ਰੇਲ ਮੰਤਰਾਲਾ
ਭਾਰਤੀ ਰੇਲਵੇ ਦੁਆਰਾ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਜ਼ਰੂਰੀ ਵਸਤਾਂ ਦੀ ਢੁਆਈ ਦਾ ਕਾਰਜ ਪੂਰੀ ਤੇਜ਼ੀ ਨਾਲ ਜਾਰੀ
ਭਾਰਤੀ ਰੇਲਵੇ ਨੇ ਪਿਛਲੇ ਦੋ ਦਿਨਾ ਵਿੱਚ 71261 ਵੈਗਨਾਂ ਉੱਤੇ 48614 ਜ਼ਰੂਰੀ ਵਸਤਾਂ ਅਤੇ 22647 ਹੋਰ ਮਹੱਤਵਪੂਰਨ ਵਸਤਾਂ ਲੋਡ ਕੀਤੀਆਂ
Posted On:
30 MAR 2020 4:30PM by PIB Chandigarh
ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਪੂਰੀ ਤਰ੍ਹਾਂ ਲੌਕਡਾਊਨ ਹੈ, ਉੱਥੇ ਹੀ ਭਾਰਤੀ ਰੇਲਵੇ ਆਪਣੀਆਂ ਨਿਰਵਿਘਨ ਮਾਲ ਢੁਆਈ ਸੇਵਾਵਾਂ ਜ਼ਰੀਏ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਬਣਾਈ ਰੱਖਣ ਲਈ 24 ਘੰਟੇ ਕੰਮ ਕਰ ਰਿਹਾ ਹੈ।
28 ਮਾਰਚ 2020 ਨੂੰ ਕੁੱਲ ਮਿਲਾ ਕੇ 695 ਰੇਕਾਂ/ 35942 ਵੈਗਨਾਂ ਨੂੰ ਲੋਡ ਕੀਤਾ ਗਿਆ, ਜਿਨ੍ਹਾਂ ਵਿੱਚੋਂ 442 ਰੇਕਾਂ/ 24412 ਵੈਗਨਾਂ (ਇੱਕ ਵੈਗਨ ਵਿੱਚ 58-60 ਟਨ ਖੇਪ ਸੀ) ‘ਤੇ ਜ਼ਰੂਰੀ ਵਸਤਾਂ ਨੂੰ ਲੋਡ ਕੀਤਾ ਗਿਆ ਸੀ। ਇਨ੍ਹਾਂ ਵਿੱਚ 54 ਰੇਕ/ 2405 ਵੈਗਨ ਅਨਾਜ, 3 ਰੇਕ/ 126 ਵੈਗਨ ਚੀਨੀ, 1 ਰੇਕ / 42 ਵੈਗਨ ਨਮਕ, 1 ਰੇਕ / 50 ਵੈਗਨ ਖੁਰਾਕੀ ਤੇਲ, 356 ਰੇਕਸ / 20519 ਵੈਗਨ ਕੋਲਾ, ਅਤੇ 27 ਰੇਕਸ / 1270 ਵੈਗਨ ‘ਤੇ ਪੈਟਰੋਲੀਅਮ ਉਤਪਾਦਾਂ ਨੂੰ ਲੋਡ ਕੀਤੇ ਜਾਣਾ ਸ਼ਾਮਲ ਸੀ।
29 ਮਾਰਚ 2020 ਨੂੰ ਕੁੱਲ ਮਿਲਾ ਕੇ 684 ਰੇਕ/ 35319 ਵੈਗਨ ਲੋਡ ਕੀਤੇ ਗਏ, ਜਿਨ੍ਹਾਂ ਵਿੱਚੋਂ 437 ਰੇਕ/ 24202 ਵੈਗਨਾਂ ‘ਤੇ ਲੋੜੀਂਦੀਆਂ ਵਸਤਾਂ ਲੋਡ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ 40 ਰੇਕਸ / 1727 ਵੈਗਨ ਅਨਾਜ, 5 ਰੇਕ / 210 ਵੈਗਨ ਚੀਨੀ, 1 ਰੇਕ / 42 ਵੈਗਨ ਨਮਕ, 1 ਰੇਕ / 42 ਵੈਗਨ ਖੁਰਾਕੀ ਤੇਲ, 363 ਰੇਕਸ / 20904 ਵੈਗਨ ਕੋਲਾ, ਅਤੇ 27 ਰੇਕਸ / 1277 ਵੈਗਨ ‘ਤੇ ਪੈਟਰੋਲੀਅਮ ਉਤਪਾਦਾਂ ਨੂੰ ਲੋਡ ਕੀਤੇ ਜਾਣਾ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਸਪਲਾਈ ਚੇਨ ਪੂਰੀ ਤਰ੍ਹਾਂ ਚਾਲੂ ਰੱਖਣ ਲਈ ਦੇਸ਼ ਭਰ ਵਿੱਚ ਵਸਤਾਂ ਦੀ ਢੁਆਈ ਆਗਿਆ ਦਿੱਤੀ ਹੈ। ਰੇਲ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਟਰਮੀਨਲਾਂ ਉੱਤੇ ਸੁਚਾਰੂ ਸੰਚਾਲਨ ਸੁਨਿਸ਼ਚਿਤ ਕਰਨ ਅਤੇ ਇਸ ਸਬੰਧੀ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਰਕਾਰਾਂ ਨਾਲ ਨਿਰੰਤਰ ਸੰਪਰਕ ਵਿੱਚ ਹਨ।
****
ਐੱਸਜੀ/ਐੱਮਕੇਵੀ
(Release ID: 1609383)
Visitor Counter : 114