ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈੱਸਿੰਗ ਮੰਤਰਾਲੇ ਨੇ ਕੋਵਿਡ-19 ਕਾਰਨ ਉਦਯੋਗਾਂ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ : ਹਰਸਿਮਰਤ ਕੌਰ ਬਾਦਲ
Posted On:
30 MAR 2020 7:33PM by PIB Chandigarh
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਹੈ ਕਿ ਮੌਜੂਦਾ ਸਮੇਂ ਵਿੱਚ ਕੋਵਿਡ-19 ਕਾਰਨ ਹੋਏ ਲੌਕਡਾਊਨ ਦੌਰਾਨ ਫੂਡ ਪ੍ਰੋਸੈੱਸਿੰਗ ਅਤੇ ਸਹਾਇਕ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਇੱਕ ਸਮਰਪਿਤ ਟਾਸਕ ਫੋਰਸ ਦੀ ਸਥਾਪਨਾ ਕੀਤੀ ਗਈ ਹੈ।
ਸੀਆਈਆਈ, ਫਿੱਕੀ, ਐਸੋਚੈਮ, ਪੀਐੱਚਡੀਸੀਸੀਆਈ, ਏਆਈਐੱਫਪੀਏ, ਆਈਸੀਸੀ, ਐੱਫਆਈਐੱਨਈਆਰ ਅਤੇ ਡੀਆਈਸੀਸੀਆਈ ਜਿਹੇ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ ਨਾਲ ਅੱਜ ਹੋਈ ਵੀਡਿਓ ਕਾਨਫਰੰਸਿੰਗ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਟਾਸਕ ਫੋਰਸ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀ ਅਤੇ ਇਨਵੈਸਟ ਇੰਡੀਆ ਦੇ ਮੈਂਬਰ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਇਸ ਟੀਮ ਨੂੰ ਪਹਿਲਾਂ ਤੋਂ ਹੀ 222 ਸਮੱਸਿਆਵਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 98 ਦਾ ਸਮਾਧਾਨ ਕੀਤਾ ਜਾ ਚੁੱਕਾ ਹੈ, ਬਾਕੀ ਸਮੱਸਿਆਵਾਂ ਦੇ ਸਮਾਧਾਨ ਦੀ ਪ੍ਰਕਿਰਿਆ ਚਲ ਰਹੀ ਹੈ।
ਵੀਡਿਓ ਕਾਨਫਰੰਸ ਦੌਰਾਨ, ਉਦਯੋਗ ਦੇ ਪ੍ਰਤੀਨਿਧੀਆਂ ਨੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਂਜ ਤਾਂ ਸਾਰੀਆਂ ਰਾਜ ਸਰਕਾਰਾਂ ਨੂੰ ਲਾਜ਼ਮੀ ਵਸਤਾਂ ਦੇ ਨਿਰਮਾਣ ਅਤੇ ਆਵਾਗਮਨ ਦੀ ਆਗਿਆ ਦੇਣ ਦੀ ਜ਼ਰੂਰਤ ਬਾਰੇ ਨਿਰਦੇਸ਼ ਭੇਜ ਦਿੱਤੇ ਗਏ ਸਨ, ਲੇਕਿਨ ਰਾਜ ਸਰਕਾਰਾਂ ਦੁਆਰਾ ਉਨ੍ਹਾਂ ਦੀ ਵਿਆਖਿਆ ਅਲੱਗ-ਅਲੱਗ ਪ੍ਰਕਾਰ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਖੁਰਾਕੀ ਉਤਪਾਦਾਂ ਦੇ ਨਿਰਮਾਣ ਅਤੇ ਆਵਾਗਮਨ ਸਬੰਧੀ ਸਾਰੇ ਰਾਜਾਂ ਨੂੰ ਇੱਕ ਸਮਾਨ ਪ੍ਰਾਰੂਪ ਭੇਜਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਪ੍ਰਤੀਨਿਧੀਆਂ ਨੇ ਫੈਕਟਰੀ ਬੰਦ ਹੋਣ, ਗੁਦਾਮਾਂ ਦੇ ਸੰਚਾਲਨ ਦੀ ਆਗਿਆ, ਕਰਮੀਆਂ ਦੀ ਆਵਾਜਾਈ ਅਤੇ ਲੌਜਿਸਟਿਕ ਰੁਕਾਵਟਾਂ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਉਦਯੋਗਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਤਪਾਦਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਲਾਜ਼ਮੀ ਮਜ਼ਦੂਰ ਉਪਲੱਬਧ ਨਹੀਂ ਹਨ ਅਤੇ ਟਰਾਂਸਪੋਰਟ ਦੀ ਵੀ ਕਮੀ ਹੈ। ਉਨ੍ਹਾਂ ਨੇ ਤਾਕੀਦ ਕੀਤੀ ਕਿ ‘ਕਰਿਆਨਾ ਸਟੋਰਾਂ’ ਨੂੰ ਪੂਰੇ ਦੇਸ਼ ਵਿੱਚ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਜਿਸ ਨਾਲ ਅੱਗੇ ਦੀ ਲੜੀ ਦੀ ਸਥਾਪਨਾ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।
ਫੂਡ ਪ੍ਰੋਸੈੱਸਿੰਗ ਮੰਤਰੀ ਨੇ ਕਿਹਾ ਕਿ ਖੁਰਾਕੀ ਸਮੱਗਰੀ ਦੀ ਸੁਚਾਰੂ ਸਪਲਾਈ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਦੀ ਕੱਚੇ ਮਾਲ ਤੱਕ ਪਹੁੰਚ ਨੂੰ ਸੁਨਿਸ਼ਚਿਤ ਕਰਨ ਲਈ ਟਰਾਂਸਪੋਰਟ ਯੂਨੀਅਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਉਦਯੋਗ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਟਾਸਕ ਫੋਰਸ ਨੂੰ ਦਿੱਤੇ ਗਏ ਉਨ੍ਹਾਂ ਦੇ ਸਾਰੇ ਸੁਝਾਵਾਂ ਅਤੇ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਵੇਗੀ।
*****
ਆਰਜੇ/ਐੱਨਜੀ
(Release ID: 1609449)
Visitor Counter : 118