ਵਣਜ ਤੇ ਉਦਯੋਗ ਮੰਤਰਾਲਾ

ਵਿਸ਼ੇਸ਼ ਆਰਥਿਕ ਜ਼ੋਨਾਂ (ਐੱਸਈਜ਼ੈੱਡ) ਵਿੱਚ ਫਾਰਮਾਸਿਊਟੀਕਲ ਅਤੇ ਹਸਪਤਾਲ ਦੇ ਉਪਕਰਣ ਜਿਹੀਆਂ ਜ਼ਰੂਰੀ ਵਸਤਾਂ ਬਣਾਉਣ ਵਾਲੀਆਂ 280 ਤੋਂ ਵੱਧ ਇਕਾਈਆਂ ਚਾਲੂ ਹਨ

Posted On: 31 MAR 2020 10:40AM by PIB Chandigarh

ਪਿਛਲੇ ਕਈ ਵਰ੍ਹਿਆਂ ਦੌਰਾਨ, ਭਾਰਤ ਤੋਂ ਨਿਰਯਾਤ ਵਿੱਚ ਵਿਸ਼ੇਸ਼ ਆਰਥਿਕ ਜ਼ੋਨ (ਐੱਸਈਜ਼ੈੱਡ) ਅਹਿਮ ਭੂਮਿਕਾ ਨਿਭਾ ਰਹੇ ਹਨ ਇਹ ਭਾਰਤ ਦੇ ਕੁੱਲ ਨਿਰਯਾਤ ਵਿੱਚ 18 ਪ੍ਰਤੀਸ਼ਤ ਹਿੱਸਾ ਪਾ ਰਹੇ ਹਨ ਚਾਲੂ ਵਿੱਤ ਵਰ੍ਹੇ 2019-20 ਦੌਰਾਨ ਵਿਸ਼ੇਸ਼ ਆਰਥਿਕ ਜ਼ੋਨ (ਐੱਸਈਜ਼ੈੱਡ) ਤੋਂ ਅਮਰੀਕਾ ਨੂੰ 110 ਬਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਹੋ ਚੁੱਕੇ ਹਨ ਦੇਸ਼ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੀ ਮੌਜੂਦਾ ਸਥਿਤੀ ਵਿੱਚ ਦਵਾਈਆਂ, ਫਾਰਮਾਸਿਊਟੀਕਲ ਅਤੇ ਹਸਪਤਾਲਾਂ ਦੇ ਉਪਕਰਣ ਜਿਹੀਆਂ ਜ਼ਰੂਰੀ ਵਸਤਾਂ ਤਿਆਰ ਕਰਨ ਵਾਲੀਆਂ ਇਕਾਈਆਂ ਇਨ੍ਹਾਂ ਜ਼ਰੂਰੀ ਵਸਤਾਂ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਕੰਮ ਕਰ ਰਹੀਆਂ ਹਨ 

 

ਵਿਸ਼ੇਸ਼ ਆਰਥਿਕ ਜ਼ੋਨ (ਐੱਸਈਜ਼ੈੱਡ) ਫਾਰਮਾਸਿਊਟੀਕਲ  ਅਤੇ ਹਸਪਤਾਲਾਂ ਦੇ ਉਪਕਰਣਾਂ ਜਿਹੀਆਂ ਜ਼ਰੂਰੀ ਵਸਤਾਂ  ਦਾ ਨਿਰਮਾਣ ਕਰਨ ਵਾਲੀਆਂ 280 ਤੋਂ ਵੱਧ ਇਕਾਈਆਂ ਲਗਾਤਾਰ ਉਤਪਾਦਨ ਕਰ ਰਹੀਆਂ ਹਨ ਇਸ ਤੋਂ ਇਲਾਵਾ, 1900 ਆਈਟੀ/ਆਈਟੀਈਐੱਸ ਇਕਾਈਆਂ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਹੋਈ ਹੈ

 

ਵਿਸ਼ੇਸ਼ ਆਰਥਿਕ ਜ਼ੋਨਾਂ (ਐੱਸਈਜ਼ੈੱਡ) ਦੇ ਵਿਕਾਸ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸੁਨਿਸ਼ਚਿਤ ਕਰਨ ਕਿ ਡਿਵੈਲਪਰਾਂ /ਸਹਿ-ਡਿਵੈਲਪਰਾਂ  /ਇਕਾਈਆਂ ਨੂੰ ਕਿਸੇ ਪਰੇਸ਼ਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਈਟੀ /ਆਈਟੀਈਐੱਸ ਇਕਾਈਆਂ ਦੇ ਮਾਮਲੇ ਵਿੱਚ ਕਿਊਪੀਆਰ, ਏਪੀਆਰ, ਸੌਫਟੈਕਸ ਦਾਖਲ ਕਰਨ ਦੇ ਮਾਮਲੇ ਵਿੱਚ ਦੇਰੀ ਹੋਣ ਉੱਤੇ ਕੋਈ ਸਜ਼ਾ ਵਾਲੀ ਕਾਰਵਾਈ ਨਾ ਕੀਤੀ ਜਾਵੇ ਜਦਕਿ ਇਹ ਸਮਾਂ 31 ਮਾਰਚ, 2020 ਤੱਕ ਹੈ ਇਸ ਤੋਂ ਇਲਾਵਾ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਐੱਲਓਏਜ਼ ਦੀਆਂ ਸਾਰੀਆਂ ਐਕਸਟੈਂਸ਼ਨਾਂ ਸਮਾਂਬੱਧ ਢੰਗ ਨਾਲ ਇਲੈਕਟ੍ਰੌਨਿਕ ਮੋਡ ਉੱਤੇ ਪੂਰੀਆਂ ਹੋਣ ਅਤੇ ਜਿੱਥੇ ਅਜਿਹਾ ਸੰਭਵ ਨਾ ਹੋਵੇ ਜਾਂ ਜਿਨ੍ਹਾਂ ਕੇਸਾਂ ਵਿੱਚ ਆਹਮੋ-ਸਾਹਮਣੇ ਗੱਲਬਾਤ ਜ਼ਰੂਰੀ ਹੋਵੇ, ਉੱਥੇ ਵਿਕਾਸ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਡਿਵੈਲਪਰ / ਸਹਿ-ਡਿਵੈਲਪਰਾਂ  /ਇਕਾਈਆਂ ਨੂੰ ਮਿਆਦ ਖਤਮ ਹੋਣ ਦੇ ਸਮੇਂ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮਿਆਦ ਖਤਮ ਹੋਣ ਦੇ ਮਾਮਲੇ ਵਿੱਚ ਐਡਹਾਕ ਅੰਤ੍ਰਿਮ ਵਾਧਾ / ਅੱਗੇ ਪਾਉਣ ਦੀ ਇਜਾਜ਼ਤ 30 ਜੂਨ, 2020 ਤੱਕ ਬਿਨਾ ਕਿਸੇ ਵਿਤਕਰੇ ਦੇ ਜਾਂ ਇਸ ਮਾਮਲੇ ਉੱਤੇ ਵਿਭਾਗ ਦੇ ਨਿਰਦੇਸ਼, ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ, ਅਨੁਸਾਰ ਦਿੱਤੀ ਜਾਵੇ

 

ਸਾਰੇ ਵਿਕਾਸ ਕਮਿਸ਼ਨਰ ਆਪਣੇ ਅਧਿਕਾਰ ਖੇਤਰ ਹੇਠ ਆਉਂਦੀਆਂ ਇਕਾਈਆਂ ਨਾਲ ਨਜ਼ਦੀਕੀ ਤੌਰ ‘ਤੇ ਤਾਲਮੇਲ ਰੱਖ ਰਹੇ ਹਨ ਤਾਕਿ ਇਨ੍ਹਾਂ ਇਕਾਈਆਂ ਦਾ ਕੰਮ ਸਹੀ ਢੰਗ ਨਾਲ ਜਾਰੀ ਰਹਿ ਸਕੇ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕੰਮ ਵਾਲੀ ਥਾਂ ਦੀ ਸੁਰੱਖਿਆ, ਜਿਸ ਵਿੱਚ ਸਮਾਜਿਕ ਦੂਰੀ ਵੀ ਸ਼ਾਮਲ ਹੈ, ਸੁਨਿਸ਼ਚਿਤ ਕਰਨ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਦਾ ਗੰਭੀਰਤਾ ਨਾਲ ਪਾਲਣ ਕੀਤਾ ਜਾਵੇ

 

*****

 

ਵਾਈਬੀ/ਏਪੀ


(Release ID: 1609610)
Read this release in: English