ਵਣਜ ਤੇ ਉਦਯੋਗ ਮੰਤਰਾਲਾ

'ਬਿਜ਼ਨਸ ਇਮਿਊਨਿਟੀ ਪਲੇਟਫਾਰਮ' ਵੈੱਬਸਾਈਟ ਉੱਤੇ ਇੱਕ ਹਫਤੇ ਵਿੱਚ 1.75 ਲੱਖ ਤੋਂ ਵੱਧ ਵਿਜ਼ਿਟਰ ਇਹ ਪਲੇਟਫਾਰਮ ਕਾਰੋਬਾਰੀਆਂ ਨੂੰ ਭਾਰਤ ਵਿੱਚ 'ਕੋਵਿਡ-19' ਨਾਲ ਨਜਿੱਠਣ ਲਈ ਉਠਾਏ ਜਾ ਰਹੇ ਠੋਸ ਕਦਮਾਂ ਬਾਰੇ ਰੀਅਲ-ਟਾਈਮ ਅੱਪਡੇਟ ਉਪਲੱਬਧ ਕਰਵਾ ਰਿਹਾ ਹੈ

Posted On: 29 MAR 2020 2:09PM by PIB Chandigarh

ਵਣਜ ਤੇ ਉਦਯੋਗ ਮੰਤਰਾਲੇ ਤਹਿਤ ਭਾਰਤ ਦੀ ਰਾਸ਼ਟਰੀ ਨਿਵੇਸ਼ ਵਧਾਊ ਅਤੇ ਸੁਵਿਧਾ ਏਜੰਸੀ 'ਇਨਵੈਸਟ ਇੰਡੀਆ' ਦੀ ਵੈੱਬਸਾਈਟ ਉੱਤੇ ਉਪਲੱਬਧ ਦਿ ਇਨਵੈਸਟ ਇੰਡੀਆ ਬਿਜ਼ਨਸ ਇਮਿਊਨਿਟੀ ਪਲੇਟਫਾਰਮ ਇੱਕ ਵਿਆਪਕ ਸੰਸਾਧਨ ਦੇ ਰੂਪ ਵਿੱਚ 24 ਘੰਟੇ ਕੰਮ ਕਰ ਰਿਹਾ ਹੈ, ਜਿਸ ਨਾਲ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਭਾਰਤ ਵਿੱਚ 'ਕੋਵਿਡ-19 (ਕੋਰੋਨਾ ਵਾਇਰਸ)' ਨਾਲ ਨਜਿੱਠਣ ਲਈ ਉਠਾਏ ਜਾ ਰਹੇ ਠੋਸ ਕਦਮਾਂ ਬਾਰੇ ਰੀਅਲ-ਟਾਈਮ ਵਿੱਚ ਰੀਅਲ-ਟਾਈਮ ਅੱਪਡੇਟ ਪ੍ਰਾਪਤ ਹੋਣ ਵਿੱਚ ਮਦਦ ਮਿਲ ਰਹੀ ਹੈ 21 ਮਾਰਚ, 2020 ਨੂੰ ਲਾਂਚ ਕੀਤੇ ਗਏ ਇਸ ਪਲੇਟਫਾਰਮ ਉੱਤੇ ਅੱਜ ਸਵੇਰੇ 10 ਵਜੇ ਤੱਕ 50 ਤੋਂ ਜ਼ਿਆਦਾ ਦੇਸ਼ਾਂ ਦੇ 1.75 ਲੱਖ ਤੋਂ ਵੀ ਅਧਿਕ ਵਿਜ਼ਿਟਰ ਆ ਚੁੱਕੇ ਹਨ ਇਸ ਵੈੱਬਸਾਈਟ ਉੱਤੇ 205 ਬਲੌਗ, ਇਨਫੋਗ੍ਰਾਫਿਕਸ, ਵੀਡੀਓ ਅਤੇ ਹੋਰ ਜ਼ਰੂਰੀ ਸਮੱਗਰੀ ਦੇ ਨਾਲ 423 ਸਰਕਾਰੀ ਅਡਵਾਈਜ਼ਰੀਆਂ (ਸਲਾਹਾਂ) ਅਤੇ ਨੋਟੀਫਿਕੇਸ਼ਨ ਵੀ ਸ਼ਾਮਲ  ਹਨ ਇਸ ਵੈੱਬਸਾਈਟ ਉੱਤੇ ਸਭ ਤੋਂ ਅਧਿਕ ਸਰਚ ਕੀਤਾ ਗਿਆ ਸ਼ਬਦ 'ਕੋਵਿਡ ਲਈ ਦਾਨ' ਸੀ

 

ਬਿਜ਼ਨਸ ਇਮਿਊਨਿਟੀ ਪਲੇਟਫਾਰਮ (ਬੀਆਈਪੀ)  ਦਰਅਸਲ ਕਾਰੋਬਾਰ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਵਾਲਾ ਇੱਕ ਸਰਗਰਮ ਪਲੇਟਫਾਰਮ ਹੈ, ਜਿੱਥੇ ਸਬੰਧਿਤ ਸੈਕਟਰ ਦੇ ਮਾਹਿਰਾਂ ਦੀ ਇੱਕ ਟੀਮ ਛੇਤੀ ਤੋਂ ਛੇਤੀ ਪ੍ਰਸ਼ਨਾਂ ਦਾ ਉੱਤਰ ਦਿੰਦੀ ਹੈ ਇਨਵੈਸਟ ਇੰਡੀਆ ਨੇ ਐੱਮਐੱਸਐੱਮਈ (ਸੂਖਮ, ਲਘੂ ਅਤੇ ਦਰਮਿਆਨੇ ਉੱਦਮ) ਦੇ ਪ੍ਰਸ਼ਨਾਂ ਦਾ ਜਵਾਬ ਦੇਣ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਸਿਡਬੀ (ਭਾਰਤੀ ਲਘੂ ਉਦਯੋਗ ਵਿਕਾਸ ਬੈਂਕ) ਨਾਲ ਸਾਂਝੇਦਾਰੀ  ਕਰਨ ਦਾ ਵੀ ਐਲਾਨ ਕੀਤਾ ਹੈ

   

ਇਹ ਗਤੀਸ਼ੀਲ ਅਤੇ ਨਿਰੰਤਰ ਅੱਪਡੇਟ ਕੀਤਾ ਜਾਣ ਵਾਲਾ ਪਲੇਟਫਾਰਮ ਵਾਇਰਸ ਨਾਲ ਜੁੜੇ ਘਟਨਾਕ੍ਰਮਾਂ ਉੱਤੇ ਰੈਗੂਲਰ ਤੌਰ `ਤੇ ਤਿੱਖੀ ਨਜ਼ਰ ਰੱਖਦਾ ਹੈਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵਿਭਿੰਨ ਪਹਿਲਾਂ ਬਾਰੇ ਨਵੀਨਤਮ ਸੂਚਨਾ ਪ੍ਰਦਾਨ ਕਰਦਾ ਹੈ, ਵਿਸ਼ੇਸ਼ ਪ੍ਰਾਵਧਾਨਾਂ ਜਾਂ ਸੁਵਿਧਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਅਤੇ ਈ-ਮੇਲ ਜ਼ਰੀਏ ਅਤੇ ਵਟਸਐਪ ਉੱਤੇ ਪ੍ਰਸ਼ਨਾਂ ਦਾ ਉੱਤਰ ਦੇਂਦਾ ਅਤੇ ਮੁੱਦਿਆਂ ਨੂੰ ਸੁਲਝਾਉਂਦਾ ਹੈ ਇਸ ਉੱਤੇ ਹੁਣ ਤੱਕ ਕਾਰੋਬਾਰ ਵਿੱਚ ਜ਼ਰੂਰੀ ਸਹਿਯੋਗ ਦੇਣ ਨਾਲ ਜੁੜੇ 845 ਪ੍ਰਸ਼ਨ ਪ੍ਰਾਪਤ ਹੋਏ ਹਨ, ਜਿਨ੍ਹਾਂ  ਵਿੱਚੋਂ 614 ਮੁੱਦਿਆਂ ਨੂੰ ਪਹਿਲਾਂ ਹੀ ਸੁਲਝਾਇਆ ਜਾ ਚੁੱਕਿਆ ਹੈ ਇਹ ਸਵਾਲ ਮੁੱਖ ਤੌਰ ਤੇ ਲੌਜਿਸਟਿਕਸ, ਨੋਟੀਫਿਕੇਸ਼ਨਾਂ, ਕਸਟਮ ਡਿਊਟੀ ਨਾਲ ਜੁੜੇ ਮੁੱਦਿਆਂ, ਪਲਾਂਟਾਂ ਨੂੰ ਬੰਦ ਕਰਨ ਅਤੇ ਦਿੱਤੇ ਗਏ ਵਿਭਿੰਨ ਸਪਸ਼ਟੀਕਰਣਾਂ ਬਾਰੇ ਸਨ

 

 

ਬੀਆਈਪੀ ਨੇ ਸਿਹਤ ਦੇਖਭਾਲ ਨਾਲ ਸਬੰਧਿਤ ਜ਼ਰੂਰੀ ਸਪਲਾਈ ਜਾਂ ਵਸਤਾਂ ਨੂੰ ਖਰੀਦਣ ਲਈ 'ਜੁਆਇਨਿੰਗ ਦਿ ਡਾਟਸ' ਮੁਹਿੰਮ ਸ਼ੁਰੂ ਕੀਤੀ ਹੈ ਇਹ ਕੋਵਿਡ-19 ਦਾ ਸਾਹਮਣਾ ਕਰਨ ਲਈ ਜ਼ਰੂਰੀ ਉਪਕਰਣਾਂ ਦੀ ਮੰਗ ਅਤੇ ਸਪਲਾਈ ਵਿੱਚ ਅੰਤਰ ਨੂੰ ਪੂਰਾ ਕਰਨ ਲਈ ਵਿਕਲਪਾਂ ਦੀ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ ਇਸ ਦੀਆਂ ਹਿਤਧਾਰਕ ਪਹੁੰਚ ਕੋਸ਼ਿਸ਼ਾਂ ਨਾਲ ਲਗਭਗ 2,000 ਆਲਮੀ ਅਤੇ ਘਰੇਲੂ ਕਾਰਪੋਰੇਟ ਅਤੇ ਹਿਤਧਾਰਕਾਂ ਨਾਲ ਸੰਪਰਕ ਕਰਨਾ ਸੰਭਵ ਹੋ ਸਕਿਆ ਹੈ ਇਸ ਵੈੱਬਸਾਈਟ ਉੱਤੇ 'ਸਟਾਰਟ ਅੱਪ ਚੁਣੌਤੀ:ਕੋਵਿਡ-19 ਨਾਲ ਨਜਿੱਠਣ ਲਈ ਸਮਾਧਾਨ ' ਬਾਰੇ 17 ਰਾਜਾਂ ਤੋਂ 120 ਤੋਂ ਵੀ ਅਧਿਕ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਇਸ ਨੇ ਅਮਰੀਕੀ ਵਿੱਤੀ ਸੇਵਾ ਕੰਪਨੀਆਂ ਨਾਲ ਵਿਸ਼ੇਸ਼ ਸੰਮੇਲਨ ਦਾ ਆਯੋਜਨ ਕੀਤਾ ਜਿਸ ਦੌਰਾਨ ਦੇਸ਼ ਵਿੱਚ ਲੌਕਡਾਊਨ ਕਾਰਨ ਕਾਰੋਬਾਰ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ ਨਾਲ ਜੁੜੇ ਮੁੱਦਿਆਂ ਦੀ ਪਹਿਚਾਣ  ਕਰਨ ਅਤੇ ਸਮਾਧਾਨ ਉੱਤੇ ਫੋਕਸ ਕੀਤਾ ਜਾਵੇਗਾ 'ਕੋਵਿਡ-19 ਦੀ ਵਧਦੀ ਮਾਰ ਦਰਮਿਆਨ ਸਟਾਰਟ-ਅੱਪਸ ਦੇ ਕਾਰੋਬਾਰ ਵਿੱਚ ਨਿਰੰਤਰਤਾ' ਵਿਸ਼ੇ ਉੱਤੇ ਉਦਯੋਗ ਜਗਤ ਦੇ ਮਹਾਰਥੀਆਂ ਅਤੇ ਹੋਰ ਹਿਤਧਾਰਕਾਂ ਦੇ ਪੈਨਲ ਨਾਲ 'ਵੈਬੀਨਾਰ' ਆਯੋਜਨ ਕੀਤਾ ਗਿਆ ਹੈ ਕੋਵਿਡ-19 ਦੌਰਾਨ 'ਸੰਭਾਵਿਤ ਵਿੱਤ ਪੋਸ਼ਣ ਅਤੇ ਸਹਿਯੋਗ : ਸਟਾਰਟ-ਅੱਪਸ ਲਈ ਅਵਸਰ ' ਅਤੇ 'ਘਰ ਤੋਂ ਹੀ ਦਫ਼ਤਰ ਦਾ ਕੰਮ ਕਰਨ ਵੱਲ ਵਧ ਰਹੇ' ਹੋਣ ਦੇ ਮਾਡਲ ਉੱਤੇ ਚਰਚਾ ਹੋਈ ਅਮਰੀਕਾ ਦੀਆਂ ਲਾਈਫ ਸਾਇੰਸਿਜ਼ ਕੰਪਨੀਆਂ ਨਾਲ ਇੱਕ ਵਿਸ਼ੇਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ, ਤਾਕਿ ਲੌਕਡਾਊਨ ਦੌਰਾਨ ਦੇ ਉਨ੍ਹਾਂ ਸਾਹਮਣੇ ਪੈਦਾ ਹੋਈਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਨਿਵਾਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਜਾ ਸਕੇ

 

****

 

ਵਾਈਬੀ/ ਏਪੀ


(Release ID: 1609213) Visitor Counter : 130


Read this release in: English