ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਕੋਵਿਡ-19 ਨਾਲ ਲੜਨ ਰਹੇ ਹੈਲਥ ਵਰਕਰਾਂ ਲਈ ਬੀਮਾ ਯੋਜਨਾ

Posted On: 29 MAR 2020 5:14PM by PIB Chandigarh

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਕੀਤੇ ਗਏ ਐਲਾਨ ਅਨੁਸਾਰ, 'ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ- ਕੋਵਿਡ-19 ਨਾਲ ਲੜਨ ਵਾਲੇ ਹੈਲਥ ਵਰਕਰਾਂ ਲਈ ਬੀਮਾ ਯੋਜਨਾ' ਸ਼ੁਰੂ ਕਰਨ ਨੂੰ ਨਿਮਨਲਿਖਿਤ ਸ਼ਰਤਾਂ ਅਨੁਸਾਰ ਪ੍ਰਵਾਨਗੀ ਦਿੱਤੀ ਗਈ ਹੈ:

 

i.       ਇਸ ਤਹਿਤ ਕਮਿਊਨਟੀ ਹੈਲਥ ਵਰਕਰਾਂ ਸਮੇਤ ਉਨ੍ਹਾਂ ਤਕਰੀਬਨ 22.12 ਲੱਖ ਪਬਲਿਕ ਹੈਲਥਕੇਅਕ ਪ੍ਰੋਵਾਈਡਰਾਂ ਨੂੰ ਨੱਬੇ (90) ਦਿਨਾਂ ਲਈ 50 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਰਹਿਣਾ ਪੈ ਸਕਦਾ ਹੈ ਜਾਂ ਉਨ੍ਹਾ ਦੀ ਦੇਖਭਾਲ ਕਰਨੀ ਪੈ ਸਕਦੀ ਹੈ ਅਤੇ ਜਿਨ੍ਹਾਂ ਦੇ ਇਸ ਤੋਂ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ ਇਸ ਵਿੱਚ ਕੋਵਿਡ-19 ਨਾਲ ਸੰਕ੍ਰਮਿਤ ਹੋ ਜਾਣ ਕਾਰਨ ਅਚਾਨਕ ਮੌਤ ਵੀ ਸ਼ਾਮਲ ਹੋਵੇਗੀ

ii.      ਬੇਮਿਸਾਲ ਸਥਿਤੀ ਕਾਰਨ ਪ੍ਰਾਈਵੇਟ ਹਸਪਤਾਲ ਦੇ ਸਟਾਫ /ਰਿਟਾਇਰਡ/ ਵਲੰਟੀਅਰ/ ਸਥਾਨਕ ਸ਼ਹਿਰੀ ਸੰਸਥਾਵਾਂ /ਕੰਟਰੈਕਟ / ਦਿਹਾੜੀਦਾਰ /ਐਡਹਾਕ/ ਆਊਟਸੋਰਸਡ ਸਟਾਫ ਜੋ ਰਾਜਾਂ / ਕੇਂਦਰੀ ਹਸਪਤਾਲਾਂ, ਕੇਂਦਰ/  ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੁਦਮੁਖਤਿਆਰ ਹਸਪਤਾਲਾਂ, ਏਮਸ, ਅਤੇ ਆਈਐੱਨਆਈਜ਼ /  ਕੇਂਦਰੀ ਮੰਤਰਾਲਿਆਂ ਦੇ ਹਸਪਤਾਲਾਂ ਦੇ ਸਟਾਫ ਨੂੰ ਕੋਵਿਡ-19 ਨਾਲ ਸਬੰਧਿਤ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹੋਣ ਇਹ ਮਾਮਲੇ ਵੀ ਕਵਰ ਕੀਤੇ ਜਾਣਗੇ ਹਾਲਾਂਕਿ, ਇਸ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਰਸਾਈ ਸੰਖਿਆ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ

iii.     ਇਸ ਯੋਜਨਾ ਤਹਿਤ ਪ੍ਰਦਾਨ ਕੀਤਾ ਜਾ ਰਿਹਾ ਬੀਮਾ ਕਵਰ ਦਰਅਸਲ ਸਬੰਧਿਤ ਲਾਭਾਰਥੀਆਂ ਦੇ ਕਿਸੇ ਵੀ ਹੋਰ ਬੀਮਾ ਕਵਰ ਤੋਂ ਇਲਾਵਾ ਹੋਵੇਗਾ

 

******

 

ਐੱਮਵੀ


(Release ID: 1609118) Visitor Counter : 258


Read this release in: English