ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, ਸਭ ਤੋਂ ਦੂਰੀ ਬਣਾਈ ਰੱਖਣਾ (ਸੋਸ਼ਲ ਡਿਸਟੈਂਸਿੰਗ) ਕੋਵਿਡ - 19 ਨਾਲ ਮੁਕਾਬਲਾ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ; ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣ

ਮਨ ਕੀ ਬਾਤ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਕੋਵਿਡ-19 ਦੇ ਖ਼ਿਲਾਫ਼ ਆਪਣੀ ਲੜਾਈ ਜਿੱਤ ਲਵੇਗਾ
ਪ੍ਰਧਾਨ ਮੰਤਰੀ ਨੇ ਕਿਹਾ,  ਮਹਾਮਾਰੀ ਨੂੰ ਰੋਕਣ ਲਈ ਕੁਝ ਕਠੋਰ ਫ਼ੈਸਲੇ ਲੈਣੇ ਜ਼ਰੂਰੀ;  ਕੋਰੋਨਾ ਵਾਇਰਸ ਨੂੰ ਮਿਟਾਉਣ ਲਈ ਆਲਮੀ ਭਾਈਚਾਰੇ ਨੂੰ ਸਾਥ ਦੇਣ ਦਾ ਸੱਦਾ ਦਿੱਤਾ



ਪ੍ਰਧਾਨ ਮੰਤਰੀ ਨੇ ਕੋਰੋਨਾ ਤੋਂ ਤੰਦਰੁਸਤ ਹੋਏ ਲੋਕਾਂ ਅਤੇ ਡਾਕ‍ਟਰਾਂ ਨਾਲ ਗੱਲਬਾਤ ਕੀਤੀ ;  ਉਨ੍ਹਾਂ ਦੇ  ਸਾਹਸ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ



ਪ੍ਰਧਾਨ ਮੰਤਰੀ ਨੇ ਕਿਹਾ,  ਏਕਾਂਤ ਅਤੇ ਸੈਲਫ-ਕੁਆਰੰਟੀਨ ਵਿੱਚ ਰਹਿਣ ਵਾਲਿਆਂ ਪ੍ਰਤੀ ਲੋਕਾਂ ਨੂੰ ਹਮਦਰਦੀ ਅਤੇ ਸਹਿਯੋਗ ਦਿਖਾਉਣਾ ਜ਼ਰੂਰੀ

Posted On: 29 MAR 2020 4:02PM by PIB Chandigarh

 

ਕੋਰੋਨਾਵਾਇਰਸ ਨਾਲ ਲੜਨ ਵਾਲੇ ਅਨੇਕ ਯੋਧੇ ਆਪਣੇ ਘਰਾਂ ਤੱਕ ਹੀ ਸੀਮਿਤ ਨਹੀਂ ਹਨ ਬਲਕਿ ਆਪਣੇ ਘਰਾਂ  ਤੋਂ ਬਾਹਰ ਹਨ।  ਖਾਸ ਕਰਕੇ ਡਿਊਟੀ ਉੱਤੇ ਤੈਨਾਤ ਨਰਸਾਂਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਜਿਹੇ ਸਾਡੇ ਭਾਈ ਭੈਣ, ਇਹ ਸਾਡੇ ਫ੍ਰੰਟਲਾਈਨ ਸੈਨਿਕ ਹਨ। ਮੈਂ ਉਨ੍ਹਾਂ ਦੀ ਸੇਵਾ ਲਈ ਆਭਾਰ ਵਿਅਕਤ ਕਰਨ ਅਤੇ ਉਨ੍ਹਾਂ ਦੇ  ਉਤਸ਼ਾਹ ਨੂੰ ਬਣਾਈ ਰੱਖਣ ਲਈ ਉਨ੍ਹਾਂ ਵਿੱਚੋਂ ਕੁਝ ਨਾਲ ਗੱਲਬਾਤ ਕੀਤੀ।  ਉਨ੍ਹਾਂ ਦੀ ਇਮਾਨਦਾਰੀ ਅਤੇ ਪ੍ਰਤੀਬੱਧਤਾ ਨੂੰ ਦੇਖਕੇ ਮੈਨੂੰ ਆਪਣਾ ਉਤ‍ਸ਼ਾਹ ਵਧਾਉਣ ਵਿੱਚ ਮਦਦ ਮਿਲੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਭ ਤੋਂ  ਦੂਰੀ ਬਣਾ ਕੇ ਰੱਖਣਾ  (ਸੋਸ਼ਲ ਡਿਸਟੈਂਸਿੰਗ)  ਕੋਵਿਡ - 19 ਨਾਲ ਲੜਨ ਦਾ ਸਭ ਤੋਂ ਪ੍ਰਭਾਵਸ਼ਾਲੀ  ਤਰੀਕਾ ਹੈ ਅਤੇ ਲੌਕਡਾਊਨ ਦਾ ਪਾਲਣ ਕਰਕੇ ਲੋਕ ਆਪਣੀ ਰੱਖਿਆ ਕਰ ਸਕਦੇ ਹਨ ।

ਸ਼੍ਰੀ ਮੋਦੀ ਨੇ ਅੱਜ ਮਨ ਕੀ ਬਾਤ 2.0 ਦੇ 10 ਵੇਂ ਸੰਸਕਰਨ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ,  “ਸਾਰਿਆਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰਨੀ ਹੋਵੇਗੀ ਅਤੇ ਅਗਲੇ ਕਈ ਦਿਨਾਂ ਤੱਕ ਉਨ੍ਹਾਂ ਨੂੰ ਲਕਸ਼ਮਣ ਰੇਖਾ ਦਾ ਪਾਲਣ ਕਰਨਾ ਹੋਵੇਗਾ।  ਹਰੇਕ ਭਾਰਤੀ ਦਾ ਦ੍ਰਿੜ੍ਹ ਸੰਕਲਪ ਅਤੇ ਸੰਜਮ ਸੰਕਟ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗਾ।

ਸ਼੍ਰੀ ਮੋਦੀ ਨੇ ਵਿਸ਼ਵ ਭਾਈਚਾਰੇ ਨੂੰ ਇਸ ਵਾਇਰਸ ਨੂੰ ਮਿਟਾ ਦੇਣ ਦੇ ਸੰਕਲਪ ਵਿੱਚ ਸਾਥ ਦੇਣ ਦਾ ਸੱਦਾ ਦਿੱਤਾ ਜਿਸ ਨੇ ਮਾਨਵ ਜਾਤੀ ਦੀ ਹੋਂਦ ਮਿਟਾ ਦੇਣ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਨੇ ਦੁਨੀਆ ਨੂੰ ਕੈਦ ਕਰ ਦਿੱਤਾ ਹੈ। ਇਸ ਨੇ ਗਿਆਨ, ਵਿਗਿਆਨ, ਅਮੀਰ ਅਤੇ ਗ਼ਰੀਬਸਮਰੱਥਾਵਾਨ ਅਤੇ ਕਮਜ਼ੋਰ ਸਭ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ।  ਇਹ ਕਿਸੇ ਦੇਸ਼ ਦੀਆਂ ਸੀਮਾਵਾਂ ਤੱਕ ਸੀਮਿਤ ਨਹੀਂ ਹੈਨਾ ਹੀ ਇਸ ਨੇ ਖੇਤਰ ਜਾਂ ਮੌਸਮ ਦਾ ਭੇਦ ਕੀਤਾ ਹੈ। ਇਸ ਵਾਇਰਸ ਨੇਇੱਕ ਤਰ੍ਹਾਂ ਨਾਲਮਾਨਵ ਜਾਤੀ ਦਾ ਵਿਨਾਸ਼ ਕਰਨ ਲਈ ਹੌਲ਼ੀ - ਹੌਲ਼ੀ ਉਸ ਨੂੰ ਲਲਕਾਰਿਆ ਹੈ। ਉਨ੍ਹਾਂ ਕਿਹਾਇਸ ਲਈ ਇਸ ਨੂੰ ਮਿਟਾ ਦੇਣ ਲਈ ਮਾਨਵ ਜਾਤੀ ਨੂੰ ਇਕਜੁੱਟ ਹੋਣਾ ਹੋਵੇਗਾ।"

 

 

ਪ੍ਰਧਾਨ ਮੰਤਰੀ ਨੇ ਕਿਹਾ130 ਕਰੋੜ ਲੋਕਾਂ ਵਾਲੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈਲੌਕਡਾਊਨ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਜੀਵਨ ਅਤੇ ਮੌਤ ਵਿਚਕਾਰ ਹੈ ਅਤੇ ਇਸ ਲਈ ਇਸ ਤਰ੍ਹਾਂ ਦੇ ਕਠੋਰ ਉਪਰਾਲਿਆਂ ਦਾ ਸਹਾਰਾ ਲੈਣਾ ਪਿਆ। ਸ਼੍ਰੀ ਮੋਦੀ ਨੇ ਕਿਹਾਦੁਨੀਆ ਜਿਸ ਦੌਰ ਤੋਂ ਗੁਜਰ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਇੱਕਮਾਤਰ ਰਸਤਾ ਬਚਿਆ ਸੀ ।  ਉਨ੍ਹਾਂ ਨੇ ਕਿਹਾਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ।

 

ਸ਼੍ਰੀ ਮੋਦੀ ਨੇ ਕਿਹਾਕੋਵਿਡ - 19  ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਨਿਯਮ ਤੋੜਨ ਵਾਲੇ ਲੋਕ ਆਪਣੀ ਜਾਨ ਨਾਲ ਖੇਡ ਰਹੇ ਹਨ ।  ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੋ ਲੋਕ ਲੌਕਡਾਊਨ ਦੇ ਨਿਯਮ ਦਾ ਪਾਲਣ ਨਹੀਂ ਕਰ ਰਹੇ ਹਨਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਖੁਦ ਨੂੰ ਬਚਾਉਣਾ ਮੁਸ਼ਕਿਲ ਹੋਵੇਗਾ।

ਪ੍ਰਧਾਨ ਮੰਤਰੀ  ਨੇ ਕਿਹਾ,  "ਦੁਨੀਆ ਭਰ ਵਿੱਚਕਈ ਲੋਕਾਂ ਨੇ ਇਸ ਗਲਤਫਹਿਮੀ ਨੂੰ ਪਾਲ ਕੇ ਰੱਖਿਆ ਅਤੇ ਉਹ ਸਾਰੇ ਹੁਣ ਪਛਤਾ ਰਹੇ ਹਨ। ਹਾਲਾਂਕਿ ਕੋਰੋਨਾ ਦੇ ਖ਼ਿਲਾਫ਼ ਲੜਾਈ ਬੇਮਿਸਾਲ ਹੋਣ ਦੇ ਨਾਲ - ਨਾਲ ਚੁਣੌਤੀਪੂਰਨ ਵੀ ਹੈਇਸ ਦੌਰਾਨ ਕੀਤੇ ਗਏ ਫੈਂਸਲਿਆਂ ਬਾਰੇ ਦੁਨੀਆ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੁਣਿਆ ਗਿਆ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤੀਆਂ ਦੁਆਰਾ ਉਠਾਏ ਗਏ ਕਦਮਾਂ ਅਤੇ ਕੀਤੇ ਜਾ ਰਹੇ ਯਤਨਾਂ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਭਾਰਤ ਮਹਾਮਾਰੀ ਤੇ ਵਿਜੈ ਪ੍ਰਾਪਤ ਕਰ ਲਵੇਗਾ।

ਸ਼੍ਰੀ ਮੋਦੀ ਨੇ ਕਿਹਾ,  “ਗ਼ਰੀਬਾਂ ਪ੍ਰਤੀ ਸਾਡੀ ਹਮਦਰਦੀ ਕਿਤੇ ਅਧਿਕ ਹੋਣੀ ਚਾਹੀਦੀ ਹੈ ।  ਸਾਡੀ ਮਾਨਵਤਾ ਇਸ ਸਚਾਈ ਤੋਂ ਉਤਪੰਨ ਹੋਈ ਹੈ ਕਿ ਜਦੋਂ ਵੀ ਅਸੀਂ ਕਿਸੇ ਗ਼ਰੀਬ ਜਾਂ ਭੁੱਖੇ ਵਿਅਕਤੀ ਨੂੰ ਦੇਖਦੇ ਹਾਂ ਤਾਂ ਅਸੀਂ ਸੰਕਟ  ਦੇ ਸਮੇਂ ਸਭ ਤੋਂ ਪਹਿਲਾਂ ਉਸ ਨੂੰ ਭੋਜਨ ਕਰਵਾਉਂਦੇ ਹਾਂ।

ਉਨ੍ਹਾਂ ਕਿਹਾਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ  ਬਾਰੇ ਸੋਚਣਾ ਚਾਹੀਦਾ ਹੈ ਅਤੇ ਭਾਰਤ ਅਜਿਹਾ ਕਰ ਸਕਦਾ ਹੈ ਕਿਉਂਕਿ ਇਹ ਉਸ ਦੀਆਂ ਕਦਰਾਂ - ਕੀਮਤਾਂ ਅਤੇ ਸੱਭਿਆਚਾਰ ਦਾ ਹਿੱਸਾ ਹੈ ।  ਪ੍ਰਧਾਨ ਮੰਤਰੀ ਨੇ ਇੱਕ ਕਹਾਵਤ ਦਾ ਉਲੇਖ ਕੀਤਾਜਿਸ ਦਾ ਅਰਥ ਹੈ ਬਿਮਾਰੀ ਅਤੇ ਇਸ ਦੀ ਆਫ਼ਤ ਨੂੰ ਸ਼ੁਰੂਆਤ ਵਿੱਚ ਹੀ ਖਤਮ ਕਰ ਦੇਣਾ ਚਾਹੀਦਾ ਹੈ।  ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਬਿਮਾਰੀ ਲਾਇਲਾਜ ਹੋ ਜਾਂਦੀ ਹੈ ਤਾਂ ਇਸ ਦਾ ਇਲਾਜ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾਹਰ ਭਾਰਤੀ ਇਨ੍ਹੀਂ ਦਿਨੀਂ ਬਸ ਇਹੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾਕੋਰੋਨਾ ਵਾਇਰਸ ਨੇ ਦੁਨੀਆ ਨੂੰ ਕੈਦ ਕਰ ਦਿੱਤਾ ਹੈ ਅਤੇ ਇਸ ਨੇ ਮਹਾਦੀਪਾਂ ਵਿੱਚ ਗਿਆਨ, ਵਿਗਿਆਨਅਮੀਰ ਅਤੇ ਗ਼ਰੀਬ ਸਮਰੱਥਾਵਾਨ ਅਤੇ ਕਮਜ਼ੋਰ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਮਨ ਕੀ ਬਾਤ ਦੇ ਇਸ ਸੰਸਕਰਨ ਵਿੱਚ ਉਹ ਇਸ ਮੁੱਦੇ ਤੱਕ ਹੀ ਸੀਮਿਤ ਹਨ।

ਸ਼੍ਰੀ ਮੋਦੀ ਨੇ ਸਾਰੇ ਦੇਸ਼ਵਾਸੀਆਂ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਉਹ ਤਹਿ ਦਿਲੋਂ ਮਹਿਸੂਸ ਕਰਦੇ ਹਨ ਕਿ ਜਨਤਾ ਉਨ੍ਹਾਂ ਨੂੰ ਮਾਫ ਕਰ ਦੇਵੇਗੀ ਕਿਉਂਕਿ ਉਨ੍ਹਾਂ ਨੂੰ ਕੁਝ ਫ਼ੈਸਲੇ ਲੈਣੇ ਪਏ ਜਿਸ ਨਾਲ ਹੋ ਸਕਦਾ ਸੀ ਕਿ ਲੋਕਾਂ ਨੂੰ ਅਣਗਿਣਤ ਕਠਿਨਾਇਆਂ ਹੋ ਜਾਂਦੀਆਂ।  ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸੁਵਿਧਾਵਾਂ ਤੋਂ ਵੰਚਿਤ ਭਾਈਆਂ ਅਤੇ ਭੈਣਾਂ ਦਾ ਉਲੇਖ ਕੀਤਾ ਅਤੇ ਕਿਹਾਉਹ ਪੂਰੀ ਤਰ੍ਹਾਂ ਨਾਲ ਸਮਝਦੇ ਹਨ ਕਿ ਉਹ ਕਿਸ ਦੌਰ ਤੋਂ ਗੁਜਰ ਰਹੇ ਹਨ।  ਇੱਕ ਹੋਰ ਕਹਾਵਤ ਦਾ ਉਲੇਖ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਛੀ ਸਿਹਤ ਸਭ ਤੋਂ  ਬੜਾ ਸੁਭਾਗ ਹੈ ਅਤੇ ਸਿਹਤ ਹੀ ਦੁਨੀਆ ਵਿੱਚ ਖੁਸ਼ੀ ਦਾ ਇੱਕਮਾਤਰ ਰਸਤਾ ਹੈ।

ਪ੍ਰਧਾਨ ਮੰਤਰੀ  ਨੇ ਕਿਹਾਇਸ ਯੁੱਧ ਵਿੱਚਅਨੇਕ ਯੋਧੇ ਕੋਰੋਨਾ ਵਾਇਰਸ ਨਾਲ ਲੜ ਰਹੇ ਹਨਉਹ ਆਪਣੇ ਘਰਾਂ ਤੱਕ ਹੀ ਸੀਮਿਤ ਨਹੀਂ ਹਨ ਬਲਕਿ ਆਪਣੇ ਘਰਾਂ  ਦੇ ਬਾਹਰ ਹਨ।

 

 

ਉਨ੍ਹਾਂ ਕਿਹਾ,  "ਖਾਸ ਕਰਕੇ ਡਿਊਟੀ ਉੱਤੇ ਤੈਨਾਤ ਨਰਸਾਂਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਜਿਹੇ ਸਾਡੇ ਭਾਈ ਭੈਣ, ਇਹ ਸਾਡੇ ਫ੍ਰੰਟਲਾਈਨ ਸੈਨਿਕ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ ਹੈ।"

ਪ੍ਰਧਾਨ ਮੰਤਰੀ  ਨੇ ਕੋਵਿਡ - 19 ਨਾਲ ਮੁਕਾਬਲਾ ਕਰਨ ਵਿੱਚ ਲੱਗੇ ਲੋਕਾਂ ਵਿੱਚੋਂ ਕੁਝ ਨਾਲ ਫੋਨ ਤੇ ਗੱਲਬਾਤ ਕੀਤੀ ਜਿਸ ਦੇ ਨਾਲ ਉਨ੍ਹਾਂ ਦਾ ਉਤਸ਼ਾਹ ਵਧਿਆ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ।

ਪ੍ਰਧਾਨ ਮੰਤਰੀ  ਨੇ ਕਿਹਾਇਹ ਸਾਰੇ ਲੋਕ ਇਸ ਬਿਪਤਾ ਤੋਂ ਪਿੱਛਾ ਛੁਡਾਉਣ ਲਈ ਦ੍ਰਿੜ੍ਹਤਾ ਨਾਲ ਯਤਨ ਕਰ ਰਹੇ ਹਨ।

ਉਨ੍ਹਾਂ ਕਿਹਾ,  "ਇਨ੍ਹਾਂ ਲੋਕਾਂ ਨੇ ਸਾਨੂੰ ਜੋ ਕੁਝ ਵੀ ਦੱਸਿਆ ਉਹ ਸਿਰਫ ਸਾਡੇ ਸੁਣਨ ਲਈ ਨਹੀਂ ਹੈ ਅਤੇ ਸਾਨੂੰ ਸੱਚੀ ਭਾਵਨਾ ਨਾਲ ਇਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਦੀ ਨਿਰਸੁਆਰਥ ਭਾਵਨਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

 “ਡਾਕਟਰ, ਨਰਸਪੈਰਾਮੈਡਿਕਸਆਸ਼ਾਏਐੱਨਐੱਮ ਵਰਕਰਸਫਾਈ ਕਰਮਚਾਰੀ ਜਿਹੇ ਫ੍ਰੰਟਲਾਈਨ ਯੋਧਿਆਂ ਦੇ ਉਤਸ਼ਾਹ ਅਤੇ ਦ੍ਰਿੜ੍ਹਤਾ ਦੇ ਕਾਰਨ ਹੀ ਭਾਰਤ ਇਤਨੇ ਵੱਡੇ ਪੈਮਾਨੇ ਤੇ ਲੜਾਈ ਲੜ ਸਕਿਆ ਹੈ। ਦੇਸ਼ ਉਨ੍ਹਾਂ ਦੀ ਸਿਹਤ ਬਾਰੇ ਵੀ ਚਿੰਤਿਤ ਹੈ ਅਤੇ ਇਸ ਲਈ ਸਰਕਾਰ ਨੇ ਇਨ੍ਹਾਂ ਖੇਤਰਾਂ ਦੇ ਲਗਭਗ 20 ਲੱਖ ਸਹਿਯੋਗੀਆਂ ਲਈ 50 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਵਰ ਦਾ ਐਲਾਨ ਕੀਤਾ ਹੈ ਤਾਕਿ ਇਸ ਲੜਾਈ ਵਿੱਚ ਉਹ ਦੇਸ਼ ਦੀ ਅਧਿਕ ‍ਆਤਮਵਿਸ਼ਵਾਸ ਨਾਲ ਅਗਵਾਈ ਕਰ ਸਕਣ।

ਉਨ੍ਹਾਂ ਨੇ ਗੁਆਂਢ ਦੇ ਛੋਟੇ ਖੁਦਰਾ ਦੁਕਾਨਦਾਰਾਂਡਰਾਈਵਰਾਂ ਅਤੇ ਮਜ਼ਦੂਰਾਂ ਦੀ ਪ੍ਰਸ਼ੰਸਾ ਕੀਤੀਜੋ ਲਗਾਤਾਰ ਕੰਮ ਕਰ ਰਹੇ ਹਨਤਾਕਿ ਦੇਸ਼ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ਵਿੱਚ ਰੁਕਾਵਟ ਨਾ ਪਹੁੰਚੇ।  ਸ਼੍ਰੀ ਮੋਦੀ ਨੇ ਕਿਹਾਜੋ ਲੋਕ ਬੈਂਕਿੰਗ ਖੇਤਰ ਵਿੱਚ ਕੰਮ ਕਰ ਰਹੇ ਹਨਉਹ ਇਸ ਲੜਾਈ ਵਿੱਚ ਸਾਡੀ ਅਗਵਾਈ ਕਰ ਰਹੇ ਹਨ।  ਉਨ੍ਹਾਂ ਨੇ ਦੱਸਿਆ ਕਿ ਕਈ ਲੋਕ ਈ-ਕਮਰਸ ਕੰਪਨੀਆਂ ਦੇ ਨਾਲ ਡਿਲਿਵਰੀ ਕਰਮੀਆਂ ਦੇ ਰੂਪ ਵਿੱਚ ਲੱਗੇ ਹੋਏ ਹਨ ਅਤੇ ਪ੍ਰੀਖਿਆ ਦੀ ਇਸ ਘੜੀ ਵਿੱਚ ਕਰਿਆਨੇ ਦਾ ਸਾਮਾਨ ਪਹੁੰਚਾ ਰਹੇ ਹਨ ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਪ੍ਰਤੀ ਆਭਾਰ ਵਿਅਕਤ ਕੀਤਾ ਜਿਨ੍ਹਾਂ ਦੇ ਕਾਰਨ ਲੋਕ ਲਗਾਤਾਰ ਟੈਲੀਵਿਜ਼ਨ ਦੇਖ ਰਹੇ ਹਨ ਅਤੇ ਅਸਾਨੀ ਨਾਲ ਡਿਜੀਟਲ ਭੁਗਤਾਨ ਕਰ ਰਹੇ ਹਨ।  ਉਨ੍ਹਾਂ ਨੇ ਉਨ੍ਹਾਂ ਨੂੰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦਾ ਪਾਲਣ ਕਰਨ, ਆਪਣਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਖਿਆਲ ਰੱਖਣ ਦੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਮੌਜੂਦਾ ਪਰਿਸਥਿਤੀਆਂ ਵਿੱਚ ਸਾਨੂੰ ਸਮਾਜਿਕ ਦੂਰੀ ਸੁਨਿਸ਼ਚਿਤ ਕਰਨੀ ਚਾਹੀਦੀ ਹੈ ਨਾ ਕਿ ਮਾਨਵੀ ਜਾਂ ਭਾਵਨਾਤਮਕ ਦੂਰੀ।

ਉਨ੍ਹਾਂ ਕਿਹਾਉਨ੍ਹਾਂ ਨੂੰ ਇਹ ਦੇਖ ਕੇ ਪੀੜਾ ਹੋਈ ਹੈ ਕਿ ਏਕਾਂਤ ਵਿੱਚ ਰੱਖੇ ਗਏ ਕੁਝ ਲੋਕਾਂ ਨੂੰ ਕਲੰਕਿਤ ਮੰਨ ਕੇ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ।  ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀਜੋ ਹੋਰ ਲੋਕਾਂ ਨੂੰ ਸੰਕ੍ਰਮਿਤ ਹੋਣ ਤੋਂ ਬਚਾਉਣ ਲਈ ਖੁਦ ਏਕਾਂਤ ਵਿੱਚ ਰਹਿ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾਸੋਸ਼ਲ ਡਿਸਟੈਂਸਿੰਗ  ਕੋਰੋਨਾ ਵਾਇਰਸ  ਦੇ ਖ਼ਿਲਾਫ਼ ਲੜਾਈ ਦਾ ਸਭ ਤੋਂ  ਪ੍ਰਭਾਵਸ਼ਾਲੀ  ਤਰੀਕਾ ਹੈ। ਉਨ੍ਹਾਂ ਨੇ ਫਿਰ ਤੋਂ ਦੇਸ਼ਵਾਸੀਆਂ ਨੂੰ ਘਰ ਚ ਰਹਿਣਇਸ ਲੜਾਈ ਨੂੰ ਜਿੱਤਣ ਲਈ ਸਾਵਧਾਨ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।

****

ਵੀਆਰਆਰਕੇ/ਏਕੇ/ਕੇਪੀ



(Release ID: 1609334) Visitor Counter : 178


Read this release in: English