦੇ ਸੰਸਾਧਨ, ਬੁਨਿਆਦੀ ਢਾਂਚੇ ਅਤੇ ਟੈਕਨੀਕਲ ਸਮਰੱਥਾਵਾਂ ਘੱਟ ਪੈ ਸਕਦੀਆਂ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਇਨ੍ਹਾਂ ਬੇਮਿਸਾਲ ਚੁਣੌਤੀਆਂ ਤੋਂ ਉੱਭਰਨ ਲਈ ਦੁਨੀਆ ਦੁਆਰਾ ਇਨੋਵੇਸ਼ਨ, ਸਹਿਯੋਗ ਅਤੇ ਸਰਗਰਮ ਪ੍ਰਤੀਕਿਰਿਆ ਜ਼ਰੂਰੀ ਹੈ। ਉਨ੍ਹਾਂ ਕਿਹਾ, “ਵਪਾਰ ਦੇ ਨਾਲ ਹੀ ਹੋਰ ਖੇਤਰਾਂ ਵਿੱਚ ਕਿਸੇ ਵੀ ਪਹਿਲ ਦੇ ਕੇਂਦਰ ਵਿੱਚ ਬਹੁ ਪੱਖੀ ਪ੍ਰਣਾਲੀ ਉੱਤੇ ਅਧਾਰਿਤ ਨਿਯਮਾਂ ਦੀ ਪ੍ਰਧਾਨਤਾ ਜ਼ਾਹਿਰ ਹੋਣੀ ਚਾਹੀਦੀ ਹੈ। ਸਾਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਮਾਨਾਂ ਅਤੇ ਸੇਵਾਵਾਂ ਖਾਸ ਤੌਰ 'ਤੇ ਦਵਾਈਆਂ ਅਤੇ ਭੋਜਨ ਉਤਪਾਦਾਂ ਦੀ ਸਪਲਾਈ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ, ਜੋ ਰਾਸ਼ਟਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਣੀ ਰਹਿਣੀ ਚਾਹੀਦੀ ਹੈ। ਵਪਾਰ ਨੂੰ ਸੁਵਿਧਾਜਨਕ ਬਣਾਈ ਰੱਖਣ ਵਾਸਤੇ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ ਅਤੇ ਜਿੱਥੇ ਵੀ ਜ਼ਰੂਰਤ ਹੋਵੇ ਕਸਟਮਸ, ਬੈਂਕਾਂ ਜਿਹੇ ਵਿਭਾਗਾਂ ਨੂੰ ਕਈ ਪ੍ਰਵਾਨਗੀਆਂ ਲਈ ਆਯਾਤਕਾਂ ਨੂੰ ਮੂਲ ਦਸਤਾਵੇਜ਼ ਪੇਸ਼ ਕੀਤੇ ਜਾਣ ਨਾਲ ਅਸਥਾਈ ਤੌਰ ‘ਤੇ ਛੂਟ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਇਲਾਵਾ, ਸਾਨੂੰ ਅਜਿਹਾ ਉਚਿਤ ਤੰਤਰ ਵਿਕਸਿਤ ਕਰਨ ਦੀ ਜ਼ਰੂਰਤ ਹੈ ਜਿਸ ਤਹਿਤ ਪੂਰਵ ਸਹਿਮਤ ਪ੍ਰੋਟੋਕਾਲ ਤਹਿਤ ਕਈ ਦੇਸ਼ਾਂ ਦਰਮਿਆਨ ਬੇਹੱਦ ਘੱਟ ਸਮੇਂ ਵਿੱਚ ਹੀ ਪ੍ਰਮੁੱਖ ਦਵਾਈਆਂ, ਮੈਡੀਕਲ ਸਮੱਗਰੀ, ਜਾਂਚ ਸਮੱਗਰੀ ਅਤੇ ਕਿੱਟਾਂ ਦੀ ਸਪਲਾਈ ਅਤੇ ਸਿਹਤ ਪੇਸ਼ੇਵਰਾਂ ਦਾ ਆਵਾਗਮਨ ਅਸਾਨ ਹੋ ਸਕੇ।”
ਸ਼੍ਰੀ ਗੋਇਲ ਨੇ ਕਿਹਾ, “ਚਲੋ, ਮਹਾਮਾਰੀ ਨਾਲ ਲੜਾਈ ਵਿੱਚ ਆਪਣੇ ਨੇਤਾਵਾਂ ਦੇ ਨਿਰਦੇਸ਼ਾਂ ਦਾ ਮਿਲ ਕੇ ਪਾਲਣ ਕਰਦੇ ਹੋਏ ਆਲਮੀ ਅਰਥਵਿਵਸਥਾ ਦੀ ਰੱਖਿਆ, ਅੰਤਰਰਾਸ਼ਟਰੀ ਵਪਾਰ ਰੁਕਾਵਟਾਂ ਨੂੰ ਦੂਰ ਕਰਕੇ ਅਤੇ ਉਚਿਤ, ਸਥਾਈ ਅਤੇ ਨਿਯਮਾਂ ਉੱਤੇ ਅਧਾਰਿਤ ਵਿਸ਼ਵ ਵਪਾਰ ਨੂੰ ਆਲਮੀ ਬਜ਼ਾਰ ਦੇ ਵਿਕਾਰਾਂ ਤੋਂ ਬਚਾ ਕੇ ਸਹਿਯੋਗ ਵਧਾਉਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰੀਏ। ਨਾਲ ਹੀ ਸੁਨਿਸ਼ਚਿਤ ਕਰੀਏ ਕਿ ਸਾਰਿਆਂ ਦੀ ਸਿਹਤ ਅਤੇ ਸੰਪੰਨਤਾ ਲਈ ਇੱਕ ਸਾਧਨ ਦੇ ਰੂਪ ਵਿੱਚ ਕੰਮ ਕਰੀਏ, ਜਿਸ ਦੇ ਨਾਲ ਰਾਸ਼ਟਰਾਂ ਲਈ ਆਪਣੇ ਨਾਗਰਿਕਾਂ ਉੱਤੇ ਧਿਆਨ ਦੇਣ ਦੇ ਨਾਲ ਹੀ ਦੂਜਿਆਂ ਦੀ ਮਦਦ ਕੀਤੀ ਜਾ ਸਕੇ। ਇਸ ਨਾਲ ਹੀ ਮਾਨਵਤਾ ਐੱਸਡੀਜੀ 2030 ਪ੍ਰਤੀ ਸਾਡੀਆਂ ਪ੍ਰਤੀਬੱਧਤਾਵਾਂ ਦੇ ਕ੍ਰਮ ਵਿੱਚ ਸਾਂਝੇ ਟਿਕਾਊ ਭਵਿੱਖ ਦੀ ਦਿਸ਼ਾ ਵਿੱਚ ਕਦਮ ਵਧਾ ਸਕੇਗੀ।”
ਜੀ20 ਅਤੇ ਮਹਿਮਾਨ ਦੇਸ਼ਾਂ ਦੇ ਵਪਾਰ ਅਤੇ ਨਿਵੇਸ਼ ਮੰਤਰੀਆਂ ਨੇ ਆਪਣੇ-ਆਪਣੇ ਬਜ਼ਾਰਾਂ ਨੂੰ ਮੁਕਤ ਰੱਖਣ ਅਤੇ ਲੌਜਿਸਟਿਕਸ ਨੈੱਟਵਰਕ ਦੇ ਪਰਿਚਾਲਨ ਨੂੰ ਅਸਾਨ ਅਤੇ ਨਿਰੰਤਰ ਬਣਾਈ ਰੱਖਣ ਦਾ ਫੈਸਲਾ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ ਵਿੱਚ ਕੋਵਿਡ - 19 ਮਹਾਮਾਰੀ ਨੂੰ ਆਲਮੀ ਚੁਣੌਤੀ ਕਰਾਰ ਦਿੱਤਾ ਗਿਆ, ਨਾਲ ਹੀ ਇਸ ਦੇ ਲਈ ਕ੍ਰਮਬੱਧ ਆਲਮੀ ਕਦਮ ਉਠਾਉਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ। ਬੈਠਕ ਦੇ ਅੰਤ ਵਿੱਚ ਜਾਰੀ ਬਿਆਨ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਾਨਵ ਜੀਵਨ ਦੀ ਰੱਖਿਆ ਵਿੱਚ ਸਹਿਯੋਗ ਅਤੇ ਤਾਲਮੇਲ ਕਾਇਮ ਕਰਨ, ਸੰਕਟ ਦੇ ਬਾਅਦ ਮਜ਼ਬੂਤ ਆਰਥਿਕ ਸੁਧਾਰ ਅਤੇ ਇੱਕ ਟਿਕਾਊ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਦੀ ਨੀਂਹ ਰੱਖਣ ਦਾ ਸੱਦਾ ਦਿੱਤਾ ਗਿਆ।
ਬਿਆਨ ਵਿੱਚ ਕਿਹਾ ਗਿਆ ਕਿ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਗਏ ਹੰਗਾਮੀ ਉਪਾਅ ਲਕਸ਼ਿਤ, ਆਨੁਪਾਤਿਕ, ਪਾਰਦਰਸ਼ੀ ਅਤੇ ਅਸਥਾਈ ਹੋਣੇ ਚਾਹੀਦੇ ਹਨ। ਨਾਲ ਹੀ ਇਨ੍ਹਾਂ ਤੋਂ ਵਪਾਰ ਵਿੱਚ ਗ਼ੈਰ-ਜ਼ਰੂਰੀ ਰੁਕਾਵਟਾਂ ਜਾਂ ਆਲਮੀ ਸਪਲਾਈ ਚੇਨ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ ਅਤੇ ਉਹ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਨਿਯਮਾਂ ਦੇ ਅਨੁਰੂਪ ਹੋਣੇ ਚਾਹੀਦੇ ਹਨ। ਬਿਆਨ ਦੇ ਅਨੁਸਾਰ, “ਅਸੀਂ ਆਪਣੇ ਨਾਗਰਿਕਾਂ ਦੀ ਸਿਹਤ ਵਿੱਚ ਸਹਿਯੋਗ ਕਰਨ ਲਈ ਇੱਕ ਤੋਂ ਦੂਜੇ ਦੇਸ਼ ਵਿੱਚ ਅਹਿਮ ਮੈਡੀਕਲ ਸਪਲਾਈਆਂ ਅਤੇ ਉਪਕਰਣ, ਅਹਿਮ ਖੇਤੀਬਾੜੀ ਉਤਪਾਦਾਂ ਅਤੇ ਹੋਰ ਜ਼ਰੂਰੀ ਸਮਾਨ ਅਤੇ ਸੇਵਾਵਾਂ ਦਾ ਨਿਰੰਤਰ ਪ੍ਰਵਾਹ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਾਂ। ਰਾਸ਼ਟਰ ਦੀਆਂ ਜ਼ਰੂਰਤਾਂ ਦੇ ਅਨੁਰੂਪ ਅਸੀਂ ਇਨ੍ਹਾਂ ਜ਼ਰੂਰੀ ਵਸਤਾਂ ਦੇ ਵਪਾਰ ਨੂੰ ਅਸਾਨ ਬਣਾਉਣ ਲਈ ਤਤਕਾਲ ਕਦਮ ਉਠਾਵਾਂਗੇ। ਅਸੀਂ ਜ਼ਰੂਰਤ ਦੇ ਅਧਾਰ ‘ਤੇ ਜ਼ਰੂਰੀ ਮੈਡੀਕਲ ਸਪਲਾਈਆਂ ਦੀ ਉਪਲੱਬਧਤਾ ਅਤੇ ਪਹੁੰਚ ਅਸਾਨ ਬਣਾਉਣ ਅਤੇ ਸਮਾਨਤਾ ਦੇ ਅਧਾਰ ਉੱਤੇ ਕਿਫਾਇਤੀ ਕੀਮਤਾਂ ਉੱਤੇ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਸਹਿਯੋਗ ਕਰਾਂਗੇ। ਨਾਲ ਹੀ ਰਾਸ਼ਟਰੀ ਪਰਿਸਥਿਤੀਆਂ ਨੂੰ ਦੇਖਦੇ ਹੋਏ ਪ੍ਰੋਤਸਾਹਨ ਅਤੇ ਲਕਸ਼ਿਤ ਨਿਵੇਸ਼ ਰਾਹੀਂ ਅਤਿਰਿਕਤ ਉਤਪਾਦਨ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ। ਅਸੀਂ ਮੁਨਾਫਾਖੋਰੀ ਅਤੇ ਕੀਮਤਾਂ ਵਿੱਚ ਅਣਚਾਹੇ ਵਾਧੇ ਉੱਤੇ ਵੀ ਰੋਕ ਲਗਵਾਂਗੇ।”
*****
ਵਾਈਬੀ/ਏਪੀ
(Release ID: 1609693)
Visitor Counter : 144