ਕਾਨੂੰਨ ਤੇ ਨਿਆਂ ਮੰਤਰਾਲਾ

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਸਾਰੇ ਅਧਿਕਾਰੀਆਂ ਅਤੇ ਸਟਾਫ ਨੇ ਪੀਐੱਮ ਕੇਅਰਸ ਫੰਡ ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦੇਣ ਦਾ ਫੈਸਲਾ ਕੀਤਾ

Posted On: 30 MAR 2020 5:20PM by PIB Chandigarh

ਮਹਾਮਾਰੀ ਕੋਵਿਡ-19 ਜਿਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਅਤੇ ਜਿਸ ਨੇ ਸਾਡੇ ਦੇਸ਼ ਲਈ ਸਿਹਤ ਸਬੰਧੀ ਗੰਭੀਰ ਸੰਕਟ ਅਤੇ ਆਰਥਿਕ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੱਤੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ, ਇੱਕ ਪਬਲਿਕ ਚੈਰੀਟੇਬਲ ਟਰੱਸਟ, ਜਿਸ ਨੂੰ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ (ਪੀਐੱਮ ਕੇਅਰਸ ਫੰਡ)ਨਾਮ ਦਿੱਤਾ ਗਿਆ ਹੈ, ਦੀ ਸਥਾਪਨਾ ਪ੍ਰਧਾਨ ਮੰਤਰੀ ਦੀ ਚੇਅਰਮੈਨਸ਼ਿਪ ਵਿੱਚ ਕੀਤੀ ਗਈ ਹੈ। ਇਸ ਦਾ ਐਲਾਨ 28 ਮਾਰਚ, 2020 ਨੂੰ ਪੀਐੱਮਇੰਡੀਆ ਦੀ ਅਧਿਕਾਰਿਤ ਵੈੱਬਸਾਈਟ ਤੇ ਨਿਊਜ਼ ਅੱਪਡੇਟਵਿੱਚ ਕੀਤਾ ਗਿਆ ਸੀ ਅਤੇ ਪੱਤਰ ਸੂਚਨਾ ਦਫ਼ਤਰ ਦੀ 28 ਮਾਰਚ, 2020 ਦੀ ਰਿਲੀਜ਼ ਆਈਡੀ-1608851 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਲਈ ਕੋਵਿਡ-19 ਮਹਾਮਾਰੀ ਜਿਹੀ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਉਪਰੋਕਤ ਫੰਡ ਵਿੱਚ ਉਦਾਰਤਾ ਨਾਲ ਦਾਨ ਕਰਨ ਦੀ ਅਪੀਲ ਕੀਤੀ ਗਈ ਸੀ।

ਉਪਰੋਕਤ ਦੇ ਮੱਦੇਨਜ਼ਰ, ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਸਾਰੇ ਉਪ ਪ੍ਰਧਾਨਾਂ ਨਾਲ ਚਰਚਾ ਕਰਕੇ ਆਈਟੀਏਟੀ ਦੇ ਪ੍ਰਧਾਨ, ਉਪ ਪ੍ਰਧਾਨਾਂ, ਮੈਂਬਰਾਂ, ਰਜਿਸਟਰੀ ਅਫ਼ਸਰਾਂ ਅਤੇ ਹੋਰ ਸਟਾਫ਼ ਕਰਮਚਾਰੀਆਂ ਨੇ ਮਹਾਮਾਰੀ ਨਾਲ ਲੜਨ ਵਿੱਚ ਮਦਦ ਕਰਨ ਲਈ ਪੀਐੱਮ ਕੇਅਰਸ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਹੈ।

ਇੱਕ ਸੰਸਥਾ ਦੇ ਰੂਪ ਵਿੱਚ ਜੋ ਆਪਣੀਆਂ ਸਮਾਜਿਕ ਅਤੇ ਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪਛਾਣਦੀ ਹੈ, ਆਈਟੀਏਟੀ ਨੇ ਆਪਣੇ ਪ੍ਰਧਾਨ ਜਸਟਿਸ ਪੀ.ਪੀ. ਭੱਟ ਦੁਆਰਾ ਅੱਜ ਕੀਤੇ ਐਲਾਨ ਵਿੱਚ ਆਪਣੇ ਹੋਰ ਹਿਤਧਾਰਕਾਂ ਨੂੰ ਵੀ ਤਾਕੀਦ ਕੀਤੀ ਹੈ ਕਿ ਉਹ ਪੀਐੱਮ ਕੇਅਰਸ ਫੰਡ ਵਿੱਚ ਉਦਾਰਤਾਪੂਰਵਕ ਯੋਗਦਾਨ ਕਰਨ। ਇਸ ਫੰਡ ਵਿੱਚ ਦਿੱਤੀ ਜਾਣ ਵਾਲੀ ਰਕਮ ਨੂੰ ਇਨਕਮ ਟੈਕਸ ਐਕਟ, 1961 ਦੀ ਧਾਰਾ 80 (ਜੀ) ਤਹਿਤ ਇਨਕਮ ਟੈਕਸ ਤੋਂ ਛੂਟ ਦਿੱਤੀ ਗਈ ਹੈ। ਇੱਛੁਕ ਹਿਤਧਾਰਕ ਨਿਮਨਲਿਖਿਤ ਲਿੰਕ ਦੀ ਵਰਤੋਂ ਕਰਕੇ ਇਸ ਤਰ੍ਹਾਂ ਦਾ ਯੋਗਦਾਨ ਕਰ ਸਕਦੇ ਹਨ।

 URL/Link : https://www.pmindia.gov.in/en/#

 

*****

ਏਪੀਐੱਸ/ਪੀਕੇ



(Release ID: 1609446) Visitor Counter : 82


Read this release in: English