ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਰਾਜ ਸਭਾ ਦੇ ਮੈਂਬਰਾਂ ਨੂੰ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸਾਂਸਦ ਫੰਡ (MPLADS) ਤੋਂ ਯੋਗਦਾਨ ਦੇਣ ਦੀ ਅਪੀਲ ਕੀਤੀ

ਉਪ ਰਾਸ਼ਟਰਪਤੀ ਨੇ ਸਮਾਜ ਸੇਵੀ ਅਤੇ ਪਰਉਪਕਾਰੀ ਸੰਸਥਾਵਾਂ ਨੂੰ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਲਈ ਭੋਜਨ ਅਤੇ ਪਨਾਹ ਦੀ ਵਿਵਸਥਾ ਕਰਨ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਪੀਐੱਮ-ਕੇਅਰਸ ਫੰਡ ਵਿੱਚ ਯੋਗਦਾਨ ਦੇਣ ਦੀ ਬੇਨਤੀ ਕੀਤੀ

Posted On: 29 MAR 2020 12:02PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਰਾਜ ਸਭਾ ਦੇ ਸਾਂਸਦਾਂ ਨੂੰ ਸਰਕਾਰ ਦੇ ਕੋਵਿਡ19 ਮਹਾਮਾਰੀ ਖ਼ਿਲਾਫ਼ ਜੰਗ ਲੜਨ ਦੇ ਯਤਨਾਂ ਵਿੱਚ ਸਹਿਯੋਗ ਕਰਨ ਲਈ, ਆਪਣੇ ਸਾਂਸਦ ਫੰਡ (MPLADS funds) ਵਿੱਚੋਂ ਘੱਟੋ-ਘੱਟ 1 ਕਰੋੜ ਰੁਪਏ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ। 

ਇਸ ਸੰਦਰਭ ਵਿੱਚ ਸਾਰੇ ਸਾਂਸਦਾਂ ਨੂੰ ਲਿਖੇ ਆਪਣੇ ਇੱਕ ਪੱਤਰ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਸੰਕ੍ਰਮਣ ਤੋਂ ਪੈਦਾ ਹੋਏ ਇਸ ਸੰਕਟ ਨਾਲ ਨਿਪਟਣ ਲਈ, ਸਰਕਾਰ, ਪ੍ਰਾਈਵੇਟ ਸੈਕਟਰ ਅਤੇ ਨਾਗਰਿਕਾਂ ਦੁਆਰਾ ਇਸ ਸੰਕ੍ਰਮਣ ਦੇ ਖ਼ਿਲਾਫ਼ ਅਨੇਕ ਕਦਮ ਉਠਾਏ ਗਏ ਹਨ ਜਿਸ ਲਈ ਵੱਡੇ ਪੈਮਾਨੇ ਤੇ ਵਿੱਤੀ, ਮਾਨਵ ਸੰਸਾਧਨਾਂ ਅਤੇ ਸਾਜੋ ਸਮਾਨ ਦੀ ਜ਼ਰੂਰਤ ਹੋਵੇਗੀ ਜਿਸ ਲਈ ਭਾਰਤ ਸਰਕਾਰ ਵਿਭਿੰਨ ਤਰੀਕਿਆਂ ਨਾਲ ਜ਼ਰੂਰੀ ਵਿੱਤੀ ਸੰਸਾਧਨ ਇੱਕਠੇ ਕਰ ਰਹੀ ਹੈ ਤਾਕਿ ਕੇਂਦਰ, ਰਾਜ ਅਤੇ ਜ਼ਿਲ੍ਹਾ ਪੱਧਰ ਤੱਕ ਉਚਿਤ ਸੰਸਾਧਨ ਉਪਲੱਬਧ ਕਰਵਾਏ ਜਾ ਸਕਣ।

ਉਨ੍ਹਾਂ ਨੇ ਕਿਹਾ ਕਿ ਸਾਂਸਦਾਂ ਦੀ ਤਤਪਰਤਾ ਦਾ ਭਾਰਤ ਸਰਕਾਰ ਦੁਆਰਾ ਕੋਵਿਡ 19 ਖ਼ਿਲਾਫ਼ ਜੰਗ ਵਿੱਚ ਮਹੱਤਪੂਰਨ ਯੋਗਦਾਨ ਹੋਵੇਗਾ। ਉਪ ਰਾਸ਼ਟਰਪਤੀ ਨੇ ਤਾਕੀਦ ਕੀਤੀ ਉਹ ਸਾਲ 2020-21 ਲਈ ਆਪਣੇ ਸਾਂਸਦ ਫੰਡ (MPLAD) ਵਿੱਚੋਂ ਘੱਟ ਤੋਂ ਘੱਟ 1 ਕਰੋੜ ਰੁਪਏ ਕੇਂਦਰ ਸਰਕਾਰ ਦੇ ਨਿਯਤ ਫੰਡ ਵਿੱਚ ਦੇਣ ਲਈ ਆਪਣੀ ਸਹਿਮਤੀ ਦੇਣ।

 

ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਪ੍ਰਬੰਧਨ ਲਈ, ਆਂਕੜੇ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਸਾਂਸਦ ਸਥਾਨਕ ਖੇਤਰ ਵਿਕਾਸ ਫੰਡ (MPLADS) ਨਾਲ ਸਬੰਧਿਤ ਨਿਯਮਾਂ ਵਿੱਚ ਵੰਨ-ਟਾਈਮ ਵਿਵਸਥਾ ਲਈ ਜ਼ਰੂਰੀ ਵਿਵੇਸ਼ ਪ੍ਰਾਵਧਾਨ ਕੀਤੇ ਹਨ।

ਉਪਰਾਸ਼ਟਰਪਤੀ ਨੇ ਦੇਸ਼ਵਾਸੀਆਂ ਨੂੰ ਵੀ ਤਾਕੀਦ ਕੀਤੀ ਕਿ ਉਹ ਆਪਦਾ ਪ੍ਰਬੰਧਨ ਸਮਰੱਥਾ ਨੂੰ ਹੋਰ ਦ੍ਰਿੜ੍ਹ ਕਰਨ ਲਈ, ਪੀਐੱਮ-ਕੇਅਰਸ (PM-CARES) ਫੰਡ ਵਿੱਚ ਯੋਗਦਾਨ ਦੇਣ।

ਕਈ ਸਿਵਲ ਸੁਸਾਇਟੀ ਸੰਸਥਾਵਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਪੱਧਰ ਤੇ ਹੀ ਕਮਜ਼ੋਰ ਵਰਗਾਂ ਅਤੇ ਜ਼ਰੂਰਤਮੰਦਾਂ ਲਈ ਭੋਜਨ ਤੇ ਪਨਾਹ ਦੀ ਵਿਵਸਥਾ ਕਰਨ ਵਿੱਚ ਜਾਂ ਹੋਰ ਕਿਸੇ ਵੀ ਸਹਾਇਤਾ ਨਾਲ ਆਪਣਾ ਜਿਤਨਾ ਹੋ ਸਕੇ ਯੋਗਦਾਨ ਦੇਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਤੇ ਤੰਦਰੁਸਤ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ।

ਇਸ ਤੋਂ ਪਹਿਲਾਂ, ਉਪ ਰਾਸ਼ਟਰਪਤੀ ਨੇ ਲੋਕ ਸਭਾ ਦੇ ਮਾਣਯੋਗ ਸਪੀਕਰ, ਸ਼੍ਰੀ ਓਮ ਬਿਰਲਾ, ਦੋਹਾਂ ਸਦਨਾਂ ਦੇ ਸਕੱਤਰ ਜਨਰਲਾਂ ਦੇ ਨਾਲ ਇਸ ਵਿਸ਼ੇ ਤੇ ਬੈਠਕ ਕੀਤੀ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਅਤੇ ਰਾਜ ਸਭਾ ਵਿੱਚ ਵੱਖ-ਵੱਖ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਸਾਂਸਦ ਫੰਡ (MPLADS) ਬਾਰੇ ਚਰਚਾ ਕੀਤੀ।

*****

ਵੀਆਰਆਰਕੇ/ਐੱਮਐੱਸ/ਐਮਐੱਸਵਾਈ/ਆਰਕੇ


(Release ID: 1609095) Visitor Counter : 139


Read this release in: English