ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਯੁਸ਼ ਪ੍ਰੈਕਟੀਸ਼ਨਰਾਂ ਨਾਲ ਗੱਲਬਾਤ ਕੀਤੀ

ਆਯੁਸ਼ ਸੈਕਟਰ ਵਿੱਚ ਰਾਸ਼ਟਰ ਨੂੰ ਸਵਸਥ ਰੱਖਣ ਦੀ ਲੰਬੀ ਪਰੰਪਰਾ ਰਹੀ ਹੈ; ਇਨ੍ਹਾਂ ਨੇ ‘ਕੋਵਿਡ-19’ ਨੂੰ ਫੈਲਣ ਤੋਂ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ: ਪ੍ਰਧਾਨ ਮੰਤਰੀ
ਆਯੁਸ਼ ਵਿੱਚ ਇਸ ਬਿਮਾਰੀ ਦਾ ਇਲਾਜ ਹੋਣ ਦੇ ਅਪ੍ਰਮਾਣਿਤ ਦਾਵਿਆਂ ਨੂੰ ਪਰਖਣ ਅਤੇ ਇਸ ਦੀ ਤੱਥ-ਜਾਂਚ ਅਤਿਅੰਤ ਜ਼ਰੂਰੀ ਹੈ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਕਿਹਾ, ‘ਜਨਤਾ ਤੱਕ ਪਹੁੰਚਣ ਅਤੇ ਨਿਰੰਤਰ ਜਾਗਰੂਕਤਾ ਪੈਦਾ ਕਰਨ ਲਈ ਟੈਲੀਮੈਡੀਸਿਨ ਦੇ ਪਲੇਟਫਾਰਮ ਦੀ ਵਰਤੋਂ ਕਰੋ’
ਪ੍ਰਧਾਨ ਮੰਤਰੀ ਨੇ #YogaAtHome ਨੂੰ ਹੁਲਾਰਾ ਦੇਣ ਲਈ ਮੰਤਰਾਲੇ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ

Posted On: 28 MAR 2020 1:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਆਯੁਸ਼ ਸੈਕਟਰ ਦੇ ਪ੍ਰੈਕਟੀਸ਼ਨਰਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ ਸੈਕਟ ਰ ਵਿੱਚ ਰਾਸ਼ਟਰ ਨੂੰ ਸਵਸਥ ਰੱਖਣ ਦੀ ਇੱਕ ਲੰਬੀ ਪਰੰਪਰਾ ਰਹੀ ਹੈ ਅਤੇ ਕੋਵਿਡ-19ਨਾਲ ਨਿਪਟਣ ਲਈ ਨਿਰੰਤਰ ਜਾਰੀ ਠੋਸ ਪ੍ਰਯਤਨਾਂ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਕਈ ਗੁਣਾ ਵਧ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ ਪ੍ਰੈਕਟੀਸ਼ਨਰਾਂ ਦਾ ਨੈੱਟਵਰਕ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ, ਇਸ ਲਈ ਉਨ੍ਹਾਂ ਦੇ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਦੇ ਹੋਏ ਉਨ੍ਹਾਂ ਚੰਗੀਆਂ ਪ੍ਰਥਾਵਾਂ ਜਾਂ ਤੌਰ-ਤਰੀਕਿਆਂ ਤੇ ਅਮਲ ਕਰਨ ਦੇ ਸੰਦੇਸ਼ ਨੂੰ ਫੈਲਾਉਣ ਲਈ ਇਸ ਨੈੱਟਵਰਕ ਦੀ ਵਰਤੋਂ ਕਰੋ ਜਿਨ੍ਹਾਂ ਨੂੰ ਵਾਇਰਸ ਨੂੰ ਫੈਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਪ੍ਰਯਤਨਾਂ ਵਿੱਚ ਅਪਣਾਉਣ ਦੀ ਅਤਿਅੰਤ ਜ਼ਰੂਰਤ ਹੈ। ਉਨ੍ਹਾਂ ਨੇ ਇਸ ਕਠਿਨ ਸਮੇਂ ਵਿੱਚ ਦਿਮਾਗ ਨੂੰ ਤਣਾਅ ਮੁਕਤ ਕਰਨ ਅਤੇ ਸਰੀਰ ਨੂੰ ਸੁਦ੍ਰਿੜ੍ਹ ਬਣਾਉਣ ਲਈ #YogaAtHome ਨੂੰ ਹੁਲਾਰਾ ਦੇਣ ਲਈ ਆਯੁਸ਼ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਦੀ ਸ਼ਲਾਘਾ ਵੀ ਕੀਤੀ ।

ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਆਯੁਸ਼ ਵਿੱਚ ਇਸ ਬਿਮਾਰੀ ਦਾ ਇਲਾਜ ਹੋਣ ਦੇ ਅਪ੍ਰਮਾਣਿਤ ਦਾਵਿਆਂ ਨੂੰ ਪਰਖਣ ਅਤੇ ਇਸ ਦੀ ਤੱਥ-ਜਾਂਚ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਯੁਸ਼ ਵਿਗਿਆਨੀਆਂ, ਆਈਸੀਐੱਮਆਰ, ਸੀਐੱਸਆਈਆਰ ਅਤੇ ਹੋਰ ਖੋਜ ਸੰਗਠਨਾਂ ਨੂੰ ਸਬੂਤਾਂ ਤੇ ਅਧਾਰਿਤ ਜਾਂਚ ਲਈ ਨਿਸ਼ਚਿਤ ਤੌਰ ਤੇ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਸਾਰੀ ਹੈਲਥਕੇਅਰ ਵਰਕਫੋਰਸ ਦੀ ਵਰਤੋਂ ਕਰਨ ਲਈ ਜ਼ਰੂਰ ਹੀ ਤਿਆਰ ਰਹਿਣਾ ਚਾਹੀਦਾ ਹੈ, ਅਤੇ ਜੇਕਰ ਜ਼ਰੂਰਤ ਪਏ ਤਾਂ ਸਰਕਾਰ ਆਯੁਸ਼ ਨਾਲ ਜੁੜੇ ਪ੍ਰਾਈਵੇਟ ਡਾਕਟਰਾਂ ਨੂੰ ਮਦਦ ਦੇਣ ਦੀ ਬੇਨਤੀ ਕਰ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਇਹ ਸੁਝਾਅ ਦਿੱਤਾ ਕਿ ਆਯੁਸ਼ ਦਵਾਈ ਨਿਰਮਾਤਾ ਆਪਣੇ ਸੰਸਾਧਨਾਂ ਦੀ ਵਰਤੋਂ ਸੈਨੇਟਾਇਜ਼ਰ ਜਿਹੀਆਂ ਜ਼ਰੂਰੀ ਵਸਤਾਂ ਦੇ ਉਤਪਾਦਨ ਵਿੱਚ ਕਰ ਸਕਦੇ ਹਨ ਜਿਨ੍ਹਾਂ ਦੀ ਭਾਰੀ ਮੰਗ ਇਨ੍ਹੀਂ ਦਿਨੀਂ ਹੈ। ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਨਾਲ ਲੜਨ ਲਈ ਉਨ੍ਹਾਂ ਨੂੰ ਜਨਤਾ ਤੱਕ ਪਹੁੰਚਣ  ਅਤੇ ਨਿਰੰਤਰ ਜਾਗਰੂਕਤਾ ਪੈਦਾ ਕਰਨ ਲਈ ਟੈਲੀਮੈਡੀਸਿਨ ਦੇ ਪਲੇਜਟਫਾਰਮ ਦੀਂ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਉਤਸ਼ਾਹ ਨਾਲ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਹੱਤਵ ਤੇ ਵੀ ਪ੍ਰਕਾਸ਼ ਪਾਇਆ ।

ਆਯੁਸ਼ ਪ੍ਰੈਕਟੀਸ਼ਨਰਾਂ ਨੇ ਕੋਵਿਡ-19 ਦੇ ਖ਼ਿਲਾਫ਼ ਦੇਸ਼ ਦੀ ਲੜਾਈ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਇਨ੍ਹਾਂ ਪਰੰਪਰਾਗਤ ਪ੍ਰਥਾਵਾਂ ਜਾਂ ਤੌਰ-ਤਰੀਕਿਆਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਰੋਗ ਦੇ ਲੱਛਣਾਂ ਅਨੁਸਾਰ ਇਲਾਜ ਲਈ ਖੋਜ ਕਰਨ ਸਬੰਧੀ ਆਪਣੇ ਪ੍ਰਯਤਨਾਂ ਦਾ ਵੀ ਜ਼ਿਕਰ ਕੀਤਾ ਅਤੇ ਇਸ ਦੇ ਨਾਲ ਹੀ ਸੰਕਟ ਦੇ ਇਸ ਸਮੇਂ ਵਿੱਚ ਰਾਸ਼ਟਰ ਦੀ ਸੇਵਾ ਕਰਨ ਦੀ ਇੱਛਾ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਭਾਰਤ ਦੀਆਂ ਪਰੰਪਰਾਗਤ ਦਵਾਈਆਂ ਅਤੇ ਚਿਕਿਤਸਾ ਪੱਧਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਨੇ ਜਨ ਸੇਵਾ ਲਈ ਨਿਰੰਤਰ ਪ੍ਰਯਤਨ ਕਰਨ ਲਈ ਆਯੁਸ਼ ਪ੍ਰੈਕਟੀਸ਼ਨਰਾਂ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਕੋਵਿਡ-19ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਇਨ੍ਹਾਂ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਤੇ ਫਿਰ ਤੋਂ ਪ੍ਰਕਾਸ਼ ਪਾਇਆ।

ਕੇਂਦਰੀ ਆਯੁਸ਼ ਮੰਤਰੀ, ਕੈਬਨਿਟ ਸਕੱਤਰ ਅਤੇ ਆਯੁਸ਼ ਮੰਤਰਾਲਾ ਦੇ ਸਕੱਤਰ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ।

******

ਵੀਆਰਆਰਕੇ/ਕੇਪੀ



(Release ID: 1608917) Visitor Counter : 124


Read this release in: English