ਰੇਲ ਮੰਤਰਾਲਾ
ਭਾਰਤੀ ਰੇਲਵੇ 21 ਮਾਰਚ ਤੋਂ 14 ਅਪ੍ਰੈਲ 2020 ਤੱਕ ਦੀ ਯਾਤਰਾ ਅਵਧੀ ਦੀਆਂ ਸਾਰੀਆਂ ਟਿਕਟਾਂ ਦੀ ਪੂਰੀ ਰਕਮ ਵਾਪਸ ਕਰੇਗਾ
ਇਹ ਕਦਮ ਕੋਵਿਡ -19 ਫੈਲਣ ਤੋਂ ਰੋਕਣ ਲਈ ਟ੍ਰੇਨਾਂ ਨੂੰ ਰੱਦ ਕਰਨ ਅਤੇ 14 ਅਪ੍ਰੈਲ 2020 ਤੱਕ ਦੀ ਟਿਕਟ ਬੁਕਿੰਗ ਰੱਦ ਕਰਨ ਕਰਕੇ ਉਠਾਇਆ ਗਿਆ ਹੈ
Posted On:
28 MAR 2020 2:42PM by PIB Chandigarh
ਸਾਰੀਆਂ ਯਾਤਰੀ ਟ੍ਰੇਨਾਂ ਅਤੇ ਸਾਰੀਆਂ ਯਾਤਰੀ ਟਿਕਟਾਂ ਨੂੰ 14 ਅਪ੍ਰੈਲ 2020 ਤੱਕ ਰੱਦ ਕਰਨ ਦੇ ਮੱਦੇਨਜ਼ਰ, ਭਾਰਤੀ ਰੇਲਵੇ ਨੇ 21 ਮਾਰਚ ਤੋਂ 14 ਅਪ੍ਰੈਲ 2020 ਤੱਕ ਦੀ ਯਾਤਰਾ ਅਵਧੀ ਦੀਆਂ ਸਾਰੀਆਂ ਟਿਕਟਾਂ ਦਾ ਪੂਰਾ ਰਿਫੰਡ ਦੇਣ ਦਾ ਫੈਸਲਾ ਕੀਤਾ ਹੈ।
ਇਹ ਨਿਰਦੇਸ਼ ਰਿਫੰਡ ਨਿਯਮਾਂ ਵਿੱਚ ਛੋਟ ਜਾਰੀ ਰੱਖਣ ਲਈ 21-03-2020 ਦੇ ਨਿਰਦੇਸ਼ਾਂ ਤੋਂ ਇਲਾਵਾ ਹੋਣਗੇ। ਰਿਫੰਡ ਦੇਣ ਦੀ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੋਵੇਗੀ:
1. ਕਾਊਂਟਰ ‘ਤੇ ਬੁੱਕ ਕੀਤੀਆਂ ਗਈਆਂ ਪੀਆਰਐੱਸ ਟਿਕਟਾਂ:
ਏ. 27-03-2020 ਤੋਂ ਪਹਿਲਾਂ ਰੱਦ ਕੀਤੀਆਂ ਟਿਕਟਾਂ: ਟੀਡੀਆਰ (ਟਿਕਟ ਜਮ੍ਹਾਂ ਰਸੀਦ) ਯਾਤਰੀਆਂ ਦੁਆਰਾ ਭਰਿਆ ਜਾਵੇਗਾ ਜਿਸ ਵਿੱਚ ਯਾਤਰਾ ਦਾ ਵੇਰਵਾ ਸ਼ਾਮਲ ਹੋਵੇਗਾ।
ਰਿਫੰਡ ਦੀ ਬਕਾਇਆ ਰਕਮ ਪ੍ਰਾਪਤ ਕਰਨ ਲਈ ਭਰਿਆ ਹੋਇਆ ਫਾਰਮ 21 ਜੂਨ 2020 ਤੱਕ ਕਿਸੇ ਜ਼ੋਨਲ ਰੇਲਵੇ ਹੈੱਡਕੁਆਰਟਰ ਦੇ ਚੀਫ਼ ਕਮਰਸ਼ੀਅਲ ਮੈਨੇਜਰ (ਸੀਸੀਐੱਮ) (ਕਲੇਮ) ਜਾਂ ਚੀਫ਼ ਕਲੇਮਸ ਅਫਸਰ (ਸੀਸੀਓ) ਪਾਸ ਜਮ੍ਹਾ ਕਰਵਾਉਣਾ ਹੋਵੇਗਾ।
ਰੇਲਵੇ ਵਿਵਹਾਰਿਕ ਵਰਤੋਂ ਲਈ ਇੱਕ ਰਸੀਦ ਪ੍ਰਦਾਨ ਕਰਵਾਏਗਾ ਜਿਸ ਰਾਹੀਂ ਯਾਤਰੀ ਟਿਕਟਾਂ ਨੂੰ ਰੱਦ ਕਰਨ ਦੌਰਾਨ ਕਟੌਤੀ ਕੀਤੀ ਰਕਮ ਨੂੰ ਵਾਪਸ ਲੈਣ ਦਾ ਲਾਭ ਉਠਾ ਸਕਦਾ ਹੈ।
ਬੀ. 27-03-2020 ਤੋਂ ਬਾਅਦ ਰੱਦ ਕੀਤੀਆਂ ਟਿਕਟਾਂ: ਅਜਿਹੀਆਂ ਸਾਰੀਆਂ ਰੱਦ ਕੀਤੀਆਂ ਟਿਕਟਾਂ ਦੇ ਸਬੰਧ ਵਿੱਚ ਪੂਰਾ ਰਿਫੰਡ ਭੁਗਤਾਨਯੋਗ ਹੋਵੇਗਾ।
2. ਈ-ਟਿਕਟ:
ਏ. 27-03-2020 ਤੋਂ ਪਹਿਲਾਂ ਰੱਦ ਕੀਤੀਆਂ ਟਿਕਟਾਂ: ਬਕਾਇਆ ਰਿਫੰਡ ਦੀ ਰਕਮ ਉਸ ਯਾਤਰੀ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ ਜਿਸ ਦੇ ਖਾਤੇ ਵਿੱਚੋਂ ਟਿਕਟ ਬੁੱਕ ਕੀਤੀ ਗਈ ਸੀ। ਆਈਆਰਸੀਟੀਸੀ ਬੈਲੰਸ ਰਿਫੰਡ ਰਾਸ਼ੀ ਪ੍ਰਦਾਨ ਕਰਨ ਲਈ ਇੱਕ ਵਿਵਹਾਰਕ ਚਾਰਟ ਤਿਆਰ ਕਰੇਗਾ।
ਬੀ. 27-03-2020 ਤੋਂ ਬਾਅਦ ਰੱਦ ਕੀਤੀਆਂ ਟਿਕਟਾਂ: ਅਜਿਹੀਆਂ ਸਾਰੀਆਂ ਰੱਦ ਕੀਤੀਆਂ ਟਿਕਟਾਂ ਦੀ ਪੂਰੀ ਵਾਪਸੀ ਭੁਗਤਾਨਯੋਗ ਹੋਵੇਗੀ ਜਿਸ ਲਈ ਪਹਿਲਾਂ ਹੀ ਵਿਵਸਥਾ ਕੀਤੀ ਗਈ ਹੈ।
****
ਐੱਸਜੀ/ਐੱਮਕੇਵੀ
(Release ID: 1608932)