ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਬੈਲਜੀਅਮ ਦਰਮਿਆਨ ਹਵਾਲਗੀ ਸੰਧੀ ’ਤੇ ਹਸਤਾਖਰ ਅਤੇ ਇਸ ਦੀ ਪੁਸ਼ਟੀ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 21 MAR 2020 4:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ  ਮੰਡਲ  ਨੇ  ਭਾਰਤ ਅਤੇ ਬੈਲਜੀਅਮ ਦਰਮਿਆਨ  ਹਵਾਲਗੀ  ਸੰਧੀ ਤੇ  ਹਸਤਾਖਰ  ਅਤੇ ਇਸ ਦੀ ਪੁਸ਼ਟੀ  ਕਰਨ ਨੂੰ ਪ੍ਰਵਾਨਗੀ ਦੇ  ਦਿੱਤੀ ਹੈ।

 

ਮੁੱਖ ਵਿਸ਼ੇਸ਼ਤਾਵਾਂ :

ਸੰਧੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਤ ਹਨ:

 

1. ਹਵਾਲਗੀ ਦੀ ਜ਼ਿੰਮੇਵਾਰੀ

ਹਰ ਪੱਖ  ਦੂਜੇ  ਪੱਖ  ਦੇ  ਅਜਿਹੇ  ਵਿਅਕਤੀ  ਦੀ  ਹਵਾਲਗੀ  ਦੀ ਸਹਿਮਤੀ ਪ੍ਰਦਾਨ ਕਰਦਾ ਹੈ ਜੋ ਉਸ ਦੇ  ਦੇਸ਼  ਦੇ ਸੀਮਾ  ਖੇਤਰ  ਵਿੱਚ  ਹਵਾਲਗੀ  ਅਪਰਾਧ  ਦਾ ਦੋਸ਼ੀ ਹੈ ਜਾਂ ਉਸ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ।

 

2. ਅਪਰਾਧ ਜਿਸ ਤਹਿਤ ਹਵਾਲਗੀ ਕੀਤੀ ਜਾ ਸਕਦੀ ਹੈ

ਹਵਾਲਗੀ ਅਪਰਾਧ ਦਾ ਅਰਥ ਹੈ-ਇੱਕ  ਅਪਰਾਧ  ਜੋ  ਦੋਹਾਂ  ਦੇਸ਼ਾਂ  ਦੇ  ਕਾਨੂੰਨਾਂ  ਤਹਿਤ  ਸਜ਼ਾਯੋਗ ਹੈ  ਅਤੇ  ਜਿਸ  ਵਿੱਚ  ਇੱਕ  ਸਾਲ  ਦੀ  ਸਜ਼ਾ  ਜਾਂ  ਅਧਿਕ  ਸਖ਼ਤ  ਸਜ਼ਾ  ਦਾ  ਪ੍ਰਾਵਧਾਨ ਹੈ।  ਜਦੋਂ  ਕਿਸੇ  ਸਜ਼ਾ  ਪ੍ਰਾਪਤ  ਵਿਅਕਤੀ  ਦੀ  ਹਵਾਲਗੀ  ਦੀ  ਮੰਗ  ਕੀਤੀ  ਜਾਂਦੀ  ਹੈ ਤਾਂ ਜਦੋਂ ਹਵਾਲਗੀ ਦੀ ਬੇਨਤੀ ਕੀਤੀ ਗਈ ਹੋਵੇ ਤਾਂ ਬਾਕੀ ਸਜ਼ਾ ਦਾ ਸਮਾਂ ਘੱਟ ਤੋਂ ਘੱਟ 6 ਮਹੀਨੇ ਹੋਣਾ ਚਾਹੀਦਾ ਹੈ। ਟੈਕਸ, ਮਾਲੀਆ ਅਤੇ ਵਿੱਤ ਨਾਲ ਜੁੜੇ ਅਪਰਾਧਾਂ ਨੂੰ ਵੀ ਇਸ ਸੰਧੀ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ।

 

3. ਅਸਵੀਕਾਰ ਕਰਨ ਲਈ ਲਾਜ਼ਮੀ ਅਧਾਰ

 

ਸੰਧੀ ਤਹਿਤ ਹਵਾਲਗੀ ਨੂੰ ਅਸਵੀਕਾਰ ਕੀਤਾ ਜਾ ਸਕਦਾ ਹੈ ਜੇਕਰ

 

i.        ਅਪਰਾਧ ਦੀ ਪ੍ਰਕਿਰਤੀ ਰਾਜਨੀਤਕ ਹੈ। ਹਾਲਾਂਕਿ ਸੰਧੀ ਵਿੱਚ ਕੁਝ ਅਜਿਹੇ ਅਪਰਾਧਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਰਾਜਨੀਤਕ ਅਪਰਾਧ ਨਹੀਂ ਮੰਨਿਆ ਜਾਵੇਗਾ।

ii.   ਜਿਸ ਅਪਰਾਧ ਲਈ ਹਵਾਲਗੀ ਦੀ ਬੇਨਤੀ ਕੀਤੀ ਗਈ ਹੈ, ਉਹ ਇੱਕ ਮਿਲਿਟਰੀ ਅਪਰਾਧ ਹੈ।

 

iii.        ਵਿਅਕਤੀ ਦੇ ਰੰਗ, ਲਿੰਗ, ਧਰਮ, ਰਾਸ਼ਟਰੀਅਤਾ  ਜਾਂ  ਰਾਜਨੀਤਕ  ਵਿਚਾਰ  ਕਾਰਨ  ਵਿਅਕਤੀ ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਸਜ਼ਾ ਦੇਣ ਦੇ ਉਦੇਸ਼ ਨਾਲ ਮੁਕੱਦਮੇ ਦੀ ਬੇਨਤੀ ਕੀਤੀ ਗਈ ਹੈ।

iv.        ਦੰਡ ਨੂੰ ਲਾਗੂ ਕਰਨ ਦੀ ਸਮਾਂ-ਸੀਮਾ ਬੀਤ ਚੁੱਕੀ  ਹੈ।  ਰਾਸ਼ਟਰ  ਦੇ  ਲੋਕਾਂ  ਦੀ  ਹਵਾਲਗੀ  ਵਿਸ਼ੇਸ਼ ਅਧਿਕਾਰ ਤੇ ਅਧਾਰਿਤ ਹੈ। ਰਾਸ਼ਟਰੀਅਤਾ ਦਾ ਨਿਰਧਾਰਨ ਉਸ ਸਮੇਂ ਦੇ ਅਨੁਸਾਰ ਕੀਤਾ ਜਾਵੇਗਾ ਜਦੋਂ ਅਪਰਾਧ ਕੀਤਾ ਗਿਆ ਹੈ।

4.        ਰਾਸ਼ਟਰੀਅਤਾ ਦਾ ਨਿਰਧਾਰਨ

ਰਾਸ਼ਟਰੀਅਤਾ ਦਾ ਨਿਰਧਾਰਨ ਉਸ ਸਮੇਂ ਅਨੁਸਾਰ ਕੀਤਾ ਜਾਵੇਗਾ ਜਦੋਂ ਅਪਰਾਧ ਕੀਤਾ ਗਿਆ ਹੈ।

 

ਪ੍ਰਮੁੱਖ ਵਿਸ਼ੇਸ਼ਤਾਵਾਂ

ਸੰਧੀ ਦੇ ਹੋਰ ਪ੍ਰਾਵਧਾਨ ਨਿਮਨਲਿਖਤ ਹਨ:

1. ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਭਰੋਸਾ (ਧਾਰਾ 3 (7) )

2.  ਸੈਂਟਰਲ ਅਥਾਰਿਟੀਆਂ (ਧਾਰਾ 6)

3. ਆਤਮ ਸਮਰਪਣ (ਧਾਰਾ 11)

4. ਜਾਇਦਾਦ ਦਾ ਸੌਂਪਣਾ  (ਧਾਰਾ 18)

5. ਟਰਾਂਜ਼ਿਟ (ਧਾਰਾ 19)

6. ਵਿਅਕਤੀਗਤ ਜਾਣਕਾਰੀ ਦੀ ਸੁਰੱਖਿਆ (ਧਾਰਾ 21)

7. ਹਵਾਲਗੀ ਵਿੱਚ ਹੋਣ ਵਾਲੇ ਖਰਚ (ਧਾਰਾ 22)

8. ਸਲਾਹ-ਮਸ਼ਵਰੇ (ਧਾਰਾ 24)

9. ਹਵਾਲਗੀ ਨਾਲ ਸਬੰਧਿਤ ਆਪਸੀ ਕਾਨੂੰਨੀ ਸਹਾਇਤਾ (ਧਾਰਾ 25)

10. ਸੰਧੀ ਦੀ ਸਮਾਪਤੀ (ਧਾਰਾ 26)

ਲਾਭ

ਸੰਧੀ ਰਾਹੀਂ ਬੈਲਜੀਅਮ ਨੂੰ ਅਤੇ ਬੈਲਜੀਅਮ ਤੋਂ ਹਵਾਲਗੀ ਕੀਤੇ ਜਾਣ ਵਾਲੇ ਆਤੰਕਵਾਦੀਆਂ,

ਆਰਥਿਕ ਅਪਰਾਧੀਆਂ  ਅਤੇ  ਹੋਰ  ਅਪਰਾਧੀਆਂ  ਦੀ  ਹਵਾਲਗੀ  ਨੂੰ  ਕਾਨੂੰਨੀ  ਅਧਾਰ  ਪ੍ਰਾਪਤ  ਹੋਵੇਗਾ।  ਪੁਸ਼ਟੀ  ਤੋਂ  ਬਾਅਦ  ਭਾਰਤ  ਅਤੇ  ਬੈਲਜੀਅਮ  ਦਰਮਿਆਨ  ਪੁਸ਼ਟੀ-ਪੱਤਰਾਂ  ਦੇ  ਅਦਾਨ-ਪ੍ਰਦਾਨ ਦੇ ਦਿਨ ਤੋਂ ਸੰਧੀ ਲਾਗੂ ਹੋ ਜਾਵੇਗੀ।

 

***

ਵੀਆਰਆਰਕੇ/ਏਕੇ



(Release ID: 1608967) Visitor Counter : 112


Read this release in: English