ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਡੀਅਨ ਮਿਸ਼ਨ ਦੇ ਮੁਖੀਆਂ ਨਾਲ ਵੀਡੀਓ ਕਾਨਫਰੰਸ ਕੀਤੀ

Posted On: 30 MAR 2020 7:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੁਨੀਆ ਭਰ ਵਿੱਚ ਭਾਰਤ ਦੇ ਦੂਤਾਵਾਸਾਂ ਅਤੇ ਹਾਈ ਕਮਿਸ਼ਨਾਂ ਦੇ ਮੁਖੀਆਂ ਨਾਲ ਅੱਜ ਸ਼ਾਮ 5 ਵਜੇ ਇੱਕ ਵੀਡੀਓ ਕਾਨਫਰੰਸ ਕੀਤੀ। ਇਹ ਕਾਨਫਰੰਸ-ਦੁਨੀਆ ਭਰ ਵਿੱਚ ਇੰਡੀਅਨ ਮਿਸ਼ਨਾਂ ਲਈ ਇਸ ਤਰ੍ਹਾਂ ਦਾ ਪਹਿਲਾ ਆਯੋਜਨ ਸੀ ਜਿਸ ਨੂੰ ਆਲਮੀ ਕੋਵਿਡ - 19 ਮਹਾਮਾਰੀ ਦੇ ਰਿਸਪਾਂਸਾਂ ਉੱਤੇ ਚਰਚਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਧਾਰਨ ਸਮੇਂ ਲਈ ਅਸਧਾਰਨ ਸਮਾਧਾਨ ਦੀ ਜ਼ਰੂਰਤ ਹੁੰਦੀ ਹੈ ਇਹੀ ਵਜ੍ਹਾ ਹੈ ਕਿ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਵੀਦੁਨੀਆ ਦੇ ਜ਼ਿਆਦਾਤਰ ਲੋਕਾਂ ਨੇ ਖੁਦ ਨੂੰ ਅਲੱਗ ਕਰ ਲਿਆ ਹੈ।  ਇਸ ਮਹਾਮਾਰੀ ਨਾਲ ਲੜਨ ਲਈ ਇਹ ਇੱਕ ਜ਼ਰੂਰੀ ਕਦਮ ਸੀਲੇਕਿਨ ਇਸ ਦੇ ਬਹੁਤ ਅਧਿਕ ਨਤੀਜੇ ਨਿਕਲਣੇ ਸਨਕਿਉਂਕਿ ਵਿਸ਼ਵੀਕ੍ਰਿਤ ਪ੍ਰਣਾਲੀ ਦੇ ਬੰਦ ਹੋਣ ਦਾ ਅੰਤਰਰਾਸ਼ਟਰੀ ਟ੍ਰਾਂਸਪੋਰਟ ਪ੍ਰਣਾਲੀਵਿੱਤੀ ਬਜ਼ਾਰਾਂ ਅਤੇ ਆਲਮੀ ਅਰਥਵਿਵਸਥਾ ਉੱਤੇ ਵਿਆਪਕ ਅਤੇ ਦੂਰਗਾਮੀ ਪ੍ਰਭਾਵ ਪਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ ਮਹਾਮਾਰੀ ਉੱਤੇ ਆਪਣੀ ਪ੍ਰਤੀਕਿਰਿਆ (ਰਿਸਪਾਂਸ)  ਵਿਅਕਤ ਕਰਦੇ ਹੋਏ ਇਸ ਸਾਲ ਜਨਵਰੀ ਦੇ ਅੱਧ ਤੋਂ ਬੇਮਿਸਾਲ ਅਤੇ ਸ਼ੁਰੂਆਤੀ ਕਦਮ ਉਠਾ ਲਏ ਸਨ ਤਾਕਿ ਸੰਕ੍ਰਮਣ ਦੇ ਬਾਹਰ ਤੋਂ ਆਉਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ, ਅਤੇ ਉਸ ਦੇ ਬਾਅਦ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕ‍ਵਾਰੰਟੀਨ ਅਤੇ ਲੌਕਡਾਊਨ ਸ਼ਾਮਲ ਹੈ, ਜਿਸ ਨੂੰ ਭਾਰਤ ਨੇ ਲਾਗੂ ਕੀਤਾ ਹੈ ।

ਪ੍ਰਧਾਨ ਮੰਤਰੀ ਨੇ ਕੁਝ ਸੰਕਟਗ੍ਰਸਤ ਖੇਤਰਾਂ ਵਿੱਚ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਕੀਤੇ ਗਏ ਯਤਨਾਂ ਲਈ ਮਿਸ਼ਨਾਂ ਦੇ ਮੁਖੀਆਂ ਦੀ ਪ੍ਰਸ਼ੰਸਾ ਕੀਤੀ।  ਉਨ੍ਹਾਂ ਨੇ ਪੰਜ ਵਿਸ਼ੇਸ਼ ਬਿੰਦੂਆਂ ਉੱਤੇ ਕਦਮ ਉਠਾਉਣ ਲਈ ਉਨ੍ਹਾਂ  ਨੂੰ ਪ੍ਰੇਰਿਤ ਕੀਤਾ :

i.  ਆਪਣੀ ਸਿਹਤ ਅਤੇ ਸੁਰੱਖਿਆ ਸੁਨਿਸ਼ਚਿਤ ਕਰੋ ਨਾਲ ਹੀ ਆਪਣੀ ਟੀਮ ਅਤੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖੋ;

ii .  ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਕਈ ਦੇਸ਼ਾਂ ਵਿੱਚ ਫਸੇ ਭਾਰਤੀਆਂ ਉੱਤੇ ਧਿਆਨ ਦਿੱਤਾ ਜਾਵੇ।  ਉਨ੍ਹਾਂ ਨੇ ਇੰਡੀਅਨ ਮਿਸ਼ਨਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਕਿ ਉਹ ਵਿਦੇਸ਼ ਵਿੱਚ ਫਸੇ ਹਮਵਤਨੀ ਲੋਕਾਂ ਦੇ ਮਨੋਬਲ ਨੂੰ ਵਧਾਉਣ ਵਿੱਚ ਮਦਦ ਕਰਨਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਅਨਿਯੋਜਿਤ ਪ੍ਰਵਾਸ ਤੋਂ ਪੈਦਾ ਮੁੱਦਿਆਂ ਦੇ ਸਮਾਧਾਨ ਵਿੱਚ ਮੇਜ਼ਬਾਨ ਸਰਕਾਰਾਂ ਨਾਲ ਮਦਦ ਕਰਨਅਤੇ ਭਾਰਤੀਆਂ ਨੂੰ ਵਿਦੇਸ਼ ਵਿੱਚ ਜਿਨ੍ਹਾਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਨ੍ਹਾਂ ਦਾ ਸਮਾਧਾਨ ਕਰਨ ਜਿਸ ਵਿੱਚ ਜਿੱਥੇ ਜ਼ਰੂਰੀ ਅਤੇ ਸੰਭਵ ਹੋਵੇ ਪਨਾਹ ਦੀ ਵਿਵਸਥਾ ਕਰਨਾ ਸ਼ਾਮਲ ਹੈ

iii ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਤਰਕ ਰਹਿਣ ਅਤੇ ਬਿਹਤਰੀਨ ਪਿਰਤਾਂਇਨੋਵੇਸ਼ਨਾਂਵਿਗਿਆਨਕ ਸਫ਼ਲਤਾਵਾਂ ਅਤੇ ਚਿਕਿਤਸਾ ਉਪਕਰਣਾਂ ਦੀ ਖਰੀਦ ਦੇ ਸਰੋਤਾਂ ਨੂੰ ਆਪਣੇ ਦੇਸ਼ਾਂ ਵਿੱਚ ਪ੍ਰਵਾਨਗੀ ਪ੍ਰਦਾਨ ਕਰਨ।  ਉਨ੍ਹਾਂ ਨੇ ਮਿਸ਼ਨ ਦੇ ਮੁਖੀਆਂ ਨੂੰ ਵਿਦੇਸ਼ਾਂ ਤੋਂ ਚੰਦਾ ਜੁਟਾਉਣ ਲਈ ਨਵ - ਸਥਾਪਿਤ ਪੀਐੱਮ-ਕੇਅਰਸ (ਪ੍ਰਧਾਨ ਮੰਤਰੀ ਸੁਰੱਖਿਆ ਫੰਡ) ਨੂੰ ਉਚਿਤ ਤਰੀਕੇ ਨਾਲ ਪ੍ਰਚਾਰਿਤ ਕਰਨ ਦੀ ਸਲਾਹ ਦਿੱਤੀ।

iv.  ਹਾਲਾਂਕਿ ਇਹ ਸੰਕਟ ਅਰਥਵਿਵਸਥਾ ਉੱਤੇ ਵੀ ਪ੍ਰਭਾਵ ਪਾਉਂਦਾ ਹੈਪ੍ਰਧਾਨ ਮੰਤਰੀ ਨੇ ਮਿਸ਼ਨ ਦੇ ਮੁਖੀਆਂ ਨੂੰ ਸਲਾਹ ਦਿੱਤੀ ਕਿ ਉਹ ਵਿਦੇਸ਼ੀ ਭਾਗੀਦਾਰਾਂ ਦੇ ਨਾਲ ਆਪਣੇ ਤਾਲਮੇਲ ਜ਼ਰੀਏ ਜ਼ਰੂਰੀ ਸਪਲਾਈਰਸਦ ਲੜੀਪ੍ਰੇਸ਼ਣਾਂ (remittances) ਉੱਤੇ ਧਿਆਨ ਕੇਂਦਰਿਤ ਕਰਨ ;

v.  ਅੰਤਰਰਾਸ਼ਟਰੀ ਰਾਜਨੀਤਕ ਅਤੇ ਆਰਥਿਕ ਸਥਿਤੀ ਵਿਕਸਿਤ ਕਰਨ ਲਈ ਨੇੜੇ ਤੋਂ ਧਿਆਨ ਦੇਣਾ ਜਾਰੀ ਰੱਖਣਖਾਸ ਤੌਰ ਤੇ ਕੋਵਿਡ - 19 ਮਹਾਮਾਰੀ ਦੇ ਸੰਦਰਭ ਵਿੱਚ।

ਜਵਾਬ ਵਿੱਚਬੀਜਿੰਗ ਵਾਸ਼ਿੰਗਟਨ ਡੀਸੀਤਹਿਰਾਨ ਰੋਮ ਬਰਲਿਨ ਕਾਠਮੰਡੂ ਅਬੂ ਧਾਬੀਕਾਬੁਲ, ਮਾਲੇ ਅਤੇ ਸਿਯੋਲ ਸਥਿਤ ਮਿਸ਼ਨਾਂ ਦੇ ਦਸ ਮੁਖੀਆਂ ਨੇ ਪ੍ਰਧਾਨ ਮੰਤਰੀ ਅਤੇ ਬਾਕੀ ਦਰਸ਼ਕਾਂ ਨੂੰ ਆਪਣੇ ਦ੍ਰਿਸ਼ਟੀਕੋਣ ਦੀ ਜਾਣਕਾਰੀ ਦਿੱਤੀ।  ਉਨ੍ਹਾਂ ਨੇ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਦੁਆਰਾ ਉਠਾਏ ਗਏ ਦ੍ਰਿੜ੍ਹ ਉਪਾਵਾਂ (ਕਦਮਾਂ) ਨੂੰ ਆਪਣੇ ਦੇਸ਼ਾਂ ਵਿੱਚ ਪ੍ਰਵਾਨਗੀ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ।

ਮਿਸ਼ਨਾਂ  ਦੇ ਮੁਖੀਆਂ ਨੇ ਵਿਦੇਸ਼ ਵਿੱਚ ਫਸੇ ਭਾਰਤੀਆਂਵਿਸ਼ੇਸ਼ ਤੌਰ ਤੇ  ਵਿਦਿਆਰਥੀਆਂ ਅਤੇ ਮਜ਼ਦੂਰਾਂ ਦੀ ਮਦਦ ਕਰਨ ਦੇ ਆਪਣੇ ਯਤਨਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦਵਾਈਆਂ, ਚਿਕਿਤਸਾ ਉਪਕਰਣਾਂਟੈਕਨੋਲੋਜੀਆਂ , ਖੋਜ ਅਤੇ ਹੋਰ ਉਪਾਵਾਂ (ਕਦਮਾਂ) ਨੂੰ ਪ੍ਰਵਾਨਗੀ ਦੇਣ ਦੇ ਯਤਨਾਂ ਦੀ ਵੀ ਜਾਣਕਾਰੀ ਦਿੱਤੀਜੋ ਇਸ ਮਹਾਮਾਰੀ ਨਾਲ ਲੜਨ ਦੇ ਭਾਰਤ ਦੇ ਰਾਸ਼ਟਰੀ ਯਤਨਾਂ ਵਿੱਚ ਮਦਦ ਕਰ ਸਕਦੇ ਹਨ।  ਕੋਵਿਡ - 19  ਦੇ ਖ਼ਿਲਾਫ਼ ਵਿਸ਼ਵ ਲੜਾਈ ਵਿੱਚ ਮਿਸ਼ਨ ਦੇ ਮੁਖੀਆਂ ਨੇ ਹੋਰ ਦੇਸ਼ਾਂ ਤੋਂ ਸਿੱਖੇ ਗਏ ਸਬਕਅਤੇ ਉਨ੍ਹਾਂ ਦੇ ਸਰਵਉੱਤਮ ਤਰੀਕਿਆਂ ਦੀ ਵੀ ਜਾਣਕਾਰੀ ਦਿੱਤੀ ।  ਸਾਡੇ ਗੁਆਂਢ ਵਿੱਚਮਿਸ਼ਨ ਦੇ ਮੁਖੀਆਂ ਨੇ ਕੋਵਿਡ -19 ਦਾ ਮੁਕਾਬਲਾ ਕਰਨ ਲਈ ਸਾਰਕ ਦੇਸ਼ਾਂ ਲਈ ਭਾਰਤ ਦੀ ਪਹਿਲ ਉੱਤੇ ਬਣਾਏ ਗਏ ਸਪੈਸ਼ਲ ਫੰਡ ਦੀ ਵਰਤੋਂ ਕਰਦੇ ਹੋਏ ਸਹਾਇਤਾ ਕਰਨ ਦੇ ਉਪਾਵਾਂ (ਕਦਮਾਂ) ਨੂੰ ਰੇਖਾਂਕਿਤ ਕੀਤਾ। ਮਿਸ਼ਨ ਦੇ ਮੁਖੀਆਂ ਨੇ ਉਨ੍ਹਾਂ ਦੇ ਕੰਮ ਲਈ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਅਤੇ ਪ੍ਰੇਰਣਾ ਲਈ ਉਨ੍ਹਾਂ ਪ੍ਰਤੀ ਆਭਾਰ ਪ੍ਰਗਟਾਇਆ।

ਅੰਤ ਵਿੱਚਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ ਵਿੱਚ ਭਾਰਤ ਦੇ ਮਿਸ਼ਨ ਘਰ ਤੋਂ ਬਹੁਤ ਦੂਰ ਹੋ ਸਕਦੇ ਹਨਲੇਕਿਨ ਉਹ ਕੋਵਿਡ - 19  ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਪੂਰਨ ਭਾਗੀਦਾਰ ਬਣੇ ਹੋਏ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਾਰੇ ਭਾਰਤੀਆਂ ਦੀ ਏਕਤਾ ਅਤੇ ਸਤਰਕਤਾ ਰਾਸ਼ਟਰ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ।

 

****

ਵੀਆਰਆਰਕੇ/ਕੇਪੀ



(Release ID: 1609541) Visitor Counter : 194


Read this release in: English