ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗ ਅਤੇ ਵਪਾਰ ਸੰਗਠਨਾਂ ਨੂੰ ਕਿਹਾ ਕਿ ਆਪਣੇ ਵਰਕਰਾਂ ਨੂੰ ਆਪਣੇ ਨਾਲ ਬਣਾਈ ਰੱਖੋ ਉਨ੍ਹਾਂ ਨੂੰ ਸਮਾਜਿਕ ਇਕਾਂਤਵਾਸ ਦਾ ਸੰਦੇਸ਼ ਫੈਲਾਉਣ ਲਈ ਕਿਹਾ

Posted On: 28 MAR 2020 5:52PM by PIB Chandigarh

ਕੇਂਦਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗ ਅਤੇ ਵਪਾਰ ਸੰਗਠਨਾਂ ਨੂੰ ਇਸ ਕਠਿਨ ਸਥਿਤੀ ਅਤੇ ਸੰਕਟ ਦੀ ਘੜੀ ਵਿੱਚ ਆਪਣੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੀ ਦੇਖਭਾਲ ਕਰਨ ਲਈ ਕਿਹਾ ਹੈ ਵੀਡੀਓ ਕਾਨਫਰੰਸ ਜ਼ਰੀਏ ਅੱਜ ਦੇਸ਼ ਭਰ ਦੇ ਵੱਖ-ਵੱਖ ਨਿਰਮਾਣ, ਉਦਯੋਗ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ  ਕਿਹਾ ਕਿ ਉਹ ਸਿਰਫ ਉਨ੍ਹਾਂ ਦੀ ਸੰਪਤੀ ਅਤੇ ਸੰਸਾਧਨ ਹੀ ਨਹੀਂ ਹਨ, ਬਲਕਿ ਉਨ੍ਹਾਂ ਨੂੰ ਅਗਰ ਸਮੂਹ ਵਿੱਚ ਦੇਸ਼ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਉੱਤੇ ਜਾਣ ਦਿੱਤਾ ਗਿਆ  ਤਾਂ ਉਹ ਕੋਵਿਡ-19  ਮਹਾਮਾਰੀ ਸੰਭਾਵਿਤ ਵਾਹਕ ਬਣ ਸਕਦੇ ਹਨ ਇਸ ਵੀਡੀਓ ਕਾਨਫਰੰਸ ਦੌਰਾਨ ਮੌਜੂਦ ਕੇਂਦਰੀ ਰਸਾਇਣ ਤੇ ਖਾਦ ਅਤੇ ਸ਼ਿਪਿੰਗ ਮੰਤਰੀ  (ਸੁਤੰਤਰ ਚਾਰਜ), ਰਾਜ ਮੰਤਰੀ ਸ਼੍ਰੀ ਮਨਸੁਖ ਮੰਡਾਵੀਆ ਨੇ ਵੀ ਪੇ-ਰੋਲ (ਦਿਹਾੜੀ) ‘ਤੇ ਵਰਕਰਾਂ ਅਤੇ ਮਜ਼ਦੂਰਾਂ ਨੂੰ ਬਣਾਈ ਰੱਖਣ ਨੂੰ ਕਿਹਾ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਆਪੀ ਲੌਕਡਾਊਨ ਖਤਰੇ ਵਿੱਚ ਪੈ ਜਾਵੇਗਾ ਅਤੇ ਕੋਵਿਡ ਮਿਆਦ ਦੇ ਬਾਅਦ ਸਥਿਤੀ ਨੂੰ ਆਮ ਵਰਗੀ ਬਣਾਉਣਾ ਵੀ ਪ੍ਰਭਾਵਿਤ ਹੋਵੇਗਾ

 

ਸ਼੍ਰੀ ਪੀਯੂਸ਼ ਗੋਇਲ ਨੇ ਸੰਗਠਨਾਂ ਨੂੰ ਸੇਵਾ ਅਤੇ ਨਿਰਸੁਆਰਥ ਭਾਵਨਾ ਦਿਖਾਉਣ ਅਤੇ ਰਾਸ਼ਟਰ ਤੇ ਸਮਾਜ ਦੀ ਰੱਖਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਦੇ ਸਾਰੇ ਵਰਗਾਂ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਰਾਹਤ ਤੇ ਆਤਮ-ਵਿਸ਼ਵਾਸ ਵਧਾਉਣ ਦੇ ਉਪਾਅ ਕਰ ਰਹੀ ਹੈ ਸ਼੍ਰੀ ਗੋਇਲ ਨੇ  ਸਾਰੇ ਹਿਤਧਾਰਕਾਂ ਦੀ ਮਦਦ ਨਾਲ ਸਰਕਾਰ ਦੁਆਰਾ ਕੋਵਿਡ-19 ਦੇ ਖਤਰੇ ਨੂੰ ਲੈ ਕੇ ਉਠਾਏ ਗਏ ਕਦਮਾਂ ਬਾਰੇ ਸੰਦੇਸ਼ ਫੈਲਾਉਣ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਧਰਮਾਂ ਅਤੇ ਉਨ੍ਹਾਂ ਦੇ ਨੇਤਾਵਾਂ ਸਮੇਤ ਸਮਾਜ ਦੇ ਸਾਰੇ ਪ੍ਰਭਾਵਸ਼ਾਲੀ ਲੋਕਾਂ ਨਾਲ ਵੀ ਹੱਥ ਮਿਲਾਉਣ, ਸਮਾਜਿਕ ਏਕਾਂਤਵਾਸ ਬਣਾਈ ਰੱਖਣ ਅਤੇ ਸਿਹਤ ਸਬੰਧੀ ਹੋਰ ਸਾਵਧਾਨੀਆਂ ਦੇ ਨਾਲ ਸਾਰੇ ਨਿਵਾਰਕ ਉਪਾਵਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ

 

ਸੰਮੇਲਨ ਵਿੱਚ ਉਠਾਏ ਗਏ ਵੱਖ-ਵੱਖ ਮੁੱਦਿਆਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਤੋਂ ਸਪਸ਼ਟ ਹੁੰਦਾ ਹੈ ਕਿ ਦੇਸ਼ ਵਿੱਚ ਸਮਾਨ ਦੀ ਆਵਾਜਾਈ ਉੱਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾਵੇਗੀ ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਕਾਇਮ ਰੱਖਣ ਲਈ ਜ਼ਰੂਰੀ ਕਾਰਜ ਅਤੇ ਸਰਗਰਮੀਆਂ, ਅਹਿਤਿਹਾਤ ਅਤੇ ਸਹੀ ਸਮਾਜਿਕ ਏਕਾਂਤਵਾਸ ਨਾਲ ਜਾਰੀ ਰਹਿਣਗੀਆਂ ਉਨ੍ਹਾਂ ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਸਮਰਥਨ ਵਿੱਚ ਉਦਯੋਗ ਜਗਤ ਦੇ ਕਈ ਲੋਕਾਂ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਜ਼ਰੂਰੀ ਵਸਤਾਂ, ਵਿਸ਼ੇਸ਼ ਤੌਰ ‘ਤੇ ਵੈਂਟੀਲੇਟਰਾਂ ਦੀ ਸਮਰੱਥਾ ਨੂੰ ਵਧਾਉਂਦੇ ਹੋਏ ਉਨ੍ਹਾਂ ਵਿੱਚੋਂ ਕੁਝ ਦਾ ਭਾਈਚਾਰਕ ਰਸੋਈ ਚਲਾਉਣ ਲਈ ਆਪਣੇ ਕੰਪਲੈਕਸ ਦੀ ਵਰਤੋਂ ਕਰਨ ਲਈ ਧੰਨਵਾਦ ਕੀਤਾ ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਹੋਰ ਮੰਤਰਾਲਿਆਂ ਅਤੇ ਏਜੰਸੀਆਂ ਨਾਲ ਸਬੰਧਿਤ ਸੰਗਠਨਾਂ ਦੁਆਰਾ ਉਠਾਏ ਗਏ ਕਈ ਮੁੱਦਿਆਂ ਨੂੰ ਤੇਜ਼ੀ ਨਾਲ ਵਣਜ ਤੇ ਉਦਯੋਗ ਮੰਤਰਾਲੇ ਦੁਆਰਾ ਉਠਾਇਆ ਜਾਵੇਗਾ ਜਿਸ ਨਾਲ ਇੱਕ ਸ਼ੁਰੂਆਤੀ ਸਮਾਧਾਨ ਵੀ ਮਿਲ ਜਾਵੇਗਾ ਕੁਝ ਪ੍ਰਤੀਭਾਗੀਆਂ ਦੁਆਰਾ ਕੋਵਿਡ-19 ਤੋਂ ਬਾਅਦ ਦੇ ਦ੍ਰਿਸ਼ ਦਾ ਉਲੇਖ ਕਰਦੇ ਹੋਏ, ਸ਼੍ਰੀ ਗੋਇਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਦੇਸ਼ ਜਲਦੀ ਹੀ ਇਸ ਬੇਮਿਸਾਲ ਸੰਕਟ ਤੋਂ ਉੱਭਰ ਕੇ ਮਜ਼ਬੂਤ ਸਥਿਤੀ ਵਿੱਚ ਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਸਥਿਤੀ ਤੋਂ ਬਾਅਦ ਵਿਸ਼ਵ ਅਤੇ ਦੇਸ਼ ਵਿੱਚ 'ਮੇਕ ਇਨ ਇੰਡੀਆ' ਨੂੰ ਹੁਲਾਰਾ ਮਿਲੇਗਾ

 

ਦੇਸ਼ ਵਿੱਚ ਕੋਵਿਡ-19 ਦੇ ਪ੍ਰਭਾਵ ਅਤੇ ਲੌਕਡਾਊਨ ਦੀ ਸਮੀਖਿਆ ਕਰਨ ਅਤੇ ਸਥਿਤੀ ਨੂੰ ਸੁਧਾਰਨ ਲਈ ਉਨ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਅਤੇ ਸੁਝਾਅ ਲੈਣ ਲਈ ਇਨ੍ਹਾਂ ਸੰਗਠਨਾਂ ਨਾਲ ਵੀਡੀਓ ਸੰਮੇਲਨ ਆਯੋਜਿਤ ਕੀਤਾ ਗਿਆ ਸੀ ਇਸ ਵਿੱਚ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਸ਼੍ਰੀ ਸੋਮ ਪ੍ਰਕਾਸ਼, ਵਪਾਰ ਸਕੱਤਰ  ਡਾ.ਅਨੂਪ ਵਧਾਵਨ, ਅਤੇ ਵਣਜ ਵਿਭਾਗ ਤੇ ਡੀਪੀਆਈਆਈਟੀ ਦੇ ਅਧਿਕਾਰੀ ਸ਼ਾਮਲ ਸਨ ਇਨ੍ਹਾਂ ਸੰਗਠਨਾਂ ਨੇ ਆਪਣੀਆਂ ਗਤੀਵਿਧੀਆਂ ਅਤੇ ਕੰਮਕਾਜਾਂ ਉੱਤੇ ਲੌਕਡਾਊਨ ਅਤੇ ਮਹਾਮਾਰੀ ਦੇ ਪ੍ਰਭਾਵ ਦੇ ਮੁੱਲਾਂਕਣ ਬਾਰੇ ਦੱਸਿਆ ਅਤੇ ਨਾਲ ਹੀ ਕਈ ਸੁਝਾਅ ਵੀ ਦਿੱਤੇ ਅੱਜ ਦੀ ਬੈਠਕ ਵਿੱਚ ਸੀਆਈਆਈ, ਫਿੱਕੀ, ਐਸੋਚੈਮ, ਪੀਐੱਚਡੀ ਚੈਂਬਰ ਆਵ੍ ਕਮਰਸ, ਸੀਏਆਈਟੀ, ਸਾਊਥ ਇੰਡੀਅਨ ਚੈਂਬਰ ਆਵ੍ ਕਮਰਸ, ਲਘੂ ਉਦਯੋਗ ਭਾਰਤੀ, ਪੂਰਬੀ ਚੈਂਬਰ ਆਵ੍ ਕਮਰਸ, ਆਈਐੱਮਸੀ, ਨਾਸਕੌਮ, ਸਿਆਮ, ਆਈਐੱਮਟੀਐੱਮਏ, ਆਈਈਐੱਮਏ, ਐੱਫਆਈਐੱਸਐੱਮਈ, ਆਈਈਈਈਐੱਮਏ, ਆਈਸੀਸੀ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ

 

***

 

ਵਾਈਬੀ/ਏਪੀ



(Release ID: 1609097) Visitor Counter : 105


Read this release in: English