ਗ੍ਰਹਿ ਮੰਤਰਾਲਾ
ਸ਼੍ਰੀ ਅਮਿਤ ਸ਼ਾਹ ਨੇ ਕੋਵਿਡ - 19 ਮਹਾਮਾਰੀ ਨਾਲ ਮੁਕਾਬਲੇ ਦੀਆਂ ਤਿਆਰੀ ਬੈਠਕ ‘ਤੇ 25 ਮਾਰਚ ਦੇ ਬਾਅਦ ਤੀਜੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਗ੍ਰਹਿ ਮੰਤਰੀ ਨੇ ਰੋਜ਼ਾਨਾ ਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਸਮੀਖਿਆ ਕੀਤੀ
ਮੋਦੀ ਸਰਕਾਰ ਹਰੇਕ ਨਾਗਰਿਕ ਦੇ ਜੀਵਨ, ਸਿਹਤ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਪ੍ਰਤੀਬੱਧ: ਸ਼੍ਰੀ ਅਮਿਤ ਸ਼ਾਹ
Posted On:
28 MAR 2020 10:13PM by PIB Chandigarh
ਕੋਵਿਡ - 19 ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ‘ਤੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸਮੀਖਿਆ ਬੈਠਕ ਕੀਤੀ। ਇਸ ਮਹਾਮਾਰੀ ਦੇ ਚਲਦੇ 25 ਮਾਰਚ ਨੂੰ ਦੇਸ਼ਭਰ ਵਿੱਚ ਕੀਤੇ ਗਏ ਲੌਕਡਾਊਨ ਦੇ ਬਾਅਦ ਤੋਂ ਸ਼੍ਰੀ ਸ਼ਾਹ ਦੀ ਪ੍ਰਧਾਨਗੀ ਹੇਠ ਇਹ ਤੀਜੀ ਸਮੀਖਿਆ ਬੈਠਕ ਹੈ ।
ਬੈਠਕ ਵਿੱਚ, ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਅਨੁਸਾਰ ਸਰਕਾਰ ਹਰੇਕ ਨਾਗਰਿਕ ਦੇ ਜੀਵਨ, ਸਿਹਤ ਅਤੇ ਸੁਰੱਖਿਆ ਲਈ ਅਤੇ ਰੋਜ਼ਾਨਾ ਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ । ਉਨ੍ਹਾਂ ਕਿਹਾ ਕਿ ਸਰਕਾਰ ਹਰ ਨਾਗਰਿਕ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।
ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ ਅਤੇ ਸ਼੍ਰੀ ਜੀ ਕਿਸ਼ਨ ਰੈੱਡੀ ਨਾਲ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਵਿੱਚ ਕਾਰਜਰਤ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਬੈਠਕ ਵਿੱਚ ਮੌਜੂਦ ਰਹੇ। ਬੈਠਕ ਵਿੱਚ ‘Social Distancing’ ਦੇ ਨਿਯਮਾਂ ਦਾ ਪੂਰਨ ਰੂਪ ਨਾਲ ਪਾਲਣ ਕੀਤਾ ਗਿਆ ।
ਗ੍ਰਹਿ ਮੰਤਰਾਲੇ ਦੇ COVID –19 ਮਹਾਮਾਰੀ ਨਾਲ ਸਬੰਧਿਤ ਫ਼ੈਸਲੇ https://mha.gov.in/sites/default/files/PR_ConsolidatedGuidelinesofMHA_28032020.pdf . ‘ਤੇ ਦੇਖੇ ਜਾ ਸਕਦੇ ਹਨ।
*****
ਵੀਜੀ/ਐੱਸਐੱਨਸੀ/ਵੀਐੱਮ
(Release ID: 1608981)
Visitor Counter : 189